ਤਾਲੀਮ ਦਾ ਭਗਵਾਂਕਰਨ ਇਥੋਂ ਦੇ ਅਮਨ-ਚੈਨ ‘ਤੇ ਜ਼ਮਹੂਰੀਅਤ ਲਈ ਵੱਡਾ ਖ਼ਤਰਾ, ਘੱਟ ਗਿਣਤੀ ਕੌਮਾਂ ਸਹਿਣ ਨਹੀਂ ਕਰਨਗੀਆਂ : ਮਾਨ

mannsaab(2)ਫ਼ਤਹਿਗੜ੍ਹ ਸਾਹਿਬ – “ਬਹੁਤ ਹੀ ਸੋਚੀ ਸਮਝੀ ਸਾਜ਼ਿਸ ਅਧੀਨ ਜੋ ਮੌਜੂਦਾ ਇੰਡੀਆਂ ਦੇ ਹੁਕਮਰਾਨ ਇਥੋਂ ਦੀ ਤਾਲੀਮ ਸਿੱਖਿਆ ਦੇ ਖੇਤਰ ਵਿਚ ‘ਭਗਵਾਂਕਰਨ’ ਦੇ ਅਮਲਾਂ ਵੱਲ ਵੱਧਦੇ ਜਾਂ ਰਹੇ ਹਨ, ਇਹ ਇਥੋ ਦੇ ਅਮਨ-ਚੈਨ ਤੇ ਜਮਹੂਰੀਅਤ ਕਦਰਾਂ-ਕੀਮਤਾਂ ਲਈ ਬਹੁਤ ਵੱਡਾ ਖ਼ਤਰਾਂ ਹੈ । ਕਿਉਂਕਿ ਜਿਸ ਮੁਲਕ ਵਿਚ ਅਨੇਕਾਂ ਧਰਮ, ਕੌਮਾਂ, ਫਿਰਕੇ, ਕਬੀਲੇ ਵੱਸਦੇ ਹਨ ਜਿਨ੍ਹਾਂ ਨੂੰ ਆਪਣੀ ਆਜ਼ਾਦੀ ਨਾਲ ਕਿਸੇ ਵੀ ਧਰਮ, ਕੌਮ, ਬੋਲੀ, ਭਾਸ਼ਾ ਨੂੰ ਪ੍ਰਵਾਨ ਕਰਨ ਦੀ ਵਿਧਾਨਿਕ ਆਜ਼ਾਦੀ ਹੈ । ਜੇਕਰ ਇਥੇ ਇੰਡੀਆ ਵਿਚ ਸਿੱਖਿਆ ਦੇ ਖੇਤਰ ਵਿਚ ਵੀ ਮੁਤੱਸਵੀ ਹੁਕਮਰਾਨਾਂ ਨੇ ਭਗਵਾਂਕਰਨ ਵੱਲ ਵੱਧਣ ਦੀ ਬੱਜਰ ਗੁਸਤਾਖੀ ਕੀਤੀ ਤਾਂ ਇਹ ਦੁੱਖਦਾਈ ਅਮਲ ਇਥੋ ਦੇ ਅਮਨ-ਚੈਨ ਤੇ ਜਮਹੂਰੀਅਤ ਕਦਰਾਂ-ਕੀਮਤਾਂ ਨੂੰ ਠੇਸ ਪਹੁੰਚਾਉਣ ਦੇ ਨਾਲ-ਨਾਲ ਸਿੱਧੇ ਤੌਰ ਤੇ ਘੱਟ ਗਿਣਤੀ ਕੌਮਾਂ ਦੀ ਵਿਧਾਨਿਕ ਆਜਾਦੀ ਅਤੇ ਹੱਕ-ਹਕੂਕਾਂ ਨੂੰ ਕੁੱਚਲਣ ਵਾਲੀ ਕਾਰਵਾਈ ਹੋਵੇਗੀ ਜਿਸ ਨੂੰ ਘੱਟ ਗਿਣਤੀ ਕੌਮਾਂ ਕਦਾਚਿਤ ਪ੍ਰਵਾਨ ਨਹੀਂ ਕਰਨਗੀਆਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੁਕਮਰਾਨਾਂ ਵੱਲੋ ਸਿੱਖਿਆ ਦਾ ਭਗਵਾਂਕਰਨ ਕਰਨ ਵਿਸ਼ੇਸ਼ ਤੌਰ ਤੇ ਇੰਡੀਆ ਦੇ ਵਾਇਸ ਪ੍ਰੈਜੀਡੈਟ ਮਿਸਟਰ ਸ੍ਰੀ ਨਾਇਡੂ ਵੱਲੋ ਇਸ ਵਿਸ਼ੇ ਤੇ ਗੱਲ ਕਰਦੇ ਹੋਏ ਕਿਹਾ ਕਿ ਇਸ ਵਿਚ ਕੋਈ ਵੀ ਗਲਤ ਨਹੀ ਹੋਵੇਗਾ ਜੇਕਰ ਇਥੋ ਦੀ ਸਿੱਖਿਆ ਦਾ ਭਗਵਾਂਕਰਨ ਕਰ ਦਿੱਤਾ ਜਾਵੇ, ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਇਸ ਨੂੰ ਇਥੋ ਦੇ ਅਮਨ-ਚੈਨ ਲਈ ਵੱਡਾ ਖਤਰਾਂ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਨ੍ਹਾਂ ਸਖਸ਼ੀਅਤਾਂ ਨੇ ਇੰਡੀਆ ਦਾ ਵਿਧਾਨ ਬਣਾਇਆ ਹੈ ਉਨ੍ਹਾਂ ਨੂੰ ਸ੍ਰੀ ਨਾਇਡੂ ਵਰਗੇ ਲੋਕਾਂ ਦੀ ਸੌੜੀ ਜੈਹਨੀਅਤ ਦਾ ਕੋਈ ਗਿਆਨ ਨਹੀਂ ਸੀ ਕਿ ਅਜਿਹੇ ਬੀਜੇਪੀ-ਆਰ.ਐਸ.ਐਸ. ਦੇ ਲੋਕ ਕਿਸੇ ਸਮੇ ਫਿਰਕੂ ਸੋਚ ਅਧੀਨ ਇੰਡੀਆ ਦੇ ਅਜਿਹੇ ਬਦਤਰ ਹਾਲਾਤ ਬਣਾ ਦੇਣਗੇ ਕਿ ਇਥੇ ਘੱਟ ਗਿਣਤੀ ਕੌਮਾਂ ਦਾ ਅਣਖ, ਗੈਰਤ ਨਾਲ ਵਿਚਰਣਾ ਅਤੇ ਜਿਊਂਣਾ ਔਖਾ ਹੋ ਜਾਵੇਗਾ ।

ਉਨ੍ਹਾਂ ਕਿਹਾ ਕਿ ਭਗਵਾਂਕਰਨ ਦਾ ਮਤਲਬ ਹੈ ਕਿ ਇਕ ਧਰਮ, ਇਕ ਕੌਮ ਅਜਿਹੇ ਲੋਕਾਂ ਦਾ ਸਮੂਹ ਜੋ ਘੱਟ ਗਿਣਤੀਆਂ ਨੂੰ ਇਕੱਲੇ ਆਜ਼ਾਦੀ ਨਾਲ ਵਿਚਰਣ ਨਹੀਂ ਦੇਣਗੇ । ਇਸ ਨੂੰ ਘੱਟ ਗਿਣਤੀ ਕੌਮਾਂ ਵੱਲੋ ਕਿਵੇ ਸਹਿਣ ਕੀਤਾ ਜਾ ਸਕਦਾ ਹੈ । ਉਨ੍ਹਾਂ ਅੰਗਰੇਜ਼ ਦੇ ਸਮੇਂ ਦੇ ਮਾਕੂਲੇ ਸਿੱਖਿਆ ਪ੍ਰਣਾਲੀ ਸੰਬੰਧੀ ਕਿਹਾ ਕਿ ਇਥੇ ਇਸ ਅਨੁਸਾਰ ਹੀ ਬਹੁਗਿਣਤੀ ਅਤੇ ਘੱਟ ਗਿਣਤੀ ਕੌਮਾਂ ਆਪਣੀ ਅਣਖ-ਗੈਰਤ ਨਾਲ ਵਿਚਰ ਸਕਦੀਆ ਹਨ ਅਤੇ ਇਹ ਸਿੱਖਿਆ ਪ੍ਰਣਾਲੀ ਹੀ ਇਥੋ ਦੇ ਲਈ ਸਹੀ ਸਾਬਤ ਹੋ ਸਕਦੀ ਹੈ । ਇਸ ਪ੍ਰਣਾਲੀ ਨੂੰ ਅਪਣਾਕੇ ਹੀ ਬਹੁਗਿਣਤੀ ਹੁਕਮਰਾਨ ਇਥੇ ਘੱਟ ਗਿਣਤੀ ਕੌਮਾਂ ਅਤੇ ਬਹਗਿਣਤੀ ਕੌਮਾਂ ਵਿਚਕਾਰ ਸੰਤੁਲਨ ਕਾਇਮ ਰੱਖ ਸਕਦੇ ਹਨ । ਜੇਕਰ ਸਿੱਖਿਆ ਵਿਚ ਭਗਵਾਂਕਰਨ ਲਾਗੂ ਕਰ ਦਿੱਤਾ ਗਿਆ ਤਾਂ ਇਹ ਪ੍ਰਣਾਲੀ ਬੁੱਧੀਜੀਵੀਆਂ, ਮਨੁੱਖਤਾਪੱਖੀ ਸੋਚ ਰੱਖਣ ਵਾਲੀਆ ਸਖਸ਼ੀਅਤਾਂ ਲਈ ਬਹੁਤ ਘਾਤਕ ਸਾਬਤ ਹੋਵੇਗਾ ।

ਉਨ੍ਹਾਂ ਕਿਹਾ ਕਿ ਸ੍ਰੀ ਨਾਇਡੂ ਨੂੰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਪੰਜਾਬ ਸੂਬਾ ਦੂਸਰੇ ਸਰਹੱਦੀ ਸੂਬਿਆਂ ਦੀ ਤਰ੍ਹਾਂ ਅਤਿ ਸੰਜ਼ੀਦਾ ਸਰਹੱਦੀ ਸੂਬਾ ਹੈ । ਇਨ੍ਹਾਂ ਦੀਆਂ ਗਲਤ ਨੀਤੀਆ ਦੀ ਬਦੌਲਤ ਹੀ ਸਰਹੱਦੀ ਸੂਬਿਆਂ ਵਿਚ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ । ਕਿ ਸ੍ਰੀ ਨਾਇਡੂ ਇਸ ਗੱਲ ਨੂੰ ਪ੍ਰਵਾਨ ਕਰਨਗੇ ਕਿ ਜੇਕਰ ਕੋਈ ਬਾਹਰੀ ਵੱਡਾ ਹਮਲਾ ਹੋ ਜਾਵੇ ਤਾਂ ਫਿਰਕੂ ਸੋਚ ਅਧੀਨ ਭਗਵਾਂਕਰਨ ਦੀਆਂ ਗੱਲਾਂ ਕਰਨ ਵਾਲੇ ‘ਖਾਕੀ ਨਿੱਕਰਾਂ ਵਾਲੇ’ ਇਸਦਾ ਮੁਕਾਬਲਾ ਕਰਨ ਦੀ ਜੁਰਅਤ ਕਰਨਗੇ ? ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਇਨ੍ਹਾਂ ਨੇ ਇਹ ਜ਼ਿੰਮੇਵਾਰੀ ਕਦੇ ਨਹੀਂ ਨਿਭਾਈ ਇਸ ਲਈ ਇਨ੍ਹਾਂ ਨੂੰ ਜਹਿਨ ਵਿਚ ਰੱਖਣਾ ਪਵੇਗਾ ਕਿ ਇਹ ਮੁਲਕ ਕੇਵਲ ਹਿੰਦੂਆਂ ਦਾ ਇਕੱਲਿਆ ਦਾ ਮੁਲਕ ਨਹੀ ਬਲਕਿ ਵੱਖ-ਵੱਖ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ ਦਾ ਇਕ ਸਾਂਝਾ ਗੁਲਦਸਤਾ ਹੈ । ਇਸ ਗੁਲਦਸਤੇ ਨੂੰ ਕਾਇਮ ਰੱਖਕੇ ਹੀ ਇਥੋ ਦੇ ਰਾਜ ਪ੍ਰਬੰਧ ਨੂੰ ਸਹੀ ਢੰਗ ਨਾਲ ਚਲਾਇਆ ਜਾ ਸਕਦਾ ਹੈ ਅਤੇ ਅਮਨ-ਚੈਨ ਨੂੰ ਕਾਇਮ ਰੱਖਿਆ ਜਾ ਸਕਦਾ ਹੈ । ਇਸ ਲਈ ਭਗਵਾਂਕਰਨ ਦੀ ਸਿੱਖਿਆ ਪ੍ਰਣਾਲੀ ਇਥੇ ਕਦੇ ਵੀ ਕਾਮਯਾਬ ਨਹੀਂ ਹੋ ਸਕੇਗੀ ਅਤੇ ਨਾ ਹੀ ਇਸ ਨੂੰ ਘੱਟ ਗਿਣਤੀ ਕੌਮਾਂ ਪ੍ਰਵਾਨ ਕਰਨਗੀਆਂ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>