ਹਰਵਿੰਦਰ ਸਿੰਘ ਸਵੱਦੀ ਟੀ.ਐਸ.ਯੂ.ਦੇ ਛੇਵੀਂ ਵਾਰ ਪ੍ਰਧਾਨ ਬਣੇ

c54bf43f-690f-4d86-8193-8ea693f10e2e.resizedਜਗਰਾਉਂ – ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜੱਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਡਵੀਜਨ ਜਗਰਾਉਂ ਦੀ ਚੋਣ ਜ਼ੋਨਲ ਆਗੂ ਅਵਤਾਰ ਸਿੰਘ ਬੱਸੀਆਂ ਅਤੇ ਸਰਕਲ ਸਕੱਤਰ ਦਲਜੀਤ ਸਿੰਘ ਜੱਸੋਵਾਲ ਦੀ ਰਹਿਨੁਮਾਈ ਹੇਠ ਸਰਬਸੰਮਤੀ ਨਾਲ ਹੋਈ। ਜਿਸ ਵਿੱਚ ਡਵੀਜਨ ਜਗਰਾਉ ਦੇ ਵੱਡੀ ਗਿਣਤੀ ਵਿੱਚ ਡੈਲੀਗੇਟਾਂ ਨੇ ਹਿੱਸਾ ਲਿਆ। ਇਸ ਚੋਣ ਵਿੱਚ ਇੰਜ:ਹਰਵਿੰਦਰ ਸਿੰਘ ਸਵੱਦੀ ਨੂੰ ਲਗਾਤਾਰ ਛੇਵੀਂ ਵਾਰ ਟੈਕਨੀਕਲ ਸਰਵਿਸ ਯੂਨੀਅਨ ਦੀ ਡਵੀਜਨ ਕਮੇਟੀ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਅਤੇ ਜਗਤਾਰ ਸਿੰਘ ਮੋਰਕਰੀਮਾਂ ਤੇ ਪਰਮਜੀਤ ਸਿੰਘ ਚੀਮਾਂ ਜੱਥੇਬੰਦੀ ਦਾ ਮੀਤ ਪ੍ਰਧਾਨ ਚੁਣਿਆਂ ਗਿਆ। ਬਾਕੀ ਦੀ ਕਮੇਟੀ ਵਿੱਚ ਬਟਾ ਸਿੰਘ ਮਲਕ ਨੂੰ ਡਵੀਜਨ ਕੈਸ਼ੀਅਰ, ਅਵਤਾਰ ਸਿੰਘ ਕਲੇਰ ਨੂੰ ਸਕੱਤਰ ਅਤੇ ਜਸਮੇਲ ਸਿੰਘ ਜੇਈ ਨੂੰ ਜੁਆਇੰਟ ਸਕੱਤਰ ਸਰਬਸੰਮਤੀ ਨਾਲ ਚੁਣ ਲਿਆ ਗਿਆ ਹੈ। ਕਮੇਟੀ ਦੀ ਚੋਣ ਮੌਕੇ ਜੱਥੇਬੰਦੀ ਦੇ ਪਹਿਲਾਂ ਡਵੀਜਨ ਸਕੱਤਰ ਰਹੇ ਅਜਮੇਰ ਸਿੰਘ ਕਲੇਰ ਪਿਛਲੇ ਦੋ ਸਾਲਾਂ ਦੀ ਰਿਪੋਰਟ ਪੇਸ਼ ਕੀਤੀ ਅਤੇ ਡਵੀਜਨ ਕੈਸ਼ੀਅਰ ਰਹੇ ਦਲਜੀਤ ਸਿੰਘ ਜੱਸੋਵਾਲ ਨੇ ਵਿੱਤੀ ਲੇਖਾ-ਜ਼ੋਖਾ ਪੇਸ਼ ਕੀਤਾ। ਜਿਸ ਨੂੰ ਸਾਰੇ ਹੀ ਡੈਲੀਗੇਟਾਂ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ। ਬਾਅਦ ਵਿੱਚ ਡਵੀਜਨ ਪ੍ਰਧਾਨ ਹਰਵਿੰਦਰ ਸਿੰਘ ਸਵੱਦੀ ਵੱਲੋਂ ਪੁਰਾਣੀ ਕਮੇਟੀ ਨੂੰ ਭੰਗ ਕਰਦੇ ਹੋਏ ਜੱਥੇਬੰਦੀ ਦੇ ਚੋਣ ਪ੍ਰਬੰਧਕਾਂ ਨੂੰ ਨਵੀਂ ਕਮੇਟੀ ਦੀ ਚੋਣ ਕਰਵਾਉਣ ਲਈ ਅਧਿਕਾਰ ਸੌਂਪ ਦਿੱਤੇ। ਨਵੀਂ ਚੁਣੀ ਗਈ ਡਵੀਜਨ ਕਮੇਟੀ ਨੂੰ ਵਧਾਈ ਦਿੰਦੇ ਜ਼ੋਨਲ ਆਗੂ ਅਵਤਾਰ ਸਿੰਘ ਬੱਸੀਆਂ ਅਤੇ ਸਰਕਲ ਸਕੱਤਰ ਦਲਜੀਤ ਸਿੰਘ ਜੱਸੋਵਾਲ ਨੇ ਆਖਿਆ ਕਿ ਬਿਜਲੀ ਦੀ ਜੱਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਦਾ ਇਤਿਹਾਸ ਬੜਾ ਸੰਘਰਸ਼ ਭਰਿਆ ਤੇ ਗੌਰਵਮਈ ਰਿਹਾ ਹੈ। ਟੈਕਨੀਕਲ ਸਰਵਿਸ ਯੂਨੀਅਨ ਹਮੇਸ਼ਾ ਹੀ ਬਿਜਲੀ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਲਈ ਚੱਟਾਨ ਵਾਂਗ ਖੜਦੀ ਰਹੀ ਹੈ ਤੇ ਇਤਿਹਾਸ ਗਵਾਹ ਹੈ ਕਿ ਵੱਡੇ ਸੰਘਰਸ਼ ਲੜਕੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਪਾਸੋਂ ਬਿਜਲੀ ਮੁਲਾਜ਼ਮਾਂ ਮੰਗਾਂ ਪੂਰੀਆਂ ਕਰਵਾਈਆਂ ਹਨ। ਉਹਨਾਂ ਨਵੇਂ ਚੁਣੇ ਗਏ ਆਗੂਆਂ ਦੀ ਕਾਬਲੀਅਤ ਅਤੇ ਯੋਗ ਅਗਵਾਈ ਤੇ ਭਰੋਸਾ ਜਿਤਾਉਂਦੇ ਹੋਏ ਜਗਰਾੳਂ ਡਵੀਜਨ ਦੇ ਬਿਜਲੀ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਨਵੀਂ ਚੁਣੀ ਗਈ ਟੀਮ ਬਿਜਲੀ ਮੁਲਾਜ਼ਮਾਂ ਯੋਗ ਅਗਵਾਈ ਕਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ‘ਕਾਕਾ ਕਾਉਂਕੇ’, ਅਪਤਿੰਦਰ ਸਿੰਘ ਪ੍ਰਧਾਨ ਸਿੱਧਵਾਂ ਬੇਟ, ਕਰਨੈਲ ਸਿੰਘ ਸਿੱਧਵਾਂ ਖੁਰਦ, ਜਤਿੰਦਰਪਾਲ ਸਿੰਘ ਡੱਲਾ, ਸੁਖਮਿੰਦਰ ਸਿੰਘ ਵਜਾਨੀਆਂ, ਪਵਿੱਤਰ ਸਿੰਘ ਗਾਲਿਬ, ਜਗਜੀਤ ਸਿੰਘ ਬਰਸਾਲ, ਅਮਨਦੀਪ ਸਿੰਘ ਡੱਲਾ, ਕਰਮਜੀਤ ਸਿੰਘ ਬਰਸਾਲ, ਰਾਜਵਿੰਦਰ ਸਿੰਘ ਲਵਲੀ, ਭੁਪਿੰਦਰ ਸਿੰਘ ਸੇਖੋਂ, ਕੁਲਦੀਪ ਸਿੰਘ ਮਲਕ, ਪਰਮਜੀਤ ਰਾਏ, ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ ਵਲੀਪੁਰ, ਹਰਮੇਲ ਸਿੰਘ, ਮਨਜੀਤ ਕੁਮਾਰ, ਜਗਦੀਪ ਸਿੰਘ ਡੱਲਾ, ਜਗਜੀਤ ਸਿੰਘ ਦੇਹੜਕਾ, ਦੀਪ ਕਿਲੀ ਚਾਹਲਾਂ, ਦਲਜੀਤ ਸਿੰਘ ਜੇਈ, ਹਰਵਿੰਦਰ ਸਿੰਘ ਚੀਮਨਾਂ ਜੇਈ, ਕੋਮਲ ਸ਼ਰਮਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਡੈਲੀਗੇਟ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>