ਪ੍ਰੋ. ਰੌਣਕੀ ਰਾਮ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਸੈਂਟਰ ਫ਼ਾਰ ਐਕਸੀਲੈਂਸ ਇਨ ਇੰਡੀਅਨ ਕਲਚਰ ਐਂਡ ਸੁਸਾਇਟੀ ਦੇ ਚੇਅਰਪਰਸਨ ਨਿਯੁਕਤ

Prof Ronki Ram.resizedਕੌਮਾਤਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਵਿਦਵਾਨ ਅਤੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਪ੍ਰੋ. ਰੌਣਕੀ ਰਾਮ (ਪੀ.ਐਚ.ਡੀ) ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਸੈਂਟਰ ਫਾਰ ਐਕਸੀਲੈਂਸ ਇਨ ਇੰਡੀਅਨ ਕਲਚਰ ਐਂਡ ਸੋਸਾਇਟੀ (ਆਈ.ਸੀ.ਐਸ) ਦੇ ਚੇਅਰਪਰਸਨ ਵਜੋਂ ਸੇਵਾਵਾਂ ਨਿਭਾਉਣਗੇ। ਪ੍ਰੋ. ਰੌਣਕੀ ਰਾਮ ਆਈ.ਸੀ.ਐਸ ਵਿੱਚ ਸਥਾਪਿਤ ਕੀਤੀ ਸ਼੍ਰੀ ਅਰਬਿੰਦੋ ਚੇਅਰ ਦਾ ਕਾਰਜਭਾਰ ਸੰਭਾਲਣਗੇ। ਜ਼ਿਕਰਯੋਗ ਹੈ ਕਿ ਸੈਂਟਰ ਫਾਰ ਐਕਸੀਲੈਂਸ ਇਨ ਇੰਡੀਅਨ ਕਲਚਰ ਐਂਡ ਸੋਸਾਇਟੀ ਭਾਰਤੀ ਸੱਭਿਆਚਾਰ ਅਤੇ ਸਮਾਜਕ ਪੱਧਰ ’ਤੇ ਦਰਪੇਸ਼ ਆਉਂਦੀਆਂ ਚੁਣੌਤੀਆਂ ਸਬੰਧੀ ਅਧਿਆਪਨ ਅਤੇ ਖੋਜ ਕਾਰਜਾਂ ਲਈ ਇੱਕ ਮਹੱਤਵਪੂਰਨ ਮੰਚ ਵਜੋਂ ਸਥਾਪਿਤ ਕੀਤਾ ਗਿਆ ਹੈ। ਇਹ ਸੈਂਟਰ ਭਾਰਤ ਦੀ ਅਮੀਰ ਸੰਸਕਿ੍ਰਤੀ ਦੇ ਵੱਖੋ-ਵੱਖਰੇ ਪਹਿਲੂਆਂ ਅਤੇ ਹਜ਼ਾਰਾਂ ਸਾਲਾਂ ਤੋਂ ਭਾਰਤੀ ਸਮਾਜ ਦੇ ਨਿਰਮਾਣ ਲਈ, ਇਸ ਦੇ ਮਹੱਤਵਪੂਰਨ ਯੋਗਦਾਨ ’ਤੇ ਧਿਆਨ ਕੇਂਦਰਤ ਕਰੇਗਾ।

ਵਰਣਨਯੋਗ ਹੈ ਕਿ ਪ੍ਰੋ. ਰੌਣਕੀ ਰਾਮ ਇਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਵਿਖੇ ਸਥਾਪਿਤ ਸ਼ਹੀਦ ਭਗਤ ਸਿੰਘ ਚੇਅਰ ਦਾ ਕਾਰਜਭਾਰ ਸੰਭਾਲ ਚੁੱਕੇ ਹਨ। ਉਹ ਨੌਜਵਾਨ ਵਿਦਵਾਦਾਂ ਨੂੰ ਰਾਜਨੀਤੀ ਜਾਂ ਹੋਰਨਾਂ ਖੇਤਰਾਂ ਦੀਆਂ ਅਣਪਛਾਤੀਆਂ ਅਤੇ ਗੁੰਝਲਦਾਰ ਸਮੱਸਿਆਵਾਂ ਬਾਬਤ ਖੋਜ ਕਰਨ ਲਈ ਬਤੌਰ ਮਾਰਗ ਦਰਸ਼ਕ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਨੇ ਚਾਰ ਕਿਤਾਬਾਂ ਲਿਖੀਆਂ ਜਿਨ੍ਹਾਂ ਵਿੱਚ ਦਲਿਤ ਮੁਕਤੀ ਅਤੇ ਸਸ਼ਕਤੀਕਰਨ ਅਤੇ ਮੌਜੂਦਾ ਕਿਸਾਨੀ ਸੰਘਰਸ਼ ਸਬੰਧੀ ਪ੍ਰਮੁੱਖ ਵਿਸ਼ੇ ਸ਼ਾਮਲ ਹਨ।ਉਨ੍ਹਾਂ ਨੇ ਆਪਣੀਆਂ ਕਿਤਾਬਾਂ ਵਿੱਚ ਸਮਾਜਿਕ ਗਤੀਸ਼ੀਲਤਾ ਅਤੇ ਰਾਜਨੀਤੀ ਪ੍ਰਕਾਸ਼ਿਤ ਕਰਵਾਈ ਹੈ। ਉਨ੍ਹਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਜਰਨਲਾਂ ਵਿੱਚ 150 ਤੋਂ ਵੱਧ ਖੋਜ ਪੱਤਰ ਪ੍ਰਕਾਸ਼ਿਤ ਕਰਵਾਏ ਹਨ, ਜਿਨ੍ਹਾਂ ’ਚ ਅੰਤਰਰਾਸ਼ਟਰੀ ਪੀਅਰ ਰੀਵਿਊਡ ਜਰਨਲ ਮਾਡਰਨ ਏਸ਼ੀਅਨ ਸਟੱਡੀਜ਼ (ਕੈਮਬਿ੍ਰਜ਼), ਜਰਨਲ ਆਫ਼ ਏਸ਼ੀਅਨ ਸਟੱਡੀਜ਼ (ਕੈਂਬਰਿਜ਼), ਏਸ਼ੀਅਨ ਸਰਵੇ (ਬਰਕਲੇਅ), ਭਾਰਤੀ ਸਮਾਜ ਸ਼ਾਸਤਰ ਵਿੱਚ ਯੋਗਦਾਨ (ਸੇਜ) ਆਦਿ ਦਾ ਨਾਮ ਸ਼ਾਮਲ ਹੈ।

ਪ੍ਰੋ. ਰੌਣਕੀ ਰਾਮ ਵਰਤਮਾਨ ਵਿੱਚ ਲੱਦਾਖ ਯੂਨੀਵਰਸਿਟੀ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਅਤੇ ਸਟੇਟ ਹਾਇਰ ਐਜੂਕੇਸ਼ਨ ਕੌਂਸਲ ਚੰਡੀਗੜ੍ਹ ਦੇ ਮੈਂਬਰ ਹਨ। ਉਹ ਕਈ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਪ੍ਰੋਫ਼ੈਸਰ ਦੇ ਤੌਰ ’ਤੇ ਵਿਜਟਿ ਕਰ ਚੁੱਕੇ ਹਨ।ਹਾਲ ਹੀ ਵਿੱਚ ਉਨ੍ਹਾਂ ਨੇ ਫੈਕਲਟੀ ਆਫ਼ ਆਰਟਸ, ਬਿਜ਼ਨਸ ਅਤੇ ਸੋਸ਼ਲ ਸਾਇੰਸਿਜ਼, ਯੂਨੀਵਰਸਿਟੀ ਆਫ਼ ਵੁਲਵਰਹੈਂਪਟਨ (ਯੂ.ਕੇ.), ਲੀਡੇਨ ਯੂਨੀਵਰਸਿਟੀ, ਨੀਦਰਲੈਂਡਜ਼ ਅਤੇ ਰਿਊਕੋਕੂ ਯੂਨੀਵਰਸਿਟੀ, ਕਿਓਟੋ, ਜਾਪਾਨ ਵਿੱਚ ਆਈਸੀਸੀਆਰ ਚੇਅਰ ਪ੍ਰੋਫੈਸਰ ਆਫ਼ ਇੰਡੀਆ ਸਟੱਡੀਜ਼ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਈਆਂ ਹਨ।

ਇਸ ਮੌਕੇ ਪ੍ਰੋ. ਰੌਣਕੀ ਰਾਮ ਨੂੰ ਅਹੁਦੇ ਸੰਭਾਲਣ ’ਤੇ ਮੁਬਾਰਕਬਾਦ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਇਹ ਸੈਂਟਰ ਭਾਰਤੀ ਸੰਸਕਿ੍ਰਤੀ ਦੀਆਂ ਅਮੀਰ ਗਿਆਨ ਪ੍ਰਣਾਲੀਆਂ ਦੀ ਪੜਚੋਲ ਕਰਨ ’ਤੇ ਧਿਆਨ ਕੇਂਦ੍ਰਤ ਕਰੇਗਾ।ਸੈਂਟਰ ਦੇ ਅੰਤਰਗਤ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਭਾਰਤੀ ਸੱਭਿਆਚਾਰ ਅਤੇ ਸਮਾਜ ਦੇ ਸੰਬੰਧਿਤ ਵਿਸ਼ਿਆਂ ’ਤੇ ਵਿਚਾਰ ਗੋਸ਼ਟੀ, ਕਾਨਫ਼ਰੰਸਾਂ, ਵਰਕਸ਼ਾਪਾਂ ਅਤੇ ਸੰਮੇਲਨਾਂ ਦੇ ਮਾਧਿਅਮ ਰਾਹੀਂ ਢੁੱਕਵੇਂ ਅਧਿਆਪਨ ਅਤੇ ਖੋਜ ਦੁਆਰਾ ਇੱਕ ਠੋਸ ਗਿਆਨ ਅਧਾਰ ਬਣਾਉਣ ਲਈ ਕੰਮ ਕੀਤਾ ਜਾਵੇਗਾ।

ਸ. ਸੰਧੂ ਨੇ ਕਿਹਾ ਕਿ ਭਾਰਤ ਦੀ ਸਭ ਤੋਂ ਅਮੀਰ ਸੱਭਿਆਚਾਰਕ ਵਿਰਾਸਤ ਹੈ ਅਤੇ ਪ੍ਰਾਚੀਨ ਤੋਂ ਆਧੁਨਿਕ ਸਮੇਂ ਤੱਕ, ਇਸ ਨੇ ਭਾਰਤ ਅਤੇ ਦੁਨੀਆ ਭਰ ਦੇ ਵਿਦਵਾਨਾਂ ਅਤੇ ਉੱਚ ਵਿਦਿਅਕ ਸੰਸਥਾਵਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਭਾਰਤ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚੋਂ ਇੱਕ ਹੋਣ ਦੇ ਨਾਤੇ, ਸਾਡੇ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਭਾਰਤੀ ਸੰਸਕਿ੍ਰਤੀ ਦੀਆਂ ਅਮੀਰ ਗਿਆਨ ਪ੍ਰਣਾਲੀਆਂ ਦੀ ਪੜਚੋਲ ਕਰਨ ’ਤੇ ਧਿਆਨ ਕੇਂਦਰਿਤ ਕਰੀਏ।ਇਸ ਤੋਂ ਇਲਾਵਾ ਨਵੀਂ ਸਿੱਖਿਆ ਨੀਤੀ ਸਾਡੀ ਸੱਭਿਆਚਾਰਕ ਵਿਰਾਸਤ ’ਤੇ ਖੋਜ ਕਾਰਜ ਕਰਨ ’ਤੇ ਵੀ ਕੇਂਦਰਿਤ ਹੈ ਤਾਂ ਜੋ ਸਾਡੀਆਂ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਸ਼ਾਨਦਾਰ ਅਤੀਤ ਨਾਲ ਜੋੜਿਆ ਜਾ ਸਕੇ। ਇਸ ਦਿ੍ਰਸ਼ਟੀਕੋਣ ਨਾਲ, ਚੰਡੀਗੜ੍ਹ ਯੂਨੀਵਰਸਿਟੀ ਨੇ ਭਾਰਤੀ ਸੱਭਿਆਚਾਰ ਅਤੇ ਸਮਾਜ ਵਿੱਚ ਉੱਤਮਤਾ ਲਈ ਕੇਂਦਰ ਦੀ ਸਥਾਪਨਾ ਕੀਤੀ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>