ਸਮਾਰਟ ਇੰਡੀਆ ਹੈਕਾਥੌਨ-2022 ਦੇ ਗ੍ਰੈਂਡ ਫਾਈਨਲ ’ਚ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਤਿੰਨ ਟੀਮਾਂ ਰਹੀਆਂ ਜੇਤੂ

ਸਮਾਰਟ ਇੰਡੀਆ ਹੈਕਾਥੌਨ-2022 ’ਚ ਜੇਤੂ ਰਹੀ ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਇਨਾਮ ਹਾਸਲ ਕਰਦੀ ਹੋਈ।

ਸਮਾਰਟ ਇੰਡੀਆ ਹੈਕਾਥੌਨ-2022 ’ਚ ਜੇਤੂ ਰਹੀ ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਇਨਾਮ ਹਾਸਲ ਕਰਦੀ ਹੋਈ।

ਚੰਡੀਗੜ੍ਹ : ਕੇਂਦਰੀ ਸਿੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਦੇਸ਼ ਭਰ ਦੀਆਂ 75 ਉਚ ਵਿਦਿਅਕ ਸੰਸਥਾਵਾਂ ਵਿੱਚ ਆਯੋਜਿਤ ਸਮਾਰਟ ਇੰਡੀਆ ਹੈਕਾਥੌਨ-2022 ਵਿੱਚ ਆਪਣੀ ਪ੍ਰਤੀਭਾ ਦਾ ਪ੍ਰਮਾਣ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਵਿਦਿਆਰਥੀਆਂ ਦੀਆਂ ਦੋ ਟੀਮਾਂ ਨੂੰ ਰਾਸ਼ਟਰ ਪੱਧਰ ’ਤੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਟੀਮਾਂ ਨੂੰ ਕੇਂਦਰੀ ਜਲ ਸ਼ਕਤੀ ਮੰਤਰਾਲੇ ਅਤੇ ਮੱਧ ਪ੍ਰਦੇਸ਼ ਪੁਲਿਸ ਨੂੰ ਦਰਪੇਸ਼ ਸਮੱਸਿਆਵਾਂ ਦਾ ਤਕਨਾਲੋਜੀ ਦੀ ਸਹਾਇਤਾ ਨਾਲ ਸਥਾਈ ਹੱਲ ਪ੍ਰਦਾਨ ਕੀਤਾ ਹੈ। ਇਸੇ ਤਰ੍ਹਾਂ ’ਵਰਸਿਟੀ ਦੀ ਇੱਕ ਹੋਰ ਟੀਮ ਨੇ ਇਸਰੋ ਵੱਲੋਂ ਦਿੱਤੀ ਚੁਣੌਤੀ ਦੇ ਹੱਲ ਪੇਸ਼ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ ਹੈ। ਇਸੇ ਨਾਲ ਹੀ ਟੀਮ ਨੂੰ ਇਸਰੋ ਦੇ ਭੁਵਨ ਪੋਰਟਲ ਦੇ  ਐਲ.ਯੂ.ਐਲ.ਸੀ ਹਿੱਸੇ ’ਚ ਉਹਨਾਂ ਦੀ ਅਰਜ਼ੀ ’ਤੇ ਵਿਚਾਰ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿਭਾਗ ਦੀ ਟੀਮ ਐਗਰੋਕੋਨ ਦੇ ਵਿਦਿਆਰਥੀ ਅਤੁਲ, ਮਹਿਕ ਸਕਸੈਨਾ, ਭੁਵਨ ਸ਼ਰਮਾ, ਸ਼ੁਭਮ, ਪ੍ਰੀਤੀ ਲਕਸ਼ਮੀ, ਅਤੇ ਟੀਮ ਲੀਡਰ ਯੋਗੇਂਦਰ ਸਿੰਘ, ਸਲਾਹਕਾਰ ਅੰਕਿਤਾ ਸ਼ਰਮਾ ਨੇ ਸ਼੍ਰੀ ਵੈਂਕਟੇਸ਼ਵਰ ਕਾਲਜ ਆਫ਼ ਇੰਜੀਨੀਅਰਿੰਗ ਆਂਧਰਾ ਪ੍ਰਦੇਸ਼ ਵਿੱਚ ਆਯੋਜਿਤ ਹੈਕਾਥੌਨ ਗ੍ਰੈਂਡ ਫਾਈਨਲ ਵਿੱਚ ਪਹਿਲਾ ਇਨਾਮ ਜਿੱਤਿਆ। ਇਸ ਦੌਰਾਨ 150 ਟੀਮਾਂ ਦੇ ਲਗਭਗ 900 ਵਿਦਿਆਰਥੀਆਂ ਨੇ ਰਾਸ਼ਟਰੀ ਜਲ ਸ਼ਕਤੀ ਮਿਸ਼ਨ ਲਈ ਕੇਂਦਰੀ ਜਲ ਸ਼ਕਤੀ ਮੰਤਰਾਲੇ ਦੁਆਰਾ ਮੁਹੱਈਆ ਕਰਵਾਈਆਂ ਗਈਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਲਈ ਪ੍ਰਸਤਾਵ ਪੇਸ਼ ਕੀਤੇ ਸਨ, ਜਿਨ੍ਹਾਂ ਵਿੱਚੋਂ 6 ਟੀਮਾਂ ਨੂੰ ਫਾਈਨਲ ਰਾਊਂਡ ਲਈ ਚੁਣਿਆ ਕੀਤਾ ਗਿਆ ਸੀ, ਜਿੱਥੇ ਸੀ.ਯੂ ਦੀ ਟੀਮ ਐਗਰੋਕੋਨ ਨੇ ਸਮੱਸਿਆ ਦਾ ਬਿਹਤਰ ਹੱਲ ਪ੍ਰਦਾਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਇਹ ਸਮੱਸਿਆ ਕੁਦਰਤੀ ਆਫ਼ਤ ਦੀ ਮੌਜੂਦਗੀ ਦਾ ਪਤਾ ਲਗਾਉਣ ਅਤੇ ਕਿਸਾਨਾਂ ਅਤੇ ਸਰਕਾਰ ਵਿਚਕਾਰ ਇੱਕ ਪੋਰਟਲ ਵਜੋਂ ਕੰਮ ਕਰਨ ਲਈ ’ਕੁਦਰਤੀ ਘਟਨਾ ਦੀ ਭਵਿੱਖਬਾਣੀ ਕਰਨ ਲਈ ਐਂਡਰਾਇਡ ਐਪ’ ਨਾਲ ਸਬੰਧਿਤ ਸੀ।

ਇਸੇ ਤਰ੍ਹਾਂ ਮੌਕਟਿਕ ਜੋਸ਼ੀ, ਅਨਿਕੇਤ ਠਾਕਰੇ, ਈਸ਼ਾ ਵਰਮਾ, ਦਿਵਯਾਂਸ਼ੂ ਡੋਬਰਿਆਲ, ਪ੍ਰਸ਼ਾਂਤ ਪਾਂਡੇ ਅਤੇ ਟੀਮ ਲੀਡਰ ਸਿਧਾਂਤ ਭਾਰਦਵਾਜ ਦੀ ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਓਰੀਅਨਜ਼ ਨੇ ਪੱਛਮੀ ਬੰਗਾਲ ਦੇ ਦੁਰਗਾਪੁਰ ਦੇ ਡਾਕਟਰ ਬੀ.ਸੀ. ਰਾਏ ਇੰਜੀਨੀਅਰਿੰਗ ਕਾਲਜ ਵਿੱਚ ਆਯੋਜਿਤ ਗ੍ਰੈਂਡ ਫਾਈਨਲ ਵਿੱਚ ਪਹਿਲਾ ਇਨਾਮ ਜਿੱਤਿਆ, ਇਹ ਸਮੱਸਿਆ ਮੱਧ ਪ੍ਰਦੇਸ਼ ਪੁਲਿਸ ਵੱਲੋਂ ਸੌਂਪੀ ਗਈ ਸੀ, ਜਿਸ ਦਾ ਸਿਰਲੇਖ ’ਏ.ਆਈ ਦੀ ਵਰਤੋਂ ਕਰਦਿਆਂ ਭਵਿੱਖਬਾਣੀ ਵਿਸ਼ਲੇਸ਼ਣਾਤਮਕ ਹੱਲ’ ’ਤੇ ਆਧਾਰਿਤ ਸੀ।ਇਨ੍ਹਾਂ ਮੁਕਾਬਲਿਆਂ ’ਚ ਕੁੱਲ 247 ਟੀਮਾਂ ਨੇ ਭਾਗ ਲਿਆ ਸੀ ਜਿਸ ਵਿੱਚ 25 ਟੀਮਾਂ ਨੇ ਫਾਈਨਲ ਵਿੱਚ ਥਾਂ ਬਣਾਈ, ਜਿਨ੍ਹਾਂ ਵਿਚੋਂ ਸੀ.ਯੂ ਦੀ ਟੀਮ ਓਰੀਅਨਜ਼ ਜੇਤੂ ਬਣ ਕੇ ਉਭਰੀ। ਟੀਮ ਐਗਰੋਕੋਨ ਅਤੇ ਓਰੀਅਨ ਦੋਵਾਂ ਨੂੰ ਇੱਕ-ਇੱਕ ਲੱਖ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।

ਇਸੇ ਤਰ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਈ.ਸੀ.ਈ ਵਿਭਾਗ ਦੀ ਇੱਕ ਹੋਰ ਟੀਮ-ਸ਼ੁਨਿਆ, ਜਿਸ ਦੀ ਅਗਵਾਈ ਸੁਭਾਦੀਪ ਚੈਟਰਜੀ ਨੇ ਕੀਤੀ ਅਤੇ ਜਿਸ ਵਿੱਚ ਅਦਵੈਤ, ਗੌਤਮ, ਮਯੰਕ, ਸਫੀਰ, ਅਤੇ ਸ਼ਰੂਤੀ ਸ਼ਾਮਲ ਸਨ, ਨੇ ਗੁਜਰਾਤ ਟੈਕਨੋਲੋਜੀਕਲ ਯੂਨੀਵਰਸਿਟੀ ਅਹਿਮਦਾਬਾਦ ਵਿੱਚ ਹੋਈ ਗ੍ਰੈਂਡ ਫਾਈਨਲ ਵਿੱਚ ਤੀਜਾ ਇਨਾਮ ਜਿੱਤਿਆ ਹੈ।ਇਨ੍ਹਾਂ ਮੁਕਾਬਲਿਆਂ ’ਚ ਕੁੱਲ 240 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 34 ਟੀਮਾਂ ਨੂੰ ਫਾਈਨਲ ਰਾਊਂਡ ਲਈ ਸ਼ਾਰਟਲਿਸਟ ਕੀਤਾ ਗਿਆ।ਇਨ੍ਹਾਂ ਮੁਕਾਬਲਿਆਂ ਵਿੱਚ ਟੀਮ ਸ਼ੂਨਿਆ ਨੇ ਇਸਰੋ ਦੇ ਸਮੱਸਿਆ ਬਿਆਨ ਦਾ ਸਥਾਈ ਹੱਲ ਪ੍ਰਦਾਨ ਕਰਦਿਆਂ ਤੀਜਾ ਸਥਾਨ ਪ੍ਰਾਪਤ ਕੀਤਾ, ਜੋ ‘ਸੈਟੇਲਾਈਟ ਚਿੱਤਰਾਂ ਤੋਂ ਪਾਣੀ ਦੀ ਗੁਣਵੱਤਾ’ ’ਤੇ ਆਧਾਰਿਤ ਸੀ। ਉਹਨਾਂ ਦੀ ਅਰਜ਼ੀ ਅਤੇ ਐਲਗੋਰਿਦਮ ਨੂੰ ਇਸਰੋ ਦੁਆਰਾ ਸਵੀਕਾਰ ਕੀਤਾ ਗਿਆ ਅਤੇ ਪ੍ਰਸ਼ੰਸਾ ਕੀਤੀ ਗਈ ਜੋ ਪੂਰੇ ਭਾਰਤ ਦੇ ਸਥਾਨਿਕ ਅਤੇ ਅਸਥਾਈ ਪਾਣੀ ਦੀ ਗੁਣਵੱਤਾ ਪ੍ਰਦਾਨ ਕਰੇਗੀ ਅਤੇ ਇਸਰੋ ਦੁਆਰਾ ਉਹਨਾਂ ਦੇ ਭੁਵਨ ਪੋਰਟਲ ਦੇ ਐਲ.ਯੂ.ਐਲ.ਸੀ ਹਿੱਸੇ ਵਿੱਚ ਸ਼ਾਮਲ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ।

ਇਸ ਸ਼ਾਨਦਾਰ ਪ੍ਰਾਪਤੀ ਲਈ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ. ਬਾਵਾ ਨੇ ਕਿਹਾ ਕਿ ’ਵਰਸਿਟੀ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਵਿਦਿਆਰਥੀਆਂ ਨੇ ਰਾਸ਼ਟਰ ਪੱਧਰੀ ਮੰਚ ’ਤੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ।ਉਨ੍ਹਾਂ ਦੱਸਿਆ ਕਿ ਇਸ ਸਾਲ ਸਮਾਰਟ ਇੰਡੀਆ ਹੈਕਾਥੌਨ ਤਹਿਤ 62 ਸੰਸਥਾਵਾਂ ਤੋਂ ਪ੍ਰਾਪਤ ਹੋਈਆਂ 476 ਸਮੱਸਿਆਵਾਂ ’ਤੇ ਧਿਆਨ ਕੇਂਦਰਤ ਕੀਤਾ ਗਿਆ। ਹੈਕਾਥੌਨ-2022 ਅਧੀਨ ਕੈਂਪਸ ਪੱਧਰ ’ਤੇ ਆਯੋਜਿਤ ਹੈਕਾਥੌਨ ਮੁਕਾਬਲਿਆਂ ’ਚ ਜੇਤੂ ਰਹੀਆਂ 2033 ਟੀਮਾਂ ਦੇ 15 ਹਜ਼ਾਰ ਤੋਂ ਵੱਧ ਜੇਤੂ ਵਿਦਿਆਰਥੀ ਵੱਖ-ਵੱਖ ਨਿਰਧਾਰਤ ਨੋਡਲ ਕੇਂਦਰਾਂ ’ਤੇ ਰਾਸ਼ਟਰੀ ਪੱਧਰ ਦੇ ਗ੍ਰੈਂਡ ਫਿਨਾਲੇ ਵਿੱਚ ਹਿੱਸਾ ਲਿਆ। ਇਸ ਮੌਕੇ ਏ.ਆਈ.ਸੀ.ਟੀ.ਈ. ਦੇ ਪ੍ਰਤੀਨਿਧੀ ਅਤੇ ਨੋਡਲ ਸੈਂਟਰ ਦੇ ਮੁਖੀ ਸ੍ਰੀ ਨਿਤਿਨ ਭਿਡੇ ਸਮੇਤ 19 ਸਲਾਹਕਾਰ ਵੀ ਉਚੇਚੇ ਤੌਰ ’ਤੇ ਮੌਜੂਦ ਸਨ।

ਉਨ੍ਹਾਂ ਦੱਸਿਆ ਕਿ ਦੋ ਰੋਜ਼ਾ ਗ੍ਰੈਂਡ ਫਿਨਾਲੇ ਚੰਡੀਗੜ੍ਹ ਯੂਨੀਵਰਸਿਟੀ ਦੇ ਕੈਂਪਸ ਵਿਖੇ ਸਮਾਪਤ ਹੋਇਆ, ਜਿੱਥੇ ਏ.ਆਈ.ਸੀ.ਟੀ.ਈ ਵੱਲੋਂ ਦਿੱਤੀਆਂ 6 ਸਮੱਸਿਆ ਬਿਆਨਾਂ ਨੂੰ ਹੱਲ ਕਰਨ ਲਈ 10 ਟੀਮਾਂ ਨੂੰ ਜੇਤੂ ਐਲਾਨਿਆ ਗਿਆ। ਚੰਡੀਗੜ੍ਹ ਯੂਨੀਵਰਸਿਟੀ ਉਨ੍ਹਾਂ 75 ਉੱਚ ਵਿਦਿਅਕ ਸੰਸਥਾਵਾਂ ਅਤੇ ਇਨਕਿਊਬੇਟਰਾਂ ਵਿੱਚੋਂ ਇੱਕ ਸੀ, ਜਿਨ੍ਹਾਂ ਨੂੰ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਅਤੇ ਆਲ ਇੰਡੀਆ ਕੌਂਸਲ ਆਫ਼ ਟੈਕਨੀਕਲ ਐਜੂਕੇਸ਼ਨ ਵੱਲੋਂ ਅਜ਼ਾਦੀ ਦੇ ਅੰਮਿ੍ਰਤ ਮਹੋਤਸਵ ਨੂੰ ਸਮਰਪਿਤ ਸਮਾਰਟ ਇੰਡੀਆ ਹੈਕਾਥਨ ਲਈ ਨੋਡਲ ਕੇਂਦਰਾਂ ਵਜੋਂ ਚੁਣਿਆ ਗਿਆ।ਮੁਕਾਬਲਿਆਂ ਦੇ ਸਮਾਪਤੀ ਸਮਾਰੋਹ ਦੌਰਾਨ ਏ.ਆਈ.ਸੀ.ਟੀ.ਈ ਦੇ ਸਲਾਹਕਾਰ ਡਾ. ਰਵਿੰਦਰ ਸੋਨੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਇਸ ਦੌਰਾਨ 24 ਜੱਜਾਂ ਵਾਲੇ 6 ਮੁਲਾਂਕਣ ਪੈਨਲਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 24 ਟੀਮਾਂ ਦੇ 139 ਭਾਗੀਦਾਰਾਂ ਵਿਚੋਂ ਜੇਤੂਆਂ ਦਾ ਐਲਾਨ ਕੀਤਾ।

ਮੁਕਾਬਲਿਆਂ ਦੌਰਾਨ ਏ.ਆਈ.ਸੀ.ਟੀ.ਈ ਈਵੈਂਟ/ਐਕਟੀਵਿਟੀ ਮੈਨੇਜਮੈਂਟ ਸਿਸਟਮ ਨਾਲ ਸਬੰਧਤ ਚੁਣੌਤੀ ਦੇ ਹੱਲ ਲਈ ਐਸ.ਆਰ.ਐਮ ਇੰਸਟੀਚਿਊਟ ਆਫ਼ ਸਾਇੰਸ ਐਂਡ ਟੈਕਨਾਲੋਜੀ, ਚੇਨਈ ਤੋਂ ਟੀਮ ਐਨਵੀਜ਼ਨ ਅਲਫ਼ਾ ਅਤੇ ਬੀ.ਵੀ.ਬੀ ਸਰਦਾਰ ਪਟੇਲ ਇੰਸਟੀਚਿਊਟ ਆਫ਼ ਟੈਕਨਾਲੋਜੀ ਮੁੰਬਈ ਤੋਂ ਟੀਮ ਏਲੀਟ ਕੋਡਰਸ ਨੂੰ ਸਾਂਝੇ ਜੇਤੂ ਐਲਾਨਿਆ ਗਿਆ, ਜਦੋਂ ਕਿ ਪੀ.ਆਰ.ਐਮ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਮਹਾਂਰਾਸ਼ਟਰ ਦੀ ਟੀਮ ਵਨ-ਜ਼ੀਰੋ ਅਤੇ ਮਹਿੰਦਰਾ ਯੂਨੀਵਰਸਿਟੀ ਤੋਂ ਟੀਮ-404 ਨੂੰ ’ਜਨਸੰਖਿਆ ਸਥਾਨਾਂ ਦੇ ਸਬੰਧ ’ਚ ਇੰਜੀਨੀਅਰਿੰਗ ਅਤੇ ਤਕਨਾਲੋਜੀ ਵਿੱਚ ਦਾਖ਼ਲੇ ਅਤੇ ਨੌਕਰੀਆਂ ਦੀ ਭਵਿੱਖਬਾਣੀ’ ਲਈ ਸੰਯੁਕਤ ਜੇਤੂ ਐਲਾਨਿਆ ਗਿਆ।

’ਰਾਸ਼ਟਰੀ/ਅੰਤਰਰਾਸ਼ਟਰੀ ਖੋਜ ਗ੍ਰਾਂਟਾਂ ਬਾਰੇ ਜਾਣਕਾਰੀ ਅਤੇ ਸੰਬੰਧਿਤ ਵੇਰਵੇ ਪ੍ਰਦਾਨ ਕਰਨ ਵਾਲੇ ਖੋਜਕਰਤਾਵਾਂ ਲਈ ਏਕੀਕਿ੍ਰਤ ਅਤੇ ਮਜ਼ਬੂਤ ਆਨਲਾਈਨ ਪਲੇਟਫਾਰਮ ਵਿਕਸਿਤ ਕਰਨ’ ਸਬੰਧੀ ਚੁਣੌਤੀ ਦੇ ਹੱਲ ਲਈ ਕਾਲਜ ਆਫ਼ ਟੈਕਨਾਲੋਜੀ ਐਂਡ ਇੰਜਨੀਅਰਿੰਗ ਤੋਂ ਟੀਮ ਫੀਨਿਕਸ-2 ਅਤੇ ਰਾਜਾਲਕਸ਼ਮੀ ਇੰਸਟੀਚਿਊਟ ਆਫ਼ ਟੈਕਨਾਲੋਜੀ ਦੀ ਟੀਮ ਇਨਵੀਟੇਬਲਜ਼ ਨੂੰ ਸਾਂਝੇ ਜੇਤੂ ਐਲਾਨਿਆ ਗਿਆ। ਇਸੇ ਤਰ੍ਹਾਂ ਆਈ.ਆਈ.ਟੀ ਧਨਬਾਦ ਤੋਂ ਟੀਮ ਵੈਬਮਾਸਟਰ-ਆਈ.ਐਸ.ਐਮ ਅਤੇ ਜੀ.ਐਚ ਰਾਏਸੋਨੀ ਕਾਲਜ ਆਫ਼ ਇੰਜੀਨੀਅਰਿੰਗ ਨਾਗ ਦੀ ਟੀਮ ਸੀਰੀਅਸ ਵਾਲੇ ਕੋਡਰ ਨੂੰ ‘ਵੈੱਬਸਾਈਟ ਦੀ ਆਕਰਸ਼ਕਤਾ ਅਤੇ ਉਪਭੋਗਤਾ ਮਿੱਤਰਤਾ’ ਸਬੰਧੀ ਚੁਣੌਤੀ ਦੇ ਹੱਲ ਲਈ ਸੰਯੁਕਤ ਤੌਰ ’ਤੇ ਜੇਤੂ ਕਰਾਰ ਦਿੱਤਾ ਗਿਆ।

ਇੰਸਟੀਚਿਊਟ ਆਫ਼ ਟੈਕਨੀਕਲ ਐਜੂਕੇਸ਼ਨ ਐਂਡ ਰਿਸਰਚ ਦੀ ਟੀਮ ਟੈਕਕੋਡਰਜ਼ ਨੂੰ ‘ਸਮੁੱਚੀਆਂ ਭਾਰਤੀ ਯੂਨੀਵਰਸਿਟੀਆਂ ਲਈ ਏਕੀਕਿ੍ਰਤ ਸਾਲਾਨਾ ਅਕਾਦਮਿਕ ਕੈਲੰਡਰ’ ਬਣਾਉਣ ਸਬੰਧੀ ਚੁਣੌਤੀ ਦੇ ਹੱਲ ਲਈ ਜੇਤੂ ਐਲਾਨਿਆ ਗਿਆ ਅਤੇ ਅੰਤ ਵਿੱਚ ਠਾਕੁਰ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਮੁੰਬਈ ਦੀ ਟੀਮ ਹੈਕਸਾਬਾਈਟ ਐਕਸ.ਐਕਸ ਨੂੰ ਸਮੱਸਿਆ ਬਿਆਨ ‘ਆਨਲਾਈਨ ਏਕੀਕਿ੍ਰਤ ਪਲੇਟਫਾਰਮ’ ਲਈ ਜੇਤੂ ਐਲਾਨਿਆ ਗਿਆ।ਵੱਖ-ਵੱਖ ਯੂਨੀਵਰਸਿਟੀਆਂ/ਕਾਲਜਾਂ ਦੇ ਵਿਦਿਆਰਥੀਆਂ ਦੁਆਰਾ ਲਏ ਗਏ ਪ੍ਰੋਜੈਕਟਾਂ ਦੇ ਅਧੀਨ ਜੇਤੂ ਰਹੀਆਂ ਟੀਮਾਂ ਨੂੰ 1 ਲੱਖ ਦੇ ਇਨਾਮ ਭੇਂਟ ਕੀਤੇ ਗਏ।

ਸਮਾਰਟ ਇੰਡੀਆ ਹੈਕਾਥੌਨ-2022 ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਵੀਡਿਓ ਕਾਨਫਰੰਸਿੰਗ ਰਾਹੀਂ ਵਿਦਿਆਰਥੀਆਂ ਨੂੰ ਖੋਜ ਅਤੇ ਨਵੀਨਤਾ ’ਤੇ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਤ ਕੀਤਾ ਗਿਆ।ਉਨ੍ਹਾਂ ਕਿਹਾ ਕਿ ਭਾਰਤ ਦਾ ਭਵਿੱਖ ਨਵੀਨਤਾਵਾਂ ਅਤੇ ਨੌਜਵਾਨਾਂ ਦੁਆਰਾ ਕੀਤੇ ਗਏ ਕੰਮ ’ਤੇ ਨਿਰਭਰ ਕਰੇਗਾ ਅਤੇ ਤੁਹਾਡੀ ਨਵੀਨਤਾਕਾਰੀ ਮਾਨਸਿਕਤਾ ਭਾਰਤ ਨੂੰ ਸਿਖਰ ’ਤੇ ਲੈ ਜਾਵੇਗੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>