ਮਹਾਰਾਸ਼ਟਰ ’ਚ ਧਰਮ ਪਰਿਵਰਤਨ ਖ਼ਿਲਾਫ਼ ਸਿੱਖ ਭਾਈਚਾਰੇ ਵੱਲੋਂ ਉਠਾਈ ਗਈ ਆਵਾਜ਼

ਮਹਾਰਾਸ਼ਟਰ ਦੇ ਮਾਣਯੋਗ ਰਾਜਪਾਲ ਸ੍ਰੀ ਭਗਤ ਸਿੰਘ ਕੋਸ਼ਿਆਰੀ ਨੂੰ ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਦੇ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ ਦੀ ਅਗਵਾਈ ’ਚ ਇਕ ਵਫ਼ਦ ਵੱਲੋਂ ਇਕ ਮੰਗ ਪੱਤਰ ਦਿੰਦੇ ਹੋਏ ।

ਮਹਾਰਾਸ਼ਟਰ ਦੇ ਮਾਣਯੋਗ ਰਾਜਪਾਲ ਸ੍ਰੀ ਭਗਤ ਸਿੰਘ ਕੋਸ਼ਿਆਰੀ ਨੂੰ ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਦੇ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ ਦੀ ਅਗਵਾਈ ’ਚ ਇਕ ਵਫ਼ਦ ਵੱਲੋਂ ਇਕ ਮੰਗ ਪੱਤਰ ਦਿੰਦੇ ਹੋਏ ।

ਮੁੰਬਈ / ਅਮ੍ਰਿਤਸਰ – ਮਹਾਰਾਸ਼ਟਰ ਦੀਆਂ ਸਿੱਖ ਜਥੇਬੰਦੀਆਂ ਅਤੇ ਸਮਾਜਿਕ ਸੰਸਥਾਵਾਂ ਨੇ ਮਾਣਯੋਗ ਰਾਜਪਾਲ ਸ੍ਰੀ ਭਗਤ ਸਿੰਘ ਕੋਸ਼ਿਆਰੀ ਨੂੰ ਇਕ ਮੰਗ ਪੱਤਰ ਦਿੰਦਿਆਂ ਸ਼ਹਿਰ ਵਿਚ ਮੁੰਬਈ ਪੀਸ ਫ਼ੈਸਟੀਵਲ 2022 ਦੀ ਆੜ ਹੇਠ ਇਕ ਫ਼ਿਰਕੇ ਵੱਲੋਂ ਲੋਕਾਂ ਦਾ ਗੁਮਰਾਹਕੁਨ ਤੇ ਗੈਰ ਕਾਨੂੰਨੀ ਧਰਮ ਪਰਿਵਰਤਨ ਕਰਾਉਣ ਦੀ ਸਾਜ਼ਿਸ਼ ਨੂੰ ਸਖ਼ਤ ਕਦਮੀ ਰੋਕਣ, ਭਵਿੱਖ ਦੌਰਾਨ ਵੀ ਪੂਰੀ ਪਾਬੰਦੀ ਲਾਉਣ ਅਤੇ ਕੇਸ ਦਰਜ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ।

ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਦੇ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ ਦੀ ਅਗਵਾਈ ’ਚ ਇਕ ਵਫ਼ਦ ਵੱਲੋਂ ਰਾਜਪਾਲ ਨੂੰ ਦੱਸਿਆ ਗਿਆ ਕਿ ਉਕਤ ਅਖੌਤੀ ਪੀਸ ਫ਼ੈਸਟੀਵਲ ਦਾ ਵੱਖ ਵੱਖ ਭਾਈਚਾਰਿਆਂ ਅਤੇ ਸੰਸਥਾਵਾਂ ਵੱਲੋਂ ਕਰੜਾ ਵਿਰੋਧ ਹੋ ਰਿਹਾ ਹੈ। ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ। ਉਨ੍ਹਾਂ ਕਿਹਾ ਕਿ ਫ਼ੈਸਟੀਵਲ ਦੇ ਪ੍ਰਬੰਧਕਾਂ ਵੱਲੋਂ ਮੁੱਖ ਤੌਰ ’ਤੇ ਉਸ ਵਿਵਾਦਿਤ ਪਾਸਟਰ ਬਜਿੰਦਰ ਸਿੰਘ ਦਾ ਅੱਜ ਮਿਤੀ 12 ਮਈ ਨੂੰ ਸ਼ੋਅ ਕਰਾਇਆ ਜਾ ਰਿਹਾ ਹੈ ਜੋ ਕਿ ਬਲਾਤਕਾਰ, ਅੰਧਵਿਸ਼ਵਾਸ ਫੈਲਾਉਣ ਅਤੇ ਬਾਲ ਅਧਿਕਾਰ ਅਧਿਨਿਯਮ ਦੇ ਤਹਿਤ ਅਪਰਾਧ ਦੇ ਆਰੋਪਾਂ ਦਾ ਸਾਹਮਣਾ ਕਰ ਰਿਹਾ ਹੈ।  ਪ੍ਰੋ: ਸਰਚਾਂਦ ਸਿੰਘ ਅਨੁਸਾਰ ਜਨਤਕ ਡੋਮੇਨ ਵਿੱਚ ਖ਼ਬਰਾਂ ਦੀਆਂ ਰਿਪੋਰਟਾਂ ਦੇ ਹਵਾਲੇ ਨਾਲ ਭਾਈ ਸਿੱਧੂ ਨੇ ਪਾਸਟਰ ਬਜਿੰਦਰ ਸਿੰਘ ਦੇ ਅਪਰਾਧਿਕ ਪਿਛੋਕੜ ਬਾਰੇ ਦੱਸਿਆ ਕਿ ਉਸ ‘ਤੇ ਜਬਰੀ ਵਸੂਲੀ ਅਤੇ ਜਬਰ-ਜ਼ਨਾਹ ਸਮੇਤ ਗੰਭੀਰ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਦੀਆਂ ਰਿਪੋਰਟਾਂ ਹਨ।  ਉਨ੍ਹਾਂ ਦੋਸ਼ ਲਾਇਆ ਕਿ ਪਸਟਰ ਬਜਿੰਦਰ ਸਿੰਘ ਸੋਸ਼ਲ ਮੀਡੀਆ ਚੈਨਲ ’ਤੇ ਆਪਣੇ ਆਪ ਨੂੰ ’ਨਬੀ’ ਪੈਗੰਬਰ (ਰੱਬ ਦਾ ਦੂਤ) ਅਖਵਾਉਂਦਾ ਹੈ । ਇਸ ਫ਼ੈਸਟੀਵਲ ਲਈ ਉਸ ਵੱਲੋਂ ਸੋਸ਼ਲ ਮੀਡੀਆ ’ਤੇ ਆਪਣੇ ਆਪ ਨੂੰ ਇੱਕ ਜੀਵਤ ਰੱਬ ਅਤੇ ਇੱਕ ਪੈਗੰਬਰ ਵਜੋਂ ਇਸ਼ਤਿਹਾਰ ਅਤੇ ਪ੍ਰਚਾਰ ਕਰ ਰਿਹਾ ਹੈ। ਕਈ ਵੀਡੀਉਜ਼ ਵਿੱਚ ਕਮਜ਼ੋਰ ਤੇ ਬਿਮਾਰੀ ਤੋਂ ਪੀੜਤ ਵਿਅਕਤੀ ਨੂੰ ਬਜਿੰਦਰ ਸਿੰਘ ਦੁਆਰਾ ਛੂਹਣ ਅਤੇ ਚਮਤਕਾਰੀ ਢੰਗ ਨਾਲ ਠੀਕ ਹੋਣਾ ਅਤੇ “ਬੁਰੀਆਂ ਆਤਮਾਵਾਂ” ਦੇ ਕਬਜ਼ੇ ’ਚੋਂ ਲੋਕਾਂ ਨੂੰ ਠੀਕ ਕਰਦੇ ਹੋਏ ਵੀ ਦਿਖਾਇਆ ਗਿਆ ਹੈ। ਉਸ ਵੱਲੋਂ ਜਾਣੂ ਟੂਣਾ, ਅੰਧਵਿਸ਼ਵਾਸ ਅਤੇ ਚਮਤਕਾਰੀ ਹੋਣ ਦਾ ਝਾਂਸਾ ਦੇ ਕੇ ਗ਼ਰੀਬ ਅਤੇ ਬਿਮਾਰੀ ਨਾਲ ਗ੍ਰਸਤ ਲੋਕਾਂ ਨੂੰ ਗੁਮਰਾਹ ਅਤੇ ਲਾਲਚ ’ਚ ਫਸਾਉਂਦਿਆਂ ਉਨ੍ਹਾਂ ਦਾ ਧਰਮ ਪਰਿਵਰਤਨ ਕਰਨ ਬਾਰੇ ਕਈ ਵਾਰ ਵਿਵਾਦ ਸਾਹਮਣੇ ਆ ਚੁੱਕੇ ਹਨ। ਭਾਈ ਸਿੱਧੂ ਨੇ ਦੱਸਿਆ ਕਿ ਇਸ ਵਿਵਾਦਿਤ ਪਾਦਰੀ ਦੇ ਮੁੰਬਈ ਆਉਣ ਦਾ ਸੁਣ ਕੇ ਸ਼ਾਂਤੀ ਪਸੰਦ ਲੋਕਾਂ ਅਤੇ ਭਾਈਚਾਰਿਆਂ ’ਚ ਰੋਸ ਦੀ ਲਹਿਰ ਹੈ ਅਤੇ ਮੁੰਬਈ ਦਾ ਅਮਨ ਚੈਨ ਭੰਗ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਪਾਸਟਰ ਬਜਿੰਦਰ ਸਿੰਘ ਅਤੇ ਮੁੰਬਈ ਪੀਸ ਫ਼ੈਸਟੀਵਲ ਦੇ ਆਯੋਜਕ ਆਪਣੇ ਮਨੋਰਥ ਨੂੰ ਅੱਗੇ ਵਧਾਉਣ ਲਈ ਬਲੈਕ ਮੈਜਿਕ ਵਰਗਾ ਅਪਰਾਧ ਕਰੇਗਾ ਜਾਂ ਕਰਨ ਦੀ ਕੋਸ਼ਿਸ਼ ਕਰੇਗਾ। ਅਮਨ ਪਸੰਦ ਸ਼ਹਿਰੀਆਂ ਦੀਆਂ ਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਦਿਆਂ ਐਮਐਮਆਰਡੀਏ ਗਰਾਊਂਡ ’ਚ ਉਕਤ ਫ਼ੈਸਟੀਵਲ ਨਾ ਹੋਣ ਦੇਣ, ਅੱਗੇ ਵਾਸਤੇ ਵੀ ਇਨ੍ਹਾਂ ਅਨਸਰਾਂ ’ਤੇ ਪੂਰੀ ਪਾਬੰਦੀ ਲਾਉਣ ਦੀ ਅਪੀਲ ਤੋਂ ਇਲਾਵਾ ਵਫ਼ਦ ਨੇ ਮਹਾਰਾਸ਼ਟਰ ਰੋਕਥਾਮ ਅਤੇ ਮਨੁੱਖੀ ਬਲੀਦਾਨ ਦੇ ਖ਼ਾਤਮੇ ਅਤੇ ਹੋਰ ਅਣਮਨੁੱਖੀ, ਬੁਰਾਈ ਅਤੇ ਅਗੋਹਰੀ ਅਭਿਆਸਾਂ ਅਤੇ ਕਾਲਾ ਜਾਦੂ ਐਕਟ, 2013 ਦੀ ਧਾਰਾ 5 (2) , ਭਾਰਤੀ ਦੰਡ ਵਿਧਾਨ ਦੀ ਜ਼ਾਬਤਾ ਫ਼ੌਜਦਾਰੀ ਧਾਰਾ 34, ਦੇ 149, 150 ਅਤੇ 151 ਦੇ ਅਧੀਨ ਪਾਦਰੀ ਬਜਿੰਦਰ ਸਿੰਘ ਅਤੇ ਮੁੰਬਈ ਪੀਸ ਫ਼ੈਸਟੀਵਲ ਦੇ ਪ੍ਰਬੰਧਕਾਂ ਤੇ ਪ੍ਰਮੋਟਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਵੱਖ ਵੱਖ ਸੰਸਥਾਵਾਂ ਤੇ ਭਾਈਚਾਰਿਆਂ ਵੱਲੋਂ ਮੁੰਬਈ. ਦੇ ਸਮੂਹ ਥਾਣਿਆਂ, ਡੀਸੀਪੀ, ਅਤੇ ਪੁਲੀਸ ਕਮਿਸ਼ਨਰ ਕੋਲ ਫ਼ੈਸਟੀਵਲ ਦੇ ਪ੍ਰਬੰਧਕਾਂ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ। ਸੂਤਰਾਂ ਅਨੁਸਾਰ ਸਮਾਗਮ ਦੇ ਪ੍ਰਬੰਧਕਾਂ ਨੇ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਅੱਜ ਦਾ ਸ਼ੋਅ ਰੱਦ ਕਰ ਦਿੱਤਾ ਹੈ।  ਇਸ ਮੌਕੇ ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਦੇ ਚੇਅਰਮੈਨ ਜਸਪਾਲ ਸਿੰਘ ਸਿੱਧੂ ਨਾਲ ਕੁਰਲਾ ਸੀ.ਐਸ.ਟੀ. ਗੁਰਦੁਆਰਾ ਦੇ ਪ੍ਰਧਾਨ ਨਰਿੰਦਰ ਸਿੰਘ, ਚਰਨਦੀਪ ਸਿੰਘ ਪ੍ਰਧਾਨ ਕਮੋਠੇ ਗੁਰਦੁਆਰਾ,ਮਹਾਰਾਸ਼ਟਰ ਟੈਂਕਰ ਯੂਨੀਅਨ ਦੇ ਜਨਰਲ ਸਕੱਤਰ ਸਤਨਾਮ ਸਿੰਘ ਬਾਜਵਾ,  ਅਮਰਜੀਤ ਸਿੰਘ ਰੰਧਾਵਾ ਐਰੋਲੀ ਗੁਰਦੁਆਰਾ, ਹੀਰਾ ਸਿੰਘ ਪੱਡਾ ਖਰਗੜ, ਬਲਦੇਵ ਸਿੰਘ ਸੰਧੂ, ਵਿੱਕੀ ਥਾਮਸ, ਐਡਵੋਕੇਟ ਗਣੇਸ਼ ਚਵਾਨ, ਕਿਸ਼ੋਰ ਲਟੋ, ਆਸ਼ੂਤੋਸ਼ ਜੋਸ਼ੀ ਨਾਂਦੇੜ, ਗੋਬਿੰਦ ਸਿੰਘ ਸੈਣੀ ਕਲੀਨਾ ਸਮੇਤ ਕਈ ਮੁਹਤਬਰ ਆਗੂ ਹਾਜ਼ਰ ਸਨ।

 

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>