ਕਾਂਗਰਸ ਸਰਕਾਰ ‘ਚ ਬਲਾਚੌਰ ਇਲਾਕੇ ਦਾ ਵੱਡੇ ਪੱਧਰ ‘ਤੇ ਵਿਕਾਸ ਹੋਇਆ: ਸੰਸਦ ਮੈਂਬਰ ਤਿਵਾੜੀ

502d27cb-bb76-4b12-bd43-bdfea7f50e4c.resizedਬਲਾਚੌਰ,(ਉਮੇਸ਼ ਜੋਸ਼ੀ)-: ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਦੌਰਾਨ ਬਲਾਚੌਰ ਵਿਧਾਨ ਸਭਾ ਹਲਕੇ ਦਾ ਵੱਡੇ ਪੱਧਰ ‘ਤੇ ਵਿਕਾਸ ਹੋਇਆ ਹੈ ਅਤੇ ਹੁਣ ਉਹ ਆਪਣੇ ਸੰਸਦੀ ਕੋਟੇ ਤੋਂ ਬੁਨਿਆਦੀ ਸਹੂਲਤਾਂ ਦੀਆਂ ਕਮੀਆਂ ਨੂੰ ਹਲਕੇ ਤਰੀਕੇ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਸਦ ਮੈਂਬਰ ਤਿਵਾੜੀ ਨੇ ਵੱਖ-ਵੱਖ ਪਿੰਡਾਂ ਧਕਤਾਨਾ, ਨਾਨੋਵਾਲ, ਦੁੱਗਰੀ ਬੇਟ ਅਤੇ ਭਰਥਲਾ ਵਿਖੇ ਕੀਤੀਆਂ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ ਙ  ਇਸ ਦੌਰਾਨ ਸੰਸਦ ਮੈਂਬਰ ਤਿਵਾੜੀ ਨੇ ਪਿੰਡ ਨਾਨੋਵਾਲ ਬੇਟ, ਨਾਨੋਵਾਲ ਮੰਡ, ਦੁੱਗਰੀ ਬੇਟ, ਭਰਥਲਾ ਅਤੇ ਢਕਟਾਣਾ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਕਰੀਬ 12 ਲੱਖ ਰੁਪਏ ਦੇ ਚੈੱਕ ਭੇਟ ਕੀਤੇ।ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਕੀਤੇ ਗਏ ਉਪਰਾਲਿਆਂ ਸਦਕਾ ਬਲਾਚੌਰ ਇਲਾਕੇ ਦਾ ਵੱਡੇ ਪੱਧਰ ‘ਤੇ ਵਿਕਾਸ ਹੋਇਆ ਹੈ, ਜਿਸ ਵਿੱਚ ਬੱਲੋਵਾਲ ਸੌਂਖੜੀ ਵਿਖੇ ਖੇਤੀਬਾੜੀ ਕਾਲਜ ਦੀ ਸਥਾਪਨਾ ਸਮੇਤ ਸੜਕਾਂ ਦਾ ਨਿਰਮਾਣ ਅਤੇ ਹੋਰ ਸਹੂਲਤਾਂ ਸ਼ਾਮਲ ਹਨ।  ਸਾਂਸਦ ਤਿਵਾੜੀ ਨੇ ਕਿਹਾ ਕਿ ਹੁਣ ਉਹ ਆਪਣੇ ਸੰਸਦੀ ਕੋਟੇ ਵਿੱਚੋਂ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਦੇ ਪਾੜੇ ਨੂੰ ਭਰਨ ਲਈ ਯਤਨਸ਼ੀਲ ਹਨ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਸ਼ਹਿਰੀ ਪੱਧਰ ’ਤੇ ਵੀ ਚੰਗੀਆਂ ਸਹੂਲਤਾਂ ਮਿਲ ਸਕਣ।ਇਸ ਸਮੇਂ ਸਾਬਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਨੇ ਕਿਹਾ ਕਿ ਬਲਾਚੌਰ ਇਲਾਕੇ ਦਾ ਸਰਬਪੱਖੀ ਵਿਕਾਸ ਕਰਨਾ ਉਨ੍ਹਾਂ ਦੀ ਪਹਿਲ ਰਹੀ ਹੈ ਅਤੇ ਉਨ੍ਹਾਂ ਕਾਂਗਰਸ ਸਰਕਾਰ ਦੌਰਾਨ ਇਲਾਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਙ  ਹੁਣ ਵੀ ਜੇਕਰ ਲੋੜ ਪਈ ਤਾਂ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਹਮੇਸ਼ਾ ਖੜ੍ਹੇ ਹਨ।ਇਨ੍ਹਾਂ ਜਨਤਕ ਮੀਟਿੰਗਾਂ ਵਿੱਚ ਹੋਰਨਾਂ ਤੋਂ ਇਲਾਵਾ ਸਰਪੰਚ ਬਲਵਿੰਦਰ ਸਿੰਘ, ਅਸ਼ਵਨੀ ਕੁਮਾਰ ਪੰਚ, ਰਾਣਾ ਤਰਸੇਮ, ਤਰਲੋਚਨ ਰੋਕੜ, ਗੁਰਮੇਲ ਸਿੰਘ, ਤਿਲਕ ਰਾਜ ਸੂਦ, ਰਾਜਿੰਦਰ ਸਿੰਘ, ਦੇਸਰਾਜ ਹਕਲਾ, ਨਰਿੰਦਰ ਸ਼ਰਮਾ, ਤਰਸੇਮ ਲਾਲ, ਸਰਪੰਚ ਨੰਦ ਲਾਲ, ਮਹਿੰਦਰ ਸਿੰਘ ਸਰਪੰਚ, ਵਿਜੇ. ਰਾਣਾ ਸਰਪੰਚ, ਬਹਾਦਰ ਸਿੰਘ ਸਰਪੰਚ, ਸਤਬੀਰ ਸਿੰਘ ਪੱਲੀਝਿੱਕੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ,   ਦਰਸ਼ਨ ਪਾਲ ਚੇਅਰਮੈਨ ਬਲਾਕ ਸਮਿਤੀ, ਸਰਪੰਚ ਕਾਰਜ ਰਾਮ, ਦੁਰਗਾ ਦਾਸ, ਮਹਿੰਦਰ ਪਾਲ ਸਾਬਕਾ ਸਰਪੰਚ, ਹੇਮਰਾਜ ਕਸਾਣਾ, ਸਵਰਨ ਚੰਦ, ਮਲਕੀਅਤ ਸਿੰਘ ਸਰਪੰਚ, ਸਤੀਸ਼ ਨਈਅਰ ਵਾਈਸ ਚੇਅਰਮੈਨ, ਨਰੇਸ਼ ਚੇਚੀ ਕੌਂਸਲਰ, ਤਰਸੇਮ ਲਾਲ, ਰਜਿੰਦਰ ਸਿੰਘ ਛਿੰਦੀ, ਅਜੈ ਮੰਗੂਪੁਰ, ਦੀਦਾਰ ਸਿੰਘ, ਹਰਮੇਸ਼ ਚੰਦਰ, ਮੋਹਨ ਲਾਲ ਸਿੱਧੂ, ਚੌਧਰੀ ਧਰਮਪਾਲ, ਬਲਵੰਤ ਰਾਏ ਆਦਿ ਹਾਜ਼ਰ ਸਨ ਙ

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>