ਗੋਬਿੰਦ ਦੇ ਲਾਲ

ਬਲਿਦਾਨ ਤੁਸੀਂ ਨਾ ਕਦੇ ਭੁਲਾਓ।
ਚੇਤਾ ਉਹਨਾਂ ਦਾ ਲੈ ਆਓ ।।

ਜਿਹੜੇ ਨੀਹਾਂ ਵਿੱਚ ਚਿਣੇ ਸੀ ,
ਨਾ ਹੌਂਸਲੇ ਗਏ ਮਿਣੇ ਸੀ ।

ਸ਼ੇਰਾਂ ਵਾਂਗੂੰ ਜਿਹੜੇ ਗੱਜੇ,
ਦੁਸ਼ਮਣ ਡਰਦਾ ਅੱਗੇ ਭੱਜੇ ।

ਸਿੱਖ ਧਰਮ ਦੇ ਜੋ ਨਗੀਨੇ,
ਦੁਸ਼ਮਣ ਤਾਂਈਂ ਆਉਣ ਪਸੀਨੇ ।

ਗੱਲ ਸਿਆਣੀ ਕਰਦੇ ਸੀ ਜੋ ,
ਨਾਹੀਂ ਪਾਣੀ ਭਰਦੇ ਸੀ ਜੋ ।

ਚਿਹਰੇ ਉੱਤੇ ਨੂਰ ਇਲਾਹੀ,
ਜ਼ਾਲਮ ਨੂੰ ਸੀ ਗੱਲ ਸਮਝਾਈ ।

ਬਾਲ ਬੜੇ ਸਨ ਉਹ ਗਿਆਨੀ,
ਮਾਤ ਗਈ ਸੀ ਖਾ ਜਵਾਨੀ ।

ਤਨ ਤੋਂ ਭਾਵੇਂ ਬਾਲ ਜਿਹੇ ਸਨ,
ਬਲਦੀ ਪਰ ਮਸ਼ਾਲ ਜਿਹੇ ਸਨ ।

ਜ਼ਾਲਮ ਨੂੰ ਨਾ ਉੱਤਰ ਆਇਆ,
ਨਾਲ਼ ਦਲੀਲਾਂ ਚੁੱਪ ਕਰਾਇਆ।

ਉਮਰੋਂ ਨਿੱਕੇ ਤਿੱਖੇ ਸਨ ਉਹ,
ਦਸਮੇਸ਼ ਪਿਤਾ ਤੋਂ ਸਿੱਖੇ ਸਨ ਉਹ।

ਵੱਡੇ ਵੱਡੇ ਸਨ ਘਬਰਾਏ,
ਉਹ ਗੋਬਿੰਦ ਦੇ ਲਾਲ ਕਹਾਏ ।

ਉਹਨਾਂ ਵਰਗੇ ਬਣੀਏ ਸਾਰੇ,
ਬਣੀਏ ਸਭ ਦੀ ਅੱਖ ਦੇ ਤਾਰੇ।

ਉਨ੍ਹਾਂ ਨੂੰ ਨਿੱਤ ਸੀਸ ਝੁਕਾਈਏ,
ਦੱਸੇ ਰਾਹ ਤੇ ਚਲਦੇ ਜਾਈਏ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>