ਲੁਧਿਆਣਾ ਦੇ ਬੀਸੀਐਮ ਆਰਿਆ ਮਾਡਲ ਸਕੂਲ ਦੇ ਬਾਹਰ ਸਥਾਪਤ ਲੰਗਸ ਬਿਲਬੋਰਡ ਪਰਦੂਸ਼ਤ ਹਵਾ ਵਿੱਚ ਸਾਹ ਲੈਣ ਦੇ ਸਿਹਤ ਪ੍ਰਭਾਵਾਂ ਦੇ ਪ੍ਰਤੀ ਕਰੇਗਾ ਜਾਗਰੁਕ

Ludhiana1.resizedਲੁਧਿਆਣਾ – ਲੁਧਿਆਣਾ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਪਹਿਲ ਵਿੱਚ, ਵੱਡੇ ਆਕਾਰ ਦੇ ਫੇਫੜਿਆਂ ਤੋਂ ਯੂਕਤ ਇਕ ਇੰਟਰੇਕਟਿਵ ਆਰਟ ਇੰਸਟਾਲੈਸ਼ਨ ਪਰਦੂਸ਼ਤ ਹਵਾ ਵਿਚ ਸਾਂਹ ਲੈਣ ਦੇ ਸੇਹਤ ਪ੍ਰਭਾਵਾਂ ਤੇ ਪਬਲਿਕ ਅਵੈਰਨੇਸ ਪੈਦਾ ਕਰੇਗਾ। ‘ਦੀ ਬਿਲਬੋਰਡ ਦੇਟ ਬ੍ਰੀਥ’ ਨਾਂਅ ਦਾ ਇਹ ਬਿਲਬੋਰਡ ਸ਼ੰਦੇਸ ਸਥਾਨਕ ਚਿੰਤਤ ਨਾਗਰਿਕਾਂ ਦੀ ਮੌਜੂਦਗੀ ਵਿਚ ਬੀਸੀਐਮ ਆਰਿਆ ਸੀਨਿਅਰ ਸੈਕੇਂਡਰੀ ਸਕੂਲ ਦੇ ਬਾਹਿਰ ਫੁਟਪਾਥ ਤੇ ਸਥਾਪਤ ਕੀਤਾ ਗਿਆ ਹੈ।

ਇਹ ਜਾਗਰੂਕਤਾ ਮੂਹਿੰਮ ਇਕੋਸਿੱਖ ਦੂਆਰਾ ਕਲੀਨ ਏਅਰ ਪੰਜਾਬ ਦੇ ਸਹਿਯੌਗ ਤੋਂ ਵਾਯੂ ਪਰਦੂਸ਼ਣ ਦੇ ਪ੍ਰਤੀ ਸਜਗ ਕਰਣ ਦੀ ਦਿਸ਼ਾ ਵਿਚ ਚਲਾਇਆ ਗਿਆ ਹੈ ਜਿਸਨੂੰ ਨੋਲੇਜ ਪਾਰਟਨਰ ਦੇ ਰੂਪ ਵਿੱਚ ਪੰਜਾਬ ਐਗਰੀਕਲਚਰ ਯੂਨਿਵਰਸਿਟੀ ਦੂਆਰਾ ਸਮਰਥਨ ਪ੍ਰਾਪਤ ਹੈ।

ਚੋਕ ਵਾਇਟ ਫੇਫੜਿਆਂ ਨੂੰ ਹਾਈ ਏਫਿਸ਼ੈਂਸੀ ਪਾਰਟੀਕੁਲੇਟ ਏਅਰ (ਐਚਈਪੀਏ) ਫਿਲਟਰ ਦਾ ਉਪਯੋਗ ਕਰ ਕੇ ਬਣਾਇਆ ਗਿਆ ਹੈ। ਧੂਲ ਨੂੰ ਰੋਕਣ ਦੇ ਲਈ ਇਸਦਾ ਇਸਤੇਮਾਲ ਆਪਰੇਸ਼ਨ ਥਿਏਟਰ, ਪ੍ਰਦੂਸ਼ਣ ਰੋਧੀ ਮਾਸਕ ਅਤੇ ਹੋਰ ਥਾਂਵਾਂ ਵਿਚ ਫਿਲਟਰਾਂ ਦੇ ਰੁਪ ਵਿੱਚ ਕੀਤਾ ਜਾਂਦਾ ਹੈ। ਇਨ੍ਹਾਂ ਫੇਫੜਿਆਂ ਵਿਚ ਪੱਖੇ ਵੀ ਲੱਗੇ ਹੋਏ ਹਨ ਜੋ ਕਿ ਸਾਂਹ ਲੈਣ ਵਾਲੇ ਫੈਫੜਿਆਂ ਦੀ ਕਾਰਜਪ੍ਰਣਾਲੀ ਦੀ ਨਕਲ ਕਰਣ ਦੇ  ਲਈ ਹਵਾ ਖਿੱਚਦੇ ਹਨ। ਅੱਗਲੇ ਕੁਝ ਦਿਨਾਂ ਵਿਚ ਪਰਦੂਸ਼ਤ ਧੂਲ ਅਤੇ ਗੱਡਿਆਂ ਤੋਂ ਨਿਕਲਣ ਵਾਲੇ ਕੰਨ ਐਚਈਪੀਏ ਫਿਲਟਰਾਂ ਵਿੱਚ ਫਸਣ ਲਗਣਗੇ ਜਿਸਤੋਂ ਕਿ ਚੋਕ ਵਾਇਟ ਦੇ ਇਹ ਫੇਫੜਿਆਂ ਦਾ ਰੰਗ ਪਰਦੂਸ਼ਣ ਦੇ ਚਲਦੇ ਭੂਰਾ ਜਾਂ ਕਾਲਾ ਹੋ ਜਾਵੇਗਾ।

Ludhiana3.resizedਵਾਯੂ ਪਰਦੂਸ਼ਣ ਨਾ ਕੇਵਲ ਸਿਰਫ ਜਲਵਾਯੂ ਬਦਲਣ ‘ਚ ਯੋਗਦਾਨ ਦਿੰਦੇ ਹਨ ਬਲਕਿ ਬੀਮਾਰੀਆਂ ਅਤੇ ਮੌਤ ਦੇ ਕਾਰਣ ਲੋਕਾਂ ਦੀ ਸੇਹਤ ਵਿਚ ਨੇਗੇਟਿਵ ਪ੍ਰਭਾਵ ਵੀ ਪਾਉਂਦੇ ਹਨ। ਲੁਧਿਆਣਾ ਵਿਖੇ ਡੀਐਮਸੀ ਹਸਪਤਾਲ ਦੇ ਸੀਨਿਅਰ ਪਲਮੋਨੋਲੋਜਿਸਟ ਡਾਕਟਰ ਆਕਾਸ਼ਦੀਪ ਨੇ ਦਸਿਆ ਕਿ ਵਾਯੂ ਪਰਦੂਸ਼ਣ ਫੇਫੜਿਆਂ ਦੇ ਕੇਂਸਰ, ਦਿਲ ਸੰਬੰਧੀ ਘਟਨਾਵਾਂ, ਸੈਂਟਰਲ ਨਰਵਸ ਸਿਸਟਮ ਦੇ ਡਿਸਫੰਕਸ਼ਨ ਅਤੇ ਚਮੜੀ ਰੋਗਾਂ ਦੇ ਨਾਲ ਨਾਲ ਸਾਂਹ ਦੀ ਬੀਮਾਰੀਆਂ ਜਿਵੇਂ ਕ੍ਰੋਨਿਕ ਆਬਸਟ੍ਰਕਸ਼ਨ ਪਲਮਨਰੀ ਡਿਿਜਸ (ਸੀਉਪੀਡੀ), ਅਸਥਮਾ ਅਤੇ ਬ੍ਰੋਂਕਿਉਲਾਇਟਿਸ ਆਦਿ ਨੂੰ ਨਿਯੌਤਾ ਦਿੰਦੇ ਹਨ। ਹੈਲਥ ਏਮਰਜੇਂਸੀ ਦੇ ਲਈ ਘਾਤਕ ਇਹ ਵਾਯੂ ਪਰਦੂਸ਼ਣ ਦਿਨੋਂਦਿਨ ਵੱਧਦਾ ਜਾ ਰਿਹਾ ਹੈ।

ਵਾਤਾਵਰਣਵਿਦ ਗਗਨੀਸ਼ ਸਿੰਘ ਖੁਰਾਨਾ ਨੇ ਕਿਹਾ ਕਿ ਇਹ ਬਿਲਬੋਰਡ ਨਾਗਰਿਕਾਂ, ਗੈਰ ਸਰਕਾਰੀ ਸੰਗਠਨਾਂ ਅਤੇ ਸਾਡੇ ਸ਼ਹਿਰ ਦੇ ਸਰਕਾਰੀ ਵਿਭਾਗਾਂ ਦੀ ਜਾਗਰੁਕ ਭਾਗੀਦਾਰੀ ਨੂੰ ਹੂੰਗਾਰਾ ਪ੍ਰਦਾਨ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਦਾ ਮੁੱਖ ਉਦੇਸ਼ ਸ਼ਹਿਰ ਦੇ ਵਸਨਿਕਾਂ ਅਤੇ ਹੋਰ ਸਟੇਕਹੋਲਡਰਾਂ ਦੇ ਵਿਚਕਾਰ ਜਾਗਰੁਕਤਾ ਦਾ ਇਕ ਮਾਡਲ ਤਿਆਰ ਕਰਨਾ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀ ਸ਼ਹਿਰ ਦੇ ਏਅਰ ਕੂਵਾਲਿਟੀ ਇੰਡੇਕਸ (ਏਕਿਯੂਆਈ) ਦਾ ਵੀ ਉਸੇ ਤਰਾਂ੍ਹ ਨਿਰੱਖਣ ਕਰੀਏ ਜਿਸ ਤਰਾਂ੍ਹ ਅਸੀ ਅਪਣੇ ਮੋਬਾਇਲ ਤੋਂ ਮੌਸਮ ਦਾ ਹਾਲ ਪਤਾ ਕਰਦੇ ਹਨ।

ਲੁਧਿਆਣਾ ਕਲੀਨ ਏਅਰ ਐਕਸ਼ਨ ਪਲਾਨ ਦੇ ਅਨੁਸਾਰ ਸ਼ਹਿਰ ਦੀ ਔਸਤਨ ਏਅਰ ਕੂਵਾਲਿਟੀ ਇੰਡੇਕਸ (ਏਕਿਉਆਈ) ਨੂੰ ਮਾਪਣ ਦੇ ਲਈ 31 ਮਾਰਚ 2020 ਲੁਧਿਆਣਾ ਦੇ ਵੱਖ ਵੱਖ ਥਾਂਵਾਂ ਤੇ ਚਾਰ ਕੰਟੀਨਿਉਸ ਐਂਬੀਏਂਟ ਏਅਰ ਕੂਵਾਲਿਟੀ ਮੋਨੀਟਰਿੰਗ ਸ਼ਟੇਸ਼ਨ ਸਥਾਪਤ ਕੀਤੇ ਜਾਣੇ ਸੀ ਜੋ ਕਿ ਅੱਜ ਤਕ ਸਥਾਪਤ ਨਹੀਂ ਹੋ ਸਕੇ।

ਸਾਫ ਹਵਾ ਪ੍ਰਾਪਤ ਕਰਣ ਦੇ ਲਈ ਨਾਗਰਿਕਾਂ ਦੀ ਭਾਗੀਦਾਰੀ ਬਹੁਤ ਜਰੂਰੀ ਹੈ ਕਿਉਂਕਿ ਅਸੀ ਸਾਰਿਆਂ ਨੂੰ ਜੀਉਣ ਦੇ ਲਈ ਸਾਫ ਹਵਾ ਦੀ ਲੌੜ੍ਹ ਹੂੰਦੀ ਹੈ। ਇਕੋਸਿੱਖ ਦੀ ਪ੍ਰੇਜੀਡੇਂਟ ਦੇ ਅਨੁਸਾਰ ਫੇਫੜਿਆਂ ਦਾ ਇਹ ਬਿਲਬੋਰਡ ਇਕ ਸੁਚਕ ਦੇ ਰੁਪ ਵਿਚ ਕੰਮ ਕਰੇਗਾ ਜੋ ਸਾਡੀ ਜੀਵਨਸ਼ੈਲੀ ਨੂੰ ਰਿਫਲੇਕਟ, ਉਸਤੇ ਕੰਮ ਕਰਣ ਅਤੇ ਬਦਲਣ ਵਿਚ ਸਾਰਥਕ ਸਿੱਧ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਇਸ ਮੂਹਿੰਮ ਨੂੰ ਹੋਰ ਜਿਆਦਾ ਮਜਬੂਤੀ ਦੇਣ ਦੇ ਲਈ ਸ਼ਹਿਰ ਦੀ ਥਾਂਵਾਂ ਤੇ ਵੀ ਇਹ ਬਿਲਬੋਰਡ ਸਥਾਪਿਤ ਕਰਵਾਉਣਗੇਂ ਤਾਂ ਜੋ ਸਾਡਾ ਸੰਦੇਸ਼ ਦੂਰ ਦੂਰ ਤਕ ਫੈਲਾਇਆ ਜਾ ਸਕੇ।

ਬੀਐਮਐਸ ਆਰਿਆ ਦ ਇਨਵਾਇਰਮੇਂਟ ਮੈਨੇਜਰ ਵਿਪ੍ਰਾ ਕਾਲੇ ਨੇ ਕਿਹਾ ਕਿ ਹਵਾ ਦੀ ਬਿਗੜਦੀ ਗੁਣਵੱਤਾ ਐਂਥ੍ਰੌਪੋਜੈਨਿਕ ਦਾ ਕਾਰਣ ਹੈ ਅਤੇ ਜਲਵਾਯੂ ਬਦਲਣ ਤੋਂ ਵੱਧ ਰਹੀ ਅਪਦਾ ਦੇ ਲਈ ਸਮਾਜ ਨੂੰ ਜਾਗਰੁਕ ਕਰਣ ਦੀ ਲੋੜ੍ਹ ਹੈ ਤਾਂ ਕਿ ਆਉਣ ਵਾਲੀ ਪੀੜੀਆਂ ਨੂੰ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਸਕੇ।

ਸੀਨਿਅਰ ਸਾਇੰਟਿਸਟ ਡਾਕਟਰ ਪ੍ਰਭਜਯੌਤ ਕੌਰ ਨੇ ਕਿਹਾ ਕਿ ਪੰਜਾਬ ਜਿਆਦਾਤਰ ਇਕ ਹਰਾ ਭਰਾ ਸੁਬਾ ਹੈ ਜਿਸਦੀ ਲਗਭਗ 83 ਫੀਸਦੀ ਭੂਮਿ ਕਿਰਸ਼ੀ ਦੇ ਉਪਯੋਗ ਵਿਚ ਲਿਆਈ ਜਾਂਦੀ ਹੈ ਅਤੇ ਇਸਦੇ ਬਾਵਜੂਦ ਪੰਜਾਬ ਦਾ ਏਕਿਯੂਆਈ ਹੋਣ ਵੀ ਜਿਆਦਾ ਹੈ। ਸੁਬੇ ਦੀ ਜਿਆਦਾਤਰ ਹਵਾ ਖਰਾਬ ਤੋਂ ਬਹੁਤ ਖਰਾਬ ਦੀ ਕੈਟੇਗਰੀ ਵਿਚ ਆਉਂਦੀ ਹੈ ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ।

ਉਨ੍ਹਾਂ ਨੇ ਇਸ ਗਲ੍ਹ ਤੇ ਜੋਰ ਦਿਤਾ ਕਿ ਜਨਤਾ ਨੂੰ ਏਕਿਯੂਆਈ ਦੇ ਵਿਸ਼ੇ ਤੇ ਜਾਗਰੁਕ ਕਰਣਾ ਪਵੇਗਾ ਅਤੇ ਦਸਣਾ ਹੋਵੇਗਾ ਕਿ ਵਾਯੂ ਪਰਦੂਸ਼ਣ ਕਿਸ ਤਰਾ੍ਹ ਸਾਡੀ ਸੇਹਤ ਨੂੰ ਨੁਕਸਾਨ ਪਹੂੰਚਾਉਂਦਾ ਹੈ। ਇਸੇ ਦੇ ਨਾ ਵਿਿਹਕਲ ਇਮਰਸ਼ਨ ਯਾਨਿ ਉਤਸਰਜ ਵਿਚ ਵੀ ਕਟੌਤੀ ਕਰਣ ਦੀ ਲੋੜ੍ਹ ਹੈ ਅਤੇ ਲੋਕਾਂ ਨੂੰ ਇਸ ਦੇ ਪ੍ਰਤੀ ਵੀ ਜਾਗਰੁਕ ਕਰਣਾ ਪਵੇਗਾ ਕਿ ਉਹ ਘੱਟ ਤੋਂ ਘੱਟ ਗੱਡਿਆਂ ਦਾ ਇਸਤੇਮਾਲ ਕਰਣ।

ਉਨ੍ਹਾਂ ਨੇ ਉਮੀਦ ਜਤਾਈ ਕਿ ਫੇਫੜਿਆਂ ਦਾ ਬਿਲਬੋਰਡ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਣ ਵਿਚ ਬਹੁਤ ਸਾਰਥਕ ਸਿੱਧ ਹੋਵੇਗਾ ਕਿਉਂਕਿ ਹੁਣ ਲੋਕਾਂ ਨੂੰ ਸਮਝ ਆ ਗਈ ਹੈ ਕਿਨ੍ਹਾਂ ਵਾਯੂ ਪਰਦੂਸ਼ਣ ਦਾ ਸੰਕਟ ਕਿ ਗੰਭੀਰ ਹੋ ਚੁਕਿਆ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>