ਸਕਾਟਲੈਂਡ : ਸਕਾਟਿਸ਼ ਕੌਂਸਲ ਚੋਣਾਂ ਵਿੱਚ ਐੱਸ ਐੱਨ ਪੀ ਨੇ ਮਾਰੀ ਬਾਜ਼ੀ, ਲੇਬਰ ਪਾਰਟੀ ਦੂਜੇ ਸਥਾਨ ‘ਤੇ ਰਹੀ

IMG-20220507-WA0002.resizedਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਹੋਈਆਂ ਕੌਂਸਲ ਚੋਣਾਂ ਵਿੱਚ ਐੱਸ ਐੱਨ ਪੀ ਭਾਰੀ ਬਹੁਮਤ ਪ੍ਰਾਪਤ ਕਰਕੇ ਪਹਿਲੇ ਸਥਾਨ ‘ਤੇ ਰਹੀ ਹੈ। ਸਕਾਟਿਸ਼ ਨੈਸ਼ਨਲ ਪਾਰਟੀ (ਸ਼ਂਫ) ਕੌਂਸਲ ਚੋਣਾਂ ਵਿੱਚ ਫਿਰ ਤੋਂ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ ਜਦਕਿ ਸਕਾਟਿਸ਼ ਕੰਜ਼ਰਵੇਟਿਵਜ਼ ਨੂੰ ਨਿਰਾਸ਼ਾ ਦਾ ਮੂੰਹ ਵੇਖਣਾ ਪਿਆ ਹੈ ਅਤੇ ਲੇਬਰ ਦੂਜੇ ਸਥਾਨ ‘ਤੇ ਰਹੀ ਹੈ। ਸਕਾਟਲੈਂਡ ਦੀਆਂ ਸਾਰੀਆਂ 32 ਸਥਾਨਕ ਅਥਾਰਟੀਆਂ ਦੇ ਨਤੀਜੇ ਘੋਸ਼ਿਤ ਕਰਨ ਤੋਂ ਬਾਅਦ ਐੱਸ ਐੱਨ ਪੀ ਨੇ 453 ਸੀਟਾਂ ਜਿੱਤੀਆਂ ਜਦੋਂ ਕਿ ਲੇਬਰ ਨੂੰ 282 ਤੇ ਟੋਰੀਜ਼ ਨੂੰ 214 ਸੀਟਾਂ ਪ੍ਰਾਪਤ ਹੋਈਆਂ। ਲੇਬਰ ਨਾਲ ਤਣਾਅ ਪੂਰਨ ਲੜਾਈ ਤੋਂ ਬਾਅਦ ਗਲਾਸਗੋ ਸਿਟੀ ਕੌਂਸਲ ਲਈ ਚੋਣਾਂ ਵਿੱਚ  ਨੂੰ ਐੱਨ ਪੀ ਨੂੰ ਸਭ ਤੋਂ ਵੱਡੀ ਪਾਰਟੀ ਘੋਸ਼ਿਤ ਕੀਤਾ ਗਿਆ। ਇਸਦੇ ਨਾਲ ਹੀ ਨਿਕੋਲਾ ਸਟਰਜਨ ਦੀ ਪਾਰਟੀ ਨੇ ਡੰਡੀ ਵਿੱਚ ਵੀ ਸਮੁੱਚਾ ਬਹੁਮਤ ਹਾਸਲ ਕੀਤਾ, ਜਦੋਂ ਕਿ ਲੇਬਰ ਨੇ ਵੈਸਟ ਡਨਬਰਟਨਸ਼ਾਇਰ ‘ਤੇ ਕਬਜ਼ਾ ਕੀਤਾ ਹੈ। ਇਸ ਮੌਕੇ ਸਟਰਜਨ ਨੇ ਪਾਰਟੀ ਦੀ ਜਿੱਤ ਲਈ ਖੁਸ਼ੀ ਪ੍ਰਗਟ ਕੀਤੀ। ਉਹਨਾਂ ਕਿਹਾ ਕਿ 15 ਸਾਲਾਂ ਦੀ ਸਰਕਾਰ ਰਹਿਣ ਤੋਂ ਬਾਅਦ, ਅਸੀਂ ਨਾ ਸਿਰਫ ਇਹ ਭਾਰੀ ਜਿੱਤ ਪ੍ਰਾਪਤ ਕੀਤੀ ਹੈ, ਬਲਕਿ ਆਪਣੀ ਵੋਟ ਦਾ ਹਿੱਸਾ ਵੀ ਵਧਾਇਆ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>