ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਮਰੀਕਾ ਫੇਰੀ ਅਮਿੱਟ ਯਾਦਾਂ ਨਾਲ ਸੰਪੂਰਨ ਹੋਈ

taksal1.resizedਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲੇ ਅਮਰੀਕਾ ਵਿੱਚ ਧਰਮ ਪ੍ਰਚਾਰ ਕਰਨ ਤੋਂ ਬਾਅਦ ਵਤਨ ਪਰਤ ਆਏ ਹਨ।  ਵਿਦੇਸ਼ ਦੀਆਂ ਸੰਗਤਾਂ ਲੰਮੇ ਸਮੇਂ ਤੋਂ ਦਮਦਮੀ ਟਕਸਾਲ ਦੇ ਮੁਖੀ ਦੀ ਉਡੀਕ ਕਰ ਰਹੀਆਂ ਸਨ। 18 ਸਾਲਾਂ ਬਾਅਦ ਲਾਸ ਏਂਜਲਸ (ਕੈਲੀਫੋਰਨੀਆ) ਦੇ ਹਵਾਈ ਅੱਡੇ ‘ਤੇ ਪੁੱਜਣ ‘ਤੇ ਅਮਰੀਕਾ ‘ਚ ਵੱਸਦੀਆਂ ਸਿੱਖ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਅਤੇ ਸਿਹਰਿਆਂ ਨਾਲ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਙ ਪਹਿਲੀ ਵਾਰ ਅਮਰੀਕਾ ਦੀ ਧਰਤੀ ‘ਤੇ ਲੰਮੇ ਸਮੇਂ ਬਾਅਦ ਕਿਸੇ ਧਾਰਮਿਕ ਅਤੇ ਪੰਥਕ ਸ਼ਖ਼ਸੀਅਤ ਦੀ ਇੰਨਾ ਜ਼ੋਰਦਾਰ ਸਵਾਗਤ ਹੋਇਆ। ਸੰਗਤਾਂ ‘ਚ ਭਾਰੀ ਉਤਸ਼ਾਹ, ਸਨੇਹ ਅਤੇ ਪਿਆਰ ਦੇਖਣ ਨੂੰ ਮਿਲਿਆ। ਉਨ੍ਹਾਂ ਕਈ ਗੁਰਦੁਆਰਿਆਂ ਵਿੱਚ ਗੁਰਬਾਣੀ ਮੁਖਵਾਕ ਦੀ ਕਥਾ ਰਾਹੀਂ ਸੰਗਤ ਨੂੰ ਗੁਰੂ ਨਾਲ ਜੋੜਿਆ । ਉਨ੍ਹਾਂ ਨੇ ਸੰਗਤਾਂ ਨੂੰ ਅੰਮ੍ਰਿਤਧਾਰੀ ਹੋਣ, ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਕੇਸਾਂ ਦੀ ਬੇਅਦਬੀ ਨਾ ਕਰਨ ਲਈ ਪ੍ਰੇਰਿਆ।

ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਫਰਿਜ਼ਨੋ ਵਿਖੇ ਦਮਦਮੀ ਟਕਸਾਲ ਦੀ ਬਰਾਂਚ ਗੁਰਦੁਆਰਾ ਗੁਰ ਨਾਨਕ ਪ੍ਰਕਾਸ਼ ਟਰੇਸੀ ਵਿਖੇ ਕੌਮੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁਖਾ ਦੀ ਯਾਦ ਵਿੱਚ ਕਰਵਾਏ ਗਏ ਮਹਾਨ ਸ਼ਹੀਦੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਜਿੱਥੇ ਉਹਨਾਂ ਨੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੇ ਪਰਿਵਾਰ ਸਮੇਤ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਆਪਣੇ ਭਾਸ਼ਣ ਦੌਰਾਨ ਜੂਨ ’84 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਵੀਹਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਕਬੂਲ ਕਰਦਿਆਂ ਮਹਾਨ ਕੁਰਬਾਨੀਆਂ ਕਰਨ ਵਾਲੇ ਸ਼ਹੀਦ ਕੌਮ ਦੇ ਮਾਣਮੱਤੀ ਇਤਿਹਾਸ ਲਈ ਹਰ ਸਿੱਖ ਦੇ ਹਿਰਦੇ ਵਿਚ ਉਨ੍ਹਾਂ ਦਾ ਚਿੱਤਰ ਉੱਕਰਿਆ ਹੋਇਆ ਹੈ। ਆਉਣ ਵਾਲੀਆਂ ਪੀੜ੍ਹੀਆਂ ਨੂੰ ਇਨ੍ਹਾਂ ਯੋਧਿਆਂ ‘ਤੇ ਹਮੇਸ਼ਾ ਮਾਣ ਰਹੇਗਾ।

ਗੁਰਦੁਆਰਾ ਗੁਰ ਨਾਨਕ ਪ੍ਰਕਾਸ਼, ਟਰੇਸੀ, ਫਰਿਜ਼ਨੋ, ਬ੍ਰਾਂਚ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਵਿਖੇ ਪਹੁੰਚਣ ‘ਤੇ ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਦਾ ਸੰਗਤਾਂ ਵੱਲੋਂ ਲਾਲ ਕਾਰਪਿੱਟ ਵਿਛਾ ਕੇ ਅਤੇ ਫੁੱਲਾਂ ਦੀ ਵਰਖਾ ਤੇ ਸਿਹਰਿਆਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਟਕਸਾਲ ਦੇ ਪੁਰਾਤਨ ਸਿੰਘਾਂ ਬਾਬਾ ਧਰਮ ਸਿੰਘ, ਬਾਬਾ ਲਖਵਿੰਦਰ ਸਿੰਘ, ਭਾਈ ਦੀਪ ਸਿੰਘ, ਭਾਈ ਸਤਬੀਰ ਸਿੰਘ ਅਤੇ ਗਿਆਨੀ ਸੁਰਜੀਤ ਸਿੰਘ ਸੋਧੀ ਨੇ ਦਮਦਮੀ ਟਕਸਾਲ ਦੇ ਮੁਖੀ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਸੰਤ ਹਰਨਾਮ ਸਿੰਘ ਖ਼ਾਲਸਾ ਪੰਥ ਦੇ ਮਹਾਨ ਕਾਰਜ ਅਤੇ ਮਹਾਨ ਜ਼ਿੰਮੇਵਾਰੀਆਂ ਨੂੰ ਨਿਭਾ ਰਹੇ ਹਨ। ਬਾਣੀ ਅਤੇ ਬਾਣੇ ਦਾ ਪ੍ਰਚਾਰ ਕਰਕੇ ਅਨੇਕਾਂ ਰੂਹਾਂ ਨੂੰ ਅੰਮ੍ਰਿਤ ਛਕਾਉਣ, ਪਾਠ ਬੋਧ ਸਮਾਗਮਾਂ ਦੀ ਲੜੀ ਰਾਹੀਂ ਸੰਗਤ ਨੂੰ ਗੁਰਬਾਣੀ ਨਾਲ ਜੋੜਨ ਲਈ ਉਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਟਕਸਾਲ ਨੂੰ ਬਾਣੀ ਦੀ ਮੁਹਾਰਤ ਬਖਸ਼ੀ ਹੈ।

ਜੂਨ ’84 ਦੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਉਸਾਰੇ ਗਏ ਗੁਰਦੁਆਰਾ ਫਰੀਮਾਊਂਟ ਸਾਹਿਬ ਵਿਖੇ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਹਾਜ਼ਰੀ ਭਰਦੇ ਸਮੇਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਜੰਡੀ ਅਤੇ ਗੁਰਪਾਲ ਸਿੰਘ ਹੰਸਰਾ ਵੱਲੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੂੰ ਸਨਮਾਨਿਤ ਕੀਤਾ ਗਿਆ।  ਇਨ੍ਹਾਂ ਆਗੂਆਂ ਨੇ ਟਕਸਾਲ ਮੁਖੀ ਵੱਲੋਂ ਕੀਤੀਆਂ ਜਾ ਰਹੀਆਂ ਪੰਥ ਸੇਵਾਵਾਂ ਅਤੇ ਪੰਥ ਨੂੰ ਇੱਕ ਕੜੀ ਵਿੱਚ ਜੋੜਨ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਨੇ ਕੌਮ ਨੂੰ ਨਾਜ਼ੁਕ ਹਾਲਾਤਾਂ ਵਿੱਚ ਲਾਹੇਵੰਦ ਸੇਧ ਦਿੱਤੀ ਹੈ। ਉਨ੍ਹਾਂ ਦਮਦਮੀ ਟਕਸਾਲ ਦੇ ਮੁਖੀ ਵੱਲੋਂ ਸ਼ਹੀਦ ਪਰਿਵਾਰਾਂ ਦੀ ਸੇਵਾ ਸੰਭਾਲ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਗੁਰੂ ਸਾਹਿਬਾਨ ਦੇ ਆਸ਼ੇ ਦੀ ਪੂਰਤੀ ਲਈ ਨਿਰੰਤਰ ਕਾਰਜਸ਼ੀਲ ਹੈ। ਟਕਸਾਲ ਗੁਰਬਾਣੀ ਪ੍ਰਚਾਰ ਅਤੇ ਇਤਿਹਾਸਕ ਗੁਰਧਾਮਾਂ ਦੀ ਸਾਂਭ-ਸੰਭਾਲ ਵਰਗੇ ਹਰ ਖੇਤਰ ਵਿੱਚ ਅੱਗੇ ਰਹੀ ਹੈ। ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ’84 ਦੇ ਸ਼ਹੀਦਾਂ ਦੇ ਇਤਿਹਾਸ ਨੂੰ ਰੂਪਮਾਨ ਕਰਨ ਲਈ ਸ਼ਹੀਦੀ ਯਾਦਗਾਰ ਬਣਾਈ। ਜਿਸ ਦੀ ਸੇਵਾ ਆਪਣੇ ਹੱਥੀਂ ਕੀਤੀ। ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਗੈਲਰੀ ਦੀ ਕਾਰਸੇਵਾ ਦਾ ਕੰਮ ਮੁਕੰਮਲ ਹੋਣ ਦੇ ਨੇੜੇ ਹੈ। ਪਿੰਡ ਰੋਡੇ ਵਿਖੇ ਅਮਰ ਸ਼ਹੀਦ ਸੰਤ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ‘ਤੇ ਸੁੰਦਰ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਗਿਆ ਙ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦਗਾਰ ਸੁੰਦਰ ਗੁਰਦੁਆਰਾ ਥੜ੍ਹਾ ਸਾਹਿਬ ਦੀ ਉਸਾਰੀ ਕੀਤੀ ਗਈ। ਹੋਰ ਬਹੁਤ ਸਾਰੀਆਂ ਪੰਥਕ ਸਰਗਰਮੀਆਂ ਅੱਜ ਵੀ ਨਿਰੰਤਰ ਜਾਰੀ ਹਨ। ਉਨ੍ਹਾਂ ਹਰ ਸਾਲ 6 ਜੂਨ ਨੂੰ ਵਿਸ਼ਾਲ ਸ਼ਹੀਦੀ ਸਮਾਗਮ ਕਰਵਾਉਣ ਨੂੰ ਟਕਸਾਲ ਦੀ ਦੂਰਅੰਦੇਸ਼ੀ ਕਰਾਰ ਦਿੱਤਾ।

ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਨੂੰ ਜੋ ਵੀ ਮਿਲਿਆ ਉਹ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕਿਆ। ਉਨਾਂ ਦੀ ਵਤਨ ਵਾਪਸੀ ’ਤੇ ਸੰਗਤਾਂ ਵੈਰਾਗ ਕਰ ਰਹੀਆਂ ਸਨ। ਕਈ ਹੰਝੂ ਵਹਾ ਰਹੇ ਸਨ। ਸੰਗਤਾਂ ਉਨਾਂ ਨੂੰ ਸਾਲ ਵਿਚ ਇਕ ਜਾਂ ਦੋ ਵਾਰ ਅਮਰੀਕਾ ਆ ਕੇ ਧਰਮ ਪ੍ਰਚਾਰ ਕਰਨ ਲਈ ਵਾਰ-ਵਾਰ ਕਹਿ ਰਹੀਆਂ ਸਨ।

ਆਪਣੇ ਦੌਰੇ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਨੇ ਗੁਰਦੁਆਰਾ ਰੀਬਰ ਸਾਈਟ, ਬੇਕਰਸਫੀਲਡ ਅਤੇ ਗੁਰਦੁਆਰਾ ਗੁਰੂ ਅੰਗਦ ਦਰਬਾਰ ਬੇਕਰਸਫੀਲਡ ਕੈਲੀਫੋਰਨੀਆ ਵਿਖੇ ਗੁਰਬਾਣੀ ਕਥਾ ਸਰਵਣ ਕਰਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸ਼ਿਆਟਲ, ਫਰੀਮਾਉਟ ਏਅਰਪੋਰਟ ਵਿਖੇ ਭਾਈ ਸਵਿੰਦਰ ਸਿੰਘ ਭਾਈ ਹਰਦੇਵ ਸਿੰਘ ਦੇਬੀ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਗੁਰਦੁਆਰਾ ਐਲਸ ਬਰੰਟੇ ਵਿਖੇ ਸ: ਦਰਸ਼ਨ ਸਿੰਘ ਪੰਨਿਆਲੀ ਅਤੇ ਸਾਥੀ ਸਿੰਘਾਂ ਵੱਲੋਂ ਸਨਮਾਨਿਤ ਕੀਤਾ ਗਿਆ। ਸੈਕਰਾਮੈਂਟੋ ਕੈਪੀਟਲ ਵਿਖੇ ਬਲਬੀਰ ਸਿੰਘ ਢਿੱਲੋਂ ਪ੍ਰਧਾਨ, ਸੁਰਜੀਤ ਸਿੰਘ ਢਿੱਲੋਂ ਅਤੇ ਦਰਸ਼ਨ ਸਿੰਘ ਮੁੰਡੀ ਨੇ ਨਿੱਘਾ ਸਵਾਗਤ ਕੀਤਾ।

ਇਸ ਮੌਕੇ ਸ: ਪਰਮਜੀਤ ਸਿੰਘ ਰੀਬਰ ਸਾਈਟ, ਉੱਘੇ ਵਪਾਰੀ ਸੁਰਿੰਦਰਪਾਲ ਸਿੰਘ, ਇਕਵਿੰਦਰ ਸਿੰਘ ਅਤੇ ਸਰਬਜੋਤ ਸਿੰਘ ਜੋਤਾਂ, ਦਿਲਬੀਰ ਸਿੰਘ ਮਾਨਟਿਕਾ, ਦਿਲਬੀਰ ਸਿੰਘ ਟਲਕ, ਜਤਿੰਦਰ ਸਿੰਘ ਗੁ: ਗੁਰੂ ਨਾਨਕ ਪ੍ਰਕਾਸ਼, ਫਰਿਜਨੋ, ਮੇਜਰ ਸਿੰਘ ਫਰਿਜਨੋ, ਡਾ: ਸਰਬਜੀਤ ਸਿੰਘ ਵਿਰਕ, ਸ਼ਿਆਲਟਾ, ਸ਼ਰਨਜੀਤ ਸਿੰਘ , ਸੁਰਿੰਦਰ ਸਿੰਘ ਖ਼ਾਲਸਾ, ਸਰਬਜੀਤ ਸਿੰਘ ਹੋਠੀ, ਕਸ਼ਮੀਰ ਸਿੰਘ ਹੋਠੀ, ਡਾ: ਸਮਨਦੀਪ ਸਿੰਘ, ਭਾਈ ਪਰਮਜੀਤ ਸਿੰਘ ਸੋਹਲ, ਵੈਨਕੂਵਰ ਕੈਨੇਡਾ। ਜੋਗਾ ਸਿੰਘ ਕੈਨੇਡਾ, ਗੁਰਪ੍ਰੀਤ ਸਿੰਘ ਬੈਂਸ ਟਰਾਂਟੋ, ਪਰਵਿੰਦਰ ਸਿੰਘ, ਮਨਧੀਰ ਸਿੰਘ ਢਿੱਲੋਂ ਕੈਨੇਡਾ ਆਦਿ ਹਾਜ਼ਰ ਸਨ।
(ਪੇਸ਼ਕਸ਼, ਪ੍ਰੋ. ਸਰਚਾਂਦ ਸਿੰਘ ਖਿਆਲਾ)

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>