ਨਿਊਯਾਰਕ ਦੇ ਟਾਇਮਸ ਸਕੁਏਅਰ ‘ਤੇ ਬੰਦੀ ਸਿੰਘਾਂ ਦੇ ਹੱਕ ‘ਚ ਵਰਲਡ ਸਿੱਖ ਪਾਰਲੀਮੈਂਟ ਦੀ ਹਿਊਮਨ ਰਾਈਟਸ ਕਾਉਂਸਿਲ ਵਲੋਂ ਜ਼ੋਰਦਾਰ ਪ੍ਰਚਾਰ

PHOTO-2022-09-05-22-11-31.resized ਨਿਊਯਾਰਕ – ਵਰਲਡ ਸਿੱਖ ਪਾਰਲੀਮੈਂਟ ਦੀ ਹਿਊਮਨ ਰਾਈਟਸ ਕਾਉਂਸਿਲ ਵਲੋਂ ਅਜ ਟਾਇਮਸ ਸਕੁਏਅਰ ਵਿਖੇ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਸਮੇਤ ਸਮੂਹ ਬੰਦੀ ਸਿੰਘਾਂ ਦੇ ਹੱਕ ਵਿਚ ਵੱਡੇ ਪੋਸਟਰ, ਫੋਟੋਆਂ ਲਗਾ ਕੇ ਜਿਨ੍ਹਾਂ ਦੇ ਵਿਚ ਹਰ ਇਕ ਬੰਦੀ ਸਿੰਘ ਬਾਰੇ ਡਿਟੇਲ ਵਿਚ ਜਾਣਕਾਰੀ ਸੀ ਪ੍ਰਚਾਰ ਕੀਤਾ ਗਿਆ। ਨਾਲ ਹੀ ਵੈਲਫੇਅਰ ਕਾਉਂਸਿਲ ਦੇ ਮੈਂਬਰਾਂ ਵਲੋਂ ਇੰਗਲਿਸ਼ ਵਿਚ ਪੈਂਫਲੇਟ ਵੰਡੇ ਗਏ ਜਿਨ੍ਹਾਂ ਵਿਚ ਸਿੱਖ ਸਿਆਸੀ ਕੈਦੀਆਂ  ਦੀ  ਸਾਰੀ ਜਾਣਕਾਰੀ ਦੇ ਨਾਲ, ਭਾਰਤ ਸਰਕਾਰ ਵਲੋਂ ਗਿਰਫ਼ਤਾਰ ਕਰਨ ਦੀ ਤਾਰੀਕ, ਕਿਹੜੀਆਂ ਧਾਰਾਵਾਂ ਲਾਈਆਂ, ਕਿੰਨੇ ਸਾਲ ਦੀ ਜੇਲ ਹੁਣ ਤਕ ਕਟ ਚੁਕੇ ਹਨ, ਅਤੇ ਹਾਲੇ ਵੀ ਭਾਰਤੀ ਕ਼ਾਨੂਨ ਦੇ ਅਧੀਨ ਸਜਾ ਪੂਰੀ ਕਰਨ ਦੇ ਬਾਵਜੂਦ ਤੇ ੨੬-੨੭ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ ।

ਜਾਲਮ ਸਰਕਾਰ ਵਲੋਂ ਸਿਆਸੀ ਸਿੱਖ ਕੈਦੀਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਜੇਹਲਾਂ ਵਿਚ ਬੰਦ ਕੀਤਾ ਹੋਇਆ ਹੈ, ਜਦੋਂ ਕੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਮੋਦੀ ਸਰਕਾਰ ਨੇ ਰਿਹਾ ਕਰ ਦਿਤਾ ਸੀ, ਉਸ ਤੋਂ ਬਾਦ ਪ੍ਰਿਗਿਆ ਸਾਧਵੀ ਜਿਸ ਦਾ ਕੇ ਬੰਬਈ ਦੇ ਬੰਬ ਧਮਾਕਿਆਂ ਵਿਚ ਹੱਥ ਸਬੂਤਾਂ ਨਾਲ ਸਾਬਤ ਹੋ ਚੁੱਕਿਆ ਸੀ ਫਿਰ ਵੀ ਉਸ ਨੂੰ ਇਲੈਕਸ਼ਨ ਲੜਾ ਕੇ ਮੋਦੀ ਸਰਕਾਰ ਵਿਚ ਮੈਂਬਰ ਪਾਰਲੀਮੈਂਟ ਬਣਾਇਆ ਹੋਇਆ ਹੈ , ਅਤੇ ਬਲਾਤਕਾਰੀ ਤੇ ਕਾਤਲ ਸਾਧ ਰਾਮ ਰਹੀਮ ਵਰਗੇ ਅਤੇ ਆਸਾ ਰਾਮ ਵਰਗੇ ਸਾਧ ਜੋ ਸਜਾਵਾਂ ਭੁਗਤ ਰਹੇ ਹਨ ਓਨਾ ਨੂੰ ਵੀ ਸਰਕਾਰ ਵਲੋਂ ਪੈਰੋਲ ਦਿਤੀ ਜਾਂਦੀ ਹੈ , ਇਸ ਤਰਾਂ ਦੇ ਹਾਲਤ ਵਿਚ ਸਿੱਖ ਸਿਆਸੀ ਕੈਦੀਆਂ ਬਾਰੇ ਇਥੇ ਲੋਕਾਂ ਨੂੰ ਜਾਗਰੂਕਤਾ ਪੈਦਾ ਕੀਤੀ ਗਈ ਹੈ । ਮੋਦੀ ਦੇ ਮੁਖ ਮੰਤਰੀ ਹੁੰਦਿਆਂ ਗੁਜਰਾਤ ਵਿਚ ਬਿਲਕਿਸ ਬਾਨੋ ਨਾ ਦੀ ਮੁਸਲਮਾਨ ਔਰਤ ਨਾਲ ਸਮੂਹਿਕ ਬਲਾਤਕਾਰ ਕਰਨ ਵਾਲੇ ਕੱਟੜ ਹਿੰਦੂ ਅੱਤਵਾਦੀਆਂ ਨੂੰ, ਜਦੋਂ ੧੫ ਅਗਸਤ ਨੂੰ ਮੋਦੀ ਲਾਲ ਕਿਲੇ ਤੋਂ ਆਪਣੇ ਸੰਦੇਸ਼ ਵਿਚ ਔਰਤ ਦੇ ਮਾਣ ਸਤਿਕਾਰ ਦੀ ਗੱਲ ਕਹਿ ਰਿਹਾ ਸੀ ਓਸੇ ਮੌਕੇ ਮੋਦੀ ਸਰਕਾਰ ਵਲੋਂ ਬਿਲਕਿਸ ਬਾਨੋ ਦੇ ਬਲਾਤਕਾਰੀਆਂ ਨੂੰ ਰਿਹਾ ਕਰ ਦਿਤਾ ਗਿਆ।

PHOTO-2022-09-06-17-12-53.resizedਇਹ ਦੋਹਰਾ ਮਾਪਦੰਡ ਭਾਰਤੀ ਸਰਕਾਰ ਵਲੋਂ ਸਿਖਾਂ ਦੇ ਨਾਲ ਹੋਰ ਘੱਟ ਗਿਣਤੀਆਂ ਦੇ ਨਾਲ ਵੀ ਅਪਣਾਇਆ ਜਾਂਦਾ ਹੈ ਖਾਸ ਕਰਕੇ ਪੰਜਾਬ ਦੇ ਸਿੱਖ ਨੌਜਵਾਨ ਜਿਨ੍ਹਾਂ ਨੂੰ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਛੱਡਿਆ ਨਹੀਂ ਜਾ ਰਿਹਾ। ਸੋ ਨਿਊ ਯਾਰਕ ਦੁਨੀਆ ਦੀ ਰਾਜਧਾਨੀ ਕਿਹਾ ਜਾਂਦਾ ਹੈ ਜਿਥੇ ਦੇ ਵੱਡੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ, ਓਥੇ ਅੰਗਰੇਜ਼ੀ ਦੇ ਵਿਚ ਇਹ ਸਾਰੀ ਜਾਣਕਾਰੀ ਦੇ ਨਾਲ ਲਿਟ੍ਰੇਚਰ ਵੰਡਿਆ ਗਿਆ। ਉਥੇ ਸਭ  ਤੋਂ ਵਿਸ਼ੇਸ਼ ਗੱਲ ਰਹੀ ਕੇ ਅੱਜ ਓਥੇ ਬ੍ਰਾਜ਼ੀਲ ਦੇ ਲੋਕ ਵੀ ਆਪਣੀ ਅਜਾਦੀ ਲਾਇ ਪ੍ਰਦਰਸ਼ਨ ਕਰ ਰਹੇ ਸਨ ਓਹਨਾ ਨੇ ਵੀ ਬੰਦੀ ਸਿਖਾਂ ਦੇ ਮਸਲੇ ਸਮਝਣ ਤੋਂ ਬਾਦ ਸਿਖਾਂ ਨਾਲ ਸ਼ਾਮਿਲ ਹੋਏ ਤੇ ਸ਼ੋਸ਼ਲ ਮੀਡੀਆ ਤੇ ਇਸ ਮਸਲੇ ਨੂੰ ਉਭਾਰਨ ਲਈ ਸਹਿਯੋਗ ਦਾ ਭਰੋਸਾ ਦਿੱਤਾ । ਇਹ ਸਾਰੀ ਜਾਣਕਾਰੀ ਲੈਣ ਤੋਂ ਬਾਦ ਸੈਲਾਨੀ ਤੇ ਹੋਰ ਲੋਕ ਮੂੰਹ ਵਿਚ ਉਂਗਲਾਂ ਪਾ ਰਹੇ ਸਨ ਕੇ ਸਿਖਾਂ ਦੇ ਨਾਲ ਭਾਰਤ ਦੇ ਵਿਚ ਹਕੂਮਤ ਏਨਾ ਧੱਕਾ ਕਰ ਰਹੀ ਹੈ ।

ਅਜ ਟਾਇਮਸ ਸਕੁਏਅਰ ਵਿਚ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਸ ਹਿੰਮਤ ਸਿੰਘ, ਮੈਸਾਚਿਊਸਟਸ ਤੋਂ ਵਰਲਡ ਸਿੱਖ ਪਾਰਲੀਮੈਂਟ ਵੇਲਫ਼ੇਅਰ ਕਾਊਂਸਲ ਦੇ ਸ ਗੁਰਨਿੰਦਰ ਸਿੰਘ ਧਾਲੀਵਾਲ ਅਤੇ ਬੱਲਜੀਦੰਰ ਸਿੰਘ ਸਵੈਨਿਰਨਾ ਕਾਊਸਲ, ਵਰਲਡ ਸਿੱਖ ਪਾਰਲੀਮੈਂਟ ਦੇ ਸ ਹਰਿਮੰਦਰ ਸਿੰਘ , ਸ ਕੁਲਦੀਪ ਸਿੰਘ ਨਿਊਯਾਰਕ ਤੇ ਹੋਰ ਵੀ ਨੁਮਾਇੰਦਿਆਂ ਤੇ ਪੰਥਕ ਸਖਸ਼ੀਅਤਾਂ ਨੇ ਸਿੱਖ ਸਿਆਸੀ ਕੈਦੀਆਂ ਦੇ ਮੁੱਦੇ ਤੇ ਭਰਪੂਰ ਸਹਿਯੋਗ ਕੀਤਾ ਤੇ ਪ੍ਰਣ ਕੀਤਾ ਕਿ ਇਹ ਲੜਾਈ ਓਦੋਂ ਤੱਕਜਾਰੀ ਰਹੇਗੀ ਜਦੋਂ ਤੱਕ ਸਾਡਾ ਇਕ ਇੱਕ ਬੰਦੀ ਸਿੰਘ ਰਿਹਾਅ ਨਹੀਂ ਹੋ ਜਕੇ ਆਪਣੇ ਘਰਾਂ ਵਿੱਚ ਨਹੀਂ ਆ ਜਾਂਦੇ ।

 

 

 

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>