ਰਾਸ਼ਟਰੀ ਖੇਡ ਦਿਵਸ ਨੂੰ ਸਮਰਪਿਤ ਐਮ.ਐਲ.ਕੇ.ਐਮ. ਤੈਰਾਕੀ ਕਲੱਬ ਪਟਿਆਲਾ ਵਿਖੇ 66ਵੇਂ ਸਕੂਲ ਜ਼ਿਲ੍ਹਾ ਤੈਰਾਕੀ ਮੁਕਾਬਲੇ ਕਰਵਾਏ ਗਏ

Screenshot_2022-09-01_18-18-21.resizedਪਟਿਆਲਾ – ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਖੇਡ ਕੈਲੰਡਰ ਅਨੁਸਾਰ ਜ਼ਿਲ੍ਹਾ ਪਟਿਆਲਾ ਦੇ ਤੈਰਾਕੀ ਦੇ 66ਵੇਂ ਸਕੂਲ ਜ਼ਿਲ੍ਹਾ ਤੈਰਾਕੀ ਮੁਕਾਬਲੇ ਪਟਿਆਲਾ ਦੇ ਨਾਮੀ ਤੈਰਾਕੀ ਕਲੱਬ ਐਮ.ਐਲ.ਕੇ.ਐਮ. ਵਿਖੇ ਭਾਰਤ ਦੇ ਨਾਮਵਰ ਤੈਰਾਕੀ ਖਿਡਾਰੀ ਅਤੇ ਕੋਚ ਸ੍ਰੀ ਕੇਸ਼ਵ ਕੁਮਾਰ ਦੀ ਅਗਵਾਈ ਵਿੱਚ ਕਰਵਾਏ ਗਏ । ਇਸ ਵਿੱਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਪਟਿਆਲਾ ਸ੍ਰੀਮਤੀ ਹਰਿੰਦਰ ਕੌਰ ਵਲੋਂ ਅਤੇ ਵਿਸ਼ੇਸ਼ ਮਹਿਮਾਨ ਵਜੋਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸ੍ਰੀ ਰਵਿੰਦਰਪਾਲ ਸ਼ਰਮਾ ਨੇ ਸ਼ਿਰਕਤ ਕੀਤੀ । ਇਸ ਤੈਰਾਕੀ ਮੁਕਾਬਲੇ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਖ ਵੱਖ ਈਵੈਂਟ ਵਿੱਚ ਭਾਗ ਲਏ । ਅੰਡਰ 11 ਮੁੰਡਿਆਂ ਵਿੱਚ ਸਰਕਾਰੀ ਹਾਈ ਸਕੂਲ ਕਰਹਾਲੀ ਦਾ ਪ੍ਰਭਨੂਰ ਸਿੰਘ ਅਵੱਲ ਰਿਹਾ । ਅੰਡਰ 11 ਕੁੜੀਆਂ ਵਿੱਚ ਵੀ ਕਰਹਾਲੀ ਦੀ ਹਰਸਿਮਰਤ ਪਹਿਲੇ ਸਥਾਨ ਤੇ ਰਹੀ । ਅੰਡਰ 14 ਕੁੜੀਆਂ ਉਮਰ ਵਰਗ ‘ਚ ਅਲਾਇਨਾ ਸ਼ਰਮਾ ਅਤੇ ਹਸਰਤ ਚਹਿਲ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ । ਅੰਡਰ 14 ਮੁੰਡੇ ਉਮਰ ਵਰਗ ‘ਚ ਅਗਮਤੇਸ਼ਵਰ, ਕੇਸ਼ਵ, ਸ੍ਰੀਵਰਧਨ, ਸੁਖਮਨਪ੍ਰੀਤ ਕਰਹਾਲੀ, ਸਤਿਕਾਰਤਾਰ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ । ਅੰਡਰ 17 ਕੁੜੀਆਂ ਵਿੱਚ ਆਫਰੀਨ, ਰਬਾਨੀ, ਅਮਰੀਨ, ਸਿਫਤ ਸਿੱਧੂ ਛਾਈਆਂ ਰਹੀਆਂ । ਅੰਡਰ 17 ਮੁੰਡੇ ਵਿੱਚ ਯੁਵਨਦੀਪ, ਉਦੈ ਸਿੰਘ ਸੇਖੋੰ, ਯਸ਼ਵਰਧਨ, ਰਣਵਿਜੈ ਚਹਿਲ, ਸੁਖਮਨਦੀਪ, ਸਾਹਿਬਦੀਪ ਦੇ ਮੈਡਲ ਜਿੱਤੇ । ਅੰਡਰ 19 ਕੁੜੀਆਂ ਨਵਰੀਤ, ਹਰਸ਼ਿਤਾ, ਦਰਿਤੀ ਨੇ ਅਤੇ ਅੰਡਰ 19 ਮੁੰਡਿਆਂ ਵਿੱਚ ਸੁਮੇਰ ਅਤੇ ਸੁਖਮਨਵੀਰ ਗਿੱਲ ਨੇ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ । ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਵਲੋਂ ਜੇਤੂਆਂ ਨੂੰ ਤਗਮੇ ਪਾ ਕੇ ਸਨਮਾਨਿਤ ਵੀ ਕੀਤਾ ਗਿਆ । ਇਨ੍ਹਾਂ ਮੁਕਾਬਲਿਆਂ ਦੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ‘ਚ ਤੈਰਾਕੀ ਕੋਚ ਰਾਜ ਕੁਮਾਰ, ਰਾਜਪਾਲ ਤੇ ਰਾਕੇਸ਼ ਸਲੂਜਾ ਦੀ ਮੁੱਖ ਭੂਮਿਕਾ ਰਹੀ । ਇਸ ਮੌਕੇ ਰਾਜਿੰਦਰ ਸਿੰਘ, ਜਗਤਾਰ ਟਿਵਾਣਾ, ਅਮਰਦੀਪ ਸਿੰਘ, ਸੁਰੇਸ਼ ਕੁਮਾਰ, ਨਵਨੀਤ ਅਨਾਇਤਪੁਰੀ, ਗੁਰਪ੍ਰੀਤ ਸਿੰਘ, ਰਿੰਕੂ ਕੁਮਾਰ ਆਦਿ ਮੌਜੂਦ ਰਹੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>