ਪੰਜਾਬ ਵਾਸੀਉ ਜੇ ਪੌਣੀ ਸਦੀ ਬਾਅਦ ਜਾਗੇ ਹੀ ਸੀ ਤਾਂ ਕਾਸ਼ ਪੰਥ, ਪੰਜਾਬ ‘ਤੇ ਪੰਜਾਬੀਅਤ ਦੇ ਪਹਿਰੇਦਾਰਾਂ ਨੂੰ ਚੁਣ ਲੈਂਦੇ

ਲੰਡਨ -: ਆਮ ਲੋਕਾਂ ਨਾਲ ਜੁੜੀ ਹੋਈ ‘ਤੇ ਰਾਜਨੀਤੀ ਬਦਲ ਦੇਣ ਦਾ ਦਾਅਵਾ ਕਰਨ ਵਾਲੀ ਪਾਰਟੀ ਨੇ ਜੋ ਰਾਜਸਭਾ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨ ਲਈ 5 ਨਾਵਾਂ ਦੀ ਚੋਣ ਕੀਤੀ ਹੈ ਇਹੋ ਜਿਹੇ ਪੰਥ, ਪੰਜਾਬ ‘ਤੇ ਪੰਜਾਬੀਅਤ ਦੇ ਪਹਿਰਦਾਰ “ਆਮ ਆਦਮੀ “ ਸ਼ਾਇਦ ਪੂਰੇ ਪੰਜਾਬ ਵਿੱਚੋਂ ਨਹੀ ਲੱਭ ਸਕਦੇ।ਪੰਜਾਬ ਵਿਧਾਨ ਸਭਾ ਦੀਆਂ 117 ਵਿੱਚੋਂ 92 ਸੀਟਾਂ ‘ਤੇ ਆਮ ਆਦਮੀ ਪਾਰਟੀ ਨੂੰ ਇਤਿਹਾਸਕ ਜਿੱਤ ਦਿਵਾਉਣ ਵਾਲੇ ਪੌਣੀ ਸਦੀ ਬਾਅਦ ਬਦਲ ਲਈ ਜਾਗੇ ਪੰਜਾਬੀਆਂ ਨੂੰ ਆਪਣੇ ਇਸ ਫੈਸਲੇ ਬਾਰੇ ਹੁਣ ਪੜਚੋਲ ਕਰਨੀ ਚਾਹੀਦੀ ਹੈ।ਇਸ ਤੋਂ ਪਹਿਲਾਂ ਨਵੀਂ ਸਰਕਾਰ ਦਾ ਸੰਹੁ ਚੁੱਕ ਸਮਾਗਮ ਰਵਇਤ ਤੋਂ ਹਟ ਕੇ ਖਟਕੜ ਕਲਾਂ ਵਿਖੇ ਕੀਤਾ ਗਿਆ, ਖੜ੍ਹੀ ਫਸਲ ਵੱਢਣ ਦਾ ਕਿਸਾਨਾ ਨੂੰ ਕੀ ਮੁਆਵਜ਼ਾ ਦਿੱਤਾ ਗਿਆ, ਉਹ ਪਾਰਟੀ ਵੱਲੋਂ ਦਿੱਤਾ ਗਿਆ ਜਾਂ ਪੰਜਾਬ ਸਰਕਾਰ ਦੇ ਖ਼ਜਾਨੇ ਵਿੱਚੋਂ।ਸ਼ੇਰੇ ਪੰਜਾਬ ਮਹਾਂਰਾਜਾ ਰਣਜੀਤ ਸਿੰਘ ਦੀ ਫੋਟੋ ਹਟਾਉਣ ਦੇ ਮਸਲੇ ਤੇ ਅਸੀਂ ਵੇਖੋ ‘ਤੇ ਵਾਚੋਂ ਦੀ ਨੀਤੀ ਅਧੀਨ ਚੁੱਪ ਰਹੇ ਪਰ ਇਸ ਮਸਲੇ ‘ਤੇ ਵੀ ਚੁੱਪ ਰਹਿਣਾਂ ਸਮੂਹ ਪੰਜਾਬੀਆਂ ਲਈ ਘਾਤਕ ਹੋਵੇਗਾ।ਮਿ: ਭਗਵੰਤ ਮਾਨ ਨੇ ਕਿਸ ਦੇ ਪੈਰੀਂ ਹੱਥ ਲਾਉਣਾਂ ਹੈ ਕਿਸ ਦੇ ਨਹੀਂ ਇਹ ਉਨ੍ਹਾਂ ਦਾ ਨਿੱਜੀ ਫੈਸਲਾ ਹੋ ਸਕਦਾ ਹੈ ਪਰ ਉਨ੍ਹਾਂ ਨੂੰ ਬੇਨਤੀ ਹੈ ਕਿ ਮੁੱਖ ਮੰਤਰੀ ਦੇ ਤੌਰ ‘ਤੇ ਪੰਜਾਬ ਦੇ ਹੱਕ ਗੈਰਾਂ ਦੇ ਪੈਰਾਂ ਵਿੱਚ ਨਾਂ ਧਰਨ।2025 ਈ: ਤੱਕ ਦੇਸ਼ ਵਿੱਚ ਹਿੰਦੀ, ਹਿੰਦੂ ਹਿੰਦੋਸਤਾਨ ਦੀ ਨੀਤੀ ਲਾਗੂ ਕਰ ਦੇਣ ਦੀ ਦਾਅਵੇਦਾਰ ਵਿਚਾਰਧਾਰਾ ਬਾਰੇ ਕੰਨਸੋਆਂ ਹਨ ਕਿ ਉਹ ਬਾਕੀ ਸਾਰੀਆਂ ਪਾਰਟੀਆਂ ਦੀ ਹੋਂਦ ਖਤਮ ਕਰਕੇ ਸਿਰਫ ਸੰਘੀ ਨੀਤੀ ਵਾਲੀਆਂ ਪਾਰਟੀਆਂ ਨੂੰ ਪ੍ਰਫੁਲਿਤ ਕਰਨ ਦੀ ਨੀਤੀ ‘ਤੇ ਚੱਲ ਰਹੇ ਹਨ, ਤਾਂ ਜੋ ਭਾਵੇਂ ਰਾਜ ਕਰਨ ਵਾਲੀ ਪਾਰਟੀ ਹੋਵੇ ਜਾਂ ਵਿਰੋਧੀ ਧਿਰ ਉਨ੍ਹਾਂ ਦੇ ਹਿੰਦੂ ਰਾਸ਼ਟਰ ਬਣਾਉਣ ਦੇ ਸੰਕਲਪ ਨੂੰ ਕੋਈ ਠੇਸ ਨਾਂ ਪੁੱਜੇ।10 ਮਾਰਚ ਨੂੰ ਯੂ. ਪੀ. ਅਤੇ ਪੰਜਾਬ ਵਿਧਾਨ ਸਭਾ ਦੇ ਆਏ ਨਤੀਜਿਆਂ ਤੋਂ ਪ੍ਰਤੀਤ ਹੁੰਦਾਂ ਹੈ ਕਿ ਸ਼ਾਇਦ ਇਹ ਸੱਚ ਹੀ ਹੋਵੇ।ਮੁੱਖ ਸੇਵਾਦਾਰ ਸਰਬਜੀਤ ਸਿੰਘ, ਸੀ: ਮੀ: ਪ੍ਰਧਾਨ ਮਨਜੀਤ ਸਿੰਘ ਸਮਰਾ, ਸਕੱਤਰ ਜਨਰਲ ਤਰਸੇਮ ਸਿੰਘ ਮੰਡੇਰ, ਜਨਰਲ ਸਕੱਤਰ ਸਤਿੰਦਰ ਸਿੰਘ ਮੰਗੂਵਾਲ, ਮੁੱਖ ਬੁਲਾਰਾ ਅਵਤਾਰ ਸਿੰਘ ਖੰਡਾ, ਚੀਫ ਆਰਗੇਨਾਈਜ਼ਰ ਪ੍ਰੀਤਕਮਲ ਸਿੰਘ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਬਿਆਨ ਜਾਰੀ ਕਰਦੇ ਹੋਏ ਪ੍ਰੈਸ ਸਕੱਤਰ ਜਗਤਾਰ ਸਿੰਘ ਵਿਰਕ ਨੇ ਕਿਹਾ ਕਿ ਇੰਗਲੈਂਡ ਦੇ “ ਹਾਊਸ ਔਫ ਲੌਰਡਜ਼ “ ਦੀ ਤਰਜ਼ ‘ਤੇ ਭਾਰਤ ਵਿੱਚ ਰਾਜ ਸਭਾ ਕਾਇਮ ਕੀਤੀ ਗਈ ਸੀ ਤਾਂ ਜੋ ਹਰ ਸੂਬੇ ਦੀ ਕੇਂਦਰ ਵਿੱਚ ਯੋਗ ਪ੍ਰਤੀਨਿੱਧਤਾ ਕਰਨ ਲਈ ਉਸ ਸੂਬੇ ਨਾਲ ਸੰਧਿਤ ਅਤੇ ਸੂਬੇ ਦੇ ਹਰ ਪਹਿਲੂ ਦੀ ਡੂੰਘੀ ਜਾਣਕਾਰੀ ਰੱਖਣ ਵਾਲੇ ਰਾਜਨੀਤਕ ਮਾਹਰ, ਬੁੱਧੀਜੀਵੀ ਵਰਗ ਦੀਆਂ ਸਖਸ਼ੀਅਤਾਂ ਦੀ ਚੋਣ ਕਰਕੇ ਇਸ ਸਦਨ ਵਿੱਚ ਭੇਜਿਆ ਜਾਵੇ।ਪਰ ਲੰਬੇ ਸਮੇਂ ਤੋਂ ਸਿਆਸਤਦਾਨਾਂ ਨੇ ਇਸ ਸੰਵਿਧਾਨਕ ਭਾਵਨਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਸਿਆਸੀ ਏਜੰਡਿਆਂ ਦੀ ਪੂਰਤੀ ਲਈ ਜੋੜ ਤੋੜ ਦੀ ਨੀਤੀ ਅਧੀਨ ਇਸਦੀ ਵਰਤੋਂ ਕਰਨੀ ਸੁਰੂ ਕੀਤੀ ਹੋਈ ਹੈ ‘ਤੇ ਰਾਜਨੀਤੀ ਬਦਲਣ ਦਾ ਦਾਅਵਾ ਕਰਨ ਵਾਲਿਆਂ ਨੇ ਵੀ ਉਸੇ ਨੀਤੀ ਨੂੰ ਅੱਗੇ ਵਧਾਇਆ ਹੈ।ਭਾਰਤ ਅਤੇ ਵਿਦੇਸ਼ਾਂ ਵਿੱਚ ਵਸਣ ਵਾਲੇ ਪੰਥਕ ਸੋਚ ਰੱਖਣ ਵਾਲਿਆਂ ਨੇ ਵੀ ਸਮੇਂ ਸਮੇਂ ‘ਤੇ ਕਾਂਗਰਸ, ਬਾਦਲ: ਬੀ. ਜੇ.ਪੀ. ਨਾਲ ਕੁੱਝ ਹੱਦ ਤੱਕ ਲੁਕਵੀਂ ਸਾਂਝ ਰੱਖ ਕੇ ਚੱਲਣ ਦੇ ਉਲਟ ਆਮ ਪਾਰਟੀ ਦੀ ਸਥਾਪਨਾ ਵੇਲੇ ਤੋਂ ਡੱਟ ਕੇ ਮੱਦਦ ਕੀਤੀ ਹੈ, ਉਨ੍ਹਾਂ ਲਈ ਵੀ ਇਹ ਮੁੜ ਪੜਚੋਲ ਦਾ ਸਮਾਂ ਹੈ।ਅੱਜ ਤੱਕ ਮਾਸਟਰ ਤਾਰਾ ਸਿੰਘ, ਸ: ਬਲਦੇਵ ਸਿੰਘ, ਹਰਚੰਦ ਸਿੰਘ ਲੌਗੋਵਾਲ ਸਮੇਤ ਰਵਾਇਤੀ ਅਕਾਲੀਆਂ ਅਤੇ ਪੰਥ, ਪੰਜਾਬ ਅਤੇ ਪੰਜਾਬੀਅਤ ਨਾਲ ਸਬੰਧਿਤ ਅਨੇਕਾਂ ਪਾਰਟੀਆਂ ‘ਤੇ ਵਿਅਕਤੀਆਂ ਦੀਆਂ ਗਲਤੀਆਂ / ਗਦਾਰੀਆਂ ਦਾ ਜ਼ਿਕਰ ਤਾਂ ਕਰਦੇ ਆ ਰਹੇ ਹਾਂ ਆੳਣ ਵਾਲੇ ਸਮੇਂ ਦਾ ਇਤਿਹਾਸ ਸਾਨੂੰ ਕਿਸ ਸ਼੍ਰੇਣੀ ਵਿੱਚ ਰੱਖ ਕੇ ਯਾਦ / ਸੰਬੋਧਨ ਕਰਿਆ ਕਰੇਗਾ ?

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>