ਭਾਰਤੀ ਕਾਂਸਲੈਟ ਦੀਆਂ ਧਮਕੀਆਂ ਦੇ ਚੱਲਦਿਆਂ ਕਨੇਟੀਕਟ ਸਟੇਟ ਨੇ ਦਸਤਾਰ ਬਿੱਲ ਕੀਤਾ ਪਾਸ : ਵਰਲਡ ਸਿੱਖ ਪਾਰਲੀਮੈਂਟ

PHOTO-2022-05-05-21-33-06 2.resizedਹਾਰਟਫੋਰਡ -  ਕਨੇਟੀਕਟ ਸੂਬੇ ਵਲੋ ਸਿੱਖਾਂ ਦਾ ਵਧਾਇਆ ਮਾਣ ਅਜੇ 29 ਅਪ੍ਰੈਲ ਨੂੰ ਖਾਲਿਸਤਾਨ ਐਲਾਨਨਾਮੇ ਨੂੰ ਮਾਨਤਾ ਦਿੱਤੀ ਹੈ ਜਿਸ ਦੇ ਨਾਲ ਪੂਰੇ ਭਾਰਤ ਦੇ ਮੀਡੀਆ ਅਤੇ ਭਾਰਤੀ ਸਟੇਟ ਵੱਲੋਂ ਕਨੇਟੀਕਟ ਸਟੇਟ ਨੂੰ ਅੱਖਾਂ ਦਿਖਾਈਆਂ ਜਾ ਰਹੀਆਂ ਸਨ, ਕੌਸ਼ਲ ਮੈਂਬਰਾਂ ਨੂੰ ਭਾਰਤੀ ਕੌਸਲੇਟ ਵੱਲੋਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ ਪਰ ਇਸ ਸਭ ਦੀ ਪ੍ਰਵਾਹ ਕੀਤੇ ਬਿਨਾ ਬੀਤੀ ਰਾਤ ਮਈ 4 ਨੂੰ ਕਨੇਟੀਕਟ ਦੇ ਸੈਨਟਰਾ ਵੱਲੋਂ ਸ਼ਭ 133 ਦਸਤਾਰ ਬਿੱਲ ਪਾਸ ਕਰ ਦਿੱਤਾ ਗਿਆ ਇਸ ਬਿੱਲ ਦੇ ਸੰਬੰਧ ਹੋਈ ਵੋਟਿੰਗ  36 ਵਿੱਚੋਂ 35 ਵੋਟਾਂ ਹੱਕ ਵਿੱਚ ਪਈਆਂ ਹਨ ਅਤੇ ਇਹ ਬਿੱਲ ਕਨੇਟੀਕਟ ਸੈਨਟ ਦਾ ਹਿੱਸਾ ਬਣ ਗਿਆ ਹੈ, ਇਸ ਬਿੱਲ ਅਨੁਸਾਰ ਦਸਤਾਰ ਨੂੰ ਸਿੱਖਾਂ ਦੇ ਧਰਮ ਦਾ ਅੰਗ ਮੰਨਿਆ ਗਿਆ ਹੈ

PHOTO-2022-05-05-21-33-06.resizedਕਨੇਟੀਕਟ ਸੂਬੇ ਵਿੱਚ ਕਿਸੇ ਵੀ ਨੌਕਰੀ ਵਿੱਚ ਸਿੱਖਾਂ ਲਈ ਦਸਤਾਰ ਅੜਿੱਕਾ ਨਹੀਂ ਬਣੇਗੀ ਸਿੱਖ ਬਿਨਾ ਕਿਸੇ ਰੁਕਾਵਟ ਦੇ ਹਰ ਖੇਤਰ ਵਿੱਚ ਆਪਣੀ ਦਸਤਾਰ ਮਾਣ ਨਾਲ ਸਜ਼ਾ ਸਕਦੇ ਹਨ, ਇਹ ਬਿੱਲ ਸੈਨਟ ਵੱਲੋਂ ਪਾਸ ਕਰਕੇ ਗਵਰਨਰ ਨੈੱਡ ਲਮੌਟ ਦੇ ਸਾਇਨਾਂ ਲਈ ਭੇਜ ਦਿੱਤਾ ਗਿਆ ਹੈ ਵਰਲਡ ਸਿੱਖ ਪਾਰਲੀਮੈਂਟ ਸਮੁੱਚੀ ਹੀ ਕੌਮ ਨੂੰ ਇਸ ਬਿੱਲ ਦੇ ਪਾਸ ਹੋਣ ਦੀ ਵਧਾਈ ਦਿੰਦੀ ਹੈ ॥

ਇੱਥੇ ਇਹ ਗੱਲ ਦੱਸਣ ਯੋਗ ਹੈ ਕੀ 29 ਅਪ੍ਰੈਲ ਨੂੰ ਵਰਲਡ ਸਿੱਖ ਪਾਰਲੀਮੈਂਟ ਦੇ ਉੱਦਮ ਸਦਕਾ ਕਨੇਟੀਕਟ ਸਟੇਟ ਵੱਲੋਂ ਮਾਨਤਾ ਦਿੱਤੇ ਖਾਲਿਸਤਾਨ ਐਲਾਨਨਾਮੇ ਤੌ ਬਾਅਦ ਭਾਰਤ ਵੱਲੋਂ ਬਹੁਤ ਜ਼ਿਆਦਾ ਝੂਠਾ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ ਅਸੀਂ ਵੇਖ ਸਕਦੇ ਹਾਂ ਕਿਵੇਂ ਭਾਰਤੀ ਮੀਡੀਆ ਉੱਪਰ ਕੁਫ਼ਰ ਬੋਲਿਆ ਜਾ ਰਿਹਾ ਹੈ ਅਤੇ ਭਾਰਤੀ ਫ਼ਰਮਾਂ ਅਮਰੀਕਾ ਵਿੱਚ ਵੀ ਆਪਣਾ ਪੂਰਾ ਜ਼ੋਰ ਲਾ ਰਹੀਆਂ ਹਨ ਪਰ ਇਹ ਸਿੱਖ ਕੌਮ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਸਾਰੇ ਭਾਰਤੀ ਪ੍ਰਾਪੇਗੰਡਾ ਦੇ ਚੱਲਦਿਆਂ ਕਨੇਟੀਕਟ ਸੂਬੇ ਨੇ ਪ੍ਰਵਾਹ ਕੀਤੇ ਬਿਨਾ ਸਿੱਖਾਂ ਨੂੰ ਆਪਣੇ ਸੀਨੇ ਨਾਲ ਲਾਇਆ ਹੈ ਅਤੇ ਦਸਤਾਰ ਬਿੱਲ ਪਾਸ ਕੀਤਾ ਹੈ ॥

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>