ਯੂਕ੍ਰੇਨ-ਰੂਸ ਦੀ ਜੰਗ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿਰ ’ਤੇ ਰੱਖ ਸੁਰੱਖਿਅਤ ਬ੍ਰਿਟੇਨ ਪਹੁੰਚਾਉਣ ਵਾਲੇ ਸਿਮਰਨ ਸਿੰਘ ਦਾ ਦਿੱਲੀ ਕਮੇਟੀ ਵੱਲੋਂ ਹੋਇਆ ਸਨਮਾਨ

Screenshot_2022-08-18_13-27-50.resizedਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਯੂਕ੍ਰੇਨ-ਰੂਸ ’ਚ ਜਾਰੀ ਭਿਆਨਕ ਜੰਗ ਅਤੇ ਬੰਮਬਾਰੀ ਵਿਚਾਲੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਯੂਕ੍ਰੇਨ ਦੇ ਗੁਰਦੁਆਰੇ ’ਚ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਸਿਰ ’ਤੇ ਰੱਖ ਕੇ ਸੁਰੱਖਿਅਤ ਬ੍ਰਿਟੇਨ ਪਹੁੰਚਾਉਣ ਵਾਲੇ ਅਮਰੀਕਨ ਸਿੱਖ ਸਿਮਰਨ ਸਿੰਘ ਨੂੰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ । ਇਸ ਮੌਕੇ ਸਾਬਕਾ ਰਾਜ ਸਭਾ ਸਾਂਸਦ ਸ. ਤਰਲੋਚਨ ਸਿੰਘ, ਆਰ.ਐਸ. ਆਹੂਜਾ ਚੇਅਰਮੈਨ ਸਿੱਖ ਫੌਰਮ ਅਤੇ ਡੀਐਸਜੀਐਮਸੀ ਦੇ ਕਈ ਮੈਂਬਰ ਵੀ ਮੌਜ਼ੂਦ ਸਨ ।

Screenshot_2022-08-18_13-55-34.resizedਸਿੱਖ ਧਰਮ ਇੰਟਰਨੈਸ਼ਨਲ ਦੇ ਕੌਮੀ ਕਾਰਜਾਂ ਦੇ ਸਲਾਹਕਾਰ ਸਿਮਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਗੁਰੂ ’ਤੇ ਪੂਰਾ ਯਕੀਨ ਸੀ ਕਿ ਉਹ ਜਿਹੜਾ ਜੋਖ਼ਮ ਭਰਿਆ ਕਾਰਜ ਕਰਨ ਜਾ ਰਹੇ ਹਨ ਉਸ ’ਚ ਉਸ ਨੂੰ ਯਕੀਨਨ ਸਫਲਤਾ ਮਿਲੇਗੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸ਼ੀਰਵਾਦ ਨਾਲ ਅਜਿਹਾ ਹੋਇਆ ਵੀ । ਸਾਡੇ ਇਕਜੁੱਟ ਹੋਣ ਨਾਲ ਹੀ ਸਾਡਾ ਪੰਥ ਸਭ ਤੋਂ ਮਜ਼ਬੂਤ ਹੋਇਆ ਹੈ । ਉਨ੍ਹਾਂ ਦੱਸਿਆ ਕਿ ਅਮਰੀਕਾ ’ਚ ਐਸ਼ੋ-ਆਰਾਮ ਦਾ ਜਿਹੜਾ ਜੀਵਨ ਮੈਨੂੰ ਮਿਲਿਆ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕ੍ਰਿਪਾ ਨਾਲ ਹੀ ਮਿਲਿਆ ਹੈ ਅਤੇ ਉਨ੍ਹਾਂ ਦੇ ਮਨ ’ਚ ਉਨ੍ਹਾਂ ਦਾ ਬਹੁਤ ਸਨਮਾਨ ਹੈ । ਅਜਿਹੇ ’ਚ ਜਦੋਂ ਯੂਕ੍ਰੇਨ-ਰੂਸ ਦੀ ਜੰਗ ਆਰੰਭ ਹੋਈ ਤਾਂ ਉਦੋਂ ਤੋਂ ਹੀ ਉਹ ਇਸ ਗੱਲ ਨੂੰ ਸੋਚ ਕੇ ਬਹੁਤ ਅਸਹਿਜ ਸਨ ਕਿ ਉਨ੍ਹਾਂ ਦੇ ਗੁਰੂ ਇਸ ਜੰਗ ’ਚ ਫੰਸ ਗਏ ਹਨ । ਇਸ ਤੋਂ ਬਾਅਦ ਉਹ ਲੰਦਨ ਦੇ ਇਯਾਸੀ ਪੁੱਜੇ ਜਿੱਥੇ ਇਕ ਕਾਰ ਤੋਂ ਮੋਲਦੋਵਾ ਦੀ ਰਾਜਧਾਨੀ ਚਿਸੀਨਾਊ ਦੀ ਯਾਤਰਾ ਕੀਤੀ । ਉਹ ਸ਼ਹਿਰ ਦੇ ਬਾਹਰੀ ਇਲਾਕੇ ’ਚ ਯੂਕ੍ਰੇਨੀ ਪੀਪੁਲਸ ਸੇਲਫ ਡਿਫੈਂਸ ਆਰਗਨਾਈਜੇਸ਼ਨ ਦੇ ਮੈਂਬਰਾਂ ਨਾਲ ਮਿਲੇ ਜਿਨ੍ਹਾਂ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦੀ ਸਲਾਹ ਦਿੱਤੀ ਕਿਉਂਕਿ ਸ਼ਹਿਰ ’ਚ ਹਮੇਸ਼ਾਂ ਹਮਲੇ ਦਾ ਖਤਰਾ ਸੀ ਪਰੰਤੂ ਉਨ੍ਹਾਂ ਲਈ ਇਹ ਪੂਰੀ ਯਾਤਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਸਤਿਕਾਰ ਅਤੇ ਚੜ੍ਹਦੀਕਲਾ ਨਾਲ ਭਰਪੂਰ ਸੀ ਅਤੇ ਮਨ ’ਚ ਪਵਿੱਤਰ ਗ੍ਰੰਥਾਂ ਦੇ ਦਰਸ਼ਨ ਦਾ ਜੋਸ਼ ਭਰਿਆ ਹੋਇਆ ਸੀ ਇਸ ਲਈ ਉਨ੍ਹਾਂ ਨੂੰ ਜੰਗ ਦੇ ਮੈਦਾਨ ’ਚ ਵੀ ਅਜਿਹਾ ਦਲੇਰਾਨਾ ਕੰਮ ਕਰਨ ਦਾ ਬਲ ਮਿਲਿਆ ।

ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਜਿਸ ਸਮੇਂ ਪੂਰੀ ਦੁਨੀਆਂ ਯੂਕ੍ਰੇਨ-ਰੂਸ ਵਿਚਾਲੇ ਜੰਗ ਦੀ ਤਬਾਹੀ ਦਾ ਮੰਜ਼ਰ ਵੇਖ ਕੇ ਸਹਿਮ ਦੇ ਮਾਹੌਲ ’ਚ ਸੀ ਉਸ ਸਮੇਂ ਅਮਰੀਕਾ ਦੇ ਐਸਪਨੋਲਾ ਸ਼ਹਿਰ ਦੇ ਵਸਨੀਕ ਸਿਮਰਨ ਸਿੰਘ ਨੇ ਸਿੱਖ ਡਿਫੇਂਸ ਨੈਟਵਰਕ-ਯੂ.ਕੇ., ਸਿੱਖ ਧਰਮ ਇੰਟਰਨੈਸ਼ਨਲ ਅਤੇ ਯੂਨਾਈਟਿਡ ਸਿੱਖ ਦੀ ਇਕਜੁੱਟਤਾ ਨਾਲ ਪਹਿਲਾਂ ਪੋਲੈਂਡ ਅਤੇ ਉਥੋਂ ਸੜਕ ਮਾਰਗ ਰਾਹੀਂ ਯੂਕੇ੍ਰਨ ਜਾ ਕੇ ਭਾਰੀ ਬੰਮਬਾਰੀ ਵਿਚਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਦੇ ਹੋਰ ਪਵਿੱਤਰ ਗ੍ਰੰਥ ਸਾਹਿਬ ਨੂੰ ਗੁਰਦੁਆਰੇ ਤੋਂ ਸਮੇਟ ਕੇ ਮਰਿਆਦਾ ਸਹਿਤ ਆਪਣੇ ਸਿਰ ’ਤੇ ਰੱਖ ਕੇ ਉਥੋਂ ਸੁਰੱਖਿਅਤ ਬ੍ਰਿਟੇਨ ਪਹੁੰਚਾ ਕੇ ਇਕ ਸੱਚੇ ਸਿੱਖ ਦਾ ਫਰਜ਼ ਨਿਭਾਇਆ ਹੈ ।

ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਯਕੀਨਨ ਸਿਮਰਨ ਸਿੰਘ ਨੇ ਜੋ ਦਲੇਰਾਨਾ ਕੰਮ ਕੀਤਾ ਹੈ ਉਸ ਨਾਲ ਅੱਜ ਦੇ ਨੌਜਵਾਨਾਂ ਨੂੰ ਪ੍ਰੇਰਣਾ ਮਿਲੇਗੀ ਅਤੇ ਨੌਜਵਾਨਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਸਤਿਾਰ ਦੀ ਭਾਵਨਾ ਵੱਧੇਗੀ । ਭਾਰੀ ਬੰਮਬਾਰੀ ਨਾਲ ਹੁਣ ਮਲਬੇ ਦੇ ਢੇਰ ’ਚ ਤਬਦੀਲ ਹੋ ਚੁੱਕੇ ਯੂਕ੍ਰੇਨ ’ਚ ਸਥਿਤ ਗੁਰਦੁਆਰੇ ਤੋਂ 22 ਮਾਰਚ ਨੂੰ ਮਰਿਆਦਾ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਰੱਖਿਅਤ ਕੱਢ ਕੇ ਲਿਆਉਣਾ ਅਜਿਹਾ ਦਲੇਰਾਨਾ ਕਾਰਜ ਹੈ ਜਿਸ ਦੀ ਮਿਸਾਲ ਕਿਤੇ ਨਹੀਂ ਮਿਲੇਗੀ । ਉਨ੍ਹਾਂ ਕਿਹਾ ਕਿ ਅੱਜ ਵੀ ਸਾਡੇ ਧਰਮ ’ਚ ਸਿਮਰਨ ਸਿੰਘ ਵਰਗੇ ਅਜਿਹੇ ਕਈ ਸਿੱਖ ਮੌਜ਼ੂਦ ਹਨ ਜੋ ਆਪਣੇ ਗੁਰੂਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਦਲੇਰਾਨਾ ਅਤੇ ਜੋਖ਼ਮ ਭਰੇ ਕਦਮ ਚੁੱਕਣ ਤੋਂ ਪਿੱਛੇ ਨਹੀਂ ਹੱਟਦੇ ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>