ਜੇ ਐਸ.ਜੀ.ਪੀ.ਸੀ. ਦੀ ਜ਼ਮਹੂਰੀਅਤ ਬਹਾਲ ਨਾ ਕੀਤੀ ਗਈ ਤਾਂ ਅਸੀਂ 26 ਜਨਵਰੀ ਨੂੰ ਸਮੁੱਚੇ ਪੰਜਾਬ ਵਿਚ ‘ਮਾਰਚ’ ਕੱਢਾਂਗੇ : ਇਮਾਨ ਸਿੰਘ ਮਾਨ

emaan singh mann copy(7).resizedਚੰਡੀਗੜ੍ਹ – “ਸ੍ਰੀ ਨਰਿੰਦਰ ਮੋਦੀ ਵਜ਼ੀਰ-ਏ-ਆਜਮ ਇੰਡੀਆਂ ਅਤੇ ਸਰਕਾਰ ਸ੍ਰੀ ਮੋਦੀ ਦੇ ਜੀ-20 ਦੇ ਪ੍ਰਧਾਨ ਬਣਨ ਉਤੇ ਜੋਰ ਸੋਰ ਨਾਲ ਢੰਡੋਰਾ ਪਿੱਟ ਰਹੇ ਹਨ ਕਿ ਇੰਡੀਆ ਦੀ ਜਮਹੂਰੀਅਤ ਸਭ ਤੋ ਪੁਰਾਤਨ ਹੈ । ਜਦੋਕਿ ਡਾ. ਬੀ.ਆਰ. ਅੰਬੇਦਕਰ ਜਿਨ੍ਹਾਂ ਇੰਡੀਅਨ ਵਿਧਾਨ ਦੀ ਰਚਨਾ ਕੀਤੀ ਸੀ ਉਨ੍ਹਾਂ ਨੇ ਪੰਚਾਇਤੀ ਰਾਜ ਬਾਰੇ ਸਪੱਸਟ ਕੀਤਾ ਸੀ ਕਿ ਇੰਡੀਅਨ ਸਿਆਸਤ ਤੇ ਜਮਹੂਰੀਅਤ ਵਿਚ ਫਿਰਕਾਪ੍ਰਸਤੀ, ਜਾਤ-ਪਾਤ, ਜ਼ਬਰ-ਜੁਲਮ, ਊਚ-ਨੀਚ ਆਦਿ ਦਾ ਗਟਰ ਵਿਚ ਜਾਣਾ ਵਾਲਾ ਮਲ-ਮੂਤਰ ਹੈ । ਜਿਸਦਾ ਪ੍ਰਤੱਖ ਸਬੂਤ ਇਹ ਹੈ ਕਿ ਸਿੱਖ ਕੌਮ ਦੀ ਸੰਸਥਾਂ ਐਸ.ਜੀ.ਪੀ.ਸੀ. ਦੀਆਂ ਬੀਤੇ 11 ਸਾਲਾਂ ਤੋ ਜਮਹੂਰੀਅਤ ਚੋਣਾਂ ਨਾ ਕਰਵਾਉਣਾ । ਅਸੀ ਇੰਡੀਆ ਦੇ ਹੁਕਮਰਾਨਾਂ ਅਤੇ ਗ੍ਰਹਿ ਵਿਭਾਗ ਨੂੰ ਇਸ ਵਿਸ਼ੇ ਤੇ ਖ਼ਬਰਦਾਰ ਕਰਦੇ ਹਾਂ ਕਿ ਜੇਕਰ ਸਾਡੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਦੀਆਂ ਚੋਣਾਂ ਜੋ ਗੁਰਦੁਆਰਾ ਐਕਟ ਦੀ ਧਾਰਾ 85 ਅਧੀਨ ਆਉਦੀਆ ਹਨ ਅਤੇ ਲੋਕਲ ਗੁਰੂਘਰਾਂ ਦੀਆਂ ਚੋਣਾਂ ਜੋ ਧਾਰਾ 87 ਅਧੀਨ ਆਉਦੀਆ ਹਨ ਜਿਨ੍ਹਾਂ ਦੀ ਕ੍ਰਮਵਾਰ ਬੀਤੇ 11 ਅਤੇ 17 ਸਾਲਾਂ ਤੋ ਚੋਣਾਂ ਹੀ ਨਹੀ ਕਰਵਾਈਆ ਗਈਆ, ਦੀਆਂ ਚੋਣਾਂ ਸੀਮਤ ਸਮੇ ਵਿਚ ਨਾ ਕਰਵਾਈਆ ਗਈਆ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਦੀ ਵੱਡੀ ਲਹਿਰ ਬਣਾਕੇ 26 ਜਨਵਰੀ 2023 ਤੋਂ ਸਮੁੱਚੇ ਪੰਜਾਬ ਤੇ ਹੋਰ ਸੂਬਿਆਂ ਵਿਚ ਆਪਣੀ ਜਮਹੂਰੀਅਤ ਬਹਾਲ ਕਰਵਾਉਣ ਲਈ ‘ਜਮਹੂਰੀਅਤ ਬਹਾਲ ਮਾਰਚ’ ਕੱਢਣ ਦੀ ਜ਼ਿੰਮੇਵਾਰੀ ਨਿਭਾਏਗਾ ।”

ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਵਜ਼ੀਰ-ਏ-ਆਜਮ ਮੋਦੀ, ਸੈਟਰ ਹਕੂਮਤ, ਗੋਦੀ ਮੀਡੀਆ ਅਤੇ ਹਿੰਦੂਤਵ ਸੋਚ ਪੱਖੀ ਅਫਸਰਸਾਹੀ ਵੱਲੋ ਜੀ-20 ਮੁਲਕਾਂ ਦੀ ਜਥੇਬੰਦੀ ਦੇ ਮੋਦੀ ਦੇ ਪ੍ਰਧਾਨ ਬਣਨ ਉਤੇ ਕੀਤੇ ਜਾ ਰਹੇ ਜਮਹੂਰੀਅਤ ਪੱਖੀ ਪ੍ਰਚਾਰ ਦੀ ਬਾਦਲੀਲ ਢੰਗ ਨਾਲ ਹਵਾ ਕੱਢਦੇ ਹੋਏ ਅਤੇ ਸਿੱਖ ਕੌਮ ਦੀ ਲੰਮੇ ਸਮੇ ਤੋ ਕੁੱਚਲੀ ਆਉਦੀ ਰਹੀ ਜਮਹੂਰੀਅਤ ਦੀ ਆਵਾਜ ਉਠਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਡਾ. ਅੰਬੇਦਕਰ ਦੇ ਵਿਚਾਰਾਂ ਵੱਲ ਇਸਾਰਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਹਿੰਦੂਤਵ ਤਾਕਤਾਂ ਦੀ ਬੇਈਮਾਨੀ ਅਤੇ ਮੁੱਖਧਾਰਾ ਦੇ ਕੀਤੇ ਜਾ ਰਹੇ ਪ੍ਰਚਾਰ ਦਾ ਰਾਜ ਸਭਾ ਵਿਚ ਜੋਰਦਾਰ ਖੰਡਨ ਕੀਤਾ ਸੀ । ਇਹ ਅਖੌਤੀ ਮੁੱਖਧਾਰਾ ਅੱਜ ਘੱਟ ਗਿਣਤੀ ਕੌਮਾਂ ਦੇ ਹੱਕਾਂ ਨੂੰ ਕੁੱਚਲਕੇ, ਜਮਹੂਰੀਅਤ ਭੰਗ ਕਰਕੇ, ਮਸੰਦਾ ਵਾਲੀ ਬਿਰਤੀ ਅਧੀਨ ਰਾਜਭਾਗ ਤੇ ਕਾਬਜ ਰਹਿਣ ਲਈ ਤਰਲੋ ਮੱਛੀ ਹੋ ਰਹੇ ਹਨ । ਇਹ ਹੁਕਮਰਾਨ ਅਤੇ ਇਨ੍ਹਾਂ ਦੇ ਭਾਈਵਾਲ ਐਸ.ਜੀ.ਪੀ.ਸੀ. ਤੇ ਕਾਬਜ ਬਾਦਲ ਪਰਿਵਾਰ ਅੱਜ ਤੱਕ ਸਿੱਖ ਕੌਮ ਨੂੰ ਨਾ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਵਾ ਸਕੇ ਹਨ ਅਤੇ ਨਾ ਹੀ 328 ਸਰੂਪਾਂ ਦੀ ਭਾਲ ਕਰ ਸਕੇ ਹਨ। ਇਥੇ ਹੀ ਬਸ ਨਹੀ ਸਿੱਖ ਕੌਮ ਦੇ ਖਜਾਨੇ ਦੇ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਵਿਚੋ ਆਪਣੇ ਖਾਸਮ ਖਾਸ ਸਤਿੰਦਰਪਾਲ ਸਿੰਘ ਕੋਹਲੀ ਜਿਨ੍ਹਾਂ ਨੂੰ ਬਾਦਲ ਪਰਿਵਾਰ ਨੇ ਐਸ.ਜੀ.ਪੀ.ਸੀ. ਵਿਚ ਸੀ.ਏ. ਨਿਯੁਕਤ ਕੀਤਾ ਸੀ । ਉਨ੍ਹਾਂ ਬਿਨ੍ਹਾਂ ਵਜਹ ਕੌਮੀ ਮਾਇਆ ਵਿਚੋ 10 ਕਰੋੜ ਰੁਪਏ ਅਦਾ ਕੀਤੇ । ਸਿਰਸੇਵਾਲੇ ਬਲਾਤਕਾਰੀ ਅਤੇ ਕਾਤਲ ਸਾਧ ਜਿਸਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਿਆ ਸੀ, ਪੰਜਾਬ ਵਿਚ ਕਤਲ ਅਤੇ ਬੰਬਾਂ ਦੀ ਵਰਤੋ ਕਰਕੇ ਅਰਾਜਕਤਾ ਫੈਲਾਈ ਸੀ, ਉਸਨੂੰ ਗੈਰ ਸਿਧਾਤਿਕ ਤਰੀਕੇ ਮੁਆਫ ਹੀ ਨਹੀ ਕਰਵਾਇਆ ਗਿਆ, ਬਲਕਿ ਐਸ.ਜੀ.ਪੀ.ਸੀ. ਦੇ ਖਜਾਨੇ ਵਿਚੋ 92 ਲੱਖ ਰੁਪਏ ਖਰਚ ਕਰਕੇ ਇਸ ਗੈਰ ਸਿਧਾਤਿਕ ਤਰੀਕੇ ਦਿੱਤੀ ਗਈ ਮੁਆਫ਼ੀ ਨੂੰ ਸਹੀ ਸਾਬਤ ਕਰਨ ਲਈ ਇਸਤਿਹਾਰਬਾਜੀ ਕੀਤੀ ਗਈ ਸੀ । ਭਾਵੇਕਿ ਸਿੱਖ ਕੌਮ ਨੇ ਉਸਨੂੰ ਅੱਜ ਤੱਕ ਮੁਆਫ ਨਹੀ ਕੀਤਾ । ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਤੇ ਹੋਰ ਪੰਥਕ ਮੁੱਦਿਆ ਨੂੰ ਮੁੱਖ ਰੱਖਕੇ 26 ਜਨਵਰੀ ਤੋ ਜਮਹੂਰੀਅਤ ਬਹਾਲ ਮਾਰਚ ਸੁਰੂ ਕੀਤੇ ਜਾਣਗੇ । ਸਮੁੱਚੀ ਸਿੱਖ ਕੌਮ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰ, ਮੈਬਰ ਇਸ ਕੌਮੀ ਜਿੰਮੇਵਾਰੀ ਨੂੰ ਪੂਰਨ ਕਰਨ ਲਈ ਕਮਰਕਸੇ ਕਰ ਲੈਣ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>