ਸਕਾਟਲੈਂਡ ਦੇ ਪ੍ਰਮੁੱਖ ਸ਼ਹਿਰਾਂ ਦੀ ਸੂਚੀ ‘ਚ ਡੰਫਰਲਾਈਨ ਹੋਵੇਗਾ ਅੱਠਵਾਂ ਸ਼ਹਿਰ

IMG-20220520-WA0018.resizedਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਡੰਫਰਲਾਈਨ ਕਸਬੇ ਨੂੰ ਮਹਾਰਾਣੀ ਦੇ ਪਲੈਟੀਨਮ ਜੁਬਲੀ ਦੇ ਜਸ਼ਨਾਂ ਦੇ ਹਿੱਸੇ ਵਜੋਂ ਦਰਜਾ ਦਿੱਤੇ ਜਾਣ ਤੋਂ ਬਾਅਦ ਸਕਾਟਲੈਂਡ ਦਾ ਅੱਠਵਾਂ ਸ਼ਹਿਰ ਬਣਾਇਆ ਜਾਵੇਗਾ। ਫਾਈਫ ਦੇ ਇਸ ਕਸਬੇ ਨੂੰ ਯੂਕੇ ਅਤੇ ਵਿਦੇਸ਼ੀ ਖੇਤਰਾਂ ਵਿੱਚ ਸੱਤ ਹੋਰਾਂ ਦੇ ਨਾਲ ਚੁਣਿਆ ਗਿਆ ਹੈ, ਜਿਸ ਦੇ ਬਾਅਦ ਇਹ ਸਕਾਟਿਸ਼ ਸ਼ਹਿਰਾਂ ਦੀ ਸੂਚੀ ਵਿੱਚ ਗਲਾਸਗੋ, ਐਡਿਨਬਰਾ, ਏਬਰਡੀਨ, ਡੰਡੀ, ਪਰਥ, ਸਟਰਲਿੰਗ ਅਤੇ ਇਨਵਰਨੇਸ ਨਾਲ ਸ਼ਾਮਲ ਹੁੰਦਾ ਹੈ। ਡੰਫਰਲਾਈਨ ਕਦੇ ਸਕਾਟਲੈਂਡ ਦੀ ਰਾਜਧਾਨੀ ਸੀ ਅਤੇ ਚਾਰਲਸ ਪਹਿਲੇ ਅਤੇ ਐਂਡਰਿਊ ਕਾਰਨੇਗੀ ਦਾ ਜਨਮ ਸਥਾਨ ਸੀ। ਇਸ ਕਾਰਵਾਈ ਵਿੱਚ ਲਗਭਗ 40 ਸਥਾਨਾਂ ਨੇ ਸ਼ਹਿਰ ਦੀ ਸਥਿਤੀ ਲਈ ਅਰਜ਼ੀ ਦਿੱਤੀ ਸੀ ਅਤੇ ਮਹਾਰਾਣੀ ਨੂੰ ਸਿਫ਼ਾਰਿਸ਼ ਕਰਨ ਤੋਂ ਪਹਿਲਾਂ, ਮਾਹਰਾਂ ਅਤੇ ਕੈਬਨਿਟ ਦਫ਼ਤਰ ਦੇ ਮੰਤਰੀਆਂ ਦੇ ਇੱਕ ਪੈਨਲ ਦੁਆਰਾ ਮੁਲਾਂਕਣ ਕੀਤਾ ਗਿਆ ਸੀ। ਉਹਨਾਂ ਦਾ ਨਿਰਣਾ ਉਹਨਾਂ ਦੇ ਸ਼ਾਹੀ ਸੰਘਾਂ ਅਤੇ ਸੱਭਿਆਚਾਰਕ ਵਿਰਾਸਤ ਦੇ ਨਾਲ-ਨਾਲ ਉਹਨਾਂ ਦੇ ਭਾਈਚਾਰਿਆਂ ਦੀ ਵਿਲੱਖਣਤਾ ਅਤੇ ਵੱਖਰੀ ਸਥਾਨਕ ਪਛਾਣ ਦੇ ਆਧਾਰ ‘ਤੇ ਕੀਤਾ ਗਿਆ। ਡੰਫਰਲਾਈਨ, ਉੱਤਰੀ ਆਇਰਲੈਂਡ ਵਿੱਚ ਬੈਂਗੋਰ, ਇੰਗਲੈਂਡ ਵਿੱਚ ਕੋਲਚੈਸਟਰ, ਡੋਨਕਾਸਟਰ ਅਤੇ ਮਿਲਟਨ ਕੀਨਜ਼, ਆਇਲ ਆਫ ਮੈਨ ਵਿੱਚ ਡਗਲਸ, ਫਾਕਲੈਂਡ ਆਈਲੈਂਡਜ਼ ਵਿੱਚ ਸਟੈਨਲੀ ਅਤੇ ਵੇਲਜ਼ ਵਿੱਚ ਰੈਕਸਹੈਮ ਦੇ ਨਾਲ ਆਪਣਾ ਵਿਸ਼ੇਸ਼ ਰੁਤਬਾ ਹਾਸਲ ਕਰਨ ‘ਚ ਸਫਲ ਰਿਹਾ। ਇਹ ਨਵਾਂ ਸ਼ਹਿਰ ਪਹਿਲੀ ਵਾਰ 11ਵੀਂ ਸਦੀ ਵਿੱਚ ਸਕਾਟਿਸ ਬਾਦਸ਼ਾਹ ਮੈਲਕਮ ੀੀੀ, ਅਤੇ ਸੇਂਟ ਮਾਰਗਰੇਟ ਦੇ ਵਿਆਹ ਸਮੇਂ ਚਰਚ ਵਿੱਚ ਦਰਜ ਕੀਤਾ ਗਿਆ ਸੀ, ਜੋ ਕਿ ਏ-ਸੂਚੀਬੱਧ ਐਬੇ ਵਿੱਚ ਵਿਕਸਤ ਹੋਇਆ ਸੀ। ਡੰਫਰਲਾਈਨ ਐਬੇ ਨੂੰ ਬਾਅਦ ਵਿੱਚ ਸਕਾਟਿਸ਼ ਤਾਜ ਲਈ ਇੱਕ ਸ਼ਾਹੀ ਮਕਬਰੇ ਵਜੋਂ ਸਥਾਪਿਤ ਕੀਤਾ ਗਿਆ ਸੀ, ਜਿਸ ਵਿੱਚ ਕੁੱਲ 18 ਸ਼ਾਹੀ ਪਰਿਵਾਰ ਸਨ, ਜਿਨ੍ਹਾਂ ਵਿੱਚ ਸੱਤ ਰਾਜਿਆਂ ਨੂੰ ਦਫ਼ਨਾਇਆ ਗਿਆ ਸੀ। ਡੰਫਰਲਾਈਨ ਪੈਲੇਸ ਵਿੱਚ ਬਹੁਤ ਸਾਰੇ ਬ੍ਰਿਟਿਸ਼ ਰਾਜੇ ਪੈਦਾ ਹੋਏ ਸਨ। ਇਨ੍ਹਾਂ ਵਿੱਚ ਸਕਾਟਲੈਂਡ ਦਾ ਡੇਵਿਡ ੀੀ, ਜੋ ਰੌਬਰਟ ਦ ਬਰੂਸ ਦਾ ਪੁੱਤਰ ਸੀ, ਸਕਾਟਲੈਂਡ ਦਾ ਜੇਮਸ ਪਹਿਲਾ ਅਤੇ ਚਾਰਲਸ ਪਹਿਲਾ, ਜੋ 1625 ਤੋਂ 1649 ਵਿੱਚ ਫਾਂਸੀ ਦਿੱਤੇ ਜਾਣ ਤੱਕ ਇੰਗਲੈਂਡ, ਸਕਾਟਲੈਂਡ ਅਤੇ ਆਇਰਲੈਂਡ ਦਾ ਰਾਜਾ ਸੀ। ਡੰਫਰਲਾਈਨ ਦੀ ਅਨੁਮਾਨਿਤ ਆਬਾਦੀ 58,508 ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>