ਸਕਾਟਲੈਂਡ: ਬਿਜਲੀ ਬਿੱਲਾਂ ਦੀ ਸਤਾਈ ਔਰਤ ਚਾਰ ਸਾਲ ਤੋਂ ਸਟੋਰਾਂ ‘ਚ ਘੁੰਮ ਕੇ ਗੁਜ਼ਾਰਦੀ ਹੈ ਦਿਨ

0_Screen-Shot-2022-07-30-at-222457.resizedਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) ਊਰਜਾ ਬਿੱਲਾਂ ‘ਚ ਦਿਨ ਬ ਦਿਨ ਹੋਏ ਤੇ ਹੋ ਰਹੇ ਵਾਧੇ ਨੇ ਲੋਕਾਂ ਦੀ ਜਾਨ ਮੁੱਠੀ ‘ਚ ਕੀਤੀ ਪਈ ਹੈ। ਕਿਸੇ ਦਾ ਜਿਉਣਾ ਐਨਾ ਵੀ ਦੁੱਭਰ ਹੋ ਸਕਦਾ ਹੈ ਕਿ ਸਵੇਰ ਤੋਂ ਲੈ ਕੇ ਰਾਤ ਤੱਕ ਘਰ ਨੂੰ ਜਿੰਦਰਾ ਇਸ ਕਰਕੇ ਹੀ ਲਗਾ ਕੇ ਬਾਹਰ ਨਿੱਕਲ ਤੁਰੇ। ਗਲਾਸਗੋ ਦੇ ਹੈਗਹਿਲ ਵਿੱਚ ਰਹਿੰਦੀ ਮਾਰਗਰੇਟ ਮੌਰਿਸ ਦਾ ਦੁੱਖ ਇਸੇ ਗੱਲ ਤੋਂ ਹੀ ਨਾਪਿਆ ਜਾ ਸਕਦਾ ਹੈ ਕਿ 51 ਸਾਲਾ ਮਾਰਗਰੇਟ ਮੌਰਿਸ ਨੇ ਪਿਛਲੇ ਚਾਰ ਸਾਲਾਂ ਵਿੱਚ ਆਪਣੇ ਘਰ ਵਿੱਚ ਹੀਟਿੰਗ ਚਾਲੂ ਨਹੀਂ ਕੀਤੀ। 21 ਸਾਲਾ ਅਪਾਹਜ ਪੁੱਤਰ ਸਕਾਟ ਦੀ ਮਾਂ ਮਾਰਗਰੇਟ ਨੇ ਦੱਸਿਆ ਕਿ ਉਹ ਆਪਣੇ-ਆਪ ਨੂੰ ਗਰਮ ਰੱਖਣ ਲਈ ਸਾਰਾ ਦਿਨ ਸ਼ਾਪਿੰਗ ਸੈਂਟਰਾਂ ਵਿੱਚ ਬਿਤਾਉਣ ਲਈ ਮਜਬੂਰ ਹੈ। ਮਾਰਗਰੇਟ ਮੌਰਿਸ ਨੇ ਪਿਛਲੇ ਚਾਰ ਸਾਲਾਂ ਵਿੱਚ ਆਪਣੇ ਘਰ ਵਿੱਚ ਹੀਟਿੰਗ ਚਾਲੂ ਨਹੀਂ ਕੀਤੀ। ਮਾਰਗਰੇਟ ਇੱਕ ਭੁਗਤਾਨ ਮੀਟਰ ਦੀ ਵਰਤੋਂ ਕਰਦੀ ਹੈ ਅਤੇ ਉਸਦਾ ਕਹਿਣਾ ਹੈ ਕਿ ਸਿਰਫ ਕੁਝ ਘੰਟਿਆਂ ਲਈ ਹੀਟਿੰਗ ਦਾ ਖਰਚਾ £10 ਤੱਕ ਹੋ ਸਕਦਾ ਹੈ। ਉਸਨੇ ਕਿਹਾ: “ਮੈਂ ਅਸਲ ਵਿੱਚ ਆਪਣੇ ਘਰ ਨੂੰ ਗਰਮ ਨਹੀਂ ਕਰ ਸਕਦੀ। ਮੇਰੇ ਕੋਲ ਗੈਸ ਸੈਂਟਰਲ ਹੀਟਿੰਗ ਹੈ ਅਤੇ ਇਹ ਹੀਟਿੰਗ ਪੌਂਡ ਹੀ ਖਾਂਦੀ ਹੈ। ਮਾਰਗਰੇਟ ਮੌਰਿਸ  ਨੇ ਬੇਹੱਦ ਦੁੱਖ ਭਰੇ ਲਹਿਜੇ ‘ਚ ਕਿਹਾ ਹੈ ਕਿ ਇਸੇ ਸਥਿਤੀ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਹਨ, ਪਰ ਉਹ ਕਦੇ ਵੀ ਇਸ ਨੂੰ ਸਵੀਕਾਰ ਨਹੀਂ ਕਰਨਗੇ। ਨਾ ਹੀ ਉਹ ਆਪਣਾ ਦੁੱਖ ਸ਼ਰੇਆਮ ਬੋਲ ਕੇ ਦੱਸਣ ਦਾ ਹੌਸਲਾ ਕਰਦੇ ਹਨ। ਮਹਿੰਗਾਈ ਕਰਕੇ ਲੋਕ ਤਰਸਯੋਗ ਜੀਵਨ ਜਿਉਣ ਲਈ ਇਸ ਕਦਰ ਆਤੁਰ ਹੋ ਜਾਣਗੇ, ਸ਼ਾਇਦ ਸਕਾਟਲੈਂਡ ਵਿੱਚ ਇਹ ਕਿਸੇ ਨੇ ਸੁਪਨਾ ਵੀ ਨਾ ਲਿਆ ਹੋਵੇ। ਪਰ ਮਾਰਗਰੇਟ ਦੇ ਬੋਲ ਕਲੇਜਾ ਵਿੰਨ੍ਹਦੇ ਹਨ ਜਦੋਂ ਉਹ ਕਹਿੰਦੀ ਹੈ ਕਿ ਉਹ ਮਾਂ ਪੁੱਤ ਸਵੇਰੇ 8 ਵਜੇ ਘਰੋਂ ਬਾਹਰ ਨਿੱਕਲ ਜਾਂਦੇ ਹਨ ਅਤੇ ਹੀਟਿੰਗ ਦੇ ਖਰਚੇ ਕਾਰਨ ਰਾਤ ਨੂੰ 10 ਵਜੇ ਤੱਕ ਘਰ ਨਹੀਂ ਆਉਂਦੇ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>