ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਵੱਲੋਂ ਐਡਮਿਸ਼ਨ ਅਤੇ ਕੌਂਸਲਿੰਗ ਸੈਂਟਰ ਆਰੰਭ ਕੀਤਾ ਗਿਆ

IMG20220707123959.resizedਬਲਾਚੌਰ, (ਉਮੇਸ਼ ਜੋਸ਼ੀ) : ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ ਆਪਣੇ ਪ੍ਰਕਾਰ ਦੀ ਪਹਿਲੀ  ਸਟੇਟ ਸਕਿੱਲ ਯੂਨੀਵਰਸਿਟੀ ਹੈ ਜਿਸ ਨੂੰ ਆਈਬੀਐੱਮ.ਐਂਕਰ ਪਾਰਟਨਰ ,ਟਾਟਾ ਟੈਕਨਾਲੋਜੀ ਅਤੇਐੱਨਸਿਸ ਇੰਡਸਟਰੀ ਪਾਰਟਨਰ ਅਤੇ  ਆਰ ਈ ਆਰ ਟੀ  ਅਕੈਡਮਿਕ ਪਾਰਟਨਰ   ਵਜੋਂ ਪੰਜਾਬ ਸਰਕਾਰ ਦੇ ਸਾਲ 2021 ਸਟੇਟ ਐਕਟ ਨੰ 22 ਦੁਆਰਾ 1630 ਕਰੋੜ ਦੀ ਲਾਗਤ ਨਾਲ ਨੈਸ਼ਨਲ ਹਾਈਵੇ  344-ਏ  ਰੋਪੜ ਨੇੜੇ , ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਥਾਪਿਤ ਕੀਤਾ ਗਿਆ ਹੈ।  ਯੂਨੀਵਰਸਿਟੀ ਦਾ ਭਾਰਤ ਦੇ ਨੌਜਵਾਨਾਂ ਨੂੰ ਸਕਿੱਲ  ਨਾਲ ਸੁਸੱਜਿਤ ਕਰਨ ਤੇ ਫੋਕਸ ਹੈ, ਆਪਣੇ ਇਸ ਮਕਸਦ ਨੂੰ ਪ੍ਰਾਪਤ ਕਰਨ ਲਈ  ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ ਵਿਖੇ ਵਿਦਿਆਰਥੀਆਂ ਦੀ ਸਹੂਲਤ ਲਈ ਐਡਮਿਸ਼ਨ ਅਤੇ ਕੌਂਸਲਿੰਗ  ਸੈਂਟਰ ਦਾ ਯੂਨੀਵਰਸਿਟੀ ਦੇ ਚਾਂਸਲਰ ਡਾ ਸੰਦੀਪ ਸਿੰਘ ਕੌੜਾ ਨੇ ਉਦਘਾਟਨ ਕੀਤਾ ।ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ  ਉਦਯੋਗਾਂ ਦੀ ਲੋੜ ਅਨੁਸਾਰ ਸਕਿੱਲ   ਪ੍ਰੋਗਰਾਮ ਵਿਦਿਆਰਥੀਆਂ ਨੂੰ ਪ੍ਰਦਾਨ ਕਰੇਗੀ ਜਿਨ੍ਹਾਂ ਦੀ ਕਿ ਭਾਰਤ ਅਤੇ ਵਿਦੇਸ਼ਾਂ ਵਿੱਚ ਬਹੁਤ ਭਾਰੀ ਮੰਗ ਹੈ  ਇਹ  ਇਹ ਯੂਨੀਵਰਸਿਟੀ  ਦੇਸ਼ ਦੇ ਨੌਜਵਾਨਾਂ ਨੂੰ ਘਰੇਲੂ ਮਾਰਕੀਟ ਅਤੇ ਵਿਦੇਸ਼ ਵਿਚ ਅੱਛੇ ਪੈਕੇਜ ਵਾਲੀਆਂ ਨੌਕਰੀਆਂ ਦਿਵਾਉਣ  ਲਈ ਇਕ ਸੁਨਹਿਰੀ ਮੌਕਾ ਪ੍ਰਦਾਨ ਕਰੇਗੀ । ਉਦਯੋਗ ਦੀ ਜ਼ਰੂਰਤ ਅਤੇ  ਸਿਫ਼ਾਰਸ਼ ਅਨੁਸਾਰ ਯੂਨੀਵਰਸਿਟੀ ਵੱਲੋਂ ਪਹਿਲਾਂ ਹੀ  ਉਦਯੋਗ ਆਧਾਰਤ ਨਵੇਂ ਪ੍ਰੋਗਰਾਮ ਆਰੰਭੇ ਹੋਏ ਹਨ।  ਡਿਗਰੀ, ਡਿਪਲੋਮਾ ਅਤੇ ਸਰਟੀਫਿਕੇਟ ਲੈਵਲ ਦੇ  ਪ੍ਰੋਗਰਾਮਾਂ ਜਿਵੇਂ ਇੰਜਨੀਅਰਿੰਗ, ਪੋਲੀਟੈਕਨਿਕ, ਮੈਨੇਜਮੈਂਟ, ਲੀਗਲ ਸਟੱਡੀਜ਼, ਐਜੂਕੇਸ਼ਨ ਟੈਕਨਾਲੋਜੀਸ,  ਹੈਲਥਕੇਅਰ ਅਤੇ ਵੈੱਲਨੈੱਸ, ਫਾਰਮਾਸੂਟੀਕਲ ਸਟੱਡੀਜ਼  ਵਿੱਚ ਦਾਖ਼ਲੇ ਲਈ ਯੂਨੀਵਰਸਿਟੀ ਵੱਲੋਂ  ਇਸ ਸੈਸ਼ਨ 2022-23 ਲਈ ਲਗਪਗ 1060  ਸੀਟਾਂ ਲਈ  ਵਿਦਿਆਰਥੀਆਂ ਤੋਂ ਦਾਖਲੇ ਲਈ ਐਪਲੀਕੇਸ਼ਨਾਂ ਮੰਗੀਆਂ ਗਈਆਂ ਸਨ,ਇਨ੍ਹਾਂ ਸਾਰੇ  ਪ੍ਰੋਗਰਾਮਾਂ ਲਈ  ਯੂਨੀਵਰਸਿਟੀ ਨੂੰ ਅੱਛਾ   ਰਿਸਪਾਂਸ ਮਿਲਿਆ ਹੈ । ਇਨ੍ਹਾਂ ਪ੍ਰੋਗਰਾਮਾਂ ਲਈ  ਕੌਂਸਲਿੰਗ  ਪਹਿਲਾਂ ਤੋਂ ਹੀ ਆਰੰਭੀ ਹੋਈ ਹੈ ਜਿੱਥੇ ਵਿਦਿਆਰਥੀਆਂ ਨੂੰ ਮਾਹਿਰ ਅਧਿਆਪਕਾਂ ਵੱਲੋਂ ਉਨ੍ਹਾਂ ਦੇ ਕੈਰੀਅਰ ਅਤੇ ਪ੍ਰੋਗਰਾਮਾਂ ਦੀ ਚੋਣ ਸੰਬੰਧੀ ਸਲਾਹ ਦਿੱਤੀ ਜਾ ਰਹੀ ਹੈ, ਵਿਦਿਆਰਥੀ ਆਪਣੀ ਯੋਗਤਾ ਅਨੁਸਾਰ ਯੂਨੀਵਰਸਿਟੀ ਕੈਂਪਸ ਵਿੱਚ ਪੁੱਜ ਕੇ ਇਨ੍ਹਾਂ ਵਿਸ਼ਾ ਮਾਹਿਰਾਂ ਅਤੇ ਸਲਾਹਕਾਰਾਂ ਤੋਂ  ਉਚਤਮ ਦਰਜੇ ਦੀ  ਜਾਣਕਾਰੀ ਪ੍ਰਾਪਤ ਕਰ ਰਹੇ ਹਨ।  ਯੂਨੀਵਰਸਿਟੀ ਦੇ ਮੁੱਖ ਐਡਮਿਸ਼ਨ ਕੋਆਰਡੀਨੇਟਰ ਡਾ ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਸਾਰੇ ਪ੍ਰੋਗਰਾਮਾਂ ਵਿਚ ਦਾਖਲੇ ਲਈ  ਵਿਦਿਆਰਥੀ ਵੱਲੋਂ ਪਿਛਲੀ ਪ੍ਰੀਖਿਆ ਵਿੱਚ ਘੱਟੋ ਘੱਟ 60% ਨੰਬਰ ਪ੍ਰਾਪਤ ਕੀਤੇ ਹੋਣੇ ਚਾਹੀਦੇ ਹਨ , ਅਤੇ ਹਰੇਕ ਜਮਾਤ ਵਿਚ ਜੈਂਡਰ ਰੇਸ਼ੋ ਅਤੇ ਜੋਗਰਾਫ਼ੀਕਲ ਫੈਲਾਅ ਤੇ ਸਪੈਸ਼ਲ ਧਿਆਨ ਦਿੱਤਾ ਜਾ ਰਿਹਾ ਹੈ । ਇਸ ਮੌਕੇ ਤੇ ਐਨ.ਐਸ ਰਿਆਤ,  ਇੰਜ. ਅਮਨਦੀਪ ਸਿੰਘ, ਇੰਜ. ਮਨਦੀਪ ਸਿੰਘ ਅਟਵਾਲ, ਸਤਬੀਰ ਸਿੰਘ ਬਾਜਵਾ ਡਾ ਐੱਨ.ਐੱਸ.ਗਿੱਲ  ਅਤੇ ਹੋਰ ਯੂਨੀਵਰਸਿਟੀ ਅਧਿਕਾਰੀ ਮੌਜੂਦ ਸਨ  ।

ਫੋਟੋ ਕੈਪਸ਼ਨ – ਲੈਮਰਿਨ ਟੈਕ ਸਕਿੱਲ ਯੂਨੀਵਰਸਿਟੀ ਵਿਖੇ ਐਡਮਿਸ਼ਨ ਐਂਡ ਕੌਂਸਲਿੰਗ ਸੈਂਟਰ ਦੇ  ਉਦਘਾਟਨ  ਸਮੇਂ ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ  ਚਾਂਸਲਰ ਡਾ ਸੰਦੀਪ ਸਿੰਘ ਕੌੜਾ

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>