ਮੁੰਬਈ ਵਿਖੇ ਜਥੇਦਾਰ ਕੁਲਵੰਤ ਸਿੰਘ ਸਿੱਧੂ ਦੀ ਯਾਦ ਵਿੱਚ ਜੌਗਰਜ਼ ਪਾਰਕ ਦਾ ਉਦਘਾਟਨ

19 taksal2(1).resizedਮੁੰਬਈ / ਚੌਕ ਮਹਿਤਾ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਨਵੀਂ ਮੁੰਬਈ ਦੇ ਗੁਰੂਘਰ ਦੇ ਅਨਿਨ ਸੇਵਕ ਅਤੇ ਸਫਲ ਕਾਰੋਬਾਰੀ ਸੱਚਖੰਡ ਵਾਸੀ ਜਥੇਦਾਰ ਕੁਲਵੰਤ ਸਿੰਘ ਸਿੱਧੂ ਦੀ ਪਿਆਰੀ ਤੇ ਨਿੱਘੀ ਯਾਦ ਵਿੱਚ ਸੀਬੀਡੀ ਬੇਲਾਪੁਰ ਵਿਖੇ ਉਨ੍ਹਾਂ ਦੇ ਨਾਮ ’ਤੇ ਸਥਾਪਿਤ ਜੌਗਰਜ਼ ਪਾਰਕ ਦਾ ਉਦਘਾਟਨ ਕੀਤਾ ਗਿਆ।

ਇਸ ਤੋਂ ਪਹਿਲਾਂ ਇੱਥੋਂ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਗੁਰਮਤਿ ਸਮਾਗਮ ਕਰਾਇਆ ਗਿਆ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਨੇ ਸ਼੍ਰੀ ਮੁਖਵਾਕ ਦੀ ਕਥਾ ਵੀਚਾਰ ਦੌਰਾਨ ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਦੇ ਪ੍ਰਧਾਨ ਭਾਈ ਜਸਪਾਲ ਸਿੰਘ ਸਿੱਧੂ ਦੇ ਪਿਤਾ ਜਥੇਦਾਰ ਸ: ਕੁਲਵੰਤ ਸਿੰਘ ਸਿੱਧੂ ਨੂੰ ਪਰਉਪਕਾਰ ਦੀ ਮੂਰਤ ਦੱਸਿਆ ਅਤੇ ਉਨ੍ਹਾਂ ਵੱਲੋਂ ਗੁਰੂਘਰ ਅਤੇ ਪੰਥ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਜੀਵਨ ’ਤੇ ਰੌਸ਼ਨੀ ਪਾਈ ਗਈ । ਉਨ੍ਹਾਂ ਕਿਹਾ ਕਿ ਜਥੇਦਾਰ ਸਿੱਧੂ ਨੇ ਆਪਣਾ ਸਾਰਾ ਜੀਵਨ ਗੁਰਮਤਿ ਅਤੇ ਗੁਰਸਿੱਖੀ ਨੂੰ ਸਮਰਪਿਤ ਕੀਤਾ ਹੋਇਆ ਸੀ।19 taksal 1.resized ਉਨ੍ਹਾਂ ਪਾਰਕ ਨੂੰ ਮੁੰਬਈ ਦੇ ਸਿੱਖ ਭਾਈਚਾਰੇ ਲਈ ਇਕ ਵੱਡੀ ਪ੍ਰਾਪਤੀ ਠਹਿਰਾਉਂਦਿਆਂ ਦੱਸਿਆ ਕਿ ਜਥੇਦਾਰ ਕੁਲਵੰਤ ਸਿੰਘ ਸਿੱਧੂ ਦੇ ਨਾਮ ’ਤੇ ਬਣਾਇਆ ਗਿਆ ਪਾਰਕ ਕਿਸੇ ਸਿੱਖ ਦੇ ਨਾਮ ’ਤੇ ਮੁੰਬਈ ਵਿਚ ਬਣਾਇਆ ਗਿਆ ਪਹਿਲਾ ਸਰਕਾਰੀ ਪਾਰਕ ਹੈ। ਇਸ ਰਾਹੀਂ ਸਰਕਾਰ ਨੇ ਮੁੰਬਈ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਸਿੱਖ ਭਾਈਚਾਰੇ ਵੱਲੋਂ ਪਾਏ ਜਾ ਰਹੇ ਯੋਗਦਾਨ ਨੂੰ ਮਾਨਤਾ ਦਿੱਤੀ ਹੈ। ਪਾਰਕ ਅਤੇ ਇਸ ਦੇ ਸੁੰਦਰ ਗੇਟ ਦਾ ਉਦਘਾਟਨ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਨੇ ਸੰਗਤ ਨੂੰ ਵਧਾਈ ਦਿੱਤੀ ਅਤੇ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਜਥੇਦਾਰ ਸਿੱਧੂ ਦੇ ਹੋਣਹਾਰ ਫ਼ਰਜ਼ੰਦ ਅਤੇ ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਦੇ ਪ੍ਰਧਾਨ ਭਾਈ ਜਸਪਾਲ ਸਿੰਘ ਸਿੱਧੂ ਦੀਆਂ ਪੰਥ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਦੂਰ ਸਿੱਖ ਭਾਈਚਾਰਾ ਮੁੰਬਈ ਦੀ ਤਰੱਕੀ ਅਤੇ ਵਿਕਾਸ ਵਿਚ ਬਣਦਾ ਯੋਗਦਾਨ ਪਾਉਣ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਗੁਰਮਤਿ ਸਮਾਗਮ ਦੌਰਾਨ ਪੰਥ ਦੇ ਉੱਘੇ ਕਥਾ ਵਾਚਕ ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲਿਆਂ ਨੇ ਵੀ ਗੁਰਬਾਣੀ ਜੱਸ ਰਾਹੀਂ ਸੰਗਤ ਨੂੰ ਨਿਹਾਲ ਕਰਦਿਆਂ ਗੁਰੂਘਰ ਨਾਲ ਜੋੜਿਆ। ਇਸ ਮੌਕੇ ਸੰਤ ਬਾਬਾ ਕੋਹਲਾ ਸਿੰਘ ਜੀ, ਸੰਤ ਬਾਬਾ ਮਨਮੋਹਨ ਸਿੰਘ ਜੀ, ਸ: ਕੁੰਦਨ ਸਿੰਘ, ਸ: ਗਿਆਨ ਸਿੰਘ, ਸ: ਅਮਰਪਾਲ ਸਿੰਘ, ਸ: ਚਰਨਦੀਪ ਸਿੰਘ, ਸ: ਤੇਜਿੰਦਰ ਸਿੰਘ, ਸ: ਬਲਵਿੰਦਰ ਸਿੰਘ, ਸ: ਮੇਹਰ ਸਿੰਘ ਰੰਧਾਵਾ, ਸ.ਅਮਰਜੀਤ ਸਿੰਘ ਸੈਣੀ, ਸ.ਅਮਰੀਕ ਸਿੰਘ ਸਹਿੰਸ, ਸ: ਦਲੇਰ ਸਿੰਘ ਅਜਮਾਨੀ, ਸ: ਪਰਮਜੀਤ ਸਿੰਘ ਬੱਲ, ਸ: ਹਰਪ੍ਰੀਤ ਸਿੰਘ ਪੱਲਾ, ਸ: ਸਤਨਾਮ ਸਿੰਘ ਬਾਜਵਾ ਅਤੇ ਸ: ਸੁਖਵਿੰਦਰ ਸਿੰਘ ਸੰਧੂ ਵੀ ਮੌਜੂਦ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>