ਸਕੌਟਲੈਂਡ: ਬਿਜਲੀ ਗੈਸ ਦੇ ਬਿੱਲ ਵਧਣ ਨਾਲ ਪਰਿਵਾਰ ਡੁੱਬੇ ਕਰਜ਼ੇ ’ਚ

Screenshot_20220810-113034_Samsung Internet.resizedਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) ਸਕੌਟਲੈਂਡ ਵਿਚ ਪਿਛਲੇ ਸਾਲ ਸਤੰਬਰ ਦੇ ਮੁਕਾਬਲੇ ਤਿੰਨ ਗੁਣਾ ਵੱਧ ਊਰਜਾ ਬਿੱਲ ਬਕਾਇਆ ਸਿਰ ਆਣ ਖੜ੍ਹਨ ਨਾਲ ਬਹੁਤ ਸਾਰੇ ਪਰਿਵਾਰ ਬਿੱਲਾਂ ਦੇ ਭੁਗਤਾਨ ‘ਚ ਪਛੜੇ ਹੋਏ ਹਨ। ਯੂਸਵਿੱਚ ਵੱਲੋਂ 2,000 ਪਰਿਵਾਰਾਂ ਦੇ ਸਰਵੇਖਣ ਅਨੁਸਾਰ ਲਗਭਗ ਇੱਕ ਚੌਥਾਈ ਪਰਿਵਾਰਾਂ ’ਤੇ ਔਸਤਨ 206 ਪੌਂਡ ਦਾ ਬਕਾਇਆ ਹੈ।  ਕਰਜੇ ਵਿੱਚ ਡੁੱਬੇ ਲੋਕਾਂ ਨੂੰ ਇੱਕ ਵਧੇਰੇ ਕਿਫਾਇਤੀ ਭੁਗਤਾਨ ਯੋਜਨਾ ਬਣਾਉਣ ਲਈ ਆਪਣੇ ਪ੍ਰੋਵਾਈਡਰ ਨਾਲ ਗੱਲ ਕਰਨ ਦੀ ਸਲਾਹ ਦਿੱਤੀ ਗਈ ਸੀ। ਇਹ ਡਾਟਾ ਉਦੋਂ ਸਾਹਮਣੇ ਆਇਅ ਜਦੋਂ ਸਲਾਹਕਾਰ ਕੌਰਨਵਾਲ ਇਨਸਾਈਟ ਨੇ ਚੇਤਾਵਨੀ ਦਿੱਤੀ ਸੀ ਕਿ ਊਰਜਾ ਬਿੱਲ ਅਕਤੂਬਰ ਵਿੱਚ ਸੋਚੇ ਗਏ ਨਾਲੋਂ ਕਿਤੇ ਵੱਧ ਵੱਧ ਸਕਦੇ ਹਨ। ਇਹ ਵੀ ਉਮੀਦ ਹੈ ਕਿ ਜਨਵਰੀ ਵਿੱਚ ਬਿੱਲਾਂ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਵੇਗਾ, ਔਸਤ ਪਰਿਵਾਰ 164 ਪੌਂਡ ਪ੍ਰਤੀ ਮਹੀਨਾ ਦੀ ਬਜਾਏ, ਪ੍ਰਤੀ ਮਹੀਨਾ 355 ਪੌਂਡ ਦਾ ਭੁਗਤਾਨ ਕਰਨ ਲਈ ਪਾਬੰਦ ਹੋਵੇਗਾ। ਸਿਟੀਜਨ ਐਡਵਾਈਸ ਨੇ ਕਿਹਾ ਕਿ ਉਹਨਾਂ ਨੇ ਇਸ ਸਾਲ ਹੁਣ ਤੱਕ ਊਰਜਾ ਕਰਜ ਵਾਲੇ 47,000 ਤੋਂ ਵੱਧ ਲੋਕਾਂ ਦੀ ਮਦਦ ਕੀਤੀ ਹੈ। ਚੈਰਿਟੀ ਨੇ ਕਿਹਾ ਕਿ ਔਸਤ ਕਰਜੇ ਦੀ ਰਕਮ 650 ਪੌਂਡ ਤੋਂ ਵੱਧ ਸੀ। ਇਸ ਦੌਰਾਨ ਚਾਂਸਲਰ ਨਦੀਮ ਜਹਾਵੀ ਅਤੇ ਵਪਾਰਕ ਸਕੱਤਰ ਕਵਾਸੀ ਕਵਾਰਤੇਂਗ ਬੁੱਧਵਾਰ ਸਵੇਰੇ ਊਰਜਾ ਕੰਪਨੀਆਂ ਦੇ ਮੁਖੀਆਂ ਨਾਲ ਗੱਲਬਾਤ ਕਰਨ ਲਈ ਤਿਆਰ ਹਨ ਤਾਂ ਜੋ ਜੀਵਨ ਲਈ ਜਰੂਰੀ ਊਰਜਾ ਸਾਧਨਾਂ ਦੀ ਲਾਗਤ ਨੂੰ ਸੌਖਾ ਕਰਨ ਦੇ ਉਪਾਵਾਂ ’ਤੇ ਚਰਚਾ ਕੀਤੀ ਜਾ ਸਕੇ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>