ਸ. ਸਿਮਰਨਜੀਤ ਸਿੰਘ ਮਾਨ ਐਮ.ਪੀ. ਨੇ ਸ੍ਰੀਮਤੀ ਮੁਰਮੂ ਅਤੇ ਸ੍ਰੀ ਸਿੰਨ੍ਹਾ ਨੂੰ ਜਨਤਕ ਤੌਰ ਤੇ ਸਵਾਲ ਪੁੱਛੇ

ਫ਼ਤਹਿਗੜ੍ਹ ਸਾਹਿਬ – “ਕਿਉਂਕਿ ਸੰਗਰੂਰ ਲੋਕ ਸਭਾ ਹਲਕੇ ਦੇ ਸਤਿਕਾਰਯੋਗ ਨਿਵਾਸੀਆਂ ਅਤੇ ਵੋਟਰ ਸਾਹਿਬਾਨ ਨੇ ਦਾਸ ਦੇ ਹੱਕ ਵਿਚ ਵੋਟ ਹੱਕ ਦੀ ਵਰਤੋ ਕਰਕੇ ਬਤੌਰ ਐਮ.ਪੀ. ਚੁਣ ਲਿਆ ਹੈ । ਭਾਂਵੇਕਿ ਅਸੀਂ ਪਹਿਲੇ ਵੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜਨਤਕ ਤੌਰ ਤੇ ਸੇਵਾਵਾਂ ਨਿਰੰਤਰ ਕਰਦੇ ਆ ਰਹੇ ਹਾਂ, ਪਰ ਐਮ.ਪੀ. ਬਣਨ ਉਪਰੰਤ ਸਾਡੀਆ ਜ਼ਿੰਮੇਵਾਰੀਆ ਹੋਰ ਵੱਧ ਗਈਆ ਹਨ । ਇਸ ਲਈ ਅਸੀ 18 ਜੁਲਾਈ ਨੂੰ ਪਾਰਲੀਮੈਂਟ ਦੇ ਸੈਸ਼ਨ ਦੀ ਸੁਰੂਆਤ ਸਮੇਂ ਜੋ ਇੰਡੀਆ ਦੇ ਪ੍ਰੈਜੀਡੈਟ ਦੀ ਚੋਣ ਹੋਣ ਜਾ ਰਹੀ ਹੈ । ਜਿਸ ਵਿਚ ਹੁਕਮਰਾਨ ਪਾਰਟੀ ਬੀਜੇਪੀ ਤੇ ਉਨ੍ਹਾਂ ਦੀ ਸਹਿਯੋਗੀ ਪਾਰਟੀ ਵੱਲੋ ਬੀਬੀ ਦ੍ਰੋਪਦੀ ਮੁਰਮੂ ਨੂੰ ਇਸ ਚੋਣ ਲਈ ਖੜ੍ਹਾ ਕੀਤਾ ਗਿਆ ਹੈ ਅਤੇ ਸਮੁੱਚੀਆਂ ਵਿਰੋਧੀ ਪਾਰਟੀਆ ਵੱਲੋਂ ਸ੍ਰੀ ਜਸਵੰਤ ਸਿੰਨ੍ਹਾ ਨੂੰ ਉਮੀਦਵਾਰ ਬਣਾਇਆ ਗਿਆ ਹੈ । ਅਸੀ ਇਸ ਮੌਕੇ ਤੇ ਸਮੁੱਚੇ ਪੰਜਾਬੀਆਂ, ਸਿੱਖ ਕੌਮ ਦੇ ਬਿਨ੍ਹਾਂ ਤੇ ਉਪਰੋਕਤ ਦੋਵੇ ਰਾਸਟਰਪਤੀ ਚੋਣ ਲੜ੍ਹਨ ਜਾ ਰਹੇ ਸਤਿਕਾਰਯੋਗ ਉਮੀਦਵਾਰਾਂ ਨੂੰ ਜਨਤਾ ਦੇ ਬਿਨ੍ਹਾਂ ਤੇ ਕੁਝ ਸਵਾਲ ਕਰ ਰਹੇ ਹਾਂ ਜਿਸਦਾ ਜੁਆਬ ਵੋਟਿੰਗ ਹੋਣ ਤੋਂ ਪਹਿਲੇ ਦੋਵਾਂ ਉਮੀਦਵਾਰਾਂ ਨੂੰ ਦੇ ਦੇਣਾ ਚਾਹੀਦਾ ਹੈ ਤਾਂ ਕਿ ਅਸੀ ਆਪਣੀ ਵੋਟ ਪਾਉਦੇ ਸਮੇਂ ਸਭ ਪੱਖਾਂ ਤੋਂ ਖਿਆਲ ਕਰਕੇ ਆਪਣੇ ਇਸ ਅਧਿਕਾਰ ਦੀ ਵਰਤੋ ਕਰ ਸਕੀਏ ।”

ਇਹ ਪ੍ਰਸ਼ਨਾਵਾਲੀ ਅਤੇ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ. ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਬੀਤੇ ਦਿਨੀਂ ਉਪਰੋਕਤ ਦੋਵਾਂ ਉਮੀਦਵਾਰਾਂ ਨੂੰ ਜਨਤਾ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਅਤੇ ਜਨਤਾ ਨਾਲ ਸੰਬੰਧਤ ਸਵਾਲ ਪੁੱਛਦੇ ਹੋਏ ਲਿਖੇ ਗਏ ਪੱਤਰਾਂ ਦੇ ਵੇਰਵੇ ਤੋਂ ਜਾਣਕਾਰੀ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਆਪਣੇ ਇਸ ਲਿਖੇ ਗਏ ਪੱਤਰ ਵਿਚ ਇਹ ਮੁੱਦਾ ਉਠਾਇਆ ਕਿ ਸੰਵਿਧਾਨ ਦੀ ਧਾਰਾ 72 ਅਨੁਸਾਰ ਕਿਸੇ ਸਜਾਯਾਫਤਾ ਨੂੰ ਮੁਆਫ਼ੀ ਦੇਣ ਜਾਂ ਰਾਹਤ ਦੇਣ ਦੀ ਸ਼ਕਤੀ ਹੋਵੇਗੀ ਅਤੇ ਆਪ ਜੀ ਇਨ੍ਹਾਂ ਮਕਸਦਾਂ ਲਈ ਆਪਣੀ ਸ਼ਕਤੀ ਦੀ ਵਰਤੋਂ ਕਰੋਗੇ? ਕੀ ਆਪ ਜੀ ਨਸ਼ਲਕੁਸੀ ਕਰਨ ਵਾਲੇ ਸੂਬਿਆਂ ਅਤੇ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਵਿਧਾਨ ਦੇ ਆਰਟੀਕਲ 74 ਰਾਹੀ ਅਮਲ ਕਰਨ ਵਿਚ ਦਿਲਚਸਪੀ ਰੱਖੋਗੇ ? ਰੀਪੇਰੀਅਨ ਕਾਨੂੰਨ ਅਨੁਸਾਰ ਜੋ ਦਰਿਆਵਾ ਦੇ ਪਾਣੀਆ ਦਾ ਮੁੱਦਾ ਸੂਬਿਆਂ ਦੇ ਅਧਿਕਾਰ ਖੇਤਰ ਵਿਚ ਆਉਦਾ ਹੈ, ਉਸ ਕਾਨੂੰਨ ਦੀ ਪ੍ਰਕਿਰਿਆ ਨੂੰ ਅਮਲ ਕਰਨ ਅਤੇ ਰਾਜਾਂ ਦੇ ਹੱਕਾਂ ਦੀ ਰਾਖੀ ਕਰਨ ਦੀ ਪੈਰਵੀ ਕਰੋਗੇ ? ਸੂਬਿਆਂ ਦੀ ਸੂਚੀ ਵਿਚ ਵਿਧਾਨ ਦੇ ਇੰਦਰਾਜ 1 ਅਤੇ 2 ਰਾਹੀ ਪੁਲਿਸ ਸੰਬੰਧੀ ਸੂਬਿਆਂ ਦੇ ਅਧਿਕਾਰਾਂ ਨੂੰ ਬਰਕਰਾਰ ਰੱਖਣ ਲਈ ਜ਼ਿੰਮੇਵਾਰੀ ਪੂਰਨ ਕਰੋਗੇ ਅਤੇ ਕੇਦਰੀ ਬਲਾਂ ਦੀ ਦੁਰਵਰਤੋਂ ਹੋਣ ਤੋਂ ਰੋਕੋਗੇ ? ਅਸੀ ਇਹ ਵੀ ਜਾਨਣਾ ਚਾਹਵਾਂਗੇ ਕਿ ਸੰਕਟਕਲੀਨ ਸ਼ਕਤੀਆ ਦੀ ਵਰਤੋ ਬਾਰੇ ਆਪ ਜੀ ਦੇ ਕੀ ਵਿਚਾਰ ਹੋਣਗੇ ? ਜਿਵੇਂ ਮਨੁੱਖੀ ਅਧਿਕਾਰਾਂ ਦੀ ਰੱਖਿਆ, ਯੂ.ਏ.ਪੀ.ਏ ਅਤੇ ਅਫਸਪਾ ਵਰਗੇ ਉਹ ਕਾਨੂੰਨ ਜੋ ਫ਼ੌਜਾਂ ਨੂੰ ਅਤੇ ਅਰਧ ਸੈਨਿਕ ਬਲਾਂ ਨੂੰ ਨਜਾਇਜ ਅਧਿਕਾਰ ਦਿੰਦੇ ਹਨ, ਜਿਨ੍ਹਾਂ ਦੀ ਦੁਰਵਰਤੋ ਘੱਟ ਗਿਣਤੀਆ ਨੂੰ ਦਬਾਉਣ ਲਈ ਕੀਤੀ ਜਾਂਦੀ ਹੈ, ਉਸ ਬਾਰੇ ਰਾਸਟਰਪਤੀ ਬਣਨ ਤੇ ਆਪ ਜੀ ਦੀ ਸੋਚ ਤੇ ਅਮਲ ਕੀ ਹੋਣਗੇ ? ਧਾਰਮਿਕ ਸੰਸਥਾਵਾਂ ਅਤੇ ਧਾਰਮਿਕ ਰਹਿਬਰਾਂ ਦੇ ਕੀਤੇ ਜਾਣ ਵਾਲੇ ਅਪਮਾਨ ਕਰਨ ਵਾਲੇ ਦੋਸ਼ੀਆਂ ਪ੍ਰਤੀ ਆਪ ਜੀ ਦਾ ਬਤੌਰ ਰਾਸਟਰਪਤੀ ਕੀ ਵਤੀਰਾ ਹੋਵੇਗਾ ? ਕਿਉਂਕਿ ਸੁਪਰੀਮ ਕੋਰਟ ਨੇ ਇੰਡੀਆ ਸਰਕਾਰ ਨੂੰ ਆਈ.ਪੀ.ਸੀ. ਦੀ ਧਾਰਾ 124ਏ ਨੂੰ ਖਤਮ ਕਰਨ ਲਈ ਕਿਹਾ ਹੈ, ਉਸ ਸੰਬੰਧੀ ਆਪ ਜੀ ਦਾ ਸਟੈਂਡ ਅਹੁਦਾ ਸੰਭਾਲਣ ਤੋਂ ਬਾਅਦ ਕੀ ਹੋਵੇਗਾ ? ਇਥੋ ਦੇ ਨਾਗਰਿਕਾਂ ਦੇ ਬੋਲਣ ਅਤੇ ਆਜਾਦੀ ਨਾਲ ਵਿਚਾਰ ਪ੍ਰਗਟ ਕਰਨ ਦੇ ਅਧਿਕਾਰਾਂ ਦੀ ਰੱਖਿਆ ਕਰਨ ਬਾਰੇ ਆਪ ਜੀ ਦੇ ਅਮਲ ਕੀ ਹੋਣਗੇ ? ਦੇਸ਼ਧ੍ਰੋਹੀ ਅਤੇ ਬLਗਾਵਤ ਦੇ ਕੇਸਾਂ ਬਾਰੇ ਕੌਮਾਂਤਰੀ ਪੱਧਰ ਤੇ ਆਪ ਜੀ ਕਿਹੋ ਜਿਹਾ ਅਮਲ ਕਰ ਸਕੋਗੇ ਅਤੇ ਇਸ ਨਾਲ ਸੰਬੰਧਤ ਕੈਦੀਆ ਬਾਰੇ ਆਪ ਜੀ ਦੀ ਸੋਚ ਕੀ ਹੋਵੇਗੀ ? ਇੰਡੀਅਨ ਕਾਨੂੰਨ ਤਹਿਤ ਦੋਸ਼ੀ ਠਹਿਰਾਏ ਜਾਣ ਵਾਲੇ ਕੈਦੀਆ ਦੀ ਸਜ਼ਾ ਮੁਆਫ਼ੀ, ਰਿਹਾਈ ਲਈ ਆਪ ਜੀ ਆਪਣੇ ਅਧਿਕਾਰਾਂ ਦੀ ਸਹੀ ਦਿਸ਼ਾ ਵੱਲ ਵਰਤੋ ਕਰ ਸਕੋਗੇ ? ਹੁਕਮਰਾਨਾਂ ਦੇ ਹਿੰਦੂਤਵ ਏਜੰਡੇ ਦੇ ਪ੍ਰਭਾਵ ਤੋਂ ਰਹਿਤ ਰਹਿਕੇ ਬਹੁਧਰਮ, ਬਹੁਸੱਭਿਆਚਾਰ ਦੀ ਸੋਚ ਨੂੰ ਮਜ਼ਬੂਤ ਕਰਨ ਲਈ ਅਮਲ ਕਰ ਸਕੋਗੇ ? ਇਸੇ ਹਿੰਦੂਤਵ ਏਜੰਡੇ ਅਧੀਨ ਕੀ ਜ਼ਮਹੂਰੀ ਅਧਿਕਾਰਾਂ ਦਾ ਹੋ ਰਿਹਾ ਉਲੰਘਣ ਆਪ ਜੀ ਬੰਦ ਕਰ ਸਕੋਗੇ ? ਫਿਰ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਜਿਸਦੀ ਕਾਨੂੰਨੀ ਚੋਣ ਦੀ ਮਿਆਦ 5 ਸਾਲ ਹੈ, ਉਨ੍ਹਾਂ ਦੀ ਚੋਣ ਹੋਇਆ ਨੂੰ 11 ਸਾਲ ਹੋ ਚੁੱਕੇ ਹਨ, ਜਿਥੇ ਹੁਕਮਰਾਨ ਅਤੇ ਕਾਬਜ ਧੜੇ ਦੀ ਹੁਕਮਰਾਨ ਕੱਠਪੁਤਲੀਆ ਵਾਂਗ ਦੁਰਵਰਤੋਂ ਕਰਦੇ ਆ ਰਹੇ ਹਨ, ਇਸਦੀ ਚੋਣ ਪ੍ਰਕਿਰਿਆ ਸਹੀ ਸਮੇ ਤੇ ਬਹਾਲ ਕਰਵਾਉਣ ਲਈ ਜ਼ਿੰਮੇਵਾਰੀ ਪੂਰਨ ਕਰ ਸਕੋਗੇ ? ਇਸ ਸੰਬੰਧੀ ਸੈਂਟਰ ਦੀ ਕੈਬਨਿਟ ਵਿਸ਼ੇਸ਼ ਤੌਰ ਤੇ ਗ੍ਰਹਿ ਵਜ਼ੀਰ ਇੰਡੀਆ ਨੂੰ ਪੁੱਛਣ ਦੀ ਸਖਤ ਲੋੜ ਹੈ ਕਿਉਂਕਿ ਉਹ ਐਸ.ਜੀ.ਪੀ.ਸੀ. ਚੋਣਾਂ ਦੇ ਇੰਨਚਾਰਜ ਹਨ ਕੀ ਅਜਿਹਾ ਕਰ ਸਕੋਗੇ ? ਆਪ ਜੀ ਵੱਲੋਂ ਇਸ ਦਿਸ਼ਾ ਵੱਲ ਆਪਣੇ ਵਿਧਾਨਿਕ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਮੰਤਰੀ ਮੰਡਲ ਨੂੰ ਜਦੋ ਵੀ ਵਿਚਾਰ ਕਰੋਗੇ, ਉਸ ਉਤੇ ਆਉਣ ਵਾਲੇ ਸਮੇ ਵਿਚ ਸਹੀ ਦਿਸ਼ਾ ਵੱਲ ਅਮਲ ਹੋਣ ਨੂੰ ਯਕੀਨੀ ਕਿਵੇਂ ਬਣਾਉਗੇ ?

ਸ. ਮਾਨ ਨੇ ਆਪਣੇ ਪੱਤਰ ਵਿਚ ਰਾਸਟਰਪਤੀ ਅਹੁਦੇ ਲਈ ਖੜ੍ਹੇ ਹੋਣ ਵਾਲੀਆ ਦੋਵੇ ਸਖਸ਼ੀਅਤਾਂ ਦੇ ਮੋਢਿਆ ਉਤੇ ਇੰਡੀਆ ਦੇ ਨਿਵਾਸੀਆ ਅਤੇ ਸਮੁੱਚੇ ਪੰਜਾਬੀਆਂ ਪ੍ਰਤੀ ਵੱਡੀਆ ਜ਼ਿੰਮੇਵਾਰੀਆ ਪਾਉਦੇ ਹੋਏ ਇਸਨੂੰ ਕਿਸ ਢੰਗ ਨਾਲ ਪੂਰਨ ਕਰੋਗੇ, ਇਹ ਵਿਸਥਾਰ ਨਾਲ ਪੁੱਛਿਆ ਹੈ । ਜੋ ਵੀ ਉਮੀਦਵਾਰ ਉਪਰੋਕਤ ਪ੍ਰਸ਼ਨਾਂ ਉਤੇ ਅਮਲੀ ਰੂਪ ਵਿਚ ਪਹਿਰਾ ਦੇਣ ਦਾ ਅਮਲ ਕਰੇਗਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਉਸ ਪ੍ਰਤੀ ਹਾਂਪੱਖੀ ਵਿਚਾਰ ਕਰ ਸਕਦੀ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>