ਉੱਘੇ ਸਿੱਖ ਸਖਸ਼ੀਅਤ ਸ. ਦੀਦਾਰ ਸਿੰਘ ਬੈਂਸ ਦੇ ਅਕਾਲ ਚਲਾਣੇ ਉਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

IMG_9559.resizedਫ਼ਤਹਿਗੜ੍ਹ ਸਾਹਿਬ – “ਸ. ਦੀਦਾਰ ਸਿੰਘ ਬੈਂਸ ਜੋ ਛੋਟੀ ਉਮਰ ਵਿਚ ਹੀ ਅਮਰੀਕਾ ਦੇ ਨਿਵਾਸੀ ਬਣ ਗਏ ਸਨ ਅਤੇ ਜਿਨ੍ਹਾਂ ਨੇ ਸਿੱਖੀ ਸੋਚ, ਨਿਯਮਾਂ, ਸਿਧਾਂਤਾਂ ਵਿਚ ਵਿਸ਼ਵਾਸ ਰੱਖਦੇ ਹੋਏ ਲੰਮਾਂ ਸਮਾਂ ਮਿਹਨਤ ਕਰਕੇ ਆਪਣੇ-ਆਪ ਅਤੇ ਆਪਣੇ ਪਰਿਵਾਰ ਨੂੰ ਅਮਰੀਕਾ ਦੀਆਂ ਸਿਰਕੱਢ ਸਖਸ਼ੀਅਤਾਂ ਵਿਚ ਲੈਕੇ ਆਉਦਾ ਅਤੇ ਜਿਨ੍ਹਾਂ ਨੇ ਆਪਣੇ ਕਾਰੋਬਾਰ ਨੂੰ ਸਿੱਖਰਾਂ ਤੇ ਪਹੁੰਚਾਕੇ ਉਸ ਵਿਚੋਂ ਹੋਣ ਵਾਲੀ ਆਮਦਨ ਦਾ ਵੱਡਾ ਹਿੱਸਾ ਮਨੁੱਖਤਾ ਦੀ ਭਲਾਈ ਅਤੇ ਸਿੱਖੀ ਪ੍ਰਚਾਰ ਵਿਚ ਲਗਾਉਦੇ ਰਹੇ ਹਨ । ਜੋ ਅਮਰੀਕਾ ਵਿਚ ਵੀ ਅਤੇ ਪੰਜਾਬ ਵਿਚ ਆਪਣੇ ਹੁਸਿਆਰਪੁਰ ਜ਼ਿਲ੍ਹੇ ਦੇ ਇਲਾਕੇ ਵਿਚ ਵੀ ਅਨੇਕਾ ਸਰਬੱਤ ਦੇ ਭਲੇ ਵਾਲੇ ਉੱਦਮਾਂ ਵਿਚ ਵੱਧ ਚੜ੍ਹਕੇ ਯੋਗਦਾਨ ਪਾਉਦੇ ਰਹੇ ਹਨ, ਉਹ ਬੀਤੇ ਕੁਝ ਦਿਨ ਪਹਿਲੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਸ ਨਾਲ ਕੇਵਲ ਬੈਂਸ ਪਰਿਵਾਰ ਨੂੰ ਹੀ ਵੱਡਾ ਅਸਹਿ ਤੇ ਅਕਹਿ ਘਾਟਾ ਨਹੀ ਪਿਆ, ਬਲਕਿ ਸਿੱਖ ਕੌਮ ਨੂੰ ਵੀ ਵੱਡਾ ਸਦਮਾ ਪਹੁੰਚਿਆ ਹੈ । ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਵਾਲੀਆ ਅਜਿਹੀਆ ਸਖਸ਼ੀਅਤਾਂ ਜਿਨ੍ਹਾਂ ਨੇ ਆਪਣੇ ਮਕਸਦ ਨੂੰ ਲੋਕ ਸੇਵਾ ਵਿਚ ਸਮਰਪਿਤ ਕੀਤਾ ਹੋਵੇ ਅਤੇ ਸਿੱਖ ਧਰਮ ਤੇ ਸਿੱਖ ਕੌਮ ਦੀ ਚੜ੍ਹਦੀ ਕਲਾਂ ਦੀ ਦਿਨ-ਰਾਤ ਤਾਘ ਰੱਖਦੇ ਹੋਣ ਅਜਿਹੇ ਇਨਸਾਨਾਂ ਦੀ ਹਰ ਸਮਾਜ, ਮੁਲਕ, ਕੌਮ ਨੂੰ ਸਖਤ ਲੋੜ ਹੁੰਦੀ ਹੈ ।

ਅਜਿਹੀਆ ਆਤਮਾਵਾ ਦੇ ਚਲੇ ਜਾਣ ਨਾਲ ਹਰ ਆਤਮਾ ਨੂੰ ਸਦਮਾ ਪਹੁੰਚਣਾ ਕੁਦਰਤੀ ਹੈ । ਅਸੀ ਉਨ੍ਹਾਂ ਦੇ ਚਲੇ ਜਾਣ ਉਤੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜਿਥੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ, ਉਥੇ ਅਮਰੀਕਾ, ਬਾਹਰਲੇ ਮੁਲਕਾਂ ਵਿਚ ਇੰਡੀਆ ਤੇ ਪੰਜਾਬ ਵਿਚ ਵੱਸਣ ਵਾਲੇ ਸਿੱਖਾਂ ਅਤੇ ਉਨ੍ਹਾਂ ਇਨਸਾਨਾਂ ਜਿਨ੍ਹਾਂ ਨੇ ਉਨ੍ਹਾਂ ਦੇ ਨਾਲ ਰਹਿਕੇ ਜਾਂ ਉਨ੍ਹਾਂ ਦੀ ਸੋਚ ਨਾਲ ਚੱਲਕੇ ਮਨੁੱਖਤਾ ਦੀ ਸੇਵਾ ਕੀਤੀ ਹੈ, ਉਨ੍ਹਾਂ ਸਭਨਾਂ ਨੂੰ ਅਤੇ ਪਰਿਵਾਰਿਕ ਮੈਬਰਾਂ, ਸੰਬੰਧੀਆ, ਇਲਾਕਾ ਨਿਵਾਸੀਆ ਨੂੰ ਭਾਣਾ ਮੰਨਣ ਦੀ ਤਾਕਤ ਬਖਸਣ ਦੀ ਅਰਜੋਈ ਵੀ ਕਰਦੇ ਹਾਂ ।”

ਇਸ ਦੁੱਖ ਦਾ ਪ੍ਰਗਟਾਵਾਂ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਨੇ ਸਮੁੱਚੇ ਬੈਂਸ ਪਰਿਵਾਰ ਤੇ ਸਿੱਖ ਕੌਮ ਨਾਲ ਇਸ ਦੁੱਖ ਦੀ ਸਾਂਝ ਪਾਉਦੇ ਹੋਏ ਅਰਦਾਸ ਕਰਦੇ ਹੋਏ ਕੀਤਾ । ਇਸ ਅਰਦਾਸ ਵਿਚ ਸਾਮਿਲ ਹੋਣ ਵਾਲਿਆ ਵਿਚ ਸ. ਮਾਨ ਤੋ ਇਲਾਵਾ ਮੁਹੰਮਦ ਫੁਰਕਾਨ ਕੁਰੈਸੀ, ਇਕਬਾਲ ਸਿੰਘ ਟਿਵਾਣਾ, ਜਸਕਰਨ ਸਿੰਘ ਕਾਹਨਸਿੰਘਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ ਆਦਿ ਆਗੂ ਸਾਮਿਲ ਸਨ ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>