੧੫ ਅਗਸਤ- ਸਿੱਖ ਕੌਮ ਲਈ ਕਾਲਾ ਦਿਨ: ਜਾਨਮ ਸਿੰਘ

WhatsApp Image 2022-08-15 at 10.19.55 AM.resizedਹਿੰਦੂਸਤਾਨ ਦੀ ਸਰਕਾਰ ਵੱਲੋਂ ‘ਆਜ਼ਾਦੀ ਦੇ ੭੫ਵੇਂ ਸਾਲ ਨੂੰ ਸਰਕਾਰੀ ਹੁਕਮਾ ਅਨੁਸਾਰ ਹਰ ਘਰ ਤਿਰੰਗਾ ਲਹਿਰਉਣ ਲਗਾਉਣ ਲਈ ਪੂਰੀ ਸਰਕਾਰੀ ਮਸ਼ੀਨਰੀ ਦਾ ਜ਼ੋਰ ਲੱਗ ਗਿਆ। ਕਿਸੇ ਦੇਸ਼ ਦੇ ਝੰਡੇ ਦੇ ਸਤਿਕਾਰ ਦਾ ਪੈਮਾਨਾ ਓਦੋਂ ਪਤਾ ਲੱਗਦਾ  ਹੈ, ਜਦੋਂ ਦੇਸ਼ ਦੇ ਨਾਗਰਿਕ ਆਪਣਾ ਲਹੂ ਡੋਲ੍ਹ ਕੇ ਵੀ ਝੰਡਾ ਝੁਲਾਉਣ  ਦਾ ਜਜ਼ਬਾ ਰੱਖਦੇ ਹੋਣ। ਤੇ ਇਹ ਜਜ਼ਬਾ ਵੀ ਲੋਕਾਂ ਅੰਦਰ ਤਾਂ ਹੀ ਪੈਦਾ ਹੋ ਸਕਦਾ ਹੈ ਜੇਕਰ ਇਸ ਝੰਡੇ ਦੀ ਛਾਂ ਹੇਠ ਉਹਨਾਂ ਨੂੰ ‘ਨਿਆਂ’ ਅਤੇ ‘ਸੁਰੱਖਿਆ’ ਮਿਲਦੀ ਰਹੀ ਹੋਵੇ। ਜਿਸ ਦੇਸ਼ ਵਿੱਚ ਕਨੂੰਨ ਗਰੀਬਾਂ ਉਤੇ ਰਾਜ ਕਰਦਾ ਹੋਵੇ ਅਤੇ ਮੁੱਠੀ ਭਰ ਸਰਮਾਏਦਾਰ ਕਨੂੰਨ ਉਤੇ ਰਾਜ ਕਰਦੇ ਹੋਣ, ਤਾਂ ਓਥੋਂ ਦੇ ਆਮ ਲੋਕਾਂ ਵਿੱਚ ਰਾਸ਼ਟਰੀ ਝੰਡੇ ਪ੍ਰਤੀ ਆਪ ਮੁਹਾਰਾ ਸਤਿਕਾਰ ਪੈਦਾ ਨਹੀਂ ਹੋ ਸਕਦਾ।

੧੫ ਅਗਸਤ ਸਿੱਖ ਕੌਮ ਲਈ ਕਾਲਾ ਦਿਨ ਇਸ ਲਈ ਹੈ ਕਿਉਂ ਕਿ ਭਾਰਤ ਦੀ ਅਜ਼ਾਦੀ ਚ ੯੯% ਤੋਂ ਵੱਧ ਕੁਰਬਾਨੀਆਂ, ਜਲਾਵਤਨੀ , ਕਾਲੇ ਪਾਣੀਆਂ ਦੀਆ ਸਜ਼ਾਵਾਂ ਦਾ ਸਾਹਮਣੇ ਕਰਨੀ ਵਾਲੀ ਕੌਮ ਗਾਂਧੀ, ਨਹਿਰੂ ਦੀਆਂ ਲੂੰਬੜ ਚਾਲਾਂ ’ਚ ਫਸ ਭਾਰਤ ਨੂੰ ਤਾਂ ਅਜ਼ਾਦ ਕਰਵਾ ਲਿਆ ਪਰ ਆਪ ਆਪਣੇ ਗਲ ਪਈ ਗੁਲਾਮੀ ਨੂੰ ਹੋਰ ਲੋਹੇ ਦੀਆ ਜ਼ੰਜੀਰਾਂ ਚ ਜਕੜ ਕੇ ਰਹਿ ਗਏ। ਇਹਨਾਂ ਮਕਾਰ ਲੀਡਰਾਂ ਨੇ ਭਾਰਤ ਦੇ ਅਜ਼ਾਦ ਹੋਣ ਸਮੇਂ ਇਸ ਤਰਾਂ ਦੀ ਲੂੰਬੜ ਚਾਲ ਚੱਲੀ ਝੂਠੇ ਲਾਰੇ ਲਾਅ ਅਜ਼ਾਦ ਹੋਣ ਤੋਂ ਬਾਅਦ ਟਕੇ ਵਰਗਾ ਕੋਰਾ ਜਵਾਬ ਦੇ ਦਿੱਤਾ “ਬੋ ਵਕਤ ਅੱਖਰ ਥਾਂ ” ਸਿੱਖਾਂ ਦਾ ਮਾਲੀ ਤੇ ਜਾਨੀ ਨੁਕਸਾਨ ਭਾਰਤ ਤੇ ਪਾਕਿ ਦੀ ਵੰਡ ਦੇ ਬਹਾਨੇ ਵੱਡੀ ਪੱਧਰ ਤੇ ਕਰਾ ਦਿੱਤਾ। ਇਸ ਚਾਲ ਨੂੰ ਵੀ ਸਮੇਂ ਦੀ ਸਿੱਖ ਲੀਡਰਸਿੱਪ ਸਮਝ ਨਾਂ ਸਕੀ।

WhatsApp Image 2022-08-13 at 7.28.21 AM.resizedਹਿੰਦੂਤਵੀ ਤਾਕਤਾਂ ਦੇ ਅਸਲੀ ਚਿਹਰੇ ਦੀ ਸੱਚਾਈ ਤੁਹਾਨੂੰ ਆਰ.ਐਸ.ਐਸ. ਦੇ ਮੈਗਜ਼ੀਨ ‘ਆਰਗੇਨਾਈਜ਼ਰ’ ਨੂੰ ਪੜ੍ਹ ਕੇ ਪਤਾ ਚਲੇਗੀ।੧੪ ਅਗਸਤ ੧੯੪੭ ਦੀ ਗੱਲ ਹੈ। ਭਾਰਤ ਵਿੱਚ ਆਜ਼ਾਦੀ ਦੀ ਲਹਿਰ ਨਾਲ ਧ੍ਰੋਹ ਕਮਾਉਂਦੇ ਹੋਏ ਸਾਵਰਕਰ ਰਾਹੀਂ ਅੰਗਰੇਜ਼ ਹਕੂਮਤ ਤੋਂ ਵਾਰ-ਵਾਰ ਮਾਫੀਆਂ ਮੰਗਣ ਵਾਲੀ ਜਥੇਬੰਦੀ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪੱਤਰ ‘ਆਰਗੇਨਾਈਜ਼ਰ’ ਵਿਚ ਇਕ ਵਿਸ਼ੇਸ਼ ਲੇਖ ਪ੍ਰਕਾਸ਼ਤ ਕੀਤਾ ਗਿਆ। ਆਰ.ਐਸ.ਐਸ. ਦੇ ਆਗੂ ਗੋਲਵਰਕਰ ਨੇ ਲੇਖ ਰਾਹੀਂ ਭਾਰਤ ਦੇ ਰਾਸ਼ਟਰੀ ਝੰਡੇ ਤਿਰੰਗੇ ਦੀ ਸਖਤ ਸ਼ਬਦਾਂ ਵਿਚ ਆਲੋਚਨਾ ਕੀਤੀ। ਸੰਘ ਵੱਲੋਂ ਇਹ ਵੀ ਕਿਹਾ ਗਿਆ ਕਿ ਭਾਰਤ ਨੂੰ ‘ਤਿਰੰਗੇ’ ਦੀ ਲੋੜ ਨਹੀਂ, ਕਿਉਂਕਿ ਇਸ ਹਿੰਦੂ ਰਾਸ਼ਟਰ ਕੋਲ ਪਹਿਲਾਂ ਹੀ ਆਪਣਾ ਝੰਡਾ ਹੈ ਅਤੇ ਉਸੇ ਨੂੰ ਵਰਤਣਾ ਚਾਹੀਦਾ ਸੀ, ਪਰ ਸਿਆਸੀ ਲੋਕਾਂ ਨੇ ਤਿਰੰਗੇ ਨੂੰ ਰਾਸ਼ਟਰੀ ਝੰਡਾ ਬਣਾ ਕੇ ਵੱਡੀ ਗਲਤੀ ਕੀਤੀ ਹੈ। ਦਿਲਚਸਪ ਗੱਲ ਇਹ ਹੈ ਕਿ ਅੱਜਕੱਲ੍ਹ ਸੰਘ ਬਰਗੇਡ ਦੀ ਰਾਸ਼ਟਰੀ ਝੰਡੇ ਤਿਰੰਗੇ ਪ੍ਰਤੀ ਸੋਚ ਗਿਰਗਿਟ ਵਾਂਗੂ ਰੰਗ ਬਦਲ ਰਹੀ ਹੈ ਅਤੇ ਅੰਨ੍ਹੇ-ਰਾਸ਼ਟਰਵਾਦ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।

ਇਹੀ ਹਾਲ ਇਨ੍ਹਾਂ ਹਿੰਦੂਸਤਾਨੀ ਮੰਗ ਖਾਣੀ ਕੌਮ ਦਾ ਗੁਲਾਮੀ ਭਰੇ ਕੌਮੀ ਗੀਤ “ਜਨ ਗਨ ਮਨ” ਵਿੱਚ ਵੀ ਹੈ।ਇਸ ਨੂੰ ਲਿਖਣ ਵਾਲੇ ਰਵਿੰਦਰ ਨਾਥ ਟੈਗੋਰ ਦੇ ਟੱਬਰ ਦਾ, ਹਿੰਦੂੋਸਤਾਨ ਨੂੰ ਗੁਲਾਮ ਕਰਨ ਵਾਲੀ ਵਪਾਰਕ ਕੰਪਨੀ, ਈਸਟ ਇੰਡੀਆ ਕੰਪਨੀ ਵਿਚ ਹਿੱਸਾ ਸੀ। ਵੀਹਵੀਂ ਸਦੀ ਦੇ ਦੂਸਰੇ ਦਹਾਕੇ ੧੯੧੧-੧੨ ਵਿਚ, ਇੰਗਲੈਂਡ ਦੇ ਬਾਦਸ਼ਾਹ ਜਾਰਜ ਪੰਜਮ ਨੇ ਈਸਟ ਇੰਡੀਆ ਕੰਪਣੀ ਦੇ ਸੱਦੇ ਤੇ ਹਿੰਦੂੋਸਤਾਨ ਆਉਣਾ ਸੀ ਅਤੇ ਈਸਟ ਇੰਡੀਆਂ ਕੰਪਣੀ ਨੇ ਉਸਨਾ ਸ਼ਾਹਾਨਾ ਸਵਾਗਤ ਕਰਨਾ ਸੀ।

ਈਸਟ ਇੰਡੀਆ ਕੰਪਨੀ ਨੇ ਟੈਗੋਰ ਨੂੰ ਕਿਹਾ ਕਿ ਉਹ ਜਾਰਜ ਪੰਜਮ ਵਾਸਤੇ ਕੋਈ ਸਵਾਗਤੀ ਗੀਤ ਲਿਖੇ ਅਤੇ ਰਵਿੰਦਰ ਨਾਥ ਟੈਗੋਰ ਨੇ ਜਾਰਜ ਪੰਜਮ ਦੇ ਸਵਾਗਤ ਲਈ ਇਹ ਜਨ ਗਨ ਮਨ ਵਾਲਾ ਗੀਤ ਲਿਖਿਆ।

ਜਦੋਂ ਜਾਰਜ ਪੰਜਮ ਦੇ ਸਵਾਗਤ ਸਮੇਂ ਜਨ ਗਨ ਮਨ ਵਾਲਾ ਇਹ ਗੀਤ ਗਾਉਣ ਤੋਂ ਬਾਦ, ਉਸਨੂੰ ਇਸ ਦਾ ਅੰਗਰੇਜੀ ਵਿਚ ਅਨੁਵਾਦ ਕਰ ਕੇ ਦੱਸਿਆ ਗਿਆ, ਕਿ, ਹੇ ਜਾਰਜ ਪੰਜਮ ! ਤੂੰ ਹਿੰਦੁੋਸਤਾਨ ਸਮੂਹ ਜਨ ਗਨ ਦੇ ਮਨ ਦਾ ਸੁਪਰ ਹੀਰੋ ਹੈ, ਤੇਰੀ ਜੈ ਹੋਵੇ, ਤੂੰ ਹੀ ਹਿੰਦੁਸਤਾਨ ਦੀ ਕਿਸਮਤ ਲਿਖਣ ਵਾਲਾ ਹੈਂ, ਪੰਜਾਬ, ਸਿੰਧ, ਗੁਜਰਾਤ, ਮਹਾਂਰਾਸ਼ਟਰ, ਦੱਖਣੀ ਸੂਬੇ, ਉੜੀਸਾ ਅਤੇ ਬੰਗਾਲ ਆਦਿਕ ਵਿੰਧੀਆਚਲ, ਹਿਮਾਲਾ ਪਰਬਤ ਅਤੇ ਗੰਗਾ ਤੇ ਜਮੁਨਾ ਵਿਚ ਉੱਠਣ ਵਾਲੀਆਂ ਲਹਿਰਾਂ ਤੈਨੂੰ ਅਸੀਸਾ ਦਿੰਦੀਆਂ ਹਨ ਅਤੇ ਤੇਰੀ ਖੈਰ ਮੰਗਦੀਆਂ ਹਨ ਅਤੇ ਹਰ ਜਗਾਹ ਤੇਰੀ ਜਿਤ ਦੇ ਗੀਤ ਗਾਂਉਂਦੀਆ ਹਨ। ਹੇ ਹਿੰਦੁਸਤਾਨ ਦੇ ਸਮੂਹ ਲੋਕਾਂ ਨੂੰ ਖੁਸ਼ੀਆਂ ਦੇਣ ਵਾਲੇ ਤੇਰੀ ਹਮੇਸ਼ਾ ਹੀ ਜੈ ਹੋਵੇ  ਜੈ ਹੋਵੇ ਜੈ ਹੋਵੇ। ਏਨੀ ਖੁਸ਼ਾਮਦ ਵਾਲਾ ਗੀਤ ਸੁਣ ਕੇ ਜਾਰਜ ਪੰਜਮ ਘੁਮਾਵੀਂ ਭੀੜਾ ਹੋ ਗਿਆ। ਜਾਰਜ ਪੰਜਮ ਉਨ੍ਹਾਂ ਦਿਨਾਂ ਵਿਚ ਨੋਬਲ ਪ੍ਰਾਈਜ ਕਮੇਟੀ ਦਾ ਪ੍ਰਧਾਨ ਵੀ ਸੀ। ਉਸਨੇ ਇਸ ਗੀਤ ਬਦਲੇ ਟੈਗੋਰ ਨੂੰ ਸਾਹਿਤ ਦਾ ਨੋਬਲ ਪ੍ਰਾਈਜ਼ ਦੇਣਾ ਚਾਹਿਆ।

ਟੈਗੋਰ ਡਰ ਗਿਆ, ਕਿ ਜੇਕਰ ਮੈਂਨੂੰ ਇਸ ਗੀਤ ਬਦਲੇ ਨੋਬਲ ਪ੍ਰਾਈਜ਼ ਮਿਲ ਗਿਆ ਤਾਂ ਪੂਰੇ ਹਿੰਦੂੋਸਾਨੀਆਂ ਨੇ ਮੇਰੇ ਜੁੱਤੀਆਂ ਮਾਰਨੀਆਂ ਹਨ। ਉਸਨੇ ਜਾਰਜ ਪੰਜਮ ਨੂੰ ਬੇਨਤੀ ਕੀਤੀ, ਕਿ, ਜੇਕਰ ਮੈਨੂੰ ਨੋਬਲ ਪ੍ਰਾਈਜ਼ ਦੇਣਾ ਹੀ ਹੈ, ਤਾਂ ਉਹ ਇਸ ਗੀਤ ਬਦਲੇ ਨਹੀਂ ਬਲਕਿ ਮੇਰੀ ਗੀਤਾਂ ਦੀ ਕਿਤਾਬ ਗੀਤਾਂਜਲੀ ਬਦਲੇ ਦੇ ਦਿਤਾ ਜਾਵੇ।

ਜਾਰਜ ਪੰਜਮ ਨੇ ਟੈਗੋਰ ਦੀ ਇਹ ਗੱਲ ਮੰਨ ਲਈ। ਉਸਨੇ ਅੰਗਰੇਜ ਵਿਦਵਾਨਾਂ ਕੋਲੋਂ ਗੀਤਾਂਜਲੀ ਦਾ ਸੁਪਰ ਡੁਪਰ ਅਨੁਵਾਦ ਕਰਵਾਇਆ ਅਤੇ ਆਪਣੇ ਗੁਲਾਮ ਟੈਗੋਰ ਨੂੰ ਹਿੰਦੂੋਸਤਾਨੀਆਂ ਵਿਚ ਵੱਡਾ ਕਰ ਦਿਤਾ।੧੯੪੮ ਦੇ ਕਰੀਬ, ਜਵਾਹਰ ਲਾਲ ਨਹਰਿੂ ਨੇ ਪਾਰਲੀਮੈਂਟ ਵਚਿ ਮਤਾ ਰੱਖਿਆ, ਕਿ ਜਨ ਗਨ ਮਨ ਵਾਲੇ ਗੀਤ ਨੂੰ ਹਿੰਦੂਸਤਾਨ ਦਾ ਕੌਮੀ ਗੀਤ ਐਲਾਨਆਿਂ ਜਾਵੇ। ਕਸਿੇ ਇਕ ਵੀ ਮੈਂਬਰ ਨੇ ਇਸ ਦੀ ਹਮਾਇਤ ਨਹੀਂ ਕੀਤੀ । ਇਸ ਤੇ ਨਹਿਰੂ ਨੇ ਧਮਕੀ ਦਿਤੀ ਕੋ ਜੇਕਰ ਇਸ ਗੀਤ ਨੂੰ ਕੌਮੀ ਗੀਤ ਨਹੀਂ ਮੰਨਦੇ ਤਾਂ ਮੈਂ ਅਸਤੀਫਾ ਦੇ ਦਿਆਂਗਾ। ਪਰ ਕਿਉਂਕਿ ਉਸ ਸਮੇਂ ਕੋਈ ਵੀ ਨੇਤਾ ਨਹਰਿੂ ਦੇ ਪਾਏ ਦਾ ਨਹੀਂ ਸੀ, ਸਾਰੇ ਮੰਨ ਗਏ ਅਤੇ ਤਦੋਂ ਤੋਂ ਹੀ ਇਹ ਗੁਲਾਮੀ ਦਾ ਮੰਗਵਾਂ ਗੀਤ ਜਨ ਗਨ ਮਨ  ਹਿੰਦੂਸਤਾਨ ਦਾ ਕੌਮੀ ਗੀਤ ਹੈ। ਇਹ ਤਾਂ ਹੋ ਗਈ ਕੌਮੀ ਗੀਤ ਦੀ ਗੱਲ।

ਹੁਣ ਤਿਰੰਗੇ  ਵਾਲੀ ਗੱਲ ਵੀ ਸਮਝਣ ਦੀ ਜ਼ਰੂਰਤ ਹੈ। ਖ਼ੁਦ ਨੂੰ ਵੱਡੇ ਦੇਸ਼ ਭਗਤ ਸਾਬਤ ਕਰਨ ਲਈ ਆਰ.ਐੱਸ.ਐੱਸ-ਭਾਜਪਾ ਦੀ ਹਕੂਮਤ ਨੇ ਆ ਜਿਹੜੇ ਹਰ ਘਰ ਉੱਪਰ ਤਰਿੰਗੇ ਝੰਡੇ ਲਹਰਿਾਉਣ ਦਾ ਫ਼ੁਰਮਾਨ ਜਾਰੀ ਕੀਤਾ ਹੈ। ਧੱਕੇ ਨਾਲ ਤਰਿੰਗਾ’ ਲਹਰਿਾਉਣ ਦੇ ਹੁਕਮ ਸਕੂਲਾਂ, ਕਾਲਜਾਂ, ਦਫ਼ਤਰਾਂ, ਪੰਡਿਤਾਂ, ਸ਼ਹਿਰਾਂ, ਘਰਾਂ, ਇੱਥੋਂ ਤੱਕ ਕਿ ਗੁਰਦੁਆਰਿਆਂ ਆਦਿ ਦੇ ਹੁਕਮ ਜਾਰੀ ਕੀਤੇ ਹਨ।ਸਿੱਖ ਕੌਮ ਲਈ ਇਤਰਾਜ਼ਯੋਗ ਗੱਲ ਇਹ ਹੈ ਕਿ ਤਿਰੰਗਾ ਸਾਡੇ ਉੱਪਰ ਕਿਉਂ ਜਬਰੀ ਥੋਪਿਆ ਜਾ ਰਿਹਾ ਹੈ। ਸੱਚ ਤਾਂ ਇਹ ਹੈ ਕਿ ਰਾਸ਼ਟਰੀ ਚਿੰਨ੍ਹਾਂ ਦੀ ਆਡੰਬਰੀ ਨੁਮਾਇਸ਼ ਫਾਸ਼ੀਵਾਦੀ ਮੁਲਕਾਂ ਦਾ, ਅੰਨ੍ਹਾ ਰਾਸ਼ਟਰਵਾਦ ਫੈਲਾਉਣ ਦਾ ਮਨਭਾਉਂਦਾ ਹਥਿਆਰ ਹੈ।

ਹੁਣ ਇੰਡੀਅਨ ਸਟੇਟ ਦੀ ਸਾਜ਼ਿਸ਼ ਇਹ ਹੈ ਕੇ ਤਿਰੰਗੇ ਲਹਰਿਾਉਣ ਦੇ ਫ਼ਰਮਾਨ ਦੀ ਅਵੱਗਿਆ ਕਰਨ ਵਾਲਿਆਂ ਨੂੰ ‘ਦੇਸ਼ਧ੍ਰੋਹੀ’ ਕਰਾਰ ਦਿੱਤਾ ਜਾਵੇਗਾ ਅਤੇ ਸਰਕਾਰ ਦੀ ਆਲੋਚਨਾ ਦੀ ਕੀਮਤ ‘ਜੇਲ੍ਹ ਦੀਆਂ ਸਲਾਖਾਂ’ ਹੋਣਗੀਆਂ। ਆਰ.ਐੱਸ.ਐੱਸ. ਦਾ ਇਹ ਵੀ ਮੰਨਣਾ ਹੈ ਕਿ ‘ਤਿੰਨ ਦਾ ਅੰਕੜਾ ਆਪਣੇ ਆਪ ’ਚ ਹੀ ਅਸ਼ੁਭ ਹੈ ਅਤੇ ਇਕ ਐਸਾ ਝੰਡਾ ਜਿਸ ਵਿੱਚ ਤਿੰਨ ਰੰਗ ਹੋਣ, ਉਸ ਦਾ ਬੇਹੱਦ ਮਾੜਾ ਮਨੋਵਿਗਿਆਨਿਕ ਪ੍ਰਭਾਵ ਪਵੇਗਾ ਅਤੇ ਦੇਸ਼ ਦੇ ਲਈ ਇਹ ਨੁਕਸਾਨਦੇਹ’ ਹੋਵੇਗਾ। ਭਾਰਤ ਦੀ ਭਗਵੀਂ ਸਰਕਾਰ ਦੀਆਂ ਨੀਤੀਆਂ ਬਾਰੇ ਉਪਰੋਕਤ ਤੱਥ ਮਗਰੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ‘ਤਿਰੰਗਾ ਪਿਆਰ ਮਹਿਜ਼ ਛਲਾਵਾ’ ਹੈ, ਅਸਲ ਵਿੱਚ ਸਾਜ਼ਿਸ਼ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਹੀ ਹੈ।

ਇਸੀ ਸਾਜਿਸ਼ ਤਹਿਤ ਨਿਰੰਤਰ ਸਿੱਖਾਂ ਨਾਲ ਵਧੀਕੀਆਂ ਦਾ ਦੌਰ ਅਤੇ ਸਿੱਖਾਂ ਨਾਲ ਦੂਸਰੇ ਨੰਬਰ ਦੇ ਸ਼ਹਿਰੀ ਵਾਲੇ ਸਲੂਕ ਦੀ ਸੁਰੂਆਤ ੧੯੪੭ ਤੋਂ ਸ਼ੁਰੂ ਕਰ ਦਿੱਤੀ ਗਈ ਸੀ। ਇਸੇ ਕਰਕੇ ਸਿੱਖ ਕੌਮ ਇਸ ਨੂੰ ਅਜ਼ਾਦੀ ਨਹੀਂ, ਬਲਿਕ ਸਿੱਖ ਕੌਮ ਦੀ ਬਰਬਾਦੀ ਸਮਝਦੀ ਹੈ।ਸਾਡੇ ਮੱਥੇ ਤੇ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਮੱਥੇ ਤੇ ਕਲੰਕ ਨੇ ਇਸ ਦਾ ਮੁੱਢ ਬੰਨਿਆ। ਪੰਜਾਬੀ ਸੂਬਾ, ਬੋਲੀ,ਪਾਣੀ, ਬਿਜਲੀ, ਐਮਰਜੈਸੀ ਜੂਨ ਚੁਰਾਸੀ, ਨਵੰਬਰ ਚੁਰਾਸੀ,  ਘਾਤਕ ਕਨੂੰਨ ਬਣਾ ਸਿੱਖਾਂ ਸਮੇਤ ਘੱਟ ਗਿਣਤੀ ਤੇ ਜ਼ੁਲਮ ਡਾਉਣ ਵਾਸਤੇ ਦੁਰਵਰਤੋਂ ਹੋਣ ਲੱਗੀ, ਜਿਹੜੀ ਅੱਜ ਦਿਨ ਤੱਕ ਜਾਰੀ ਹੈ। ਲੰਮੇ ਸਮੇਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਵੀ ਨਹੀਂ ਹੋ ਰਹੀ। ਅੱਜ ਸਿੱਖ ਕੌਮ ਇੰਟਰਨੈਸਨ ਪੱਧਰ ਤੇ ਵੱਖਰੇ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਕਨੂੰਨੀ ਲੜਾਈ ਜਮਹੂਰੀਅਤ ਤਰੀਕੇ ਨਾਲ ਲੜਣ ਦਾ ਯਤਨ ਕਰ ਰਹੀ ਹੈ ਪਰ ਫੇਰ ਵੀ ਭਾਰਤੀ ਹੁਕਮਰਾਨ ਡੈਮੋਕਰੇਟਿਕ ਢੰਗ ਨਾਲ ਗੱਲ ਕਰਨ ਵਾਲ਼ਿਆਂ ਤੇ  ਕਾਲੇ ਕਨੂੰਨ ਦੀ ਦੁਰਵਰਤੋਂ ਕਰ ਸਿੱਖ ਨੌਜਵਾਨੀ ਨੂੰ ਬਿਨਾਂ ਕਿਸੇ ਵੀ ਕਸੂਰ ਝੂਠੇ ਕੇਸਾਂ ‘ਚ ਫਸਾਕੇ ਜੇਲ੍ਹਾਂ ‘ਚ ਨਜ਼ਰਬੰਦ ਕਰ ਤਸ਼ਦੱਦ ਢਾਅ ਰਹੀ ਹੈ। ਸਿੱਖ ਆਪਣੇ ਵੱਖਰੇ ਰਾਜ ਤੇ ਖ਼ਿੱਤੇ ਖਾਲਿਸਤਾਨ ਦੀ ਜੱਦੋ-ਜਹਿਦ ਜਾਰੀ ਰੱਖੇਗਾ। ਭਾਰਤ ਦੇ ਅਜ਼ਾਦੀ ਵਾਲੇ ਦਿਨ ੧੫ ਅਗਸਤ ਨੂੰ ਕਾਲੇ ਦਿਨ ਵਜੋਂ ਮਨਾਵੇਗਾ।

ਜ਼ਾਲਮ ਖੜ੍ਹਾ ਹਵਾ ਖੁੱਲੀ ਵਿਚ, ਆਖੇ: ਪਿੰਜਰਾ ਸੁਹਣਾ।

ਵਿਚ ਆ ਜਾਵੇ ਫਿਰ ਮੈਂ ਪੁੱਛਾਂ, ਕਿੰਨਾ ਹੈ ਮਨਮੁਹਣਾ ?

ਪਰ ਤੋਂ ਹੀਨ ਬਣਾ ਕੇ ਕੈਦੀ, ਓ ਮੂਰਖ ! ਦਿਲ ਕਰੜੇ,

ਉੱਡਣ ਹਾਰੇ ਪੰਛੀ ਨੂੰ ਇਹ, ਸੁਹਣਾ ਹੈ ਜਿੰਦ ਕੁਹਣਾ।

ਆਓ,ਸਭ ਨੂੰ ਆਜ਼ਾਦੀ ਦਾ ਹੱਕ ਦੇਈਏ !

ਜੀਓ ਤੇ ਜੀਣ ਦਿਓ ਦਾ ਨਾ ਅਰਾ ਬੁਲੰਦ ਕਰੀਏ !!

ਲੈ ਲੈ ਆਪਣੀ ਨੜੀ ਨਵਾਬੀ, ਦੇਹ ਮੈਂਨੂੰ ਮੇਰੀ ਆਜ਼ਾਦੀ।

ਜਿੱਥੇ ਵੀਰ ਵੀਰਾਂ ਨੂੰ ਖਾਂਦੇ, ਸਿਰੋਂ ਮਾਰ ਧੁੱਪੇ ਸੁੱਟ ਜਾਂਦੇ।

ਜਿੱਥੇ ਲੱਖ ਮਣਾਂ ਦਾ ਲੋਹਿਆ, ਜੰਜ਼ੀਰਾਂ ਹੱਥਕੜੀਆਂ ਹੋਇਆ।

ਜਿੱਥੇ ਸ਼ਾਇਰ ਬੋਲ ਨਾ ਸੱਕਣ, ਦਿਲ ਦੀਆਂ ਘੁੱਡੀਆਂ ਖੋਲ੍ਹ ਨਾ ਸੱਕਣ।

ਮੈਂ ਨਹੀਂ ਰਹਿਣਾ ਐ ਥਾਂ, ਮੈਂ ਨਹੀਂ ਰਹਿਣਾ ਤੇਰੇ ਗਿਰਾਂ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>