ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪ੍ਰੋ. ਮੋਹਨ ਸਿੰਘ ਦੇ 117ਵੇਂ ਜਨਮ ਦਿਵਸ ਮੌਕੇ 20 ਅਕਤੂਬਰ ਨੂੰ ਪੰਜਾਬੀ ਭਵਨ ਵਿਖੇ ਯਾਦਗਾਰੀ ਭਾਸਨ ਤੇ ਕਵੀ ਦਰਬਾਰ

Prof Mohan Singh - photo.resizedਲੁਧਿਆਣਾ – ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪ੍ਰੋ ਮੋਹਨ ਸਿੰਘ ਦੇ 117ਵੇਂ ਜਨਮ ਦਿਵਸ  ਮੌਕੇ 20 ਅਕਤੂਬਰ ਸਵੇਰੇ ਦਸ ਵਜੇ ਪ੍ਰੋ ਮੋਹਨ ਸਿੰਘ ਯਾਦਗਾਰੀ ਭਾਸਨ ਤੇ ਕਵੀ ਦਰਬਾਰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਵੇਗਾ। ਅਕਾਡਮੀ ਦੇ ਜਨਰਲ ਸਕੱਤਰ ਡਾ ਗੁਰਇਕਬਾਲ ਸਿੰਘ ਤੇ ਕਵੀ ਦਰਬਾਰ ਦੇ ਕਨਵੀਨਰ ਤ੍ਰੈਲੋਚਨ ਲੋਚੀ ਨੇ ਦੱਸਿਆ ਕਿ ਇਹ ਸਮਾਗਮ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਤੇ ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਉਂਡੇਸਨ ਲੁਧਿਆਣਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਦਸਿਆ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾ ਲਖਵਿੰਦਰ ਸਿੰਘ ਜੌਹਲ ਸੁਆਗਤੀ ਸਬਦ ਕਹਿਣਗੇ ਜਦ ਕਿ ਪ੍ਰੋ ਮੋਹਨ ਸਿੰਘ ਨਾਲ ਬਿਤਾਏ ਯਾਦਗਾਰੀ ਪਲਾਂ ਬਾਰੇ ਇਸ ਸਮਾਗਮ ਦੇ ਮੁੱਖ ਮਹਿਮਾਨ ਤੇ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਸੰਬੋਧਨ ਕਰਨਗੇ। ਪ੍ਰੋ ਮੋਹਨ ਸਿੰਘ ਕਾਵਿ ਦੀ ਅੱਜ ਲਈ ਸਾਰਥਕਤਾ ਵਿਸੇ ਤੇ ਸਿਰਸਾ(ਹਰਿਆਣਾ) ਤੋਂ ਪ੍ਰਸਿੱਧ ਵਿਦਵਾਨ ਸ ਸੁਵਰਨ ਸਿੰਘ ਵਿਰਕ ਸੰਬੋਧਨ ਕਰਨਗੇ।

ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਉਂਡੇਸਨ ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ ਤੇ ਸਕੱਤਰ ਜਨਰਲ ਡਾ ਨਿਰਮਲ ਜੌੜਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸਾਮਲ ਇੱਕੀ ਕਵੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਦ ਕਿ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਕਰਨਗੇ। ਇਸ ਸਮਾਗਮ ਵਿੱਚ ਦੇਸ ਬਦੇਸ ਵਿੱਚੋਂ ਵੀ ਲੇਖਕਾਂ ਦੇ ਸੁਨੇਹੇ ਮਿਲ ਰਹੇ ਹਨ ਅਤੇ ਇਨ੍ਹਾ ਵਿੱਚੋਂ ਅਮਰੀਕਾ ਵੱਸਦੇ ਪੰਜਾਬੀ ਕਵੀ ਸੁਰਿੰਦਰ ਸਿੰਘ ਸੁੰਨੜ,ਤੇ ਇਟਲੀ ਵੱਸਦੇ ਪੰਜਾਬੀ ਕਵੀ ਦਲਜਿੰਦਰ ਰਹਿਲ ਪੰਜਾਬ ਅੱਪੜ ਗਏ ਹਨ। ਉਹ ਦੋਵੇਂ ਇਸ ਕਵੀ ਦਰਬਾਰ ਵਿੱਚ ਵਿਸੇਸ ਤੌਰ ਤੇ ਸਾਮਿਲ ਹੋਣਗੇ।

ਕਵੀ ਦਰਬਾਰ ਦੇ ਕਨਵੀਨਰ ਤ੍ਰੈਲੋਚਨ ਲੋਚੀ ਨੇ ਦੱਸਿਆ ਕਿ ਇਸ ਮੌਕੇ ਹੋਣ ਵਾਲੇ ਪ੍ਰੋ ਮੋਹਨ ਸਿੰਘ ਯਾਦਗਾਰੀ ਕਵੀ ਦਰਬਾਰ ਵਿੱਚ ਪੰਜਾਬੀ ਕਵੀ ਸੁਰਜੀਤ ਜੱਜ, ਡਾ ਗੁਰਮਿੰਦਰ ਸਿੱਧੂ,ਗੁਰਚਰਨ ਕੌਰ ਕੋਚਰ, ਹਰਵਿੰਦਰ ਚੰਡੀਗੜ੍ਹ, ਸੁਸੀਲ ਦੋਸਾਂਝ, ਅਰਤਿੰਦਰ ਸੰਧੂ, ਵਿਸਾਲ, ਡਾ ਰਾਮ ਮੂਰਤੀ, ਜਸਬੀਰ ਝੱਜ,ਡਾ ਰਵਿੰਦਰ ਬਟਾਲਾ, ਕਰਮਜੀਤ ਗਰੇਵਾਲ, ਜਸਵੰਤ ਜਫਰ, ਸਵਰਨਜੀਤ ਸਵੀ, ਰਾਜਦੀਪ ਸਿੰਘ ਤੂਰ, ਮਨਜਿੰਦਰ ਧਨੋਆ,ਪ੍ਰਭਜੋਤ ਸਿੰਘ ਸੋਹੀ, ਕੋਮਲਦੀਪ ਕੌਰ, ਬਲਵਿੰਦਰ ਸੰਧੂ, ਪਵਨ ਹਰਚੰਦਪੁਰੀ ਤੇ ਸੰਧੂ ਵਰਿਆਣਵੀ ਹਿੱਸਾ ਲੈਣਗੇ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸਿਆਮ ਸੁੰਦਰ ਦੀਪਤੀ ਨੇ ਸਮੂਹ ਪੰਜਾਬੀ ਪਿਆਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ 20 ਅਕਤੂਬਰ, 2022 ਨੂੰ ਸਵੇਰੇ 10 ਵਜੇ ਪੰਜਾਬੀ ਭਵਨ ਦੇ ਰਾਣਾ ਦਲਜੀਤ ਸਿੰਘ ਗੋਸ਼ਟੀ ਹਾਲ ਵਿੱਚ ਪਹੁੰਚ ਕੇ ਆਪਣੇ ਮਹਿਬੂਬ ਸਾਇਰ ਨੂੰ ਚੇਤੇ ਕਰਨ ਲਈ ਪੁੱਜਣ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>