ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) -: ਸਕਾਟਿਸ਼ ਐਥਨਿਕ ਮਾਈਨੌਰਿਟੀ ਸਪੋਰਟਸ ਐਸੋਸੀਏਸ਼ਨ ਵੱਲੋਂ ਸਮੇਂ ਸਮੇਂ ‘ਤੇ ਨਿਰੰਤਰ ਆਪਣੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਬੱਚਿਆਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡਾਂ ਜ਼ਰੀਏ ਅਨੁਸਾਸ਼ਨ ਸਿਖਾਉਣ ਦੇ ਮਨੋਰਥ ਨਾਲ ਇੱਕ ਰੋਜ਼ਾ ਖੇਡ ਸਮਾਰੋਹ ਗਲਾਸਗੋ ਦੇ ਕੈਲਵਿਨਗਰੋਵ ਪਾਰਕ ਵਿਖੇ ਕਰਵਾਇਆ ਗਿਆ। ਸੰਸਥਾ ਦੇ ਅਹੁਦੇਦਾਰ ਤੇ ਵਲੰਟੀਅਰ ਸਵੇਰ ਤੋਂ ਬੱਚਿਆਂ ਦੀ ਰਜਿਸਟਰੇਸ਼ਨ ਕਰਨ ਵਿੱਚ ਰੁੱਝੇ ਹੋਏ ਸਨ। ਇਸ ਉਪਰੰਤ ਦੌੜਾਂ, ਫੁੱਟਬਾਲ, ਕ੍ਰਿਕਟ, ਰੱਸਾਕਸੀ ਅਤੇ ਹੋਰ ਖੇਡਾਂ ਰਾਹੀਂ ਬੱਚਿਆਂ ਨੂੰ ਗਤੀਵਿਧੀਆਂ ਨਾਲ ਜੋੜਿਆ ਗਿਆ। ਗਰਮਾਹਟ ਭਰੇ ਮੌਸਮ ਵਿੱਚ ਬੱਚਿਆਂ ਤੇ ਵੱਡਿਆਂ ਨੇ ਖੇਡਾਂ ਦਾ ਆਨੰਦ ਮਾਣਿਆ। ਸੈਮਸਾ ਦੇ ਪ੍ਰਧਾਨ ਦਿਲਾਵਰ ਸਿੰਘ (ਐੱਮ ਬੀ ਈ) ਤੇ ਸਕੱਤਰ ਸ੍ਰੀਮਤੀ ਮਰਿਦੁਲਾ ਚਕਰਬਰਤੀ ਨੇ ਕਿਹਾ ਕਿ ਸੈਮਸਾ ਦਾ ਮੁੱਖ ਮਕਸਦ ਸਮੂਹ ਭਾਈਚਾਰਿਆਂ ਨੂੰ ਇੱਕ ਲੜੀ ਵਿੱਚ ਪ੍ਰੋਣਾ ਹੈ ਤੇ ਬੱਚਿਆਂ ਦੀਆਂ ਖੇਡਾਂ ਪਹਿਲੀ ਪੌੜੀ ਵਜੋਂ ਸਾਥ ਦਿੰਦੀਆਂ ਹਨ। ਉਹਨਾਂ ਕਿਹਾ ਕਿ ਸਮੂਹ ਮਾਪੇ ਵਧਾਈ ਦੇ ਪਾਤਰ ਹਨ ਜੋ ਆਪਣੇ ਬੱਚਿਆਂ ਦੀ ਸ਼ਮੂਲੀਅਤ ਕਰਵਾਉਣ ਦੇ ਨਾਲ-ਨਾਲ ਖੁਦ ਵੀ ਖੇਡਾਂ ਰਾਹੀਂ ਭਾਈਚਾਰਕ ਸਾਂਝ ਵਧਾਉਣ ਦੇ ਰਾਹ ਤੁਰਦੇ ਹਨ।
ਸਕਾਟਲੈਂਡ: ਸੈਮਸਾ ਵੱਲੋਂ ਇੱਕ ਰੋਜ਼ਾ ਖੇਡ ਸਮਾਗਮ ਕਰਵਾਇਆ ਗਿਆ
This entry was posted in ਅੰਤਰਰਾਸ਼ਟਰੀ.