ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ ) ਵੱਲੋਂ ਜਿਲਾ ਰੋਪੜ ਦਾ ਪ੍ਰਦੀਪ ਸਿੰਘ ਪ੍ਰਧਾਨ ਨਿਯੁਕਤ

ਪ੍ਰਦੀਪ ਸਿੰਘ ਨੂੰ ਜਿਲਾ ਰੋਪੜ ਦਾ ਪ੍ਰਧਾਨ ਨਿਯੁਕਤ ਕਰਦੇ ਹੋਏ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਅਮਰਜੀਤ ਸਿੰਘ ਚਾਵਲਾ , ਪ੍ਰਧਾਨ ਅਮਰਬੀਰ ਸਿੰਘ ਢੋਟ , ਲਖਬੀਰ ਸਿੰਘ ਸੈਖੋ , ਮਨਜੀਤ ਸਿੰਘ ਬਾਠ , ਜਗਪ੍ਰੀਤ ਸਿੰਘ ਮੱਨੀ ਆਦਿ

ਪ੍ਰਦੀਪ ਸਿੰਘ ਨੂੰ ਜਿਲਾ ਰੋਪੜ ਦਾ ਪ੍ਰਧਾਨ ਨਿਯੁਕਤ ਕਰਦੇ ਹੋਏ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਅਮਰਜੀਤ ਸਿੰਘ ਚਾਵਲਾ , ਪ੍ਰਧਾਨ ਅਮਰਬੀਰ ਸਿੰਘ ਢੋਟ , ਲਖਬੀਰ ਸਿੰਘ ਸੈਖੋ , ਮਨਜੀਤ ਸਿੰਘ ਬਾਠ , ਜਗਪ੍ਰੀਤ ਸਿੰਘ ਮੱਨੀ ਆਦਿ

ਅੱਜ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ)  ਦਾ ਰੋਪੜ ਯੁਨਿਟ ਸਥਾਪਿਤ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਵੱਲੋਂ ਪ੍ਰਦੀਪ ਸਿੰਘ ਨੂੰ ਜਿਲ੍ਹਾ ਰੋਪੜ ਦਾ ਪ੍ਰਧਾਨ ਥਾਪਿਆ ਗਿਆ। ਉਸ ਦੇ ਨਾਲ ਗੁਰਕਰਨ ਸਿੰਘ ਨੂੰ ਜਰਨਲ ਸੱਕਤਰ,ਮਨਜੋਤ ਸਿੰਘ ਨੂੰ ਮੀਤ ਪ੍ਰਧਾਨ ਅਤੇ ਨਵਦੀਪ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ  ਇਸੇ ਤਰਾਂ ਫੈਡਰੇਸ਼ਨ ਦੇ ਸਾਬਕਾ ਜਿਲ੍ਹਾ ਪ੍ਰਧਾਨ ਜਸਵੀਰ ਸਿੰਘ ਰਾਣਾ ਅਤੇ ਹਰਜਿੰਦਰ ਸਿੰਘ ਮੱਸੇਵਾਲ ਨੂੰ ਫੈਡਰੇਸ਼ਨ ਦੇ ਕੌਮੀ ਮੀਤ ਪ੍ਰਧਾਨ ਬਣਾਏ ਗਏ।

ਅੱਜ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਕਿਹਾ ਕਿ ਫੈਡਰੇਸ਼ਨ ਸਿੱਖ ਪੰਥ ਦਾ ਹਰਿਆਵਲ ਦਸਤਾ ਹੈ ਅਤੇ ਇਸ ਵਿਚ ਸ਼ਾਮਿਲ ਹੋਏ ਸਾਰੇ ਨੌਜਵਾਨਾਂ ਦਾ ਸਵਾਗਤ ਹੈ ਉਹਨਾਂ ਕਿਹਾ ਫੈਡਰੇਸ਼ਨ ਦੇ ਵੱਡੇ ਵੱਡੇਰਿਆਂ  ਨੇ ਇਸ ਜਥੇਬੰਦੀ ਦੀ ਸਥਾਪਨਾ ਸਿੱਖ ਕੌਮ ਦੇ ਹੱਕਾਂ ਅਤੇ ਅਧਿਕਾਰਾਂ ਲਈ ਕੀਤੀ ਗਈ ਸੀ ਅਤੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਵਲੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੀ ਅਗਵਾਈ ਵਿਚ ਮਹਾਨ ਸਹੀਦੀ ਪ੍ਰਾਪਤ ਕਰਕੇ ਇਸ ਜਥੇਬੰਦੀ ਨੂੰ ਸਿੱਖਾਂ ਦੇ ਦਿਲਾਂ ਵਿਚ ਥਾਂ ਬਣਾਈ

ਫੈਡਰੇਸ਼ਨ ਦੇ ਸਰਪ੍ਰਸਤ ਭਾਈ ਅਮਰਜੀਤ ਸਿੰਘ ਚਾਵਲਾ ਨੇ ਨੌਜਵਾਨਾ ਨੂੰ ਆਪਣੇ ਇਤਿਹਾਸ ਅਤੇ ਕੁਰਬਾਨੀਆਂ ਤੋਂ ਸੇਧ ਲੈ ਕੇ ਸਿੱਖ ਪੰਥ ਦੀ ਸੇਵਾ ਲਈ ਪ੍ਰੇਰਿਆ

ਇਸ ਮੌਕੇ ਮੀਟਿੰਗ ਵਿਚ ਫੈਡਰੇਸ਼ਨ ਦੇ ਸਕੱਤਰ ਜਨਰਲ ਭਾਈ ਲਖਬੀਰ ਸਿੰਘ ਸੇਖੋਂ ,ਮਨਜੀਤ ਸਿੰਘ ਬਾਠ ਕੌਮੀ ਸੀਨੀਅਰ ਪ੍ਰਧਾਨ, ਜਗਪ੍ਰੀਤ ਸਿੰਘ ਮਨੀ ਮੀਤ ਪ੍ਰਧਾਨ , ਕੁਲਬੀਰ ਸਿੰਘ ਉਸਮਾਨਪੁਰ ,ਦਵਿੰਦਰ ਸਿੰਘ ਢਿੱਲੋਂ ਅਤੇ ਗੁਰਭਾਗ ਸਿੰਘ ਚੌਂਤਾ ਇੰਚਾਰਜ ਧਰਮ ਪ੍ਰਚਾਰ ਦੋਆਬਾ ਜ਼ੋਨ ਨੇ ਵੀ ਸੰਬੋਧਨ ਕੀਤਾ ।
ਇਸ ਸਮੇਂ ਫੈਡਰੇਸ਼ਨ ਵੱਲੋਂ ਦੋ ਅਹਿਮ ਮਤੇ ਪਾਸ ਕੀਤੇ ਗਏ

ਮਤਾ ਨੰ. 1 ਫੈਡਰੇਸ਼ਨ (ਮਹਿਤਾ) ਦੀ ਅੱਜ ਦੀ ਜਿਲ੍ਹਾ ਰੋਪੜ ਦੀ ਇਸ ਇਕੱਤਰਤਾ ਵਿੱਚ ਪਿਛਲੇ – ਦਿਨੀਂ ਮਨਿਉਰਿਟੀ (ਘੱਟ ਗਿਣਤੀ) ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੱਲੋਂ ਸਿੱਖਾਂ ਦੀ ਪੰਜਾਬ ਵਿਚਲੀ ਵਸੋਂ ਬਾਰੇ ਦਿੱਤੇ ਬਿਆਨ ਤੇ ਤਿੱਖਾ ਪ੍ਰਤੀਕਰਮ ਦਿੱਤਾ ਗਿਆ। ਮੀਟਿੰਗ ਨੇ ਪਾਸ ਕੀਤੇ ਇਸ ਅਹਿਮ ਮਤੇ ਵਿੱਚ ਕਿਹਾ ਕਿ ਸ੍ਰ. ਲਾਲਪੁਰਾ ਨੇ ਸਿੱਖਾਂ ਦੀ ਪੰਜਾਬ ਵਿਚਲੀ ਵਸੋਂ ਬਾਰੇ ਬਿਆਨ ਦੇ ਕੇ ਸਿੱਖ ਕੌਮ ਦੀ ਹੇਠੀ ਕੀਤੀ ਹੈ ਅਤੇ ਸਿੱਖ ਕੌਮ ਨੂੰ ਕਮਜੋਰ ਕਰਨ ਦੀ ਕੋਝੀ ਹਰਕਤ ਕੀਤੀ ਹੈ।

ਫੈਡਰੇਸ਼ਨ (ਮਹਿਤਾ) ਵੱਲੋਂ ਸ੍ਰ. ਲਾਲਪੁਰਾ ਨੂੰ ਯਾਦ ਕਰਵਾਇਆ ਕਿ ਸਿੱਖ ਪੰਥ ਕਿਸੇ ਗਿਣਤੀ-ਮਿਣਤੀ ਦਾ ਮੁਥਾਜ ਨਹੀਂ ਹੈ। ਬਲਕਿ ਇਸ ਦੀ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਦੀ ਕ੍ਰਿਪਾ ਅਤੇ ਬਖਸ਼ਿਸ਼ ਨਾਲ ਜੁੜੀ ਹੋਈ ਹੈ। ਫੈਡਰੇਸ਼ਨ (ਮਹਿਤਾ ) ਇਤਿਹਾਸ ਦੇ ਉਸ ਕਾਲੇ ਦੌਰ ਦਾ ਜਿਕਰ ਕਰਦਿਆਂ ਸ੍ਰ: ਲਾਲਪੁਰਾ ਦੇ ਬਿਆਨ ਨੂੰ ਚੁਣੌਤੀ ਦਿੱਤੀ ਕਿ ਖਾਲਸਾ ਪੰਥ ਨੇ ਉਹ ਸਮਾਂ ਵੀ ਇਤਿਹਾਸ ਵਿੱਚ ਦੇਖਿਆ, ਜਦ ਸ੍ਰੀ ਚਮਕੌਰ ਸਾਹਿਬ ਵਿੱਚ ਸਿੰਘਾਂ ਨੇ ਬੜੀ ਵੱਡੀ ਅਤੇ ਬੇਜੋੜ ਲੜਾਈ ਲੜੀ ਅਤੇ ਮੁਗਲਾਂ ਦੀ ਉਸ ਸਮੇਂ ਦੀ ਵੱਡੀ ਤਾਕਤ ਨੂੰ ਚਨੇ ਚਬਾਏ ਸਨ। ਇਸ ਕੌਮ ਨੇ ਕਈ ਵੱਡੇ ਅਤੇ ਛੋਟੇ ਘੱਲੂਘਾਰੇ ਦੇਖੇ ਹਨ ਅਤੇ ਬੜੀਆਂ ਵੱਡੀਆਂ ਸਾਮਰਾਜੀ ਤਾਕਤਾਂ ਨਾਲ ਟੱਕਰ ਲੈ ਕੇ ਸਮੁੱਚੀ ਦੁਨੀਆ ਅੰਦਰ ਇੱਕ ਸਨਮਾਨਯੋਗ ਹਸਤੀ ਪ੍ਰਾਪਤ ਕੀਤੀ।
ਸ੍ਰ. ਲਾਲਪੁਰਾ ਨੂੰ ਫੈਡਰੇਸ਼ਨ ( ਮਹਿਤਾ )  ਚੁਣੌਤੀ ਦਿੰਦਿਆਂ ਉਸ ਨੂੰ ਫੈਡਰੇਸ਼ਨ ਨਾਲ ਖੁੱਲੀ ਬਹਿਸ ਵਿੱਚ ਆਉਣ ਲਈ ਕਿਹਾ ਅਤੇ ਉਸ ਨੂੰ ਆਪਣਾ ਬਿਆਨ ਤੁਰੰਤ ਵਾਪਿਸ ਲੈਣ ਲਈ ਕਿਹਾ। ਨਹੀਂ ਤਾਂ ਫੈਡਰੇਸ਼ਨ ਉਸ ਦੇ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।

ਮਤਾ ਨੰ. 2 ਫੈਡਰੇਸ਼ਨ ( ਮਹਿਤਾ ) ਦੀ ਅੱਜ ਰੋਪੜ ਦੀ ਜਿਲ੍ਹਾ ਜਥੇਬੰਦੀ ਦੀ ਸਥਾਪਨਾ ਮੌਕੇ – ਜੇਲਾਂ ਵਿੱਚ ਲੰਮੇ ਸਮੇਂ ਤੋਂ ਬੰਦ ਸਿੰਘਾਂ ਦੀ ਰਿਹਾਈ ਲਈ ਕੇਂਦਰ ਅਤੇ ਦਿੱਲੀ ਸਰਕਾਰ ਤੋਂ ਪੁਰਜੋਰ ਮੰਗ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਇਨ੍ਹਾਂ ਸਿੰਘਾਂ ਦੀ ਰਿਹਾਈ ਵਿੱਚ ਕੀਤੀ ਜਾ ਰਹੀ ਦੇਰੀ ਸਿੱਖਾਂ ਅੰਦਰ ਇਸ ਦੇਸ਼ ਵਿੱਚ ਬੇਗਾਨਗੀ ਦੀ ਭਾਵਨਾ ਉਤਪੁੰਨ ਕਰ ਰਹੀ ਹੈ। ਫੈਡਰੇਸ਼ਨ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਉਸ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪ੍ਰਕਾਸ਼ ਪੁਰਬ ਮੌਕੇ ਸਿੱਖ ਪੰਥ ਨਾਲ ਕੀਤੇ ਵਾਅਦੇ ਤੋਂ ਮੁਕਰਨ ਨੂੰ ਬਹੁਤ ਮੰਦਭਾਗੀ ਅਤੇ ਘਿਨੌਣੀ ਹਰਕਤ ਕਰਾਰ ਦਿੱਤਾ ਹੈ। ਫੈਡਰੇਸ਼ਨ ਬੰਦੀ ਸਿੰਘਾਂ ਦੀ ਰਿਹਾਈ ਦੀ ਪੁਰਜੋਰ ਮੰਗ ਕਰਦਿਆਂ 01 ਦਸੰਬਰ 2022 ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੀ ਜਾ ਰਹੀ ਦਸਤਖਤ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਦਾ ਐਲਾਨ ਕਰਦੀ ਹੈ ਅਤੇ ਸਮੁੱਚੀ ਕੌਮ ਨੂੰ ਅਪੀਲ ਕਰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੀ ਜਾ ਰਹੀ ਰਿਹਾਈਆਂ ਲਈ ਦਸਤਖਤੀ ਮੁਹਿੰਮ ਵਿੱਚ ਸਾਮਿਲ ਹੋਣ ।

ਇਸ ਮੌਕੇ ਬਾਬਾ ਖੁਸ਼ਹਾਲ ਸਿੰਘ ਬਰੂਵਾਲ,ਹਰਪ੍ਰੀਤ ਸਿੰਘ,ਬਲਜਿੰਦਰ ਸਿੰਘ,ਹਰਵਿੰਦਰ ਸਿੰਘ,ਨਵੀਂ,ਲਵਪ੍ਰੀਤ ਸਿੰਘ ਪ੍ਰਧਾਨ ਗੁਰਦਾਸਪੁਰ , ਸੁਸ਼ਾਂਤ ਸਿੰਘ,ਹਰਮਨ ਕਲਵਾਂ,ਸੁਖਬੀਰ ਸਿੰਘ ਕਲਵਾਂ,ਮਨਜੋਤ ਸਿੰਘ ,ਸੁਖਵਿੰਦਰ ਸਿੰਘ,ਦਿਲਪ੍ਰੀਤ ਸਿੰਘ,ਕਰਮਜੋਤ ਕਲਵਾਂ,ਕਾਕਾ ਭਲਾਣ, ਤਲਵਿੰਦਰ ਸਿੰਘ,ਲਖਵਿੰਦਰ ਸਿੰਘ, ਪ੍ਰੀਤ ਚਨੌਲੀ,ਗੁਰਮਨਪ੍ਰੀਤ ਸਿੰਘ,ਰਣਬੀਰ ਸਿੰਘ ਕੋਟ ਬਾਲਾ,ਲੱਕੀ ਮਹਿਰੌਲੀ ਗੋਲਡੀ ਸੂਰੇਵਾਲ,ਇਕਬਾਲ ਸਿੰਘ ,ਜਗਤਾਰ ਸਿੰਘ,ਹਰਕੀਰਤ ਸਿੰਘ ਲਵਜੀਤ ਸਿੰਘ ,ਹਰਪ੍ਰੀਤ ਸੂਰੇਵਾਲ ਅਤੇ ਹੋਰ ਵੀ ਵੱਡੀ  ਗਿਣਤੀ ਵਿੱਚ ਨੌਜਵਾਨ ਸ਼ਾਮਿਲ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>