ਸਭ ਪਾਰਟੀਆਂ, ਸੰਗਠਨਾਂ ਦੇ ਮੁੱਖੀ ਅਤੇ ਲਿਆਕਤਮੰਦ ਐਸ.ਜੀ.ਪੀ.ਸੀ. ਦੀ ਜ਼ਮਹੂਰੀਅਤ ਬਹਾਲ ਕਰਵਾਉਣ ਦੇ ਵਿਸ਼ੇ ‘ਤੇ 9 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਹੋ ਰਹੇ ਸੈਮੀਨਰ ‘ਚ ਪਹੁੰਚਣ : ਮਾਨ

Half size(27).resizedਫ਼ਤਹਿਗੜ੍ਹ ਸਾਹਿਬ -  “ਜਿਵੇਂ ਇੰਡੀਅਨ ਹੁਕਮਰਾਨ ਆਪਣੀਆ ਜ਼ਮਹੂਰੀਅਤ ਸੰਸਥਾਵਾਂ, ਪਾਰਲੀਮੈਂਟ, ਸੂਬਿਆਂ ਦੀਆਂ ਵਿਧਾਨ ਸਭਾਵਾਂ, ਮਿਊਸੀਪਲ ਕਾਰਪੋਰੇਸ਼ਨਾਂ, ਮਿਊਸੀਪਲ ਕੌਸਲਾਂ, ਜ਼ਿਲ੍ਹਾ ਪ੍ਰੀਸ਼ਦਾਂ, ਪੰਚਾਇਤਾਂ, ਨਗਰਪਾਲਿਕਾਵਾਂ ਆਦਿ ਸਭ ਦੀਆਂ ਸਹੀ ਸਮੇਂ ਉਤੇ 5 ਸਾਲਾਂ ਬਾਅਦ ਚੋਣਾਂ ਕਰਵਾਕੇ ਜ਼ਮਹੂਰੀਅਤ ਪ੍ਰਣਾਲੀ ਨੂੰ ਪੂਰਨ ਕੀਤਾ ਜਾਂਦਾ ਆ ਰਿਹਾ ਹੈ, ਉਸੇ ਤਰ੍ਹਾਂ ਸਿੱਖ ਕੌਮ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇੰਡੀਆ ਦੇ ਵਿਧਾਨ ਤੇ ਕਾਨੂੰਨ ਤਹਿਤ ਹਰ 5 ਸਾਲ ਬਾਅਦ ਚੋਣਾਂ ਕਰਵਾਉਣ ਦਾ ਹੁਕਮ ਕਰਦਾ ਹੈ । ਪਰ ਬੀਤੇ 12 ਸਾਲਾਂ ਤੋਂ ਇੰਡੀਆ ਦੇ ਹੁਕਮਰਾਨ ਵਿਸ਼ੇਸ਼ ਤੌਰ ਤੇ ਗ੍ਰਹਿ ਵਿਭਾਗ ਇੰਡੀਆ ਵੱਲੋਂ ਸਾਡੀ ਇਸ ਸਿੱਖ ਪਾਰਲੀਮੈਂਟ ਦੀਆਂ ਚੋਣਾਂ ਦੇ ਜਮਹੂਰੀ ਹੱਕ ਉਤੇ ਡਾਕਾ ਮਾਰਕੇ ਚੋਣਾਂ ਨਹੀਂ ਕਰਵਾਈਆ ਜਾ ਰਹੀਆ । ਬਲਕਿ 2011 ਦੀਆਂ ਚੋਣਾਂ ਰਾਹੀ ਚੁਣੇ ਮੈਬਰਾਂ ਨੂੰ ਹੀ ਬੀਤੇ 12 ਸਾਲਾਂ ਤੋਂ ਮੰਦਭਾਵਨਾ ਅਧੀਨ ਕਬਜਾ ਕਰਵਾਇਆ ਹੋਇਆ ਹੈ । ਜੋ ਜਮਹੂਰੀਅਤ ਦਾ ਜਨਾਜ਼ਾਂ ਕੱਢਣ ਦੇ ਦੁੱਖਦਾਇਕ ਅਮਲ ਹੋ ਰਹੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਆਪਣੀ ਜਮਹੂਰੀਅਤ ਪ੍ਰਣਾਲੀ ਨੂੰ ਬਹਾਲ ਕਰਵਾਉਣ ਹਿੱਤ 9 ਅਪ੍ਰੈਲ 2022 ਨੂੰ ਸ਼ਹੀਦ ਉਧਮ ਸਿੰਘ ਹਾਲ ਭਗਤਾਂ ਵਾਲਾ ਗੇਟ, ਅੰਮ੍ਰਿਤਸਰ ਵਿਖੇ ‘ਜਮਹੂਰੀਅਤ ਬਹਾਲੀ’ ਦੇ ਵਿਸ਼ੇ ਉਤੇ ਸੈਮੀਨਰ ਕਰਵਾਇਆ ਜਾ ਰਿਹਾ ਹੈ । ਜਿਸ ਵਿਚ ਸਭ ਸਿਆਸੀ ਪਾਰਟੀਆਂ, ਸਮਾਜਸੇਵੀ ਸੰਗਠਨਾਂ, ਧਾਰਮਿਕ ਸੰਗਠਨਾਂ, ਦਮਦਮੀ ਟਕਸਾਲਾਂ, ਸਿੱਖ ਸਟੂਡੈਟ ਫੈਡਰੇਸ਼ਨਾਂ, ਬੁੱਧੀਜੀਵੀਆਂ, ਪ੍ਰੌਫੈਸਰਾਂ, ਜਮਹੂਰੀਅਤ ਕਦਰਾਂ-ਕੀਮਤਾਂ ਤੇ ਪਹਿਰਾ ਦੇਣ ਵਾਲੀਆ ਸਖਸ਼ੀਅਤਾਂ ਨੂੰ 9 ਅਪ੍ਰੈਲ ਨੂੰ ਸ਼ਹੀਦ ਉਧਮ ਸਿੰਘ ਹਾਲ ਭਗਤਾਂ ਵਾਲਾ ਗੇਟ ਵਿਖੇ ਸੈਮੀਨਰ ਵਿਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ।”

ਇਹ ਅਪੀਲ ਅੱਜ ਇਥੇ ਕਿਲ੍ਹਾ ਸ. ਹਰਨਾਮ ਸਿੰਘ ਪਾਰਟੀ ਦੇ ਮੁੱਖ ਪ੍ਰਬੰਧਕੀ ਦਫਤਰ ਵਿਖੇ ਸ. ਸਿਮਰਨਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਸਿਆਸੀ ਮਾਮਲਿਆ ਦੀ ਹੋਈ ਇਕੱਤਰਤਾ ਵਿਚ ਉਪਰੋਕਤ ਸਭਨਾਂ ਸੰਗਠਨਾਂ ਤੇ ਸਖਸ਼ੀਅਤਾਂ ਨੂੰ ਸੈਮੀਨਰ ਵਿਚ ਪਹੁੰਚਣ ਦੀ ਅਪੀਲ ਦੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤੇ ਦੀ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਪ੍ਰੈਸ ਨੂੰ ਜਾਰੀ ਬਿਆਨ ਰਾਹੀ ਦਿੱਤੀ ਗਈ । ਦੂਸਰੇ ਮਤੇ ਵਿਚ ਸਮੁੱਚੀ ਲੀਡਰਸ਼ਿਪ ਨੇ ਇਹ ਫੈਸਲਾ ਕੀਤਾ ਹੈ ਕਿ ਜੋ 15 ਸਤੰਬਰ ‘ਵਰਲਡ ਡੈਮੋਕ੍ਰੇਸੀ ਡੇਅ’ ਦਾ ਦਿਹਾੜਾ ਆ ਰਿਹਾ ਹੈ, ਉਸ ਦਿਨ ਅੰਮ੍ਰਿਤਸਰ ਵਿਖੇ ਐਸ.ਜੀ.ਪੀ.ਸੀ. ਦੇ ਹੈੱਡਕੁਆਰਟਰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਸਾਹਮਣੇ ਇਕ ਵੱਡਾ ਇਕੱਠ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਮਹੂਰੀਅਤ ਨੂੰ ਬਹਾਲ ਕਰਵਾਉਣ ਦੇ ਮਕਸਦ ਨੂੰ ਲੈਕੇ ਕੌਮਾਂਤਰੀ ਜਮਹੂਰੀ ਦਿਹਾੜਾ ਮਨਾਇਆ ਜਾਵੇਗਾ । ਇਸੇ ਮੀਟਿੰਗ ਨੇ 14 ਅਪ੍ਰੈਲ ਨੂੰ ਵਿਸਾਖੀ ਦੇ ਮਹਾਨ ਦਿਹਾੜੇ ਉਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ-ਬਠਿੰਡਾ ਵਿਖੇ ਹੋਣ ਵਾਲੀ ਪਾਰਟੀ ਕਾਨਫਰੰਸ ਵਿਚ ਵੀ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਹੁੰਮ-ਹੁੰਮਾਕੇ ਪਹੁੰਚਣ ਦੀ ਅਪੀਲ ਵੀ ਕੀਤੀ । ਅੱਜ ਦੀ ਪੀ.ਏ.ਸੀ. ਦੀ ਮੀਟਿੰਗ ਵਿਚ ਸ. ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਸ. ਇਕਬਾਲ ਸਿੰਘ ਟਿਵਾਣਾ, ਸ. ਜਸਕਰਨ ਸਿੰਘ ਕਾਹਨਸਿੰਘਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਸ. ਕੁਸਲਪਾਲ ਸਿੰਘ ਮਾਨ, ਸ. ਹਰਪਾਲ ਸਿੰਘ ਬਲੇਰ, ਸ. ਕੁਲਦੀਪ ਸਿੰਘ ਭਾਗੋਵਾਲ, ਸ. ਇਮਾਨ ਸਿੰਘ ਮਾਨ, ਸ. ਗੋਬਿੰਦ ਸਿੰਘ, ਸ. ਬਹਾਦਰ ਸਿੰਘ ਭਸੌੜ, ਸ. ਗੁਰਨੈਬ ਸਿੰਘ ਰਾਮਪੁਰਾ ਆਗੂਆਂ ਨੇ ਇਸ ਮੀਟਿੰਗ ਵਿਚ ਸਮੂਲੀਅਤ ਕੀਤੀ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>