ਹਰਪ੍ਰੀਤ ਰਾਣਾ ਦੀ ਮਿੰਨੀ ਕਹਾਣੀਆਂ ਦੀ ਪੁਸਤਕ ‘ਬਦਲਦੀ’ ਹਵਾ ਇੱਕ ਵਿਸ਼ਲੇਸ਼ਣ : ਉਜਾਗਰ ਸਿੰਘ

IMG_0653.resizedਹਰਪ੍ਰੀਤ ਸਿੰਘ ਰਾਣਾ ਦੀ ਮਿੰਨੀ ਕਹਾਣੀਆਂ ਦੀ ਪੁਸਤਕ ‘ਬਦਲਦੀ ਹਵਾ’ ਦੀਆਂ ਕਹਾਣੀਆਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਤਾ ਕਰਦੀਆਂ ਹਨ। ਇਸ ਸੰਗ੍ਰਹਿ ਦੀਆਂ ਕਹਾਣੀਆਂ ਵਰਤਮਾਨ ਸਮਾਜਿਕ ਤਾਣੇ ਬਾਣੇ ਵਿੱਚ ਵਾਪਰ ਰਹੀਆਂ ਅਣਸੁਖਾਵੀਆਂ ਘਟਨਾਵਾਂ ਦਾ ਪਰਦਾ ਫਾਸ਼ ਕਰ ਰਹੀਆਂ ਹਨ। ਹਰਪ੍ਰੀਤ ਸਿੰਘ ਰਾਣਾ ਨੇ ਥੋੜ੍ਹੇ ਸ਼ਬਦਾਂ ਵਿੱਚ ਵੱਡੇ ਮੁੱਦਿਆਂ ਨੂੰ ਉਭਾਰਿਆ ਹੈ ਤਾਂ ਜੋ ਸਮਾਜ ਇਨ੍ਹਾਂ ਕਹਾਣੀਆਂ ਤੋਂ ਪ੍ਰੇਰਨਾ ਲੈ ਕੇ ਸਮਾਜਿਕ ਬੁਰਾਈਆਂ ਦੇ ਹਲ ਲੱਭਣ ਦੀ ਕੋਸ਼ਿਸ਼ ਕਰਨ ਵਿੱਚ ਸਫਲ ਹੋ ਸਕੇ। ਇਸ ਕਹਾਣੀ ਸੰਗ੍ਰਹਿ ਵਿੱਚ ਹਰਪ੍ਰੀਤ ਸਿੰਘ ਰਾਣਾ ਦੀਆਂ 39 ਮਿੰਨੀ ਕਹਾਣੀਆਂ ਹਨ, ਜਿਹੜੀਆਂ ਪਾਠਕਾਂ ਨੂੰ ਝੰਜੋੜਦੀਆਂ ਹੋਈਆਂ ਸਾਰਥਿਕ ਹੰਭਲਾ ਮਾਰਨ ਲਈ ਉਕਸਾਉਂਦੀਆਂ ਹਨ। ਲਗਪਗ ਸਾਰੀਆਂ ਕਹਾਣੀਆਂ ਹੀ ਸੰਵੇਦਨਸ਼ੀਲ ਵਿਸ਼ਿਆਂ ਨਾਲ ਸੰਬੰਧਤ ਹਨ, ਜਿਹੜੇ ਸਮਾਜ ਨੂੰ ਘੁਣ ਵਾਂਗ ਖਾ ਰਹੇ ਹਨ। ‘ਸੁਆਲ’ ਕਹਾਣੀ ਵਿੱਚ ਇਨਸਾਨ ਦੇ ਦੋਹਰੇ ਕਿਰਦਾਰ ਬਾਰੇ ਦੱਸਿਆ ਗਿਆ ਹੈ। ਜਦੋਂ ਪਰਿਵਾਰ ਦਾ ਲੜਕਾ ਆਪਣੀ ਮਰਜੀ ਨਾਲ ਵਿਆਹ ਕਰਵਾਉਂਦਾ ਹੈ ਤਾਂ ਕੋਈ ਇਤਰਾਜ਼ ਨਹੀਂ ਕਰਦਾ ਪ੍ਰੰਤੂ ਜਦੋਂ ਲੜਕੀ ਅਜਿਹਾ ਕਦਮ ਚੁਕਦੀ ਹੈ ਤਾਂ ਉਸ ਨੂੰ ਬੁਰਾ ਭਲਾ ਕਿਹਾ ਜਾਂਦਾ ਹੈ। ‘ਇਤਰਾਜ਼’ ਕਹਾਣੀ ਫੇਸ ਬੁਕ ‘ਤੇ ਮਰਦ ਔਰਤ ਦੋਵੇਂ ਗੱਲਬਾਤ ਰਾਹੀਂ ਹੱਥ ਵਧਾਉਂਦੇ ਹਨ ਪ੍ਰੰਤੂ ਮਾੜਾ ਮਰਦ ਨੂੰ ਕਿਹਾ ਜਾਂਦਾ ਹੈ, ਜਦੋਂ ਕਿ ਕਸੂਰ ਦੋਹਾਂ ਦਾ ਹੁੰਦਾ ਹੈ। ‘ਸੁੱਚਾ’ ਮਿੰਨੀ ਕਹਾਣੀ ਵਿੱਚ ਧਾਰਮਿਕ ਕਟੜਤਾ ਬਾਰੇ ਦੱਸਿਆ ਗਿਆ ਹੈ ਕਿ ਇਕ ਪਾਸੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਨ ਪ੍ਰੰਤੂ ਇਸ ਨੂੰ ਅਮਲੀ ਰੂਪ ਨਹੀਂ ਦਿੰਦੇ। ‘ਅਖ਼ੰਡਪਾਠ ਕਹਾਣੀ ਵਿੱਚ ਪੁਲਿਸ ਵਿਭਾਗ ਦਾ ਅਧਿਕਰੀ ਮੁਫ਼ਤਖੋਰੀ ਨਾਲ ਅਖੰਡਪਾਠ ਕਰਵਾਉਂਦਾ ਹੈ। ਇਹ ਕਹਾਣੀ ਧਾਰਮਿਕ ਅਤੇ ਸਮਾਜਿਕ ਭਿ੍ਰਸ਼ਟਾਚਾਰਦਾ ਨਮੂਨਾ ਹੈ। ‘ਭੜਾਸ’ ਕਹਾਣੀ ਤਕੜੇ ਦੇ ਸੱਤੀ ਵੀਹੀਂ ਸੌ ਦੀ ਵਧੀਆ ਉਦਾਹਰਣ ਹੈ। ਪੁਲਸੀਆ ਦਫਤਰੀ ਬਾਬੂ, ਮਜ਼ਦੂਰ ਅਤੇ ਮਜ਼ਦੂਰ ਕੁੱਤੇ ਤੇ ਰੋਹਬ ਝਾੜਦੇ ਹਨ। ‘ਹਵਸ’ ਕਹਾਣੀ ਵਿੱਚ ਅਮੀਰਾਂ ਵਲੋਂ ਗ਼ਰੀਬਾਂ ਨਾਲ ਦੁਰਵਿਵਹਾਰ ਅਤੇ ਜੈਸਾ ਕਰੋਗੇ ਵੈਸਾ ਹੀ ਭੁਗਤੋਗੇ ਬਾਰੇ ਚਾਨਣਾ ਪਾਉਂਦੀ ਹੈ। ‘ਖ਼ੁਸ਼’ ਕਹਾਣੀ ਬਜ਼ੁਰਗਾਂ ਦੀ ਅਣਵੇਖੀ ਅਤੇ ਭਵਿਖ ਵਿੱਜ ਜੋ ਤੁਸੀਂ ਬਜ਼ੁਰਗਾਂ ਨਾਲ ਵਿਵਹਾਰ ਕਰਦੇ ਹੋ ਤੁਹਾਡੇ ਨਾਲ ਵੀ ਉਹੀ ਹੋਵੇਗਾ ਦੀ ਸਹੀ ਉਦਾਹਰਣ ਹੈ। ਜਦੋਂ ਪੋਤਾ ਪੈਦਾ ਹੋਣ ਦੀ ਖ਼ੁਸ਼ੀ ਡੰਗਰਾਂ ਵਾਲੇ ਬਾੜੇ ਵਿੱਚ ਪਏ ਪਿਓ ਨੂੰ ਉਸ ਦਾ ਪੁੱਤਰ ਦਿੰਦਾ ਹੈ ਤਾਂ ਪਿਤਾ ਵਿਅੰਗ ਨਾਲ ਕਰਦਾ ਹੈ ਕਿ ਵੱਡਾ ਹੋ ਕੇ ਮੇਰੇ ਇਸ ਮੰਜੇ ਦਾ ਵਾਰਸ ਪੁੱਤਰਾ ਤੂੰ ਬਣੇਗਾ। ‘ਤਰੀਕਾ’ ਕਹਾਣੀ ਬੱਚਿਆਂ ਨੂੰ ਕੁਟ-ਮਾਰ ਕੇ ਪੜ੍ਹਾਉਣ ਦਾ ਤਰੀਕਾ ਠੀਕ ਨਹੀਂ ਸਗੋਂ ਪਿਆਰ ਨਾਲ ਪੜ੍ਹਾਉਣਾ ਸਹੀ ਤਰੀਕਾ ਹੈ। ‘ਅਧੂਰੀ ਔਰਤ‘ ਸੰਵੇਦਨਸ਼ੀਲ ਕਹਾਣੀ ਹੈ, ਜਿਸ ਵਿੱਚ ਇਹ ਸਾਬਤ ਕੀਤਾ ਗਿਆ ਹੈ ਕਿ ਦੁਨੀਆਂਦਾਰੀ ਦੀ ਸਮਝ ਦੁਨੀਆਂਦਾਰ ਅਰਥਾਤ ਵਿਆਹੀ ਔਰਤ ਨੂੰ ਹੀ ਹੁੰਦੀ ਹੈ। ਜੇਕਰ ਐਸ਼ ਆਰਾਮ ਲਈ ਬੱਚੇ ਪੈਦਾ ਨਹੀਂ ਕੀਤੇ ਜਾਂਦੇ ਤਾਂ ਔਰਤ ਤੇ ਊਜਾਂ ਵੀ ਲਗਦੀਆਂ ਹਨ। ‘ਜੀਵ ਹੱਤਿਆ’ ਕਹਾਣੀ ਵੀ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੈ ਜਿਸ ਵਿੱਚ ਵਿਖਾਇਆ ਗਿਆ ਹੈ ਕਿ ਮੀਟ ਨਾ ਖਾਣ ਵਾਲੇ ਖ਼ੂਨ ਕਰਨ ਨੂੰ ਮਿੰਟ ਲਗਾਉਂਦੇ ਹਨ। ਸੰਪਰਦਾਇਕਤਾ ਨਫਰਤ ਫੈਲਾਉਂਦੀ ਹੈ। ‘ਇਨਸਾਨੀਅਤ’ ਕਹਾਣੀ ਵੀ ਹਾਦਸਿਆਂ ਵਿੱਚ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਦੀ ਤਾਕੀਦ ਕਰਦੀ ਹੈ ਕਿਉਂਕਿ ਉਹ ਜ਼ਖ਼ਮੀ ਤੁਹਾਡਾ ਸੰਬੰਧੀ ਵੀ ਹੋ ਸਕਦਾ ਹੈ। ‘ਮਾੜਾ ਬੰਦਾ’ ਕਹਾਣੀ ਵਿਦਿਆ ਵਿਭਾਗ ਵਿੱਚ ਲਿਹਾਜਦਾਰੀ ਦਾ ਨਮੂਨਾ ਹੈ ਕਿਉਂਕਿ ਪਿੰਡ ਦਾ ਪੰਚ ਜੋ ਪੀ.ਟੀ.ਏ.ਦਾ ਪ੍ਰਧਾਨ ਵੀ ਹੈ, ਉਹ ਸਕੂਲ ਦੇ ਇਮਤਿਹਾਨਾ ਦਾ ਜ਼ਾਇਜ਼ਾ ਲੈਣ ਆਏ ਅਧਿਕਾਰੀ ਨੂੰ ਇਮਤਿਹਾਨ ਲੈਣ ਵਾਲੇ ਸੁਪਰਇਨਟੈਂਡੈਂਟ ਦੀ ਸ਼ਿਕਾਇਤ ਕਰਦਾ ਹੈ ਪ੍ਰੰਤੂ ਉਹ ਅਣਗੌਲਿਆ ਕਰਕੇ ਚਲਾ ਜਾਂਦਾ ਹੈ।  ਸਿਖਿਆ ਵਿਭਾਗ ਦੀਆਂ ਗ਼ਲਤੀਆਂ ਦਾ ਪ੍ਰਗਟਾਵਾ ਹੈ। ‘ਖ਼ੁਰਾਕ’ ਕਹਾਣੀ ਵਿੱਚ ਬਜ਼ੁਰਗ ਦੀ ਉਸ ਦਾ ਪੁੱਤਰ ਚੰਗੀ ਸੰਭਾਲ ਕਰਦਾ ਹੈ ਪ੍ਰੰਤੂ ਉਸ ਦੀਆਂ ਲੜਕੀਆਂ ਹਲਕੀ ਫੁਲਕੀ ਖੁਰਾਕ ਦੀ ਨਿੰਦਿਆ ਕਰਦੀਆਂ ਹਨ, ਜਦੋਂ ਕਿ ਬਜ਼ੁਰਗਾਂ ਲਈ ਹਲਕੀ ਫੁਲਕੀ ਖੁਰਾਕ ਸਹੀ ਹੁੰਦੀ ਹੈ। ਜਦੋਂ ਬਜ਼ੁਰਗ ਨੂੰ ਭਾਰੀ ਖੁਰਾਕ ਬਦਹਜਮੀ ਕਰਦੀ ਹੈ ਤਾਂ ਲੜਕੀਆਂ ਦੂਸਰੇ ਕਮਰੇ ਵਿੱਚ ਜਾ ਕੇ ਸੌਂ ਜਾਂਦੀਆਂ ਹਨ। ‘ਚੌਥਾ ਯੁੱਧ’ ਆਪਸੀ ਹਓਮੈ ਅਤੇ ਰੋਟੀ ਦੀ ਲੜਾਈ ਨੂੰ ਚੌਥਾ ਯੁੱਧ ਕਿਹਾ ਗਿਆ ਹੈ। IMG_0654.resizedਸੰਸਾਰ ਵਿੱਚ ਲੜਾਈ ਹੀ ਬਹੁਤਾ ਪੈਸਾ ਇਕੱਠਾ ਕਰਨ ਦੀ ਹੈ। ‘ਕੰਮ ਦਾ ਬੰਦਾ’ ਅਧਿਕਾਰੀ ਦੀ ਮੌਤ ‘ਤੇ ਜਾਣ ਨੂੰ ਤਰਜੀਹ ਨਹੀਂ ਸਗੋਂ ਜੇਕਰ ਉਸ ਦੇ ਬਾਪ ਦੀ ਮੌਤ ਹੁੰਦੀ ਹੈ ਤਾਂ ਅਧਿਕਾਰੀ ਤੋਂ ਕੰਮ ਲੈਣ ਲਈ ਅਫਸੋਸ ਪ੍ਰਗਟ ਕਰਨ ਜਾਣਾ ਜ਼ਰੂਰੀ ਸਮਝਿਆ ਜਾਂਦਾ ਹੈ। ‘ਅਹੁਦਾ’ ਕਹਾਣੀ ਇਨਸਾਨ ਦੀ ਆਪਣੇ ਆਪ ਨੂੰ ਵੱਡਾ ਕਹਿਣ ਦੀ ਫਿਤਰਤ ਦਾ ਪ੍ਰਗਟਾਵਾ ਕਰਦੀ ਹੈ, ਜਦੋਂ ਲੈਕਚਰਾਰ ਨੂੰ ਆਰਜੀ ਪਿ੍ਰੰਸੀਪਲ ਦਾ ਚਾਰਜ ਮਿਲਣ ਤੋਂ ਬਾਅਦ ਆਪਣੇ ਆਪ ਨੂੰ ਪਿ੍ਰੰਸੀਪਲ ਦੱਸ ਕੇ ਮਾਣ ਹੁੰਦਾ ਸੀ। ‘ਫੇਸ ਬੁਕ’ ਕਹਾਣੀ ਲੋਕਾਂ ਦੀ ਬਿਗਾਨੀਆਂ ਔਰਤਾਂ ਨਾਲ ਜਾਅਲੀ ਆਈ ਡੀ.ਬਣਾਕੇ ਉਨ੍ਹਾਂ ਨਾਲ ਸੰਬੰਧ ਬਣਾਉਣ ਦਾ ਪਰਦਾ ਫਾਸ਼ ਕਰਦੀ ਹੈ, ਜਦੋਂ ਪਤੀ ਪਤਨੀ ਦੋਵੇਂ ਫੇਸ ਬੁਕੀ ਦੋਸਤ ਨਿਸਚਤ ਕੀਤੇ ਸਥਾਨ ‘ਤੇ ਮਿਲਦੇ ਹਨ ਤਾਂ ਹੋਸ਼ ਉਡ ਜਾਂਦੇ ਹਨ। ‘ਸੰਸਕਾਰ’ ਕਹਾਣੀ ਵੀ ਬਜ਼ੁਰਗਾਂ ਨਾਲ ਔਲਾਦ ਦੇ ਦੁਰਵਿਵਹਾਰ ਦਾ ਅਸਰ ਉਸ ਦੀ ਔਲਾਦ ‘ਤੇ ਵੀ ਪੈਂਦਾ ਹੈ। ‘ਨੇਤਾ’ ਕਹਾਣੀ ਘੱਟ ਪੜ੍ਹੇ ਲਿਖੇ ਲੋਕ ਪੜ੍ਹੇ ਲਿਖਿਆ ‘ਤੇ ਨੇਤਾ ਬਣਕੇ ਰਾਜ ਕਰਦੇ ਹਨ। ਬੱਚਾ ਨੇਤਾਵਾਂ ਦੀ ਆਓ ਭਗਤ ਵੇਖਕੇ ਪੜ੍ਹਨ ਤੋਂ ਇਨਕਾਰੀ ਹੋ ਕੇ ਨੇਤਾ ਬਣਨਾ ਲੋਚਦਾ ਹੈ। ‘ਬਚਪਨ’ ਕਹਾਣੀ ਵਿੱਚ ਅਨੁਸੂਚਿਤ ਜਾਤੀ ਅਤੇ ਜੱਟ ਪਰਿਵਾਰ ਦੇ ਲੜਕਿਆਂ ਦੀ ਦੋਸਤੀ ਵੱਡੇ ਹੋਣ ‘ਤੇ ਜਾਤ ਅਤੇ ਰੁਤਬੇ ਦੀ ਹਓਮੈ ਨਿਭਦੀ ਨਹੀਂ। ‘ਵਾਰੀ’ ਕਹਾਣੀ ਵਿੱਚ ਜਦੋਂ ਇਕ ਬੰਬ ਧਮਾਕੇ ਵਿੱਚ 25 ਬੰਦੇ ਮਰ ਜਾਂਦੇ ਹਨ ਤਾਂ ਇਕ ਵਿਅਕਤੀ ਆਪਣੀ ਵਾਰੀ ਬਾਰੇ ਸੋਚਦਾ ਹੈ ਕਿ ਅਜਿਹੇ ਹਾਲਤ ਵਿੱਚ ਉਸ ਦੀ ਵਾਰੀ ਵੀ ਆਉਣ ਵਾਲੀ ਹੈ। ‘ਮਿਤੱਰਤਾ’ ਕਹਾਣੀ ਵਿੱਚ ਤਿੰਨ ਦੋਸਤ ਹਨ, ਇਕ ਦੋਸਤ ਦੂਜੇ ਦੋਸਤ ਦੀ ਭੈਣ ਵਲ ਮਾੜੀ ਨਿਗਾਹ ਰੱਖਦਾ ਹੈ ਤਾਂ ਤੀਜੇ ਦੋਸਤ ਨੇ ਮਾੜੀ ਨਿਗਾਹ ਰੱਖਣ ਵਾਲੇ ਦੇ ਥੱਪੜ ਜੜ ਦਿੱਤਾ। ਸਿੱਟਾ ਇਹ ਨਿਕਲਦਾ ਹੈ ਕਿ ਦੋਸਤਾਂ ਨਾਲ ਵਿਸ਼ਵਾਸ਼ਘਾਤ ਠੀਕ ਨਹੀਂ ਹੁੰਦਾ। ‘ਮੰਗਤਾ’ ਕਹਾਣੀ ਵਿੱਚ ਦਫਤਰ ਵਿੱਚੋਂ ਬਾਬੂ ਅਤੇ ਸੁਪਰਇਨਟੈਂਡੈਂਟ ਦੀ ਸੇਵਾ ਪਾਣੀ ਕਰਦਾ ਹੈ ਤੇ ਇਕ ਮੰਗਤੇ ਦੀ ਵੀ ਸੇਵਾ ਪਾਣੀ ਕਰਦਾ ਹੈ। ਭਾਵ ਉਹ ਦੋਹਾਂ ਦਫਤਰੀ ਬਾਬੂਆਂ ਨੂੰ ਵੀ ਮੰਗਤੇ ਸਮਝਦਾ ਹੈ। ‘ਬਦਲਦੀ ਹਵਾ’ ਪੁਸਤਕ ਦੇ ਸਿਰਲੇਖ ਵਾਲੀ ਕਹਾਣੀ ਹੈ, ਜਿਸ ਵਿੱਚ ਵਰਤਮਾਨ ਸਮਾਜ ਵਿੱਚ ਹੱਦਾਂ ਬੰਨਿਆਂ, ਸਮਾਜਿਕ ਵਰਗਾਂ ਅਤੇ ਧਾਰਮਿਕ ਤੰਗਦਿਲੀ ਬਾਰੇ ਬੜੇ ਸੁਚੱਜੇ ਢੰਗ ਨਾਲ ਇਸ਼ਾਰਾ ਕੀਤਾ ਗਿਆ ਹੈ। ਪੰਜਾਬ ਦੀ ਹੱਦ ਵਿੱਚ ਸਿੱਖ ਡਰਾਇਵਰ ਦਾ ਰੋਹਬ ਚਲਦਾ ਹੈ ਅਤੇ ਸ਼ੰਭੂ ਲੰਘਕੇ ਹਰਿਆਣਾ ਵਿੱਚ ਡਰਾਇਵਰ ਦੀ ਸੀਟ ਦੇ ਪਿਛੇ ਬੈਠੇ ਬਾਬੂ ਨੂੰ ਡਰਾਇਵਰ ਕੁਝ ਵੀ ਕਹਿਣ ਤੋਂ ਝਿਜਕਦਾ ਹੈ। ‘ਬੁਰਕੀ’ ਕਹਾਣੀ ਵਿੱਚ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਦੀ ਤਸਵੀਰ ਪੇਸ਼ ਕੀਤੀ ਹੈ। ਕੁੱਤੇ ਨੂੰ ਇਕ ਗਰੀਬੜਾ ਜਿਹਾ ਆਦਮੀ ਰੋਟੀ ਦੀ ਬੁਰਕੀ ਪਾ ਦਿੰਦਾ ਹੈ, ਉਹ ਭੌਂਕਣ ਤੋਂ ਹਟ ਜਾਂਦਾ ਹੈ। ਏਸੇ ਤਰ੍ਹਾਂ ਹੈਡਮਾਸਟਰ ਨੇ ਯੂਨੀਅਨ ਦੇ ਨੇਤਾ ਨਾਲ ਕੀਤਾ ਹੈ। ‘ਬੇਬਸੀ ਤੱਕਣੀ’ ਕਹਾਣੀ ਵਿੱਚ ਮਜ਼ਦੂਰ ਮਹਿਲ ਬਣਾਉਂਦੇ ਹਨ ਪਰੰਤੂ ਉਨ੍ਹਾਂ ਨੂੰ ਉਨ੍ਹਾਂ ਮਹਿਲਾਂ ਵਿੱਚ ਵੜਨ ਦਾ ਇਤਫਾਕ ਨਹੀਂ ਹੁੰਦਾ। ‘ਬੇਘਰੇ’ ਗ਼ਰੀਬ ਲੋਕ ਆਪਣੀ ਜ਼ਿੰਦਗੀ ਦਾ ਆਨੰਦ ਨਹੀਂ ਮਾਣ ਸਕਦੇ। ‘ਲੋਕ ਰਾਜ’ ਕਹਾਣੀ ਰਾਹੀਂ ਲੇਖਕ ਨੇ ਦੱਸਿਆ ਹੈ ਕਿ ਰਾਸ਼ਟਰਪਤੀ ਰਾਜ ਵਿੱਚ ਅਧਿਕਾਰੀ ਲੋਕ ਰਾਜ ਵਿੱਚ ਸਿਆਸਤਦਾਨ ਮੌਜਾਂ ਕਰਦੇ ਹਨ। ‘ਮੁਬਾਰਕ’ ਕਹਾਣੀ ਵਿੱਚ ਸਾਹਿਤਕਾਰਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ ਕਿ ਉਹ ਕਿਸੇ ਸਾਥੀ ਦੀ ਮੌਤ ‘ਤੇ ਵੀ ਖ਼ਬਰ ਵਿੱਚ ਆਪਣਾ ਨਾਮ ਲਗਵਾ ਕੇ ਖ਼ੁਸ਼ ਹੁੰਦੇ ਹਨ। ‘ਅਣਹੋਣੀ’ ਵਿੱਚ ਪੜ੍ਹੇ ਲਿਖੇ ਲੋਕਾਂ ਵਿੱਚ ਵਹਿਮ ਭਰਮ ਕਰਨ ਦੀ ਪ੍ਰਥਾ ਬਾਰੇ ਦੱਸਿਆ ਹੈ। ‘ਫਸਾਦੀ ਅਤ ‘ਫਸਾਦ’ ਕਹਾਣੀਆਂ ਦੰਗਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਚੇਤਾਵਨੀ ਦਿੰਦੀਆਂ ਹਨ ਕਿ ਦੰਗੇ ਜ਼ਾਤ ਬਰਾਦਰੀ ਨਹੀਂ ਵੇਖਦੇ। ਦੰਗੇ ਕਰਨ ਵਾਲੇ ਵੀ ਦੂਜੇ ਵਰਗ ਦੇ ਵਿਅਕਤੀਆਂ ਵੱਲੋਂ ਮਾਰੇ ਜਾਂਦੇ ਹਨ। ‘ਸਾਊ’ ਅਤੇ ‘ਪਿਆਰ’ ਦੋਵੇਂ ਕਹਾਣੀਆਂ ਫੇਸ ਬੁਕ ਦੇ ਬੁਰੇ ਪ੍ਰਭਾਵਾਂ ਦੇ ਨਤੀਜਿਆਂ ਬਾਰੇ ਚੇਤਾਵਨੀ ਦਿੰਦੀਆਂ ਹਨ। ‘ਵੰਡ’ ਕਹਾਣੀ ਜਨਰੇਸ਼ਨ ਗੈਪ ਦੀ ਬਾਤ ਪਾਉਂਦੀ ਅਤੇ ਵਿਧਵਾ ਔਰਤ ਦੇ ਇਸ਼ਕ ਨੂੰ ਸਮਾਜ ਚੰਗਾ ਨਹੀਂ ਸਮਝਦਾ। ‘ਹੀਜੜੇ’ ਕਹਾਣੀ ਸਮਾਜ ਵੱਲੋਂ ਹੀਜਪੜਆਂ ਬਾਰੇ ਪਾਈ ਜਾਂਦੀ ਗ਼ਲਤ ਭਾਵਨਾ ਨੂੰ ਦੂਰ ਕਰਦੀ ਹੈ। ‘ਵਾਪਸੀ’ ਟਰੈਵਲ ਏਜੰਟਾਂ ਦੀ ਮਾੜੀ ਸੋਚ ਅਤੇ ਸੁਲਝੇ ਹੋਏ ਅਧਿਆਪਕ ਦੀ ਸਲਾਹ ਬਾਹਰ ਜਾਣ ਲਈ ਭਟਕੇ ਨੌਜਵਾਨਾ ਨੂੰ ਸਿੱਧੇ ਰਾਹ ਪਾਉਂਦੀ ਹੈ। ‘ਫ਼ਰਜ਼’ ਕਹਾਣੀ ਗ਼ਰੀਬ ਲੋਕਾਂ ਦੀ ਪੈਸੇ ਬਾਰੇ ਦਿ੍ਰਸ਼ਟੀ ਦਾ ਪ੍ਰਗਟਾਵਾ ਕਰਦੀ ਹੈ। ‘ਬੜਕ’ ਇਨਸਾਨੀ ਹਓਮੈ ਦੇ ਨਤੀਜਿਆਂ ਬਾਰੇ ਚੇਤਾਵਨੀ ਦਿੰਦੀ ਹੈ।

40 ਪੰਨਿਆਂ, 30 ਰੁਪਏ ਕੀਮਤ ਵਾਲਾ ‘ਬਦਲਦੀ ਹਵਾ’ ਮਿੰਨੀ ਕਹਾਣੀ ਸੰਗ੍ਰਹਿ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਨੇ ਪ੍ਰਕਾਸ਼ਤ ਕੀਤਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>