ਐਸਜੀਪੀਸੀ ਦੀ ਮੱਦਦ ਨਾਲ 21 ਅਫਗਾਨੀ ਸਿੱਖ ਅਫਗਾਨਿਸਤਾਨ ਛੱਡ ਦਿੱਲੀ ਪਹੁੰਚੇ

IMG-20220714-WA0018.resizedਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਅਤੇ ਰਘੁਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਅਫਗਾਨਿਸਤਾਨ ਤੋਂ ਆਏ 21 ਮੈਂਬਰਾਂ ਦੇ ਵਫਦ ਨੂੰ ਨਵੀਂ ਦਿੱਲੀ ਏਅਰਪੋਰਟ ਤੇ ਆਉਣ ਤੇ ਸਵਾਗਤ ਕੀਤਾ ਗਿਆ । ਸ. ਸੁਖਵਿੰਦਰ ਸਿੰਘ ਬੱਬਰ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਮਿਸ਼ਨ ਧਰਮ ਪ੍ਰਚਾਰ ਕਮੇਟੀ ਮੈਂਬਰ ਅਤੇ ਸੁਰਿੰਦਰ ਪਾਲ ਸਿੰਘ ਸਮਾਣਾ ਇੰਚਾਰਜ਼ ਸਿੱਖ ਮਿਸ਼ਨ ਵਲੋਂ ਵਿਸ਼ੇਸ ਤੋਰ ਤੇ ਪੁੰਹਚ ਕੇ ਆਏ ਵਫਦ ਦਾ ਸਵਾਗਤ ਕੀਤਾ ਉਪਰੰਤ ਆਏ ਵਫਦ ਦੇ ਮੈਂਬਰਾਂ ਨੂੰ ਏਅਰਪੋਰਟ ਤੋ ਉਹਨਾਂ ਦੀ ਰਿਹਾਇਸ਼ ਤੇ ਪਹੁੰਚਾਣ ਦਾ ਵੀ ਪ੍ਰਬੰਧ ਕੀਤਾ ਗਿਆ ।

ਜ਼ਿਕਰ ਯੋਗ ਹੈ ਅਜ ਇਹਨਾਂ ਆਏ ਸਾਰੇ ਸਿੱਖ ਯਾਤਰੀਆਂ ਪਹਿਲਾਂ ਆਏ 11 ਸਿੱਖ ਯਾਤਰੀਆਂ ਅਤੇ ਅੱਗੋਂ ਆਉਣ ਵਾਲੇ ਸਿੱਖ ਯਾਤਰੀਆਂ ਦੀਆਂ ਹਵਾਈ ਜਹਾਜ ਦੀਆਂ ਟਿਕਟਾਂ ਦਾ ਖਰਚ ਸ੍ਰੋਮਣੀ ਕਮੇਟੀ ਵਲੋਂ ਕੀਤਾ ਜਾ ਰਿਹਾ ਹੈ । ਇਸ ਮੌਕੇ ਆਏ ਵਫਦ ਵਲੋਂ ਇਹਨਾਂ ਸਾਰੀਆਂ ਸੇਵਾਵਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਤਹਿ ਦਿਲੋਂ ਧੰਨਵਾਦ ਕੀਤਾ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>