ਸਕਾਟਲੈਂਡ: ਪਰਥ ਕਿਨਰੌਸ ਕੌਂਸਲ ਵੱਲੋਂ ਵਿਸਾਖੀ ‘ਤੇ ਇਤਿਹਾਸਕ ਪੁਲ ਤੇ ਚਰਚ ਨੂੰ ਰੁਸ਼ਨਾਉਣ ਦਾ ਐਲਾਨ

Screenshot_20220414-091325_Google.resizedਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ -: ਵਿਸ਼ਵ ਭਰ ਵਿੱਚ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਕੋਵਿਡ ਦੀ ਮਾਰ ਝੱਲਣ ਤੋਂ ਬਾਅਦ ਤਿਉਹਾਰਾਂ ਪ੍ਰਤੀ ਲੋਕਾਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਯੂਕੇ ਭਰ ਦੇ ਗੁਰਦੁਆਰਾ ਸਾਹਿਬਾਨਾਂ ਵਿਖੇ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਸੰਬੰਧੀ ਭਾਰੀ ਇਕੱਠ ਦੇਖਣ ਨੂੰ ਮਿਲੇ। ਸੰਗਤਾਂ ਨੇ ਨਿਸ਼ਾਨ ਸਾਹਿਬ ਦੀ ਵਉੱਥੇ ਮੌਕੇ ਪਹੁੰਚ ਕੇ ਇਤਿਹਾਸਕ ਪਲਾਂ ਦੇ ਗਵਾਹ ਬਣਿਆ ਗਿਆ। ਵਿਸਾਖੀ ਨਾਲ ਹੀ ਜੁੜੀ ਖੁਸ਼ੀ ਭਰੀ ਖਬਰ ਇਹ ਹੈ ਕਿ ਸਕਾਟਲੈਂਡ ਦੀ ਪਰਥ ਐਂਡ ਕਿਨਰੌਸ ਕੌਂਸਲ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਵਿਸਾਖੀ ਦੇ ਤਿਉਹਾਰ ਦੀਆਂ ਭਾਰਤੀ ਸਿੱਖ ਭਾਈਚਾਰੇ ਨੂੰ ਵਧਾਈਆਂ ਦੇਣ ਲਈ ਅੱਜ ਸ਼ਾਮ ਨੂੰ ਸਮੀਟਨਜ਼ ਬਰਿੱਜ ਅਤੇ ਸੇਂਟ ਪੌਲਜ਼ ਚਰਚ ਨੂੰ ਰੰਗ ਬਰੰਗੀ ਰੌਸ਼ਨੀ ਨਾਲ ਰੁਸ਼ਨਾਇਆ ਜਾਵੇਗਾ। ਕੌਂਸਲ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਸਾਧਨਾਂ ‘ਤੇ ਜਾਣਕਾਰੀ ਨਸ਼ਰ ਕਰਦਿਆਂ ਲਿਖਿਆ ਗਿਆ ਹੈ ਕਿ ਸਿੱਖ ਭਾਈਚਾਰੇ ਲਈ ਖਾਸ ਮਹੱਤਵ ਰੱਖਦੇ ਵਿਸਾਖੀ ਦੇ ਤਿਉਹਾਰ ਨੂੰ ਯਾਦਗਾਰੀ ਬਣਾਉਣ ਅਤੇ ਸਿੱਖ ਭਾਈਚਾਰੇ ਦੀਆਂ ਖੁਸ਼ੀਆਂ ‘ਚ ਸ਼ਰੀਕ ਹੋਣ ਲਈ ਇਹਨਾਂ ਦੋਹਾਂ ਸਥਾਨਾਂ ਨੂੰ ਕੇਸਰੀ ਤੇ ਨੀਲੇ ਰੰਗ ਦੀ ਰੌਸ਼ਨੀ ਨਾਲ ਦੋ ਦਿਨ ਰੁਸ਼ਨਾਇਆ ਜਾਵੇਗਾ। ਜਿਕਰਯੋਗ ਹੈ ਕਿ ਕੌਂਸਲ ਵੱਲੋਂ ਵੱਖ ਵੱਖ ਦਿਹਾੜਿਆਂ ‘ਤੇ ਇਹਨਾਂ ਸਥਾਨਾਂ ਨੂੰ ਰੁਸ਼ਨਾ ਕੇ ਆਪਣੀ ਭਰਵੀਂ ਸ਼ਮੂਲੀਅਤ ਦਾ ਅਹਿਸਾਸ ਕਰਵਾਇਆ ਜਾਂਦਾ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>