ਗਲਾਸਗੋ : ਪ੍ਰਿੰ: ਸੁਖਵੰਤ ਸਿੰਘ ਜੀ ਦੇ ਸਕਾਟਲੈਂਡ ਟੂਰ 2022 ਤਹਿਤ ਕੀਰਤਨ ਦਰਬਾਰ ਦਾ ਆਯੋਜਨ

20220326_184004.resizedਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਟੂਰ 2022 ਤਹਿਤ ਪੰਥ ਦੇ ਪ੍ਰਸਿੱਧ ਕੀਰਤਨੀਏ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਵੱਲੋਂ ਗਲਾਸਗੋ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਵਿੱਚ ਹਾਜ਼ਰੀ ਭਰੀ ਗਈ। ਉਹਨਾਂ ਦੇ ਇਸ ਟੂਰ ਵਿੱਚ ਐਡਿਨਬਰਾ, ਐਬਰਡੀਨ ਦੇ ਗੁਰੂ ਘਰਾਂ ਦੇ ਨਾਲ ਨਾਲ ਗੁਰੂ ਨਾਨਕ ਸਿੱਖ ਗੁਰਦੁਆਰਾ ਗਲਾਸਗੋ ਵੀ ਸ਼ਾਮਿਲ ਸੀ। ਨੌਜਵਾਨ ਪੀੜ੍ਹੀ ਨੂੰ ਸਿੱਖ ਵਿਰਸੇ ਅਤੇ ਪੁਰਾਤਨ ਰਾਗ ਵਿੱਦਿਆ ਨਾਲ ਜੋੜਨ ਦੇ ਮਨਸ਼ੇ ਨਾਲ ਹੋਏ ਇਸ ਕੀਰਤਨ ਦਰਬਾਰ ਮੌਕੇ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਸਿੰਘਾਂ ਵੱਲੋਂ ਸੰਗਤਾਂ ਨੂੰ ਰਸਭਿੰਨੇ ਕੀਰਤਨ ਗਾਇਨ ਰਾਹੀਂ ਨਿਹਾਲ ਕੀਤਾ ਗਿਆ। ਇਸ ਸਮਾਰੋਹ ਦੌਰਾਨ ਗਲਾਸਗੋ ਦੀਆਂ ਸੰਗਤਾਂ ਦੇ ਨਾਲ ਨਾਲ ਦੂਰ ਦੁਰਾਡੇ ਦੇ ਇਲਾਕਿਆਂ ਵਿੱਚੋਂ ਵੀ ਸੰਗਤਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਗਲਾਸਗੋ ਦੇ ਉੱਦਮੀ ਨੌਜਵਾਨ ਜਸਦੀਪ ਸਿੰਘ ਸੱਲ੍ਹ ਤੇ ਸਾਥੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਬੇਹੱਦ ਸਫਲ ਰਹੇ ਇਸ ਸਮਾਗਮ ਦੀ ਸਮਾਪਤੀ ‘ਤੇ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਬਰ੍ਹਮੀ, ਸਰਦਾਰਾ ਸਿੰਘ ਜੰਡੂ, ਹਰਜੀਤ ਸਿੰਘ ਹੈਰੀ ਮੋਗਾ, ਹਰਜੀਤ ਸਿੰਘ ਗਾਬੜੀਆ, ਅਵਤਾਰ ਸਿੰਘ ਹੂੰਝਣ, ਸੁਖਦੇਵ ਸਿੰਘ ਕੁੰਦੀ, ਗਿਆਨੀ ਅਰਵਿੰਦਰ ਸਿੰਘ, ਤੇਜਵੰਤ ਸਿੰਘ ਤੇ ਸੰਗਤਾਂ ਵੱਲੋਂ ਕੀਰਤਨੀ ਜੱਥੇ ਦਾ ਸਨਮਾਨ ਵੀ ਕੀਤਾ ਗਿਆ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>