ਅੰਤਰਰਾਸ਼ਟਰੀ ਕਲਾ ਅਤੇ ਵਿਰਸਾ ਸੰਭਾਲ ਸੁਸਾਇਟੀ(ਰਜਿ.),ਪੰਜਾਬ ,(ਦਸੂਹਾ) ਦੀ ਹੋਈ ਸਥਾਪਨਾ

Amarjit Sngh.resizedਦਸੂਹਾ, ਹੁਸ਼ਿਆਰਪੁਰ – ਗੁਰੂਆਂ ਅਤੇ ਪੀਰਾਂ ਦੀ ਧਰਤੀ ਪੰਜਾਬ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਨੂੰ ਅਮੀਰ ਹੋਣ ਕਰਕੇ ਸਾਰੀ ਦੁਨੀਆਂ ਵਿੱਚ ਵਿਸ਼ੇਸ਼ ਅਤੇ ਵਿਲੱਖਣ ਪਹਿਚਾਣ ਤੇ ਮਾਣ ਸੀ । ਪਰ ਵਰਤਮਾਨ ਪੰਜਾਬੀ ਸੱਭਿਆਚਾਰ ਦੀ ਤਸਵੀਰ ਇਸ ਯੋਗ ਨਹੀਂ ਰਹੀ। ਅੱਜ ਦੀ ਨੌਜਵਾਨ ਪੀੜ੍ਹੀ ਪੱਛਮੀ ਸੱਭਿਅਤਾ ਦੀ ਇਸ ਕਦਰ ਦੀਵਾਨੀ ਹੋ ਚੁੱਕੀ ਹੈ ਕਿ ਉਹ ਆਪਣੇ ਸੱਭਿਆਚਾਰ,ਸਾਹਿਤਕ ਕਲਾ ਅਤੇ ਰੀਤੀ ਰਿਵਾਜ਼ਾਂ ਤੋਂ ਬੇਮੁਖ ਹੋ ਚੁੱਕੀ ਹੈ। ਪੰਜਾਬੀ ਨੌਜਵਾਨ ਅੱਜ ਆਪਣੇ ਪੁਰਾਣੇ ਲੋਕ ਗੀਤ,ਰੀਤੀ ਰਿਵਾਜ,ਸੰਸਕਾਰ ਅਤੇ ਸੱਭਿਆਚਾਰ ਨੂੰ ਜੋ ਸਮਾਜ ਦੇ ਪਵਿੱਤਰ ਰਿਸ਼ਤਿਆਂ ਵਿਚਲੀ ਮਿਠਾਸ ਅਤੇ ਪਿਆਰ ਭਰੀ ਨੋਕਝੋਕ ਦਾ ਵਰਨਣ ਕਰਦੇ ਹਨ ਨੂੰ ਪੂਰੀ ਤਰ੍ਹਾਂ ਭੁੱਲ ਚੁੱਕੇ ਹਨ । ਜਦੋਂ ਕਿਸੇ ਕੌਮ ਦੇ ਗੀਤਾਂ ਮੁਹਾਰਿਆਂ ਵਿੱਚ ਮਾਵਾਂ, ਭੈਣਾਂ, ਧੀਆਂ ਦੀ ਤੁਲਨਾ ਹੀ ਬੋਤਲਾਂ ਅਤੇ ਬੱਸਾਂ ਜਿਹੇ ਸ਼ਬਦਾਂ ਨਾਲ ਹੋਣ ਲੱਗ ਪਏ ਤਾਂ ਉਸ ਦਾ ਵਿਕਾਸ ਦੀ ਕੋਈ ਰਹਿਤਲ ਨਹੀ ਰਹਿ ਜਾਂਦੀ । ਇਸ ਨਵੇਂ ਸੱਭਿਆਚਾਰ ਦੇ ਪ੍ਰਭਾਵ ਅਧੀਨ ਨੌਜਵਾਨ ਪੀੜ੍ਹੀ ਦੇ ਮਨਾਂ ਵਿੱਚ ਆਪਣੇ ਵੱਡਿਆਂ ਬਜ਼ੁਰਗਾਂ ਪ੍ਰਤੀ ਪਿਆਰ ਅਤੇ ਸਤਿਕਾਰ ਬਿਲਕੁਲ ਖ਼ਤਮ ਹੋ ਰਿਹਾ ਹੈ। ਇਸੇ ਤਰ੍ਹਾਂ ਪੰਜਾਬੀ ਭਾਸ਼ਾ ਵਿੱਚ ਲਗਾਤਾਰ ਅੰਗਰੇਜ਼ੀ ਅਤੇ ਹਿੰਦੀ ਦੀ ਮਿਲਾਵਟ ਹੋਣ ਕਰਕੇ ਪੰਜਾਬੀ ਭਾਸ਼ਾ ਦਾ ਵਜੂਦ ਹੌਲੀ ਹੌਲੀ ਹਨੇਰੇ ਵੱਲ ਨੂੰ ਜਾਂਦਾ ਦਿਖਾਈ ਦੇਣ ਲੱਗ ਪਿਆ ਹੈ । ਨਵੀਂ ਪੀੜੀ ਪੰਜਾਬੀ ਭਾਸ਼ਾ ਨੂੰ ਇੱਕ ਪੇਂਡੂ ਭਾਸ਼ਾ ਦਸਦੇ ਹਨ । ਇਸ ਲਈ ਪੰਜਾਬੀ ਭਾਸ਼ਾ ਨੂੰ ਸੰਭਾਲੀਏ ਤਾਂ ਜੋ ਪੰਜਾਬ ਦੀ ਪਹਿਚਾਣ ਪੂਰੀ ਦੁਨੀਆਂ ਵਿੱਚ ਬਣੀ ਰਹੇ ਗਿਰਾਵਟ ਵੱਲ ਜਾ ਰਹੇ ਪੰਜਾਬੀ ਸੱਭਿਆਚਾਰ ਨੂੰ ਮੁੜ ਚੜ੍ਹਦੀ ਕਲਾ ਵਿੱਚ ਲਿਜਾਣਾ ਸਾਡਾ ਪੰਜਾਬੀਆਂ ਦਾ ਫ਼ਰਜ਼ ਹੈ। ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਨਰੋਏ ਅਤੇ ਸਾਰਥਿਕ ਸੱਭਿਆਚਾਰਕ ਪ੍ਰੋਗਰਾਮ ਕਰਵਾਉਣੇ ਸਮੇਂ ਦੀ ਮੰਗ ਬਣ ਗਏ ਹਨ । ਇਸੇ ਤਰ੍ਹਾਂ ਸਾਹਿਤਕ ਕਲਾ ਖੇਤਰ ਵਿੱਚ ਉਸਾਰੂ ਸਾਹਿਤ ਅਤੇ ਸੱਭਿਆਚਾਰ ਸਿੱਖਿਆ ਦੇ ਮੁੱਖ ਉਦੇਸ਼ਾਂ ਨੂੰ ਪੂਰਾ ਕਰਨ ਲਈ ਵੀ ਸਿਰ ਜੋੜ ਬੈਠਣ ਦੀ ਲੋੜ ਹੈ ਤਾਂ ਜੋ ਲੇਖਾਂ, ਕਵਿਤਾਵਾਂ, ਕਹਾਣੀਆਂ, ਨਾਟਕਾਂ, ਗੀਤਾਂ ਅਤੇ ਹੋਰ ਕਲਾਤਮਿਕ ਵਿਧਾਵਾਂ ਦੇ ਰੂਪ ਵਿੱਚ ਸਮਾਜ ਅੰਦਰ ਰੂਪਮਾਨ ਕਰ ਸਕਦੇ ਹਨ। ਇਸੇ ਤਰ੍ਹਾਂ ਅੱਜ ਦੇ ਨੌਜਵਾਨ ਵਰਗ ਨੂੰ ਆਪਣੇ ਅਮੀਰ ਧਾਰਮਿਕ ਅਤੇ ਸਾਹਿਤਕ ਵਿਰਸੇ ਦਾ ਤਾਂ ਕੀ ਗਿਆਨ ਦੇਣ ਦੇ ਸਾਰਥਿਕ ਯਤਨਾਂ ਦੀ ਲੋੜ ਹੈ । ਧਰਤੀ ਹੇਠਾਂ ਡੂੰਘੇ ਹੋ ਰਹੇ ਪਾਣੀ,ਵਾਤਾਵਰਨ ਵਿੱਚ ਵਿਸ਼ਵ ਵਿਆਪੀ ਪੈਦਾ ਹੋ ਰਹੇ ਅਸੰਤੁਲਨ ਕਰਕੇ ਪੈਦਾ ਹੋ ਰਹੀ ਆਲਮੀ ਤਪਸ, ਬਦਲਦੇ ਮੌਸਮਾਂ ਆਦਿ ਪ੍ਰਤੀ ਚੇਤਨਾ ਦੀ ਵੱਡੀ ਲੋੜ ਤੇ ਮੰਗ ਹੈ । ਸੋ ..ਆਓ ਆਪਾਂ ਅੰਤਰਰਾਸ਼ਟਰੀ ਕਲਾ ਅਤੇ ਵਿਰਸਾ ਸੰਭਾਲ ਸੁਸਾਇਟੀ(ਰਜਿ.),ਪੰਜਾਬ  ਦੇ ਝੰਡੇ ਥੱਲੇ ਆਪਣੇ ਵਾਤਾਵਰਨ ,ਚੁਗਿਰਦੇ ਨੂੰ ਬਚਾਉਣ ਲਈ ਅਤੇ ਵਿਰਸੇ ਨੂੰ ਸੰਭਾਲਣ ਅਤੇ ਸਮਾਜਿਕ ਕੁਰੀਤੀਆਂ ਖ਼ਿਲਾਫ਼ ਲੜਨ ਦਾ ਹੋਕਾ ਦੇਈਏ । ਜਿਹੜੇ ਸੱਜਣ ਅੰਤਰਰਾਸ਼ਟਰੀ ਕਲਾ ਅਤੇ ਵਿਰਸਾ ਸੰਭਾਲ ਸੁਸਾਇਟੀ(ਰਜਿ.),ਪੰਜਾਬ ਦੇ ਇਹਨਾਂ ਯਤਨਾਂ ਦੇ ਹਮਰਾਹੀਂ ਬਨਣਾ ਚਾਹੁੰਦੇ ਹਨ ਤਾਂ ਉਹ ਇਸ ਨੰਬਰ ਤੇ  0091 8968933711 ਈਮੇਲ - amarjitsinghdasuya@gmail.com ਸੰਪਰਕ  ਕਰ ਸਕਦੇ ਹਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>