ਅੰਮ੍ਰਿਤਸਰ ਵਿੱਚ 450 ਜੰਗਲ ਲਗਾਉਣ ਦੀ ਮੁਹਿੰਮ ਸ਼ੁਰੂ

290020491_3171813749736440_8049975552431636083_n.resizedਸ੍ਰੀ ਅਮਿੰਤਸਰ ਸਾਹਿਬ:  ਸ਼ਹਿਰ ਦੇ 445ਵੇਂ ਸਥਾਪਨਾ ਦਿਹਾੜੇ ਮੌਕੇ ਵਾਸ਼ਿੰਗਟਨ ਅਧਾਰਤ ਸੰਸਥਾ ਈਕੋਸਿੱਖ ਵਲੋਂ ਅੰਮ੍ਰਿਤਸਰ ਦੀ 450ਵੀਂ ਵਰ੍ਹੇਗੰਢ ਤੱਕ 550 ਰੁੱਖਾਂ ਦੇ 450 ਗੁਰੂ ਨਾਨਕ ਪਵਿੱਤਰ ਜੰਗਲ ਲਗਾਉਣ ਦਾ ਕਾਰਜ ਅਰਦਾਸ ਨਾਲ ਸ਼ੁਰੂ ਕੀਤਾ।

‘ਈਕੋ ਅਮ੍ਰਿੰਤਸਰ 450′ ਨਾਂ ਹੇਠ ਅੰਮ੍ਰਿਤਸਰ ਸ਼ਹਿਰ ਨੂੰ ਵਾਤਾਵਰਣ ਸੰਕਟ ਤੋਂ ਬਚਾਉਣ ਲਈ ਪੰਜ ਸਾਲਾ ਮੁਹਿੰਮ ਦਾ ਆਗਾਜ਼ ਕੀਤਾ ਗਿਆ।

ਏਆਈਪੀਐਲ ਡ੍ਰੀਮ ਸਿਟੀ ਵਿੱਚਲੇ 9 ਮਹੀਨਿਆਂ ਦੇ ਗੁਰੂ ਨਾਨਕ ਪਵਿੱਤਰ ਜੰਗਲ ‘ਤੇ ਰੱਖੇ ਗਏ ਇਸ ਸਮਾਗਮ ਵਿੱਚ ਗੁਰਦੀਪ ਸਿੰਘ ਗੁਗਲਾਨੀ, ਭਾਈ ਸੁਖਜਿੰਦਰ ਸਿੰਘ, ਭਾਈ ਗਗਨਦੀਪ ਸਿੰਘ, ਡਾ ਇੰਦੂ ਅਰੋੜਾ, ਕੁਲਦੀਪ ਸੰਧੂ, ਮੇਅਰ ਕਰਮਜੀਤ ਸਿੰਘ ਰਿੰਟੂ ਸਮੇਤ ਸ਼ਹਿਰ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਹਾਜਰੀ ਭਰੀ।

ਇਸ ਮੌਕੇ ਬੋਲਦਿਆਂ ਮੇਅਰ ਕਰਮਜੀਤ ਸਿੰਘ ਨੇ ਕਿਹਾ ਕਿ “ਈਕੋਸਿੱਖ ਵਲੋਂ ਜਿੱਥੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਪਹਿਲਾਂ ਵੀ ਪੰਜਾਬ ਚ ਜੰਗਲ ਲਾ ਕੇ ਮਹਾਨ ਉਪਰਾਲਾ ਕੀਤਾ ਗਿਆ ਹੈ, ਉੱਥੇ 2027 ਤੱਕ 450 ਗੁਰੂ ਨਾਨਕ ਪਵਿੱਤਰ ਜੰਗਲ ਲਾਉਣ ਦਾ ਉਪਰਾਲਾ ਬਹੁਤ ਸਾਰਥਕ ਅਤੇ ਅਤਿ ਜ਼ਰੂਰੀ ਹੈ।”

ਇਸ ਮੌਕੇ ਭਾਈ ਸਾਹਿਬ ਭਾਈ ਸਵਿੰਦਰ ਸਿੰਘ ਜੀ ਵਲੋਂ ਇਸ ਮੁਹਿੰਮ ਲਈ ਅਰਦਾਸ ਕੀਤੀ ਗਈ।

290398892_3171810646403417_496562505713958498_n(1).resizedਸ੍ਰੀ ਅੰਮ੍ਰਿਤਸਰ ਸਾਹਿਬ ਦੀ ਨੀਂਹ ਗੁਰੂ ਰਾਮਦਾਸ ਪਾਤਸ਼ਾਹ ਵਲੋਂ 1577 ਈ ਵਿੱਚ ਰੱਖੀ ਗਈ ਸੀ।

ਏਆਈਪੀਐਲ ਦੇ ਨੁਮਾਇੰਦੇ ਸਰਦਾਰ ਕੁਲਦੀਪ ਸਿੰਘ ਸੰਧੂ ਨੇ ਕਿਹਾ ਕਿ “ਸਾਨੂੰ ਬਹੁਤ ਖੁਸ਼ੀ ਹੈ ਕਿ ਗੁਰੂ ਨਾਨਕ ਪਵਿੱਤਰ ਜੰਗਲ ਡਰੀਮ ਸਿਟੀ ਵਿਖੇ ਲੱਗਿਆ ਹੈ ਅਤੇ ਬਹੁਤ ਖਿਲਿਆ ਰੂਪ ਇੱਥੇ ਵੇਖਿਆ ਜਾ ਸਕਦਾ ਹੈ , ਅਮ੍ਰਿੰਤਸਰ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਦੇ ਈਕੋਸਿੱਖ ਦੇ ਟੀਚੇ ਨੂੰ ਅਸੀਂ ਪੂਰਾ ਸਹਿਯੋਗ ਦੇਵਾਂਗੇ।“

ਡ੍ਰੀਮ ਸਿਟੀ ਦੀ ਕਲਪਨਾ ਏਆਈਪੀਐਲ ਡਾਇਰੈਕਟਰ ਹਰਿੰਦਰ ਸਿੰਘ ਅਤੇ ਦਲਜੀਤ ਸਿੰਘ ਵਲੋਂ ਕੀਤੀ ਗਈ।ਉਹਨਾਂ ਵਲੋਂ ਜੰਗਲ ਨੂੰ ਹੋਰ ਵਧਾਉਣ ਲਈ ਯੋਜਨਾ ਬਣਾਈ ਜਾ ਰਹੀ ਹੈ।

291536992_3171810679736747_3304307602728123151_n.resizedਈਕੋਸਿੱਖ ਦੇ ਪ੍ਰਧਾਨ, ਡਾ ਰਾਜਵੰਤ ਸਿੰਘ ਨੇ ਕਿਹਾ ਕਿ, “ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਰ ਦਿਨ ਲੱਖਾਂ ਸ਼ਰਧਾਲੂ ਆਉਂਦੇ ਹਨ, ਜਿਸਦਾ ਪ੍ਰਭਾਵ ਏਥੋਂ ਦੇ ਆਲੇ-ਦੁਆਲੇ ਉੱਤੇ ਵੇਖਿਆ ਜਾ ਸਕਦਾ ਹੈ, ਜਲ ਸਰੋਤਾਂ ਦੀ ਭਾਰੀ ਵਰਤੋਂ, ਖਾਣ-ਪੀਣ, ਊਰਜਾ ਅਤੇ ਵੱਡੀ ਮਾਤਰਾ ‘ਚ ਕੂੜਾ ਪੈਦਾ ਹੁੰਦਾ ਹੈ। ਅਜਿਹੇ ਮੌਕੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਕਦਮ ਚੁੱਕਣੇ ਅਤੇ ਵਾਤਾਵਰਨ ਖਰਾਬ ਹੋਣ ਤੋਂ ਬਚਾਉਣ ਲਈ ਰੁੱਖ ਲਾਉਣੇ ਬੇਹੱਦ ਜਰੂਰੀ ਹਨ।

ਉਹਨਾਂ ਕਿਹਾ ਕਿ “ਸਾਨੂੰ ਪੂਰਾ ਭਰੋਸਾ ਹੈ ਕਿ ਸਾਰੇ ਇਸ ਮੁਹਿੰਮ ਨਾਲ ਜੁੜਨਗੇ ਅਤੇ ਤਾਂ ਜੋ ਸ਼ਹਿਰ ਦੀ ਵਿਲੱਖਣਤਾ ਨੂੰ ਆਉਂਦੀਆਂ ਪੀੜ੍ਹੀਆਂ ਲਈ ਬਚਾਅ ਕੇ ਰੱਖਿਆ ਜਾ ਸਕੇ।”

ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗਗਨਦੀਪ ਸਿੰਘ ਜੀ ਨੇ ਕਿਹਾ ਕਿ “ਸ਼ਹਿਰ ਵਿਚਲਾ ਪ੍ਰਦੂਸ਼ਣ ਸਾਰੇ ਵਸਨੀਕਾਂ ਦੀ ਸਿਹਤ ‘ਤੇ ਅਸਰ ਪਾ ਰਿਹਾ ਹੈ।ਇਸ ਕਾਰਜ ਵਿੱਚ ਸ਼ਾਮਲ ਹੋਣਾ ਸਾਡੀ ਜਿੰਮੇਵਾਰੀ ਹੈ।”

ਇਸ ਸਮਾਗਮ ਤੋਂ ਬਾਅਦ ਈਕੋਸਿੱਖ ਟੀਮ ਅੰਮ੍ਰਿਤਸਰ ਦੇ ਡੀਸੀ ਹਰਪ੍ਰੀਤ ਸਿੰਘ ਸੁਡਾਨ ਨੂੰ ਮਿਲੀ।ਉਹਨਾਂ ਮੌਕੇ ‘ਤੇ ਈਕੋਸਿੱਖ ਨੂੰ ਸਹਿਯੋਗ ਕਰਨ ਦਾ ਭਰੋਸਾ ਦਿੱਤਾ।

ਈਕੋਸਿੱਖ ਇੰਡੀਆ ਦੀ ਪ੍ਰਧਾਨ ਬੀਬੀ ਸੁਪ੍ਰੀਤ ਕੌਰ ਨੇ ਕਿਹਾ ਕਿ “ਅਮ੍ਰਿੰਤਸਰ ਵਿੱਚ ਹਰਿਆਵਲ ਪਿਛਲੇ ਸਾਲਾਂ ਦੌਰਾਨ ਬਹੁਤ ਘੱਟ ਗਈ ਹੈ, ਵੱਡੀ ਗਿਣਤੀ ‘ਚ ਰੁੱਖ ਕੱਟ ਦਿੱਤੇ ਗਏ ਹਨ ਤੇ ਉਹਨਾਂ ਦੀ ਥਾਂ ‘ਤੇ ਨਵੇਂ ਰੁੱਖ ਬਹੁਤ ਘੱਟ ਲਾਏ ਗਏ ਹਨ, ਰੁੱਖ ਲਾਉਣ ਨਾਲ ਸ਼ਹਿਰ ਨੂੰ ਵਾਤਾਵਰਣ ਬਦਲਾਅ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕਦਾ ਹੈ।”

ਈਕੋਸਿੱਖ ਜੰਗਲ ਪ੍ਰੋਜੈਕਟ ਦੇ ਕਨਵੀਨਰ ਸ. ਚਰਨ ਸਿੰਘ ਨੇ ਕਿਹਾ ਕਿ “ਸ੍ਰੀ ਅੰਮ੍ਰਿਤਸਰ ਸ਼ਹਿਰ ਦਾ ਪੂਰੀ ਦੁਨੀਆ ‘ਚ ਬੈਠੇ ਲੋਕ ਸਤਿਕਾਰ ਕਰਦੇ ਹਨ, ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਗੁਰੂ ਕੀ ਨਗਰੀ ਦੇ ਦਰਸ਼ਨ ਲਈ ਆਉਂਦਿਆਂ ਸਾਨੂੰ ਏਥੋਂ ਦੇ ਵਾਤਾਵਰਨ ਨੂੰ ਬਚਾਉਣ ਲਈ ਵੀ ਤਤਪਰ ਹੋਣਾ ਪਵੇਗਾ।”

ਪਿਛਲੇ 38 ਮਹੀਨਿਆਂ ਅੰਦਰ ਈਕੋਸਿੱਖ ਵਲੋਂ ਪੰਜਾਬ ਅਤੇ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਗੁਰੂ ਨਾਨਕ ਪਵਿੱਤਰ ਜੰਗਲ ਲਗਾਏ ਗਏ ਹਨ।ਇਸ ਵਲੋਂ ਕੁਝ ਜੰਗਲ ਅਮ੍ਰਿੰਤਸਰ ਵਿਖੇ ਵੀ ਲਾਏ ਗਏ ਹਨ ਜਿਹੜੇ 99 ਫੀਸਦੀ ਜਿਉਂਦੇ ਅਤੇ ਖਿੱਲਦੇ ਹਨ। ਮੀਆਵਾਕੀ ਵਿਧੀ ਨਾਲ ਲਾਏ ਜਾਂਦੇ ਇਹਨਾਂ ਜੰਗਲਾਂ ਵਿੱਚ ਘਰੇਲੂ ਪ੍ਰਜਾਤੀਆਂ ਦੇ ਰੁੱਖ ਲਾਏ ਜਾਂਦੇ ਹਨ, ਇਹ ਜੰਗਲ ਜਿੱਥੇ ਜੀਅ-ਜੰਤੂਆਂ ਲਈ ਰੈਣ ਬਸੇਰਾ ਬਣਦੇ ਹਨ ਉਥੇ ਹੀ ਇਹ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉੱਚਾ ਚੁੱਕਦੇ ਹਨ।

ਈਕੋਸਿੱਖ ਦੀ ਇਸ ਮੁਹਿੰਮ ਤਹਿਤ ਸਮਾਜਿਕ, ਵਿਦਿਅਲ, ਪ੍ਰਵਾਸੀ, ਧਾਰਮਿਕ ਅਤੇ ਸਰਕਾਰੀ ਸੰਸਥਾਵਾਂ ਨੂੰ ਨਾਲ ਜੋੜ ਕੇ 450 ਜੰਗਲ ਦੇ ਟੀਚੇ ਵੱਲ੍ਹ ਵਧਿਆ ਜਾਵੇਗਾ।

ਪਹਿਲਾਂ 2012 ਤੋਂ 2017 ਤੱਕ ਸ਼ਹਿਰ ਵਿੱਚ ਵਾਤਾਵਰਣ ਸੰਭਾਲ ਲਈ ਜਾਗਰੁਕਤਾ ਲਿਆਉਣ ਦਾ ਕਾਰਜ ਕੀਤਾ ਗਿਆ ਸੀ। ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਦੀ ਰਸਦ ਕੁਦਰਤੀ ਤਰੀਕੇ ਨਾਲ ਪੈਦਾ ਕੀਤੇ ਜਾਣ ਲਈ ਵੀ ਗੁਰਦੁਆਰਾ ਕਮੇਟੀ ਨਾਲ ਕਾਰਜ ਕੀਤਾ।

ਈਕੋਸਿੱਖ ਸੰਸਥਾ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬ, ਭਾਰਤ ਅਤੇ ਉੱਤਰੀ ਅਮਰੀਕਾ ਵਿੱਚ ਵਾਤਾਵਰਨ ਸੰਭਾਲ ਲਈ ਕਾਰਜ ਕਰ ਰਹੀ ਹੈ ਅਤੇ ਵਾਈਟ ਹਾਊਸ, ਯੂਨਾਈਟਿਡ ਨੇਸ਼ਨਜ਼ ਅਤੇ ਵਰਲਡ ਇਕਨਾਮਿਕ ਫੋਰਮ ਵਰਗੇ ਅਦਾਰਿਆਂ ਨਾਲ ਧਰਤੀ ਦੇ ਵਧ ਰਹੇ ਤਾਪਮਾਨ ਦੇ ਮੁੱਦੇ ਤੇ ਯਤਨਸ਼ੀਲ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>