ਲਾਹੌਰ ਵਿਖੇ ਤਿੰਨ ਰੋਜਾ ਪੰਜਵੀਂ ਅੰਤਰ-ਰਾਸ਼ਟਰੀ ਪੰਜਾਬੀ ਕਾਨਫਰੰਸ ਆਯੋਜਿਤ

ਦਿਆਲ ਸਿੰਘ ਰੀਸਰਚ ਫੋਰਮ ਵਿਚ ਸਟੇਜ ‘ਤੇ ਸੁਸ਼ੋਬਿਤ ਉਚੇਚੇ ਪ੍ਰਾਹੁਣੇ

ਦਿਆਲ ਸਿੰਘ ਰੀਸਰਚ ਫੋਰਮ ਵਿਚ ਸਟੇਜ ‘ਤੇ ਸੁਸ਼ੋਬਿਤ ਉਚੇਚੇ ਪ੍ਰਾਹੁਣੇ

ਲਾਹੌਰ (ਡਾ.ਚਰਨਜੀਤ ਸਿੰਘ ਗੁਮਟਾਲਾ) -: ਲਾਹੌਰ ਕਾਲਜ ਫਾਰ ਵਿਮੇਨ ਯੂਨੀਵਰਸਿਟੀ  ਦੇ ਇਕਰਾ ਆਡੀਟੋਰੀਅਮ ਵਿਚ ਤਿੰਨ ਰੋਜ਼ਾ ਪੰਜਵੀਂ ਇੰਟਰਨੈਸ਼ਨਲ ਪੰਜਾਬੀ ਕਾਨਫ਼ਰੰਸ ਕੀਤੀ ਗਈ। ਪਹਿਲੇ ਦਿਨ ਦੇ ਹੋਏ ਸਮਾਗਮ ਵਿਚ  ਵੱਖ-ਵੱਖ ਮੁਲਕਾਂ ਤੋਂ ਡੈਲੀਗੇਟਾਂ ਨੇ ਹਿੱਸਾ ਲਿਆ। ਇਸ ਦੀ ਸਦਾਰਤ ਵਾਈਸ ਚਾਂਸਲਰ ਡਾ. ਬੁਸ਼ਰਾ ਮਿਰਜ਼ਾ ਨੇ ਕੀਤੀ। ਸ. ਰਮੇਸ਼ ਸਿੰਘ ਅਰੋੜਾ ਘਟਗਿਣਤੀ ਵਜ਼ੀਰ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਤੋਂ ਇਲਾਵਾ ਡਾ. ਰਾਹਤ ਅਜਮਲ (ਪਿ੍ਰੰਸੀਪਲ ਆਫ਼ ਲਾਅ) ਤੇ ਡਾ ਮੁਹਮੰਦ ਅਫ਼ਜ਼ਲ (ਡੀਨ ਆਫ਼ ਫ਼ੈਕਲਟੀ) ਵੀ ਮੁਖ ਮਹਿਮਾਨਾਂ ਵਿਚ ਸ਼ਾਮਿਲ ਸਨ। ਵਾਈਸ ਚਾਂਸਲਰ ਡਾ. ਬੁਸ਼ਰਾ ਮਿਰਜ਼ਾ ਨੇ ਪੰਜਾਬੀ ਜ਼ਬਾਨ ਦੀਆਂ ਸਿਫ਼ਤਾਂ ਕਰਦੇ ਹੋਏ ਬਾਬਾ ਨਜ਼ਮੀ ਦਾ ਇਕ ਸ਼ੇਅਰ ਪੇਸ਼ ਕੀਤਾ:

ਮਸਜਿਦ ਮੇਰੀ ਤੂੰ ਕਿਉਂ ਢਾਹਵੇਂ, ਮੈਂ ਕਿਉਂ ਤੋੜਾਂ  ਮੰਦਰ ਨੂੰ,
ਆ ਜਾ ਦੋਵੇਂ ਬਹਿ ਕੇ ਪੜ੍ਹੀਏ  ਇਕ ਦੂਜੇ ਦੇ ਅੰਦਰ ਨੂੰ।

 ਨਨਕਾਣਾ ਸਾਹਿਬ ਦੇ ਗੁਰੂਘਰ ਵਿਚ ਵਾਇਸ ਚਾਂਸਲਰ ਗੁਰੁ ਨਾਨਕ ਯੂਨੀਵਟਸਿਟੀ ਅਤੇ ਗੁਰੂਘਰ ਦੇ ਗ੍ਰੰਥੀ ਸਿੰਘ ਡਾ. ਚਰਨਜੀਤ ਸਿੰਘ ਗੁਮਟਾਲਾ ਨੂੰ ਸਿਰੋਪਾਉ ਤੇ ਯਾਦਗਾਰੀ ਚਿੰਨ ਨਾਲ ਸਨਮਨਿਤ ਕਰਦੇ ਹੋਏ

ਨਨਕਾਣਾ ਸਾਹਿਬ ਦੇ ਗੁਰੂਘਰ ਵਿਚ ਵਾਇਸ ਚਾਂਸਲਰ ਗੁਰੁ ਨਾਨਕ ਯੂਨੀਵਟਸਿਟੀ ਅਤੇ ਗੁਰੂਘਰ ਦੇ ਗ੍ਰੰਥੀ ਸਿੰਘ ਡਾ. ਚਰਨਜੀਤ ਸਿੰਘ ਗੁਮਟਾਲਾ ਨੂੰ ਸਿਰੋਪਾਉ ਤੇ ਯਾਦਗਾਰੀ ਚਿੰਨ ਨਾਲ ਸਨਮਨਿਤ ਕਰਦੇ ਹੋਏ

ਸ. ਰਮੇਸ਼ ਸਿੰਘ ਅਰੋੜਾ ਨੇ ਪਾਕਿਸਤਾਨ ਵਿਚ ਸਿੱਖਾਂ ਦੀ ਤਵਾਰੀਖ਼ ਬਾਰੇ ਵਿਚਾਰ ਪੇਸ਼ ਕੀਤੇ  ਅਤੇ ਪਾਕਿਸਤਾਨ ਸਰਕਾਰ ਵਜੋਂ ਸਿੱਖਾਂ ਅਤੇ ਪੰਜਾਬੀ ਵਾਸਤੇ ਕੀਤੇ ਗੲੈ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਡਾ ਹਰਜਿੰਦਰ ਸਿੰਘ ਦਿਲਗੀਰ ਨੇ  ਗੁਰੂ ਨਾਨਕ ਸਾਹਿਬ ਦੀ ਦੇਣ ਸਬੰਧੀ ਜਾਣਕਾਰੀ ਭਰਪੂਰ ਪੇਪਰ ਪੇਸ਼ ਕੀਤਾ।  ਅਮਰੀਕਾ ਤੋਂ ਉਚੇਚੇ ਤੌਰ ’ਤੇ ਪੁੱਜੇ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿੱਸਾ ਹੀਰ ਵਾਰਿਸ ਦੀਆਂ ਕਥਾਨਕ ਰੂੜੀਆਂ ਸਬੰਧੀ ਪੇਪਰ ਪੇਸ਼ ਕੀਤਾ।ਯੂ.ਕੇ. ਤੋਂ ਆਏ ਹੋਇ  ਡਾ. ਗੁਰਦੀਪ ਸਿੰਘ ਨੇ ਸਿੱਖ ਮੁਸਲਿਮ ਦੋਸਤੀ ਨੂੰ ਡਾ.ਮੁਹੰਮਦ ਇਕਬਾਲ ਦੀ ਸ਼ਾਇਰੀ ਰਾਹੀਂ ਪੇਪਰ ਪੇਸ਼ ਕੀਤਾ।ਸਮਾਗਮ ਵਿਚ ਕੈਨੇਡਾ ਤੋਂ ਸ. ਅਜਾਇਬ ਸਿੰਘ ਚੱਠਾ, ਸ. ਸਰਦੂਲ ਸਿੰਘ, ਸ. ਸੰਤੋਖ ਸਿੰਘ, ਸ. ਰਵਿੰਦਰ ਸਿੰਘ , ਭਾਰਤ ਤੋਂ ਮਸ਼ਹੂਰ ਜਰਨਲਿਸਟ ਤੇ ਵਿਦਵਾਨ ਸੁਕੀਰਤ, ਇੰਗਲੈਂਡ ਤੋਂ ਸ. ਤ੍ਰਬੇਦੀ ਸਿੰਘ ਤੇ ਸ. ਜੋਗਾ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਅਖ਼ੀਰ ਵਿਚ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਡਾ. ਬੁਸ਼ਰਾ ਮਿਰਜ਼ਾ ਨੇ ਸ. ਰਮੇਸ਼ ਸਿੰਘ ਅਰੋੜਾ, ਸਕਾਲਰਾਂ ਅਤੇ ਹੋਰ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

Picture 2.resizedਪਹਿਲੇ ਸੈਸ਼ਨ ਤੋਂ ਬਾਅਦ ਲਾਹੌਰ ਕਾਲਜ ਫਾਰ ਵੋਮਨ ਯੂਨੀਵਰਸਟੀ ਦੇ ਵੱਖ ਵੱਖ ਹਾਲਾਂ ਵਿਚ ਪੰਜਾਬ ਭਰ ਤੋਂ ਆਏ ਅਧਿਆਪਕਾਂ, ਖੋਜਕਾਰਾਂ ਤੇ ਵਿਦਵਾਨਾਂ ਨੇ ਆਪਣੇ ਖੋਜ ਪੇਪਰ ਵਿਦਿਆਰਥੀਆਂ ਅੱਗੇ ਪੇਸ਼ ਕੀਤੇ , ਜਿਨ੍ਹਾਂ ਵਿਚੋਂ ਇਸਲਾਮਾਬਾਦ ਤੋਂ ਡਾ. ਜਹੀਰ ,ਫ਼ੈਸਲਾਬਾਦ ਤੋਂ ਡਾ. ਫ਼ਿਆਜ਼, ਲਾਹੌਰ ਤੋਂ ਡਾ. ਅਰਸ਼ਦ ਇਕਬਾਲ ਅਰਸ਼ਦ, ਪ੍ਰੋ.ਡਾ. ਅਬਾਦ ਨਬੀਲ ਸ਼ਾਦ,ਬਹਾਵਲਪੁਰ ਤੋਂ ਸ਼ਹਿਜ਼ਾਦ ਜ਼ੋਈਆ ਨੇ ਵੀ ਰਲਤ ਕੀਤੀ।

ਦੂਸਰੇ ਦਿਨ ਦਿਆਲ ਸਿੰਘ ਰੀਸਰਚ ਐਂਡ ਕਲਚਰਲ ਫੋਰਮ ਵਿਖੇ ਕਾਨਫਰੰਸ ਅਯੋਜਿਤ ਕੀਤੀ ਗਈ, ਜਿਸ ਦੀ ਪ੍ਰਧਾਨਗੀ ਫੋਰਮ ਦੇ ਡਾਇਰੈਕਟਰ ਪ੍ਰੋਫ਼ੈਸਰ ਡਾ. ਰਜ਼ਾਕ ਸ਼ਾਇਦ ਨੇ ਕੀਤੀ ਜਦ ਕਿ ਪ੍ਰਧਾਨਗੀ ਮੰਡਲ ਵਿੱਚ ਪ੍ਰੋਫ਼ੈਸਰ ਡਾ. ਮੁਜਾਹਿਦਾ ਬੱਟ, ਡਾ. ਚਰਨਜੀਤ ਸਿੰਘ ਗੁਮਟਾਲਾ, ਡਾ. ਜੋਗਾ ਸਿੰਘ, ਡਾ. ਹਰਜਿੰਦਰ ਸਿੰਘ ਦਿਲਗੀਰ, ਅਜਾਇਬ ਸਿੰਘ ਚੱਠਾ, ਸਤਵੰਤ ਕੌਰ ਸ਼ਾਮਿਲ ਹਨ। ਪ੍ਰੋ. ਕਲਿਆਣ ਸਿੰਘ ਕਲਿਆਣ ਨੇ ਆਏ ਵਿਦਵਾਨਾਂ ਬਾਰੇ ਜਾਣਕਾਰੀ ਦਿੱਤੀ। ਇਸ ਵਿੱਚ ਡਾ. ਮੁਜਾਹਿਦਾ ਬੱਟ, ਡਾ. ਸ਼ਮੀਨਾ ਬਤੂਲ, ਡਾ. ਹਿਨਾ ਖ਼ਾਨ, ਡਾ. ਆਇਸ਼ਾ ਰਹਿਮਾਨ, ਸਤਵੰਤ ਕੌਰ ਤੇ ਅਨੀਲਾ ਸਰਵਰ ਨੇ ਪਰਚੇ ਪੜ੍ਹੇ। ਸਟੇਜ ‘ਤੇ ਸੁਸ਼ੋਭਿਤ ਵਿਦਵਾਨਾਂ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਸਾਰੇ ਮਹਿਮਾਨਾਂ ਨੂੰ ਦਿਆਲ ਸਿੰਘ ਫੋਰਮ ਵੱਲੋਂ ਪ੍ਰਕਾਸ਼ਿਤ ਕਿਤਾਬਾਂ ਦੇ ਸੈਟ ਭੇਟ ਕੀਤੇ ਗਏ। ਪ੍ਰੋ. ਡਾ. ਰਜ਼ਾਕ ਸ਼ਾਹਿਦ ਨੇ ‘ਜੀ ਆਇਆ’ ਕਿਹਾ ਤੇ ਡਾ. ਮੁਜਾਹਿਦਾ ਬੱਟ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਤੀਜੇ ਦਿਨ ਲਾਹੌਰ ਕਾਲਜ ਫਾਰ ਵੂਮੈਨ ਯੂਨੀਵਰਸਿਟੀ ਤੋਂ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਨਕਾਣਾ ਸਾਹਿਬ ਬੱਸਾਂ ਰਾਹੀਂ ਵਿਦਿਆਰਥਣਾਂ ਤੇ ਵਿਦਵਾਨਾਂ ਨੂੰ ਲੈ ਜਾ ਕੇ ਕਾਨਫਰੰਸ ਆਯੋਜਿਤ ਕੀਤੀ ਗਈ। ਨਨਕਾਣਾ ਸਾਹਿਬ ਦੀ ਕਾਨਫਰੰਸ ਦੀ ਵਿਸ਼ੇਸ਼ਤਾ ਇਹ ਰਹੀ ਕਿ ਚੜ੍ਹਦੇ ਪੰਜਾਬ ਤੋਂ 8 ਵਿਦਵਾਨ ਸ਼ਾਮਿਲ ਹੋਏ। ਸਮਾਗਮ ਦੇ ਮੁੱਖ ਮਹਿਮਾਨ ਰਮੇਸ਼ ਸਿੰਘ ਅਰੋੜਾ ਮੈਂਬਰ ਪੰਜਾਬ ਅਸੈਂਬਲੀ ਸਨ। ਅਰੋੜਾ ਜੀ ਦੇ ਨਾਲ ਹਾਇਰ ਐਜ਼ੂਕੇਸ਼ਨ ਕਮਿਸ਼ਨ ਪੰਜਾਬ ਦੇ ਚੇਅਰਮੈਨ ਪ੍ਰੋ. ਡਾ. ਸ਼ਾਹਿਦ ਮੁਨੀਰ ਵੀ ਉਚੇਚੇ ਪ੍ਰਾਹੁਣੇ ਸਨ। ਕਾਨਫਰੰਸ ਦੇ ਸ਼ੁਰੂ ਵਿੱਚ ਹਜ਼ੂਰੀ ਰਾਗੀ ਸ੍ਰੀ ਨਨਕਾਣਾ ਸਾਹਿਬ ਬੀਬੀ ਮਨਬੀਰ ਕੌਰ ਦੇ ਜੱਥੇ ਨੇ ਸ਼ਬਦ ਗਾਇਨ ਕੀਤਾ। ਸੁਆਗਤੀ ਸ਼ਬਦ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਦਇਆ ਸਿੰਘ, ਲਾਹੌਰ ਕਾਲਜ ਫਾਰ ਵੂਮੈਨ ਯੂਨੀਵਰਸਿਟੀ ਵੱਲੋ ਡਾ. ਮੁਜਾਹਿਦਾ ਬੱਟ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ  ਪ੍ਰੋ. ਡਾ. ਮੁਹੰਮਦ ਅਫ਼ਜ਼ਲ ਨੇ ਅਦਾ ਕੀਤੇ। ਭਾਰਤ ਤੋਂ ਪ੍ਰੋ. ਡਾ. ਗੁਰਪਾਲ ਸਿੰਘ ਤੇ ਡਾ. ਧਨਵੰਤ ਕੌਰ, ਇੰਗਲੈਂਡ ਤੋਂ ਤਰਬੇਦੀ ਸਿੰਘ, ਕੈਨੇਡਾ ਤੋਂ ਅਜਾਇਬ ਸਿੰਘ ਚੱਠਾ, ਅਮਰੀਕਾ ਤੋਂ ਡਾ. ਚਰਨਜੀਤ ਸਿੰਘ ਗੁਮਟਾਲਾ, ਯੂਨੀਵਰਸਿਟੀ ਆਫ਼ ਜੰਗ ਦੇ ਵਾਇਸ ਚਾਂਸਲਰ ਮਹਾਨ ਪੰਜਾਬੀ ਵਿਦਵਾਨ ਪ੍ਰੋ. ਡਾ. ਨਬੀਲਾ ਰਹਿਮਾਨ, ਪੰਜਾਬ ਹਾਇਰ ਐਜ਼ੂਕੇਸ਼ਨ ਕਮਿਸ਼ਨ ਦੇ ਚੇਅਰਮੈਨ ਪੋ੍ਰ. ਡਾ. ਸ਼ਾਹਿਦ ਮੁਨੀਰ ਮੈਂਬਰ ਪੰਜਾਬ ਅਸੈਂਬਲੀ ਰਮੇਸ਼ ਸਿੰਘ ਅਰੋੜਾ ਨੇ ਸੰਗਤਾਂ ਤੇ ਵਿਦਿਆਰਥਣਾਂ ਨਾਲ ਆਪੋ ਆਪਣੇ ਵਿਚਾਰ ਸਾਂਝੇ ਕੀਤੇ। ਅਖ਼ੀਰ ਵਿੱਚ ਪ੍ਰੋਫ਼ੈਸਰ ਡਾ. ਮੁਜਾਹਿਦਾ ਬੱਟ ਤੇ ਕਾਨਫਰੰਸ ਦੇ ਮੇਜ਼ਬਾਨ ਵਾਇਸ ਚਾਂਸਲਰ ਗੁਰੂ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ ਨੇ ਆਏ ਪ੍ਰਾਹੁਣਿਆਂ ਦਾ ਧੰਨਵਾਦ ਕੀਤਾ। ਸਾਰੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਤੇ ਸਿਰੋਪਾਉ ਦੇ ਕੇ ਸਨਮਾਨਿਆ ਗਿਆ। ਸਟੇਜ ਸੈਕਟਰੀ ਦੀ ਸੇਵਾ ਡਾ. ਕਲਿਆਣ ਸਿੰਘ ਕਲਿਆਣ ਨੇ ਬਖ਼ੂਬੀ ਨਿਭਾਈ।

ਲੰਗਰ ਤੋਂ ਬਾਅਦ ਸਮੂਹ ਪ੍ਰਾਹੁਣਿਆਂ ਨੂੰ ਨਵੀਂ  ਉਸਾਰੀ ਗੁਰੂ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ ਵਿਖੇ ਲੈ ਜਾਇਆ ਗਿਆ। ਡਾ. ਮੁਹੰਮਦ ਅਫਜ਼ਲ ਵਾਇਸ ਚਾਂਸਲਰ ਨੇ ਪ੍ਰਾਹੁਣਿਆਂ ਨਾਲ ਯੂਨੀਵਰਸਿਟੀ ਦੀ ਲੇ-ਆਊਟ ਪਲਾਨ ਬਾਰੇ ਵਿਚਾਰ ਵਿਟਾਦਰਾਂ ਕੀਤਾ । ਚਾਹ ਪਾਰਟੀ ਤੋਂ ਬਾਅਦ ਪ੍ਰਾਹੁਣੇ ਲਾਹੌਰ ਵਾਪਿਸ ਆ ਗਏ।

ਇਸ ਕਾਨਫ਼ਰੰਸ ਦਾ ਸਿਹਰਾ ਪੰਜਾਬੀ ਮਹਿਕਮੇ ਦੀ ਮੁਖੀ ਡਾ. ਮੁਜਾਹਿਦਾ ਬੱਟ, ਡਾ. ਆਇਸ਼ਾ ਅਤੇ ਡਾ. ਕਲਿਆਣ ਸਿੰਘ ਦੇ ਸਿਰ ਹੈ ਜਿਨ੍ਹਾਂ ਨੇ ਕਈ ਹਫ਼ਤਿਆਂ ਦੀ ਅਣਥਕ ਮਿਹਨਤ ਮਗਰੋਂ ਇਸ ਕਾਨਫ਼ਰੰਸ ਨੂੰ ਕਾਮਯਾਬ ਕੀਤਾ। ਇਸ ਕਾਨਫ਼ਰੰਸ ਵਿਚ ਸੈਂਕੜੇ ਸਕਾਲਰਾਂ ਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਸਾਰਾ ਆਡੀਟੋਰੀਅਮ ਖਚਾ-ਖਚ ਭਰਿਆ ਹੋਇਆ ਸੀ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>