ਬਲਾਚੌਰ, ( ਉਮੇਸ਼ ਜੋਸ਼ੀ) -: ਪੰਜਾਬ ਸਰਕਾਰ ਵੱਲੋਂ ਨਸ਼ਾ ਸਮੱਗਲਰਾਂ ਦਾ ਜੜ੍ਹ ਤੋਂ ਸਫਾਇਆ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਗੌਰਵ ਯਾਦਵ, ਆਈ.ਪੀ.ਐਸ, ਡਾਇਰੈਕਟਰ ਜਨਰਲ ਪੁਲਿਸ, ਪੰੰਜਾਬ, ਕੌਸ਼ਤੁਭ ਸ਼ਰਮਾ, ਆਈ.ਪੀ.ਐਸ, ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ ਅਤੇ ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣਾ ਕਾਠਗੜ੍ਹ ਦੀ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਪਾਸੋਂ ਇੱਕ ਕਿਲੋਗ੍ਰਾਮ ਹੈਰੋਇਨ ਸਮੇਤ 7,000/- ਰੁਪਏ ਡਰੱਗ ਮਨੀ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਅੱਜ ਮਿਤੀ 24.01.2023 ਨੂੰ ਇੰਸਪੈਕਟਰ ਪਰਮਿੰਦਰ ਸਿੰਘ ਮੁੱਖ ਅਫਸਰ ਥਾਣਾ ਕਾਠਗੜ੍ਹ ਸਮੇਤ ਪੁਲਿਸ ਪਾਰਟੀ ਬ੍ਰਾਏ ਗਸ਼ਤ ਚੈਕਿੰਗ ਦੇ ਸਬੰਧ ਵਿੱਚ ਟੀ ਪੁਆਇੰਟ ਜਗਤੇਵਾਲ ਮੋੜ, ਕਾਠਗੜ੍ਹ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਗਗਨਦੀਪ ਉਰਫ ਗਗਨ ਪੁੱਤਰ ਸੁਰਿੰਦਰ ਕੁਮਾਰ ਵਾਸੀ ਜੋੜਾ ਮੁਹੱਲਾ, ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਜੋ ਵੱਡੀ ਮਾਤਰਾ ਵਿੱਚ ਹੈਰੋਇਨ ਸਪਲਾਈ ਕਰਦਾ ਹੈ ਤੇ ਜੋ ਕੱਲ੍ਹ ਸ਼ਾਮ ਨੂੰ ਹਾਈਟੈਕ ਨਾਕਾ, ਆਸਰੋਂ ਪਰ ਪੁਲਿਸ ਨਾਕਾ ਵੇਖ ਕੇ ਬੱਸ ਤੋਂ ਪਹਿਲਾਂ ਹੀ ਉਤਰ ਗਿਆ ਸੀ ਤੇ ਜੋ ਥਾਣਾ ਕਾਠਗੜ੍ਹ ਦੇ ਏਰੀਏ ਵਿੱਚੋਂ ਹੁੰਦਾ ਹੋਇਆ ਗੜ੍ਹਸ਼ੰਕਰ ਜਾਵੇਗਾ। ਜੇਕਰ ਹੁਣੇ ਹੀ ਭਾਲ ਕੀਤੀ ਜਾਵੇ ਤਾਂ ਗਗਨਦੀਪ ਉਰਫ ਗਗਨ ਵੱਡੀ ਮਾਤਰਾ ਵਿੱਚ ਹੈਰੋਇਨ ਸਮੇਤ ਕਾਬੂ ਆ ਸਕਦਾ ਹੈ, ਜਿਸਤੇ ਮੁਖਬਰ ਖਾਸ ਦੀ ਇਤਲਾਹ ’ਤੇ ਮੁਕੱਦਮਾ ਨੰਬਰ 06 ਮਿਤੀ 24.01.2023 ਅ/ਧ 21-61-85 ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਕਾਠਗੜ੍ਹ ਵਿਖੇ ਦਰਜ ਕੀਤਾ ਗਿਆ।ਇਸ ਉਪਰੰਤ ਇੰਸਪੈਕਟਰ ਪਰਮਿੰਦਰ ਸਿੰਘ ਮੁੱਖ ਅਫਸਰ ਥਾਣਾ ਕਾਠਗੜ੍ਹ ਦੀ ਪੁਲਿਸ ਪਾਰਟੀ ਵੱਲੋਂ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਦੌਰਾਨੇ ਗਸ਼ਤ ਨੇੜੇ ਜੰਡੀ ਮੋੜ ਤੋਂ ਇੱਕ ਮੋਨਾ ਵਿਅਕਤੀ ਜੋ ਆਪਣੇ ਹੱਥ ਵਿੱਚ ਵਜ਼ਨਦਾਰ ਬੈਗ ਚੁੱਕੀ ਆਉਂਦਾ ਦਿਖਾਈ ਦਿੱਤਾ, ਜਿਸ ਪਾਸ ਪੁਲਿਸ ਪਾਰਟੀ ਵੱਲੋਂ ਗੱਡੀ ਰੁਕਵਾ ਕੇ ਕਾਬੂ ਕੀਤਾ ਤੇ ਉਸਦਾ ਨਾਮ ਪਤਾ ਪੁੱਛਣ ’ਤੇ ਉਸ ਵਿਅਕਤੀ ਨੇ ਆਪਣਾ ਨਾਮ ਗਗਨਦੀਪ ਉਰਫ ਗਗਨ (ਉਮਰ 32 ਸਾਲ) ਪੁੱਤਰ ਸੁਰਿੰਦਰ ਕੁਮਾਰ ਵਾਸੀ ਜੋੜਾ ਮੁਹੱਲਾ, ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ ਤੇ ਉਸਦੇ ਸੱਜੇ ਹੱਥ ਵਿੱਚ ਫੜੇ ਵਜਨਦਾਰ ਬੈਗ ਵਿੱਚ ਨਸ਼ੀਲਾ ਪਦਾਰਥ ਦਾ ਸ਼ੱਕ ਹੋਣ ’ਤੇ ਇੰਸਪੈਕਟਰ ਪਰਮਿੰਦਰ ਸਿੰਘ ਵੱਲੋਂ ਸ੍ਰੀ ਦਵਿੰਦਰ ਸਿੰਘ, ਪੀ.ਪੀ.ਐਸ ਉਪ ਕਪਤਾਨ ਪੁਲਿਸ, ਸਬ-ਡਵੀਜ਼ਨ ਬਲਾਚੌਰ ਨੂੰ ਮੌਕਾ ਪਰ ਪੁੱਜਣ ਲਈ ਬਜਰੀਆ ਫੋਨ ਬੇਨਤੀ ਕੀਤੀ, ਜਿਸ ’ਤੇ ਸ੍ਰੀ ਦਵਿੰਦਰ ਸਿੰਘ, ਪੀ.ਪੀ.ਐਸ ਉਪ ਕਪਤਾਨ ਪੁਲਿਸ, ਸਬ-ਡਵੀਜ਼ਨ ਬਲਾਚੌਰ ਮੌਕਾ ਪਰ ਪੁੱਜੇ, ਜਿਨ੍ਹਾਂ ਦੀ ਹਾਜਰੀ ਵਿੱਚ ਇੰਸਪੈਕਟਰ ਪਰਮਿੰਦਰ ਸਿੰਘ ਵੱਲੋਂ ਗਗਨਦੀਪ ਉਰਫ ਗਗਨ ਦੇ ਬੈਗ ਵਜ਼ਨਦਾਰ ਦੀ ਤਲਾਸ਼ੀ ਕਰਨ ’ਤੇ ਉਸ ਵਿੱਚੋਂ ਇੱਕ ਕਿਲੋਗ੍ਰਾਮ ਹੈਰੋਇਨ ਸਮੇਤ 7,000/- ਰੁਪਏ ਡਰੱਗ ਮਨੀ ਬ੍ਰਾਮਦ ਹੋਈ।ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਢੁੱਕਵਾਂ ਪੁਲਿਸ ਰਿਮਾਂਡ ਹਾਸਲ ਕਰਕੇ ਉਸਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਸਬੰਧੀ ਪੁੱਛਗਿਛ ਕਰਕੇ ਅਗੇਲਰੀ ਕਾਰਵਾਈ ਕੀਤੀ ਜਾਵੇਗੀ।
ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਇੱਕ ਕਿਲੋਗ੍ਰਾਮ ਹੈਰੋਇਨ ਸਮੇਤ ਇੱਕ ਦੋਸ਼ੀ ਕਾਬੂ
This entry was posted in ਪੰਜਾਬ.