ਜਦੋਂ ਵਾਜਪਾਈ ਅਤੇ ਸ੍ਰ.ਬੇਅੰਤ ਸਿੰਘ ਨੇ ਕੰਧ ‘ਤੇ ਚੜ੍ਹਕੇ ਭਾਸ਼ਣ ਦਿੱਤਾ

ਸਿਆਸਤਦਾਨਾ ਵਿੱਚ ਆਪਸੀ ਸਹਿਯੋਗ ਅਤੇ ਸ਼ਿਸ਼ਟਾਚਾਰ ਘਾਟ ਵੇਖਣ ਨੂੰ ਮਿਲ ਰਹੀ ਹੈ। ਸਿਆਸਤ ਵਿੱਚ ਸ਼ਿਸ਼ਟਾਚਾਰ, ਸਲੀਕੇ ਅਤੇ ਸ਼ਰੀਕੇ ਨੂੰ ਇਕੋ ਜਹੀ ਬਰਾਬਰ ਮਾਣਤਾ ਦੇਣ ਵਿੱਚ ਸ੍ਰੀ.ਅਟਲ ਬਿਹਾਰੀ ਵਾਜਪਾਈ ਅਤੇ ਸ੍ਰ.ਬੇਅੰਤ ਸਿੰਘ ਪਰਪੱਕ ਸਨ। ਵਰਤਮਾਨ ਸਿਆਸਤ ਵਿੱਚ ਕਦਰਾਂ ਕੀਮਤਾਂ ‘ਤੇ ਪਹਿਰਾ ਨਹੀਂ ਦਿੱਤਾ ਜਾ ਰਿਹਾ। ਸਿਆਸੀ ਪਾਰਟੀਆਂ ਦੇ ਨੇਤਾ ਸਿਆਸਤ ਕਰਦਿਆਂ ਆਪਣੇ ਵਿਵਹਾਰ ਵਿੱਚੋਂ ਸਲੀਕਾ ਮਨਫੀ ਕਰਦੇ ਜਾ ਰਹੇ ਹਨ। ਸਿਆਸਤ ਹਰ ਪਾਰਟੀ ਦੇ ਨੇਤਾ ਨੇ ਕਰਨੀ ਹੁੰਦੀ ਹੈ ਪ੍ਰੰਤੂ ਸਿਆਸਤ ਕਰਨ ਲੱਗਿਆਂ ਲਕਸ਼ਮਣ ਰੇਖਾ ਪਾਰ ਨਹੀਂ ਕਰਨੀ ਚਾਹੀਦੀ। ਭਾਵ ਇਕ ਦੂਜੇ ਦੇ ਦੁੱਖ ਸੁੱਖ ਵਿੱਚ ਭਾਈਵਾਲ ਬਣਨਾ ਚਾਹੀਦਾ ਹੈ। ਭਾਈਚਾਰਕ ਸਾਂਝ ਬਣਾਈ ਰੱਖਣੀ ਜ਼ਰੂਰੀ ਹੈ। ਮੈਂ ਆਪਣੀ ਸਰਕਾਰੀ ਨੌਕਰੀ ਵਿੱਚ ਬਹੁਤ ਸਾਰੇ ਸਿਆਸਤਦਾਨਾ ਨਾਲ ਕੰਮ ਕੀਤਾ ਹੈ। ਉਨ੍ਹਾਂ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਨੂੰ ਨੇੜਿਓਂ ਵੇਖਿਆ ਹੈ। ਬਹੁਤੇ ਸਿਆਸਤਦਾਨ ਸਮਾਜਿਕ ਵਰਤ ਵਰਤਾਰੇ ਸਮੇਂ ਸਿਆਸਤ ਦੀ ਆੜ ਵਿੱਚ ਇਕ ਦੂਜੇ ਨਾਲ ਸਮਾਜਿਕ ਤੌਰ ‘ਤੇ ਵਰਤਦੇ ਨਹੀਂ ਸਨ। ਇਹ ਚੰਗੀ ਗੱਲ ਨਹੀਂ। ਸਿਆਸਤ ਆਪਣੀ ਥਾਂ ਪਰੰਤੂ ਭਾਈਚਾਰਾ ਅਤੇ ਸਲੀਕਾ ਨਹੀਂ ਭੁੱਲਣਾ ਚਾਹੀਦਾ। B S.resizedਸ੍ਰ.ਬੇਅੰਤ ਸਿੰਘ ਨਾਲ ਮੈਂ ਉਨ੍ਹਾਂ ਦੇ ਮੁੱਖ ਮੰਤਰੀ ਹੁੰਦਿਆਂ ਸਾਢੇ ਤਿੰਨ ਸਾਲ ਕੰਮ ਕੀਤਾ ਹੈ। ਉਨ੍ਹਾਂ ਕਦੀਂ ਵੀ ਸਿਆਸਤ ਨੂੰ ਆਪਣੇ ਵਿਵਹਾਰ ਦੇ ਰਾਹ ਵਿੱਚ ਅੜਿਕਾ ਨਹੀਂ ਬਣਨ ਦਿੱਤਾ। ਇਥੋਂ ਤੱਕ ਕਿ ਆਪਣੇ ਕੱਟੜ ਸਿਆਸੀ ਵਿਰੋਧੀਆਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਰਹੇ ਹਨ। ਜਦੋਂ ਫਰਵਰੀ 1992 ਵਿੱਚ ਉਨ੍ਹਾਂ ਦੀ ਸਰਕਾਰ ਬਣੀ ਸੀ ਤਾਂ ਅਕਾਲੀ ਦਲ ਨੇ ਚੋਣਾ ਦਾ ਬਾਈਕਾਟ ਕੀਤੀ ਸੀ, ਇਸ ਕਰਕੇ ਟਕਰਾਓ ਪੈਦਾ ਹੋ ਗਿਆ ਸੀ। ਪਰੰਤੂ ਜਦੋਂ ਮੁੱਖ ਮੰਤਰੀ ਪਹਿਲੇ ਦਿਨ ਦਫ਼ਤਰ ਵਿੱਚ ਬੈਠੇ ਤਾਂ ਸਭ ਤੋਂ ਪਹਿਲਾਂ ਅਕਾਲੀ ਦਲ ਦੇ ਦਿਗਜ਼ ਨੇਤਾ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਵਧਾਈ ਦੇਣ ਲਈ ਫ਼ੋਨ ਖੜਕਿਆ ਸੀ। ਜਦੋਂ ਉਨ੍ਹਾਂ ਅਕਾਲੀ ਨੇਤਾ ਜੇਲ੍ਹ ਵਿੱਚ ਬੰਦ ਕਰ ਦਿੱਤੇ ਗਏ ਸਨ, ਉਨ੍ਹਾਂ ਮੈਨੂੰ ਵਿਸ਼ੇਸ਼ ਤੌਰ ‘ਤੇ ਸ਼੍ਰੀਮਤੀ ਸੁਰਿੰਦਰ ਕੌਰ ਬਾਦਲ ਨੂੰ ਮਿਲਕੇ ਪਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਜੋ ਕਿ ਉਸ ਸਮੇਂ ਪਟਿਆਲਾ ਜੇਲ੍ਹ ਵਿੱਚ ਬੰਦ ਸਨ, ਨੂੰ ਜੇਕਰ ਕਿਸੇ ਕਿਸਮ ਦੀ ਦਵਾਈਆਂ, ਕੂਲਰ, ਖਾਣਾ ਆਦਿ ਦੀ ਲੋੜ ਹੋਵੇ ਪੁਛ ਕੇ ਆਉਣ ਲਈ ਕਿਹਾ। ਫਿਰ ਸ੍ਰ.ਪਰਕਾਸ਼ ਸਿੰਘ ਬਾਦਲ ਦਾ ਖਾਣਾ ਸ੍ਰ.ਅਮਰਜੀਤ ਸਿੰਘ ਆਈ.ਏ.ਐਸ.ਦੇ ਘਰੋਂ ਜੇਲ੍ਹ ਵਿੱਚ ਜਾਂਦਾ ਰਿਹਾ। ਏਸੇ ਤਰ੍ਹਾਂ ਇਕ ਵਾਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਮਰਹੂਮ ਅਵਿਨਾਸ਼ ਸਿੰਘ ਛਤਵਾਲ ਆਈ.ਏ.ਐਸ.ਰਾਹੀਂ ਕਿਸੇ ਨੁਕਤੇ ‘ਤੇ ਖ਼ਦਸ਼ਾ ਪ੍ਰਗਟ ਕੀਤਾ ਤਾਂ ਛਤਵਾਲ ਸਾਹਿਬ ਨੇ ਚੰਡੀਗੜ੍ਹ ਜਾ ਕੇ ਮੇਰੇ ਰਾਹੀਂ ਮੁੱਖ ਮੰਤਰੀ ਨਾਲ ਗੱਲ ਕੀਤੀ ਤਾਂ ਸ੍ਰ.ਬੇਅੰਤ ਸਿੰਘ ਨੇ ਕਿਹਾ ਕਿ ਉਹ ਟੌਹੜਾ ਸਾਹਿਬ ਦੀ ਸ਼ੱਕ ਦੂਰ ਕਰਨ ਲਈ ਉਨ੍ਹਾਂ ਦੇ ਪਿੰਡ ਮਿਲਣ ਜਾਣਗੇ। ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮੈਨੂੰ ਮਿਲਣ ਲਈ ਪਿੰਡ ਨਾ ਆਉਣ ਸਗੋਂ ਫਤਹਿਗੜ੍ਹ ਸਾਹਿਬ ਇੰਜਿਨੀਅਰਿੰਗ ਕਾਲਜ ਦੇ ਕੁਝ ਮਸਲੇ ਹਨ, ਉਨ੍ਹਾ ਦੇ ਹੱਲ ਲਈ ਮੁੱਖ ਮੰਤਰੀ ਦੇ ਘਰ ਮੀਟਿੰਗ ਨਿਸਚਤ ਕਰ ਦਿੱਤੀ ਜਾਵੇ ਕਿਉਂਕਿ ਉਹ ਮੁੱਖ ਮੰਤਰੀ ਦੇ ਦਫ਼ਤਰ ਜਾਣਾ ਨਹੀਂ ਚਾਹੁੰਦੇ ਸਨ। ਫਿਰ ਟੌਹੜਾ ਸਾਹਿਬ ਦੀ ਮੁਲਾਕਾਤ ਫਤਹਿਗੜ੍ਹ ਇੰਜਿਨੀਅਰਿੰਗ ਕਾਲਜ ਸੰੰਬੰਧੀ ਮੁੱਖ ਮੰਤਰੀ ਦੀ ਕੋਠੀ ਵਿਖੇ ਨਿਸਚਤ ਕਰ ਦਿੱਤੀ, ਜਿਥੇ ਕਾਲਜ ਦੇ ਸਾਰੇ ਮਸਲੇ ਤੁਰੰਤ ਹਲ ਕਰਨ ਦੇ ਆਦੇਸ਼ ਦਿੱਤੇ ਗਏ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਕਰਮਿੰਦਰਾ ਸਿੰਘ ਦੇ ਸਿਵਲ ਐਵੀਏਸ਼ਨ ਵਿਭਾਗ ਵਿੱਚ ਕੰਮ ਲਈ ਮੁੱਖ ਮੰਤਰੀ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਚੰਡੀਗੜ੍ਹ ਦੇ 8 ਸੈਕਟਰ ਸੇਵਾ ਮੁਕਤ ਆਈ.ਏ.ਐਸ.ਅਧਿਕਾਰੀ ਸ਼ੇਰਜੰਗ ਸਿੰਘ ਦੀ ਕੋਠੀ ਮਿਲਣ ਲਈ ਚਲੇ ਗਏ। ਅੱਜ ਕਲ੍ਹ ਦੀ ਸਿਆਸਤ ਵਿੱਚ ਇਸ ਤਰ੍ਹਾਂ ਦੇ ਕੰਮ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸਗੋਂ ਵਿਰੋਧ ਸ਼ੁਰੂ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਅਕਾਲੀ ਨੇਤਾ ਜਸਦੇਵ ਸਿੰਘ ਸੰਧੂ ਅਤੇ ਮਨਜੀਤ ਸਿੰਘ ਖਹਿਰਾ ਨਾਲ ਵੀ ਬੜੇ ਵਧੀਆ ਸੰਬੰਧ ਸਨ। ਉਹ ਜਸਦੇਵ ਸਿੰਘ ਸੰਧੂ ਅਤੇ ਮਨਜੀਤ ਸਿੰਘ ਖਹਿਰਾ ਤੋਂ ਸਤਲੁਜ ਯਮਨਾ Çਲੰਕ ਨਹਿਰ ਦੇ ਪਾਣੀਆਂ ਦੀ ਵੰਡ ਸੰਬੰਧੀ ਸਲਾਹ ਮਸ਼ਵਰਾ ਲੈਂਦੇ ਰਹਿੰਦੇ ਸਨ। ਦੋਰਾਹਾ ਦੇ ਅਕਾਲੀ ਨੇਤਾ ਈਸ਼ਰ ਸਿੰਘ, ਪਟਿਆਲਾ ਦੇ ਜਥੇਦਾਰ ਮਨਮੋਹਨ ਸਿੰਘ ਅਤੇ ਸਰਦਾਰਾ ਸਿੰਘ ਕੋਹਲੀ ਨਾਲ ਵੀ ਚੰਗੇ ਸੰਬੰਧ ਸਨ। ਭਾਰਤੀ ਜਨਤਾ ਪਾਰਟੀ ਦੇ ਮਦਨ ਮੋਹਨ ਮਿੱਤਲ, ਬੀਬੀ ਲਕਸ਼ਮੀ ਕਾਂਤਾ ਚਾਵਲਾ, ਕਾਮਰੇਡ ਡਾ.ਜੋਗਿੰਦਰ ਦਿਆਲ ਅਤੇ ਕਾਮਰੇਡ ਹਰਦੇਵ ਅਰਸ਼ੀ ਵੀ ਉਨ੍ਹਾਂ ਦੇ ਸਹਿਚਾਰ ਵਿੱਚ ਸਨ। ਇਕ ਵਾਰ ਮੋਗਾ ਵਿਖੇ ਆਰ.ਐਸ.ਐਸ.ਦੇ ਕਾਰਕੁਨਾ ਦਾ ਕਤਲੇਆਮ ਹੋ ਗਿਆ ਸੀ, ਅਟਲ ਬਿਹਾਰੀ ਵਾਜਪਾਈ ਅਤੇ ਬੇਅੰਤ ਸਿੰਘ ਸਰਕਾਰ ‘ਤੇ ਪਹੁੰਚੇ, ਜਦੋਂ ਬੇਅੰਤ ਸਿੰਘ ਬੋਲਣ ਲੱਗੇ ਤਾਂ ਕੁਝ ਲੋਕਾਂ ਨੇ ਉਨ੍ਹਾਂ ਨੂੰ ਬੋਲਣੋ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਟਲ ਬਿਹਾਰੀ ਵਾਜਪਾਈ ਸ਼ਮਸ਼ਾਨ ਘਾਟ ਦੀ ਕੰਧ ‘ਤੇ ਚੜ੍ਹ ਗਏ ਅਤੇ ਕਹਿਣ ਲੱਗੇ ਜੇਕਰ ਸ੍ਰ.ਬੇਅੰਤ ਸਿੰਘ ਨੂੰ ਪਹਿਲਾਂ ਬੋਲਣ ਦਿਓਗੇ ਮੈਂ ਤਾਂ ਹੀ ਬੋਲਾਂਗਾ। ਸ੍ਰ.ਬੇਅੰਤ ਸਿੰਘ ਦੀ ਨਮਰਤਾ, ਸਲੀਕੇ ਅਤੇ ਭਾਈਚਾਰਕ ਸਾਂਝ ਕਰਕੇ ਸਾਰੀਆਂ ਪਾਰਟੀਆਂ ਦੇ ਨੇਤਾ ਉਨ੍ਹਾਂ ਦਾ ਸਤਿਕਾਰ ਕਰਦੇ ਸਨ। ਅੱਜ ਦੇ ਸਿਆਸਤਦਾਨਾ ਨੂੰ ਸਿਆਣਪ ਤੋਂ ਕੰਮ ਲੈਂਦਿਆਂ ਭਾਈਚਾਰਕ ਸਾਂਝ ਬਣਾਈ ਰੱਖਣੀ ਚਾਹੀਦੀ ਹੈ। ਆਮ ਤੌਰ ‘ਤੇ ਪਹਿਲੀ ਸਰਕਾਰ ਦੇ ਸ਼ੁਰੂ ਕੀਤੇ ਵਿਕਾਸ ਪ੍ਰਾਜੈਕਟਾਂ ਨੂੰ ਨਵੀਂ ਸਰਕਾਰ ਰੋਕ ਦਿੰਦੀ ਹੈ। ਸ੍ਰ.ਬੇਅੰਤ ਸਿੰਘ ਨੇ ਇਸ ਤਰ੍ਹਾਂ ਨਹੀਂ ਕੀਤਾ ਸਗੋਂ ਪਹਿਲਾਂ ਪੁਰਾਣੇ ਸ਼ੁਰੂ ਹੋਏ ਪ੍ਰਾਜੈਕਟ ਨੇਪਰੇ ਚਾੜ੍ਹੇ ਤੇ ਫਿਰ ਨਵੇਂ ਸ਼ੁਰੂ ਕੀਤੇ। ਉਹ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਕਹਿਣ ਅਨੁਸਾਰ ਵਿਕਾਸ ਦੇ ਕੰਮ ਕਰਦੇ ਸਨ। ਉਹ ਇਹ ਮਹਿਸੂਸ ਕਰਦੇ ਸਨ ਕਿ ਸਾਰੀਆਂ ਪਾਰਟੀਆਂ ਅਤੇ ਲੋਕਾਂ ਦੇ ਸਹਿਯੋਗ ਬਿਨਾ ਵਿਕਾਸ ਸੰਭਵ ਹੀ ਨਹੀਂ।

ਬੇਅੰਤ ਸਿੰਘ ਯਾਦਗਾਰ ਦੀ ਉਸਾਰੀ ਦੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜੋ ਸਪਨੇ ਵਿਖਾਏ ਗਏ ਸਨ ਉਹ 27 ਸਾਲ ਬੀਤ ਜਾਣ ਤੋਂ ਬਾਅਦ ਵੀ ਅਧੂਰੇ ਹੀ ਪਏ ਹਨ। ਪੰਜਾਬ ਵਿੱਚ ਭਾਵੇਂ ਕਾਂਗਰਸ ਦੇ ਹਰਚਰਨ ਸਿੰਘ ਬਰਾੜ, ਰਾਜਿੰਦਰ ਕੌਰ ਭੱਠਲ, ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀਆਂ ਦੀ ਅਗਵਾਈ ਵਿੱਚ ਸਰਕਾਰਾਂ ਰਹੀਆਂ ਹਨ ਪ੍ਰੰਤੂ ਉਨ੍ਹਾਂ ਨੇ ਵੀ ਯਾਦਗਾਰ ਦੀ ਉਸਾਰੀ ਵਿੱਚ ਬਣਦਾ ਯੋਗਦਾਨ ਨਹੀਂ ਪਾਇਆ। ਹਾਲਾਂ ਕਿ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਸਭ ਤੋਂ ਜ਼ਿਆਦਾ ਵਿਤੀ ਮਦਦ ਕੀਤੀ ਹੈ। ਪਰੰਤੂ ਯਾਦਗਾਰ ਦੀ ਉਸਾਰੀ ਲਈ ਬਣੀ ਕਮੇਟੀ ਨੇ ਸੈਰਗਾਹ ਦਾ ਇਲਾਕਾ ਯਾਦਗਾਰ ਵਿੱਚੋਂ ਕੱਢ ਦਿੱਤਾ ਹੈ। ਲਾਇਬਰੇਰੀ ਅਤੇ ਇਕ ਅੱਧੀ ਹੋਰ ਇਮਾਰਤ ਤੋਂ ਬਿਨਾ ਬਾਕੀ ਸਾਰੀ ਯਾਦਗਾਰ ਅਧਵਾਟੇ ਪਈ ਹੈ। ਲਾਇਬਰੇਰੀ ਦੀ ਇਮਾਰਤ ਅਤੇ ਵਰਕਿੰਗ ਸ਼ਾਨਦਾਰ ਹੈ। ਇਥੋਂ ਤੱਕ ਕਿ ਯਾਦਗਾਰ ਦੇ ਨਾਮ ਵਾਲੇ ਸੜਕ ‘ਤੇ ਲੱਗੇ ਬੋਰਡ ਵੀ ਮੰਦੀ ਹਾਲਤ ਵਿੱਚ ਹਨ। ਸ੍ਰ.ਬੇਅੰਤ ਸਿੰਘ ਦੇ ਪਰਿਵਾਰ ਦੇ ਮੈਂਬਰ ਮੰਤਰੀ, ਐਮੀ.ਪੀ.ਅਤੇ ਵਿਧਾਨਕਾਰ ਰਹੇ ਹਨ ਪਰੰਤੂ ਯਾਦਗਾਰ ਮੁਕੰਮਲ ਕਰਵਾਉਣ ਵਿੱਚ ਅਸਫਲ ਰਹੇ ਹਨ। ਅੱਜ 31 ਅਗਸਤ 2022 ਨੂੰ ਉਨ੍ਹਾਂ ਦੀ ਸਮਾਧੀ ‘ਤੇ ਸੈਕਟਰ 42 ਚੰਡੀਗੜ੍ਹ ਵਿਖੇ ਪਰਿਵਾਰ ਵੱਲੋਂ ਸਰਬ ਧਰਮ ਪ੍ਰਾਰਥਨਾ ਸਭਾ ਆਯੋਜਤ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਜਾ ਰਹੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>