ਦੇਸ਼ ਦੇ ਨੌਜਵਾਨ ਬਹੁਤ ਪ੍ਰਤਿਭਾਸ਼ਾਲੀ; ਭਾਰਤ ਕੋਲ 2030 ਤੱਕ ਵਿਸ਼ਵ ਦੀ ਅਗਵਾਈ ਕਰਨ ਦਾ ਸੁਨਿਹਰੀ ਮੌਕਾ: ਹਬੀਬ ਖ਼ਾਨ

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਸਾਲਾਨਾ ਤਕਨੀਕੀ ਮੇਲੇ ’ਟੈਕ ਇਨਵੈਂਟ 2022’ ਦਾ ਆਗ਼ਾਜ਼ ਕਰਦੇ ਭਾਰਤ ਸਰਕਾਰ ਦੇ ਆਰਕੀਟੈਕਚਰ ਕੌਂਸਲ ਦੇ ਪ੍ਰਧਾਨ ਸ਼੍ਰੀ ਹਬੀਬ ਖ਼ਾਨ ਅਤੇ ’ਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ ਡਾ. ਐਸ.ਐਸ ਸਹਿਗਲ।

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਸਾਲਾਨਾ ਤਕਨੀਕੀ ਮੇਲੇ ’ਟੈਕ ਇਨਵੈਂਟ 2022’ ਦਾ ਆਗ਼ਾਜ਼ ਕਰਦੇ ਭਾਰਤ ਸਰਕਾਰ ਦੇ ਆਰਕੀਟੈਕਚਰ ਕੌਂਸਲ ਦੇ ਪ੍ਰਧਾਨ ਸ਼੍ਰੀ ਹਬੀਬ ਖ਼ਾਨ ਅਤੇ ’ਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ ਡਾ. ਐਸ.ਐਸ ਸਹਿਗਲ।

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਸਾਲਾਨਾ ਤਕਨੀਕੀ ਮੇਲੇ ‘ਟੈਕ ਇਨਵੈਂਟ 2022’ ਦਾ ਰਸਮੀ ਤੌਰ ’ਤੇ ਉਦਘਾਟਨ ਕਰਦਿਆਂ ਭਾਰਤ ਸਰਕਾਰ ਦੇ ਆਰਕੀਟੈਕਚਰ ਕੌਂਸਲ ਦੇ ਪ੍ਰਧਾਨ ਸ਼੍ਰੀ ਹਬੀਬ ਖ਼ਾਨ ਨੇ ਦਾਅਵਾ ਕੀਤਾ ਕਿ ਸਾਡੇ ਦੇਸ਼ ਦੇ ਨੌਜਵਾਨ ਤਕਨਾਲੋਜੀ, ਇੰਜੀਨੀਅਰਿੰਗ ਅਤੇ ਪ੍ਰਬੰਧਨ ਖੇਤਰਾਂ ਵਿੱਚ ਬਹੁਤ ਪ੍ਰਤਿਭਾਸ਼ਾਲੀ ਹਨ, ਜੋ 2030 ਤੱਕ ਭਾਰਤ ਨੂੰ ਵਿਸ਼ਵ ਦੀ ਅਗਵਾਈ ਕਰਨ ਦੇ ਯੋਗ ਬਣਾਕੇ ਇਸ ਮਹਾਨ ਰਾਸ਼ਟਰ ਨੂੰ ਵਿਸ਼ਵਗੁਰੂ ਵਜੋਂ ਸਥਾਪਿਤ ਕਰਨਗੇ। ਸ਼੍ਰੀ ਹਬੀਬ ਖ਼ਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਨੂੰ ਵਿਸ਼ਵਗੁਰੂ ਬਣਾਉਣ ਸਬੰਧੀ ਸੁਪਨੇ ਦੀ ਪੂਰਤੀ ਲਈ ਦੇਸ਼ ਭਰ ਦੀਆਂ ਵਿਦਿਅਕ ਸੰਸਥਾਵਾਂ ਨੂੰ ਗੁਣਵੱਤਾ ਅਤੇ ਉੱਤਮਤਾ ’ਤੇ ਧਿਆਨ ਕੇਂਦਰਤ ਕਰਨ ਦੀ ਲੋੜ ਹੈ।

Press Pic 2(8).resizedਜ਼ਿਕਰਯੋਗ ਹੈ ਕਿ ‘ਆਤਮ ਨਿਰਭਰ ਭਾਰਤ’ ਦੇ ਸੁਪਨੇ ਨੂੰ ਅਮਲੀ ਜਾਮਾ ਪਹਿਨਾਉਣ ਦੇ ਉਦੇਸ਼ ਨਾਲ ’ਟੈਕ ਇਨਵੈਂਟ 2022’ ਅਰਥਵਿਵਸਥਾ, ਬੁਨਿਆਦੀ ਢਾਂਚਾ, ਵਭਿੰਨ-ਜਨਸੰਖਿਆ, ਮੰਗ ਅਤੇ ਸਿਸਟਮ ਵਰਗੇ ਪੰਜ ਪ੍ਰਮੁੱਖ ਥੰਮ੍ਹਾਂ ਨੂੰ ਮਜ਼ਬੂਤ ਬਣਾਉਣ ’ਤੇ ਕੇਂਦਰਤ ਹੋਵੇਗਾ।ਇਸ ਦੌਰਾਨ ਸ਼੍ਰੀ ਹਬੀਬ ਖਾਨ ਵੱਲੋਂ ’ਵਰਸਿਟੀ ਕੈਂਪਸ ਵਿਖੇ ਭਾਰਤੀ ਗਿਆਨ ਪ੍ਰਣਾਲੀਆਂ ਵਿੱਚ ਸੈਂਟਰ ਆਫ਼ ਐਕਸੀਲੈਂਸ ਦਾ ਰਸਮੀ ਤੌਰ ’ਤੇ ਉਦਘਾਟਨ ਵੀ ਕੀਤਾ ਗਿਆ। ਸੈਂਟਰ ਆਫ਼ ਐਕਸੀਲੈਂਸ ਇੱਕ ਇਨੋਵੇਸ਼ਨ ਆਧਾਰਿਤ ਕੇਂਦਰ ਹੋਵੇਗਾ, ਜੋ ਰਵਾਇਤੀ ਗਿਆਨ, ਹੁਨਰ ਅਤੇ ਤਕਨੀਕਾਂ ਦੇ ਸਾਰੇ ਪਹਿਲੂਆਂ ’ਤੇ ਅੰਤਰ ਅਨੁਸ਼ਾਸਨੀ ਖੋਜ ਨੂੰ ਉਤਸ਼ਾਹਿਤ ਕਰਨ ਲਈ ਸਥਾਪਿਤ ਕੀਤਾ ਗਿਆ ਹੈ।ਇਸ ਦੇ ਮਾਧਿਅਮ ਰਾਹੀਂ ਵੱਖ-ਵੱਖ ਖੋਜਾਂ ਅਤੇ ਸਮਾਜਿਕ ਕਾਰਜਾਂ ਲਈ ਭਾਰਤੀ ਗਿਆਨ ਪ੍ਰਣਾਲੀਆ ਦੀ ਸਹੂਲਤ, ਸੰਭਾਲ ਅਤੇ ਪ੍ਰਸਾਰ ਲਈ ਪਹਿਲਕਦਮੀਆਂ ਕੀਤੀਆਂ ਜਾਣਗੀਆਂ।ਵਰਣਨਯੋਗ ਹੈ ਕਿ 8 ਤੋਂ 10 ਸਤੰਬਰ 2022 ਨੂੰ ਟੈਕ ਇਨਵੈਂਟ ਦੀ ਸਮਾਪਤੀ ਸਬੰਧੀ ਗਤੀਵਿਧੀਆਂ ਉਲੀਕੀਆਂ ਜਾਣਗੀਆਂ ਅਤੇ ਮੁਕਾਬਲਿਆਂ ’ਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਜਾਣਗੇ।ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਅਤੇ ਪ੍ਰੋ-ਵਾਈਸ ਚਾਂਸਲਰ ਡਾ. ਐਸ.ਐਸ ਸਹਿਗਲ ਉਚੇਚੇ ਤੌਰ ’ਤੇ ਮੌਜੂਦ ਸਨ।

ਆਪਸੀ ਸਹਿਯੋਗ ਦੀ ਭਾਵਨਾ ਵੱਲ ਪ੍ਰੇਰਿਤ ਕਰਦਿਆਂ ਸ਼੍ਰੀ ਹਬੀਬ ਖਾਨ ਨੇ ਕਿਹਾ ਕਿ ਭਵਿੱਖ ਸਿਰਫ਼ ਆਪਸੀ ਸਹਿਯੋਗ ਦਾ ਹੀ ਹੋਵੇਗਾ, ਜਿੱਥੇ ਕੋਈ ਵੀ ਖਿੱਤਾ ਆਪਸੀ ਸਹਿਯੋਗ ਜਾਂ ਗਠਜੋੜਾਂ ਤੋਂ ਬਿਨਾਂ ਨਹੀਂ ਚੱਲ ਸਕਦਾ।ਉਨ੍ਹਾਂ ਕਿਹਾ ਕਿ ਸਾਡੇ ਵਿਦਿਆਰਥੀਆਂ ਵਿੱਚ ਬੇਅੰਤ ਪ੍ਰਤਿਭਾ ਹੈ, ਜੋ ਦਰਸਾਉਂਦਾ ਹੈ ਕਿ ਸਾਡਾ ਭਵਿੱਖ ਸੁਰੱਖਿਅਤ ਹੱਥਾਂ ਵਿੱਚ ਹੈ।ਉਨ੍ਹਾਂ ਉਮੀਦ ਪ੍ਰਗਟਾਈ ਕਿ ਤਕਨੀਕੀ ਮੇਲਾ ਸਾਡੇ ਨੌਜਵਾਨ ਵਿਦਿਆਰਥੀਆਂ ਲਈ ਪ੍ਰਤਿਭਾ ਅਤੇ ਗਿਆਨ ਨੂੰ ਖੋਜਣ ਲਈ ਰਾਹ ਪੱਧਰਾ ਕਰੇਗਾ।ਉਨ੍ਹਾਂ ਕਿਹਾ ਕਿ ਸਾਲ 2030 ਤੱਕ ਦੁਨੀਆ ਦੇ 36 ਦੇਸ਼ਾਂ ਵਿਚ ਪ੍ਰਤਿਭਾ ਦੀ ਕਮੀ ਹੋਵੇਗੀ ਜਦਕਿ ਯੂਰਪੀ ਦੇਸ਼ਾਂ ਵਿਚ ਮਾਈਨਸ 3, ਅਮਰੀਕਾ ਵਿਚ ਮਾਇਨਸ 4 ਅਤੇ ਭਾਰਤ ਹੀ ਇਕ ਅਜਿਹਾ ਦੇਸ਼ ਹੋਵੇਗਾ ਜਿਸ ਵਿਚ 13 ਫ਼ੀਸਦੀ ਹੁਨਰ ਦੀ ਮੌਜੂਦਗੀ ਹੋਵੇਗੀ।ਸਾਨੂੰ ਇਹ ਸਮਝਣਾ ਹੋਵੇਗਾ ਕਿ ਸਕਾਰਾਤਮਕ ਪ੍ਰਤਿਭਾ ਦਾ ਸਾਡੇ ਲਈ ਅਤੇ ਸਾਡੇ ਦੇਸ਼ ਲਈ ਕੀ ਅਰਥ ਹੈ? ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁੱਝ ਸਾਲਾਂ ’ਚ ਸਭ ਤੋਂ ਵੱਡੀ ਦਰਾਮਦ ਹੁਨਰ ਦੀ ਹੋਵੇਗੀ।ਭਾਰਤ ਵਿਸ਼ਵ ਵਿੱਚ ਹੁਨਰ ਦਾ ਸਭ ਤੋਂ ਵੱਡਾ ਨਿਰਯਾਤਕ ਦੇਸ਼ ਹੋਵੇਗਾ।ਉਨ੍ਹਾਂ ਕਿਹਾ ਕਿ ਹੁਨਰ ਦਾ ਨਿਰਯਾਤ ਮੂਲ ਰੂਪ ਵਿੱਚ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਪ੍ਰਬੰਧਨ ਦੁਆਰਾ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਪਹਿਲੂ ਹੈ ਜਿਸ ਨੂੰ ਸਾਡੇ ਵਿਦਿਆਰਥੀਆਂ ਨੂੰ ਸਮਝਣਾ ਚਾਹੀਦਾ ਹੈ ਅਤੇ ਹੁਨਰ ਨੂੰ ਨਿਰਯਾਤ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਵਿਦੇਸ਼ ਜਾ ਕੇ ਉੱਥੇ ਸੈਟਲ ਹੋ ਜਾਓ। ਹੁਨਰ ਦੇ ਨਿਰਯਾਤ ਦਾ ਅਰਥ ਹੈ ਤਕਨਾਲੋਜੀ ਦਾ ਤਬਾਦਲਾ, ਜੋ ਕਿ ਭਵਿੱਖ ਵਿੱਚ ਇੱਕ ਵੱਡੀ ਚੀਜ਼ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਲਈ ਸਾਨੂੰ ਗੁਣਵੱਤਾ ’ਤੇ ਧਿਆਨ ਕੇਂਦਰਤ ਕਰਨ ਦੀ ਲੋੜ ਹੈ ਅਤੇ ਗੁਣਵੱਤਾ ਅਤੇ ਉੱਤਮਤਾ ਦੋ ਚੀਜ਼ਾਂ ਹਨ ਜੋ ਤੁਹਾਡੀ ਹੁਨਰ ਨੂੰ ਨਿਰਯਾਤ ਕਰਨ ਅਤੇ ਤੁਹਾਡੇ ਕੋਲ ਮੌਜੂਦ ਤਕਨਾਲੋਜੀ ਨੂੰ ਟ੍ਰਾਂਸਫਰ ਕਰਨ ਵਿੱਚ ਤੁਹਾਡੀ ਮਦਦ ਕਰਨਗੀਆਂ। ਦੂਜੇ ਸ਼ਬਦਾਂ ਵਿਚ ਗੁਣਵੱਤਾ ਅਤੇ ਉੱਤਮਤਾ ਤੋਂ ਬਿਨਾਂ ਆਉਣ ਵਾਲੇ ਭਵਿੱਖ ਵਿਚ ਕੁਝ ਵੀ ਨਹੀਂ ਬਚੇਗਾ।

ਸ਼੍ਰੀ ਹਬੀਬ ਖਾਨ ਨੇ ਯੂਨੀਵਰਸਿਟੀ ਕੈਂਪਸ ਦੀਆਂ ਸਹੂਲਤਾਂ ਅਤੇ ਨੀਤੀਆਂ ਨੂੰ ਦੇਖ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ ਅਸੀਂ ਸਾਰੇ ਪੇਸ਼ੇਵਰ ਇੱਕ ਅਸ਼ਾਂਤ ਅਤੇ ਮਹੱਤਵਪੂਰਨ ਤਬਦੀਲੀ ਵਿੱਚੋਂ ਲੰਘ ਰਹੇ ਹਾਂ, ਜਿੱਥੇ ਬਹੁਤ ਸਾਰੇ ਅਨੁਭਵ ਕੈਸ਼ (ਨਕਦ) ਆਧਾਰਿਤ ਅਰਥਵਿਵਸਥਾ ਤੋਂ ਨਕਦ ਰਹਿਤ (ਕੈਸ਼ਲੈਸ) ਅਰਥਵਿਵਸਥਾ ਵਿੱਚ ਬਦਲ ਰਹੇ ਹਨ।ਉਨ੍ਹਾਂ ਕਿਹਾ ਕਿ ਹਰ ਸਾਲ ਸਾਡੇ ਦੇਸ਼ ਤੋਂ 78000 ਵਿਦਿਆਰਥੀ ਪੋਸਟ ਗ੍ਰੈਜੂਏਸ਼ਨ ਡਿਗਰੀ ਲਈ ਵਿਦੇਸ਼ ਜਾਂਦੇ ਹਨ, ਜਿਸ ਦੇ ਨਤੀਜੇ ਵਜੋਂ ਸਾਡੇ ਦੇਸ਼ ਤੋਂ ਵੱਡੀ ਮਾਤਰਾ ਵਿੱਚ ਮਾਲੀਆ ਬਾਹਰ ਜਾ ਰਿਹਾ ਹੈ। ਪਰ ਅਜਿਹਾ ਕਿਉਂ ਹੋ ਰਿਹਾ ਹੈ? ਇਸ ਦਾ ਮੁੱਖ ਕਾਰਨ ਇਹ ਹੈ ਕਿ ਸਾਡੇ ਕੋਲ ਸਾਰੇ ਖੇਤਰਾਂ ਵਿੱਚ ਅੰਤਰਰਾਸ਼ਟਰੀ ਪੱਧਰ ਦੀ ਮਿਆਰੀ ਸਿੱਖਿਆ ਨਹੀਂ ਹੈ, ਭਾਵੇਂ ਉਹ ਇੰਜੀਨੀਅਰਿੰਗ, ਆਰਕੀਟੈਕਚਰ, ਪ੍ਰਬੰਧਨ ਜਾਂ ਪੋਸਟ ਗ੍ਰੈਜੂਏਸ਼ਨ ਲਈ ਕੋਈ ਹੋਰ ਖੇਤਰ ਹੋਵੇ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਹਰ ਵਰ੍ਹੇ ਕਰਵਾਇਆ ਜਾਂਦਾ ਸਾਲਾਨਾ ‘ਟੈਕ ਇਨਵੈਂਟ’ ਏਸ਼ੀਆ ਦੇ ਸੱਭ ਤੋਂ ਵੱਡੇ ਤਕਨੀਕੀ ਮੇਲਿਆ ਵਿਚੋਂ ਇੱਕ ਹੈ, ਜੋ ਰੋਜ਼ਮਰਾਂ ਦੀ ਜ਼ਿੰਦਗੀ ’ਚ ਇਨੋਵੇਸ਼ਨ ਨੂੰ ਹੁੰਗਾਰਾ ਦੇਣ ਦੇ ਉਦੇਸ਼ ਨਾਲ ਇੰਜੀਨੀਅਰਿੰਗ, ਵਿਗਿਆਨ, ਪ੍ਰਬੰਧਨ, ਸਾਹਿਤ ਅਤੇ ਹਿਊਮੈਨਟੀਜ਼ ਖੇਤਰਾਂ ਦੇ ਮਾਹਿਰਾਂ ਅਤੇ ਵਿਦਿਆਰਥੀਆਂ ਨੂੰ ਇੱਕ ਮੰਚ ’ਤੇ ਇਕੱਤਰ ਕਰਦਾ ਹੈ।ਤਕਨੀਕੀ ਮੇਲੇ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ’ਤੇ ਆਧਾਰਿਤ ਵਰਕਸ਼ਾਪਾਂ, ਵਿਚਾਰ-ਗੋਸ਼ਟੀਆਂ, ਸੰਮੇਲਨਾਂ ਅਤੇ ਪ੍ਰਦਰਸ਼ਨੀਆਂ ’ਚ ਵਭਿੰਨ ਖੇਤਰਾਂ ਦੇ ਮਾਹਿਰਾਂ ਤੋਂ ਮਾਰਗ ਦਰਸ਼ਨ ਪ੍ਰਾਪਤ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ।ਇਸ ਤੋਂ ਇਲਾਵਾ ਈ-ਸਪੋਰਟਸ, ਡਰੋਨ ਸ਼ੋਅ, ਮੂਟ ਕੋਰਟ, ਹੈਕਾਥਨ, ਕੋਡਿੰਗ, ਸਾਈਬਰ ਸੁਰੱਖਿਆ, ਮਕੈਨੀਕਲ ਵਾਹਨ, ਮਿਊਜ਼ਿਕ, ਫੋਟੋਗ੍ਰਾਫ਼ੀ ਸਮੇਤ ਹੋਰ ਬਹੁਤ ਸਾਰੇ ਮੁਕਾਬਲਿਆਂ ’ਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ 30 ਲੱਖ ਤੋਂ ਵੱਧ ਦੇ ਇਨਾਮ ਤਕਸੀਮ ਕੀਤੇ ਜਾਣਗੇ।

ਇਸ ਸਬੰਧੀ ਗੱਲਬਾਤ ਕਰਦਿਆਂ ’ਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ. ਐਸ ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਹੋਣ ਵਾਲਾ ਏਸ਼ੀਆ ਦਾ ਸੱਭ ਤੋਂ ਤਕਨੀਕੀ ਮੇਲਾ ਗੁਣਵੱਤਾਪੂਰਨ ਸਿੱਖਿਆ ਲਈ ਤਕਨਾਲੋਜੀ ਖੇਤਰ ਦੇ ਦਿੱਗਜ਼ਾਂ ਅਤੇ ਪੇਸ਼ੇਵਰ ਨੈਟਵਰਕ ਕਾਇਮ ਕਰਨ ਲਈ ਸੁਨਿਹਰਾ ਮੰਚ ਸਾਬਤ ਹੋਵੇਗਾ।’ਵਰਸਿਟੀ ਵਿਖੇ ਸਥਾਪਿਤ ਕੀਤੇ ਸੈਂਟਰ ਫ਼ਾਰ ਐਕਸੀਲੈਂਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੀਯੂ ਨੇ ਉੱਤਰ-ਪੱਛਮੀ ਭਾਰਤੀ ਗਿਆਨ ਪ੍ਰਣਾਲੀਆ ਬਾਰੇ ਦਸਤਾਵੇਜ਼ੀ, ਖੋਜ, ਸੰਸ਼ਲੇਸ਼ਣ, ਸਿੱਖਿਆ ਅਤੇ ਆਊਟਰੀਚ ਦੀ ਪ੍ਰੀਕਿਰਿਆ ਦੇ ਨਾਲ ਭਾਰਤੀ ਗਿਆਨ ਪ੍ਰਣਾਲੀਆ ਦੀ ਉਤਮਤਾ ਲਈ ਇੱਕ ਅੰਤਰ-ਅਨੁਸ਼ਾਸਨੀ ਕੇਂਦਰ ਦੀ ਸਥਾਪਨਾ ਕੀਤੀ ਹੈ।ਇਸ ਕੇਂਦਰ ਦਾ ਟੀਚਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਖੋਜ, ਸਿੱਖਿਆ ਅਤੇ ਆਊਟਰੀਚ ਗਤੀਵਿਧੀਆਂ ਸ਼ੁਰੂ ਕਰਨ ਲਈ ਇੱਕ ਉਤਪ੍ਰੇਰਕ ਵਜੋਂ ਕਾਰਜ ਕਰਨਾ ਹੈ।

 

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>