ਮਨੁੱਖੀ ਜਾਨਾਂ ਦਾ ਖੌਫ ਤੁੰਗ ਢਾਬ ਨਾਲੇ ਵਿਰੁੱਧ ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵਲੋਂ ਲੋਕਾਂ ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ

asr 1.resizedਅੰਮ੍ਰਿਤਸਰ – ਗੁਰੂ ਨਗਰੀ ਵਿੱਚ ਵੱਗਦੇ “ਮੌਤ” ਦੇ ਨਾਲੇ ਨੇ ਸੈਂਕੜੇ ਮਨੁੱਖੀ ਜਾਨਾਂ ਨੂੰ ਆਪਣੇ ਜ਼ਹਿਰੀਲੇ ਪ੍ਰਦੂਸ਼ਣ ਦੀ ਲਪੇਟ ਵਿੱਚ ਲਿਆ ਹੋਇਆ ਹੈ। ਹੋਲੀ ਸਿਟੀ ਵਾਸੀਆਂ ਵਲੋਂ ਵਿਕਾਸ ਮੰਚ ਤੇ ਨਾਲੇ ਦੇ ਨਾਲ ਲੱਗਦੀਆਂ ਦਰਜਨਾਂ ਕਾਲੋਨੀਆਂ ਦੇ ਵਾਸੀਆਂ ਦੇ ਸਹਿਯੋਗ ਨਾਲ ਅੱਜ ਹਵਾਈ ਅੱਡਾ ਰੋਡ ਤੇ ਗੁਮਟਾਲਾ ਬਾਈਪਾਸ ਤੇ ਸਰਕਾਰ ਤੇ ਪ੍ਰਸ਼ਾਸਨ ਦੀ ਨਲਾਇਕੀ ਵਿਰੁੱਧ ਰੋਸ ਪ੍ਰਦਰਸ਼ਨ ਕਰਕੇ ਇਹਨਾਂ ਦਾ ਪਿੱਟ ਸਿਆਪਾ ਕੀਤਾ ਗਿਆ। ਆਪਣੀਆਂ ਜ਼ਿੰਦਗੀਆਂ ਨਾਲ ਹੋ ਰਹੇ ਖਿਲਵਾੜ ਤੋਂ ਦੁੱਖੀ ਲੋਕ ਆਪਣੀ ਕੋਈ ਸੁਣਵਾਈ ਨਾ ਹੋਣ ਕਾਰਨ ਸੜਕਾਂ ਤੇ ਨਿਕਲ ਆਏ ਹਨ। ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਵਿੱਚ ਫੈਕਟਰੀਆਂ ਵਲੋਂ ਪਾਏ ਜਾਂਦੇ ਜ਼ਹਿਰੀਲੇ ਰਸਾਇਣਾਂ ਪਦਾਰਥਾਂ ਨੂੰ ਤੁਰੰਤ ਬੰਦ ਨਾ ਕੀਤਾ ਗਿਆ ਤਾਂ ਹਵਾਈ ਅੱਡਾ ਰੋਡ ਪੱਕੇ ਤੌਰ ਤੇ ਜਾਮ ਕਰਕੇ ਪੱਕਾ ਮੋਰਚਾ ਲਾਇਆ ਜਾਵੇਗਾ।

ਪ੍ਰੋ: ਸਰਚਾਂਦ ਸਿੰਘ ਵਲੋਂ ਦਿਤੀ ਗਈ ਜਾਣਕਾਰੀ ਵਿਚ ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵਲੋਂ ਅੰਮ੍ਰਿਤਸਰ ਵਿਕਾਸ ਮੰਚ,ਹਰਿਆਵਲ ਪੰਜਾਬ ਸੰਸਥਾ ਅਤੇ ਹੋਰ ਵਾਤਾਵਰਣ ਪ੍ਰੇਮੀਆਂ ਦੇ ਸਹਿਯੋਗ ਨਾਲ ਗੁਰੂ ਨਗਰੀ ਅੰਮ੍ਰਿਤਸਰ ਵਿਚੋਂ ਲੰਘਦੇ ਤੁੰਗ ਢਾਬ ਨਾਲੇ ਵਿੱਚ ਵਹਿੰਦੇ ਜ਼ਹਿਰੀਲੇ ਪਾਣੀ ਨੂੰ ਬੰਦ ਕਰਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ।

ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਦੇ ਆਗੂ ਰਾਜਨ ਮਾਨ, ਗੁਰਦੇਵ ਸਿੰਘ ਮਾਹਲ,ਜੋਗੇਸ਼ ਕਾਮਰਾ, ਡਾਕਟਰ ਅਵਤਾਰ ਸਿੰਘ ਉੱਪਲ, ਵਿਕਾਸ ਮੰਚ ਦੇ ਪ੍ਰਧਾਨ ਹਰਪਾਲ ਸਿੰਘ ਚਾਹਲ, ਹਰਿਆਵਲ ਪੰਜਾਬ ਸੰਸਥਾ ਦੇ ਆਗੂ ਦਲਜੀਤ ਸਿੰਘ ਕੋਹਲੀ ਨੇ ਕਿਹਾ ਕਿ ਇਸ ਤੁੰਗ ਢਾਬ ਨਾਲੇ ਨੇ ਵੇਰਕਾ, ਮਜੀਠਾ ਬਾਈਪਾਸ ਤੋਂ ਗੁਮਟਾਲਾ, ਮਾਹਲ ਪਿੰਡ, ਰਾਮ ਤੀਰਥ ਆਲੇ ਦੁਆਲੇ ਰਹਿਣ ਵਾਲੇ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਕੇ ਰੱਖ ਦਿੱਤਾ। ਕਈਆ ਦਾ ਧਂਅ ਤੱਕ ਖਰਾਬ ਕਰ ਦਿੱਤਾ, ਆਲੇ ਦੁਆਲੇ ਰਹਿਣ ਵਾਲੇ ਹਜ਼ਾਰਾਂ ਲੋਕ ਕਈ ਗੰਭੀਰ ਸਮੱਸਿਆਵਾਂ ਨਾਲ ਹੁਣ ਝੂਜ਼ ਰਹੇ ਹਨ। ਲੋਕਾਂ ਦੇ ਘਰ ਦੇ ਏ.ਸੀ, ਫ੍ਰੀਜ਼, ਮਾਈਲਡ ਸਟੀਲ ਦਾ ਸਮਾਨ ਹਰ ਸਾਲ ਖਰਾਬ ਹੋ ਜਾਂਦਾ।

ਉਹਨਾਂ ਕਿਹਾ ਇਸ ਨਾਲੇ ਵਿੱਚ ਪੈ ਰਿਹਾ ਗੰਦਾ ਕੈਮੀਕਲ ਯੁਕਤ ਪਾਣੀ ਜ਼ਹਿਰ ਬਣ ਕੇ ਧਰਤੀ ਹੇਠਲੇ ਪਾਣੀ ਨੂੰ ਜ਼ਹਿਰ ਬਣਾ ਰਿਹਾ ਅਤੇ ਖ਼ਤਰਨਾਕ ਗੈਸਾਂ ਦੇ ਰਿਸਾਵ ਨਾਲ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਕੁਝ ਵੱਡੀਆਂ ਫੈਕਟਰੀਆਂ ਵਾਲੇ ਸਿਆਸੀ ਪਹੁੰਚ ਰੱਖਣ ਕਾਰਨ ਸਾਰੇ ਕਾਇਤੇ ਕਾਨੂੰਨਾਂ ਨੂੰ ਛਿੱਕੇ ਟੰਗੀ ਫਿਰਦੇ ਹਨ। ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਅਤੇ ਵਿਦੇਸ਼ਾਂ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਇਸ ਪਵਿੱਤਰ ਨਗਰੀ ਵਿਚ ਦਰਬਾਰ ਸਾਹਿਬ ਨਤਮਸਤਕ ਹੋਣ ਆਉਂਦੇ ਹਨ ਅਤੇ ਸ਼ਹਿਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਇਹ ਗੰਦਾ ਨਾਲਾ ਉਹਨਾਂ ਦਾ ਸੁਆਗਤ ਕਰਦਾ ਹੈ।  ਸ਼ਹਿਰ ਦੇ ਹੀ ਲੋਕਲ ਬਾਡੀ ਮੰਤਰੀ ਹੋਣ ਦੇ ਬਾਵਜੂਦ ਇਸ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ। ਹਰਵਾਰ ਵੋਟਾਂ ਦੇ ਵਕਤ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਇਸਦੇ ਤੁਰੰਤ ਹੱਲ ਕੱਢਣ ਦੇ ਲਾਰੇ ਲਾ ਕੇ ਲੋਕਾਂ ਤੋਂ ਵੋਟਾਂ ਬਟੋਰ ਲਈਆਂ ਜਾਂਦੀਆਂ ਹਨ ਪਰ ਸੱਤਾ ਤੇ ਕਾਬਜ਼ ਹੋਣ ਤੋਂ ਬਾਅਦ ਰਫੂਚੱਕਰ ਹੋ ਜਾਂਦੇ ਹਨ।

ਉਹਨਾਂ ਕਿਹਾ ਕਿ ਲੋਕਾਂ ਦੀਆਂ ਵੱਡੀਆਂ ਆਸਾਂ ਉਮੀਦਾਂ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦੂਜੀਆਂ ਸਰਕਾਰਾਂ ਵਾਂਗ ਜੁਮਲੇ ਬਾਜ਼ ਹੀ ਨਜ਼ਰ ਆ ਰਹੀ ਹੈ ਜਿਸਨੇ ਵੀ ਲੋਕਾਂ ਦੀ ਬਾਂਹ ਨਹੀਂ ਫੜੀ। ਉਹਨਾਂ ਕਿਹਾ ਕਿ ਲੁਧਿਆਣਾ ਦੇ ਬੁੱਢੇ ਨਾਲੇ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ ਪਰ ਗੁਰੂ ਨਗਰੀ ਵਿਚੋਂ ਲੰਘਦੇ ਇਸ ਮੌਤ ਦੇ ਨਾਲੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।

ਲੋਕ ਕਈ ਸਾਲਾਂ ਤੋਂ ਆਪਣਾ ਦਰਦ ਬਿਆਨ ਕਰ ਰਹੇ ਹਨ ਪਰ ਕਿਸੇ ਦੇ ਕੰਨ ਤੇ ਕੋਈ ਜੁੰਂਅ ਨਹੀਂ ਸਰਕੀ। ਅੰਮ੍ਰਿਤਸਰ ਤੋਂ ਲੋਕਸਭਾ ਸੰਸਦ ਘੁਰਜੲੲਟ ਸ਼ਨਿਗਹ ਅੁਜਲੳ ਜੀ ਵੱਲੋਂ ਵੀ ਇਹ ਮੁੱਦਾ ਕਈ ਵਾਰ ਲੋਕਸਭਾ ਵਿੱਚ ਚੁੱਕਿਆ ਗਿਆ ਹੈ।
ਉਹਨਾਂ ਕਿਹਾ ਕਿ ਨਿਵੇਕਲੀ ਤਕਨੀਕ ਨਾਲ ਇਸ ਤੁੰਗ ਢਾਬ ਗੰਦੇ ਨਾਲੇ ਨੂੰ ਪੂਰੀ ਤਰ੍ਹਾਂ ਸਾਫ਼ ਕਰਕੇ ਵਧੀਆ ਕੀਤਾ ਜਾਵੇ । ਨਾਲੇ ਵਿੱਚ ਦੋਵੇਂ ਪਾਸੇ ਪਾਈਪ ਪਾ ਕੇ ਫੈਕਟਰੀਆਂ ਦੇ ਸੀਵਰੇਜ਼ ਦਾ ਪਾਣੀ ਸ਼ਹਿਰ ਤੋਂ ਬਾਹਰ ਟਰੀਟਮੈਂਟ ਪਲਾਂਟ ਵਿੱਚ ਲਿਜਾਇਆ ਜਾਵੇ ਅਤੇ ਇਸ ਵਿੱਚ ਸਾਫ਼ ਪਾਣੀ ਛੱਡਿਆ ਜਾਵੇ, ਆਲੇ ਦੁਆਲੇ ਹਰਿਆਵਲ ਨੂੰ ਵਿਕਸਿਤ ਕੀਤਾ ਜਾਵੇ ਤਾਂ ਇਹ ਨਰਕ ਬਣਿਆਂ ਨਾਲਾ ਭਵਿੱਖ ਵਿੱਚ ਸੈਰ ਸਪਾਟਾ ਕੇਂਦਰ ਵੀ ਬਣ ਸਕਦਾ! ਉਹਨਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਇਸ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਅਤੇ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਬਚਾਇਆ ਜਾਵੇ। ਉਹਨਾਂ ਮੰਗ ਕੀਤੀ ਕਿ ਇਸ ਵਿੱਚ ਆਲੇ ਦੁਵਾਲੇ ਫੈਕਟਰੀਆਂ ਦਾ ਕੈਮੀਕਲ ਪਾਣੀ  ਨਾ ਡਿੱਗੇ। ਇਸ ਲਈ ਬਕਾਇਦਾ ਛਛਠੜ ਮੋਨੀਟਰਿੰਗ ਵੀ ਕੀਤੀ ਜਾਵੇ। ਇਸ ਮੌਕੇ ਤੇ ਵਿਜੇ ਸ਼ਰਮਾ, ਡਾਕਟਰ ਬਿਕਰਮਜੀਤ ਸਿੰਘ ਬਾਜਵਾ, ਜਗਜੀਤ ਸਿੰਘ ਰੰਧਾਵਾ, ਦਰਸ਼ਨ ਸਿੰਘ ਬਾਠ, ਗੁਰਪ੍ਰੀਤ ਸਿੰਘ ਸਿੱਧੂ ਦਿਲਬਾਗ ਸਿੰਘ ਸੰਧੂ, ਪੰਕਜ਼ ਅਰੋੜਾ, ਕਰਨ ਸਿੰਘ , ਰਾਜਬੀਰ ਸਿੰਘ ਸੰਧੂ, ਡਾਕਟਰ ਡੀ ਪੀ ਸਿੰਘ , ਹਰਚਰਨ ਸਿੰਘ ਆਦਿ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>