ਸਿਧੂ ਮੁਸੇਵਾਲੇ ਦੇ ਮਾਤਾ ਪਿਤਾ ਨੇ ਯੂਕੇ ਦੇ ਸਿਖ ਐਮਪੀ ਢੇਸੀ ਅਤੇ ਪ੍ਰੀਤ ਕੌਰ ਗਿਲ ਨਾਲ ਮੁਲਾਕਾਤ ਕਰ ਇਨਸਾਫ ਦਿਵਾਉਣ ਵਿਚ ਮਦਦ ਦੀ ਕੀਤੀ ਅਪੀਲ

IMG-20221126-WA0019.resizedਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) -: ਸਿਧੂ ਮੁਸੇਵਾਲੇ ਦੇ ਮਾਤਾ ਪਿਤਾ ਨੇ ਬਰਤਾਨੀਆਂ ਦੇ ਸਿਖ ਐਮਪੀ ਅਤੇ ਬਰਤਾਨੀਆਂ ਆਲ ਪਾਰਟੀ ਪਾਰਲੀਮੈਂਟਰੀ ਗਰੁਫ ਫਾਰ ਸਿੱਖਸ ਦੀ ਚੇਅਰਪਰਸਨ ਪ੍ਰੀਤ ਕੌਰ ਗਿਲ ਅਤੇ ਵਾਈਸ ਚੇਅਰ ਤਨਮਨਜੀਤ ਸਿੰਘ ਢੇਸੀ ਨਾਲ ਉਚੇਚੇ ਤੌਰ ਤੇ ਇਕ ਬਹੁਤ ਹੀ ਅਹਿਮ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੇ ਪੁੱਤਰ ਸਿਧੂ ਮੁਸੇਵਾਲੇ ਦੇ ਕਤਲ ਦੀ ਦੁੱਖਭਰੀ ਕਹਾਣੀ ਦਸ ਕੇ ਇਨਸਾਫ ਦਿਵਾਉਣ ਵਿਚ ਮਦਦ ਕਰਨ ਦੀ ਭਾਵੁਕ ਅਪੀਲ ਕੀਤੀ । ਜਿਸ ਨੂੰ ਸੁਣਨ ਉਪਰੰਤ ਸਿੱਖ ਐਮ ਪੀਜ ਨੇ ਉਨ੍ਹਾਂ ਨੂੰ ਭਰੋਸਾ ਦਿਵਾਉਦੇਂ ਹੋਏ ਕਿਹਾ ਕਿ ਵਿਦੇਸ਼ਾਂ ਦੀ ਧਰਤੀ ਤੇ ਵਸ ਰਹੇ ਸਿੱਖ ਤੁਹਾਡੇ ਨਾਲ ਹਨ ਤੇ ਤੁਹਾਡੇ ਵਲੋਂ ਆਪਣੇ ਪੁੱਤਰ ਦੇ ਇਨਸਾਫ ਲਈ ਲੜੀ ਜਾ ਰਹੀ ਲੜਾਈ ਵਿਚ ਅਸੀਂ ਤੁਹਾਡੇ ਨਾਲ ਖੜੇ ਹਾਂ । ਸਾਡੇ ਕੋਲੋ ਜਿਤਨੀ ਹੋ ਸਕੇਗੀ ਮਦਦ ਮਿਲੇਗੀ । ਉਨ੍ਹਾਂ ਕਿਹਾ ਕਿ ਸਿਧੂ ਦਾ ਆਪਣੇ ਗਾਣਿਆ ਰਾਹੀ ਸਿੱਖੀ ਦਾ ਨਾਮ ਸੰਸਾਰ ਭਰ ਵਿਚ ਫੈਲਾੳਣ ਦਾ ਬਹੁਤ ਵਡਾ ਯੋਗਦਾਨ ਹੈ ਤੇ ਇੱਥੇ ਬਰਤਾਨੀਆਂ ਅੰਦਰ ਦੇ ਕਲਾਕਾਰਾਂ ਵਿਚ ਵੀ ਉਸ ਦਾ ਬਹੁਤ ਮਾਣ ਸਤਿਕਾਰ ਹੈ । ਇਸ ਲਈ ਮੌਜੁਦਾ ਸਰਕਾਰ ਨੂੰ ਵੀ ਇਨ੍ਹਾਂ ਨੂੰ ਜਲਦ ਤੋਂ ਜਲਦ ਇਨਸਾਫ ਦਿਵਾਉਣਾ ਚਾਹੀਦਾ ਹੈ ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>