ਬਜਟ ਵੀ ਪਿਛਲੀਆਂ ਸਰਕਾਰਾਂ ਵਾਲਾ ਹੀ ਰਵਾਇਤੀ ਬਜਟ ਹੈ- ਬੰਤ ਬਰਾਡ਼

Com. Bant Brar(1).resizedਚੰਡੀਗਡ਼੍ਹ, (ਉਮੇਸ਼ ਜੋਸ਼ੀ) – ਫੌਜ ਵਿਚ ਭਰਤੀ ਸਮਾਂ ਸਿਰਫ 4 ਚਾਰ ਸਾਲ ਕਰਨ ਦੇ ਕੇ-ਦਰੀ ਮੋਦੀ ਸਰਕਾਰ ਦੇ ਫੈਸਲੇ ਵਿਰੁੱਧ ਪੰਜਾਬ ਸੀਪੀਆਈ ਨੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਅਤੇ ਜਮਹੂਰੀ ਸ਼ਕਤੀਆਂ ਨੂੰ ਸਾਂਝਾ ਅੰਦੋਲਨ ਛੇਡ਼ਣ ਦੀ ਅਪੀਲ ਕਰਦਿਆਂ ਹੋਇਆ, ਪੰਜਾਬ ਸਰਕਾਰ ਅਤੇ ਵਿਰੋਧੀ ਪਾਰਟੀਆਂ ਨੂੰ ਕਿਹਾ ਹੈ ਕਿ ਉਹ ਚੱਲ ਰਹੇ ਵਿਧਾਨ ਸਭਾ ਦੇ ਸਮਾਗਮ ਵਿਚ ਇਸ ਵਿਰੁੱਧ ਸਰਵਸੰਮਤੀ ਨਾਲ ਮਤਾ ਪਾਸ ਕਰਨ ਅਤੇ ਮੋਦੀ ਸਰਕਾਰ ਨੂੰ ਇਸਨੂੰ ਤੁਰੰਤ ਵਾਪਸ ਲੈਣ ਲਈ  ਮਜਬੂਰ ਕਰਨ। ਅੱਜ ਇਥੇ ਪਾਰਟੀ ਦੇ ਪ੍ਰਮੁੱਖ ਆਗੂਆਂ-ਸਰਵਸਾਥੀ ਭੂਪਿੰਦਰ ਸਾਂਬਰ, ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਜਗਰੂਪ ਸਿੰਘ, ਨਿਰਮਲ ਸਿੰਘ ਧਾਲੀਵਾਲ, ਪ੍ਰਿਥੀਪਾਲ ਸਿੰਘ ਮਾਡ਼ੀਮੇਘਾ, ਗੁਲਜ਼ਾਰ ਗੋਰੀਆ, ਡਾਕਟਰ ਅਰੁਣ ਮਿੱਤਰਾ ਆਦਿ ਨਾਲ ਸਲਾਹ-ਮਸ਼ਵਰਾ ਕਰਨ ਪਿਛੋ- ਪਾਰਟੀ ਸਕੱਤਰ ਸਾਥੀ ਬੰਤ ਸਿੰਘ ਬਰਾਡ਼ ਨੇ ਦਸਿਆ ਕਿ ਪਾਰਟੀ ਸਮਝਦੀ ਹੈ ਕਿ  ਪੰਜਾਬ ਨੇ ਦੇਸ ਦੀ ਰੱਖਿਆ ਕਰਨ ਵਿਚ ਹੋਈਆਂ ਸਾਰੀਆਂ ਜੰਗਾਂ ਵਿਚ ਮਹਾਨ ਯੋਗਦਾਨ ਪਾਇਆ ਹੈ ਅਤੇ ਮੂਹਰਲੀਆਂ ਕਤਾਰਾਂ ਵਿਚ ਹੋ ਕੇ ਕੁਰਬਾਨੀਆਂ ਦਿੱਤੀਆਂ ਹਨ। ਹਰ ਖੇਤਰ ਵਿਚ ਬੇਰੁਜ਼ਗਾਰੀ ਦੀ ਭਰਮਾਰ ਹੈ। ਬਹੁਤ ਵੱਡਾ ਹਿੱਸਾ ਪੰਜਾਬ ਦੇ ਨੌਜਵਾਨ ਫੌਜ ਵਿਚ ਭਰਤੀ ਹੋ ਕੇ ਆਪਣਾ ਪਰਿਵਾਰ ਪਾਲ ਰਹੇ ਹਨ। ਹੁਣ ਫੌਜ ਵਿਚ ਵੀ ਪੱਕੀ ਭਰਤੀ ਖਤਮ ਕਰਕੇ ਇਸਨੂੰ ਸਿਰਫ ਚਾਰ ਸਾਲ ਦੇ ਠੇਕੇ ਤੇ ਭਰਤੀ ਕਰਕੇ ਰੁਜ਼ਗਾਰ ਦਾ ਇਹ ਪਾਸਾ ਵੀ ਖਤਮ ਕਰ ਦਿਤਾ ਗਿਆ ਹੈ। ਸਾਥੀ ਬਰਾਡ਼ ਨੇ ਆਖਿਆ ਕਿ ਪਾਰਟੀ ਦਾ ਪੱਕਾ ਵਿਚਾਰ ਹੈ ਕਿ ਮੌਜੂਦਾ ਵਿਧਾਨ ਸਭਾ ਵਿਚ ਇਸ ਮੁੱਦੇ ਨੂੰ ਵਿਚਾਰ ਕੇ ਸਖਤ ਸ਼ਬਦਾਂ ਵਿਚ ਇਸ ਵਿਰੁੱਧ ਮਤਾ ਪਾਸ ਕਰਨਾ ਚਾਹੀਦਾ ਹੈ, ਬਲਕਿ ਪਾਰਟੀ ਸਮਝਦੀ ਹੈ ਕਿ ਕਿਸਾਨ ਅੰਦੋਲਨ ਵਾਂਗ ਇਸ ਮੁੱਦੇ ਤੇ ਵੀ ਪੰਜਾਬੀਆਂ ਨੂੰ ਸਾਂਝੇ ਤੌਰ ਤੇ  ਸੰਘਰਸ਼  ਰਾਹੀ-  ਦੇਸ  ਦੀਆਂ  ਜਮਹੂਰੀ  ਸ਼ਕਤੀਆਂ ਨਾਲ ਤਾਲਮੇਲ ਕਰਕੇ ਜ਼ੋਰਦਾਰ ਸੰਘਰਸ਼ ਵਿੱਢਣਾ ਚਾਹੀਦਾ ਹੈ।

ਪਾਰਟੀ ਨੇ ਪੰਜਾਬ ਸਰਕਾਰ ਦੇ ਬਜਟ ਤੇ ਟਿੱਪਣੀ ਕਰਦਿਆਂ ਆਖਿਆ ਹੈ ਕਿ ਇਹ ਵੀ ਪਿਛਲੀਆਂ ਸਰਕਾਰਾਂ ਵਾਂਗ ਹੀ ਇਕ ਡੰਗ-ਟਪਾਊ ਬਜਟ ਹੈ ਜਿਸ ਵਿਚ ਕਿਸਾਨਾਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ,  ਮਜ਼ਦੂਰਾਂ ਅਤੇ ਵਿਸ਼ੇਸ਼ ਕਰਕੇ ਬੇਰੁਜ਼ਗਾਰੀ ਦੇ ਸੁਆਲ ਤੇ ਕੁਝ ਵੀ ਨਹੀ- ਕਿਹਾ ਗਿਆ। ਖਾਲੀ ਅਸਾਮੀਆਂ ਭਰਨ ਅਤੇ ਰੁਜ਼ਗਾਰ ਦੇ ਨਵੇੱ ਸਾਧਨ ਲੱਭਣ ਵੱਲ ਕੋਈ ਗੰਭੀਰਤਾ ਨਜ਼ਰ ਨਹੀ- ਆਈ। ਅਮਨ-ਕਾਨੂੰਨ ਦੀ ਹਾਲਤ ਪਿਛਲੀਆਂ ਸਰਕਾਰਾਂ ਵਾਂਗ ਹੀ ਵਿਗਡ਼ੀ ਹੋਈ ਹੈ, ਗੈਂਗਸਟਰਾਂ ਦੀਆਂ ਟੋਲੀਆਂ ਸ਼ਰ੍ਹੇਆਮ ਲੋਕਾਂ ਨੂੰ ਧਮਕੀਆਂ ਦੇ ਰਹੀਆਂ ਹਨ ਅਤੇ ਕਤਲਾਂ ਦੀਆਂ ਜ਼ਿੰਮੇਵਾਰੀਆਂ ਲੈ ਰਹੀਆਂ ਹਨ। ਨਸ਼ਾ ਵਪਾਰ, ਰੇਤਾ ਬਜਰੀ, ਗੈਰ-ਕਾਨੂੰਨੀ ਮਾਈਨਿੰਗ ਆਦਿ ਵਿਚ ਕੋਈ ਵੀ ਉਸਾਰੂ ਕਦਮ ਪੁਟਿਆ ਨਜ਼ਰ ਨਹੀ- ਆ ਰਿਹਾ।

ਪਾਰਟੀ ਸਮਝਦੀ ਹੈ ਕਿ ਭਾਵੇ- ਸਰਕਾਰ ਨੂੰ ਹੋ-ਦ ਵਿਚ ਆਇਆਂ ਕੋਈ ਬਹੁਤਾ ਸਮਾਂ ਨਹੀ- ਹੋਇਆ ਪਰ ਜੇਕਰ ਨੇਕ ਇਰਾਦਾ ਅਤੇ ਵਿਸ਼ਵਾਸ ਹੋਵੇ ਤਾਂ ਉਸ ਕੋਲ ਪੰਜਾਬ ਦੇ ਇਕਸਾਰ ਅਤੇ ਸਮੁੱਚੇ ਵਿਕਾਸ ਲਈ ਬਹੁਤ ਸਮਾਂ ਹੈ ਅਤੇ 92 ਵਿਧਾਨਕਾਰਾਂ ਦੀ ਸ਼ਕਤੀਸ਼ਾਲੀ ਟੀਮ ਹੈ ਜਿਸ ਨਾਲ ਪੰਜਾਬ ਦੀਆਂ ਜਮਹੂਰੀ ਸ਼ਕਤੀਆਂ ਨੂੰ ਨਾਲ ਲੈ ਕੇ ਪੰਜਾਬ ਨੂੰ ਗੰਭੀਰ ਸੰਕਟ ਵਿਚੋ- ਕੱਢਿਆ ਜਾ ਸਕਦਾ ਹੈ।  ਕੀ ਸਰਕਾਰ ਪੰਜਾਬ ਦੇ ਲੋਕਾਂ ਵਲੋ- ਆਮ ਆਦਮੀ ਪਾਰਟੀ ਵਿਚ ਪ੍ਰਗਟ ਕੀਤੇ ਅਥਾਹ ਵਿਸ਼ਵਾਸ ਅਤੇ ਦਿਤੇ ਗਏ ਭਰੋਸੇ ਤੇ ਪੂਰਾ ਉਤਰੇਗੀ? ਇਹ ਤਾਂ ਸਮਾਂ ਹੀ ਦੱਸੇਗਾ ਪਰ ਸਰਕਾਰ ਦਾ ਅਰੰਭਕ ਸਮਾਂ ਤਾਂ ਹਨ੍ਹੇਰੇ ਵਿਚ ਹੱਥ ਮਾਰਨ ਵਾਲਾ ਹੀ ਲੱਗਦਾ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>