ਬੋਰਡ ਪ੍ਰੀਖਿਆਂ ਦੌਰਾਨ ਸਿੱਖ ਬੱਚੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ ਸੁਲਝਿਆ

IMG_20230227_154813.resizedਨਵੀਂ ਦਿੱਲੀ – ਦਿੱਲੀ ਦੇ ਪੱਛਮ ਵਿਹਾਰ ਵਿਖੇ ਸਥਿਤ ਵਿਸ਼ਾਲ ਭਾਰਤੀ ਸਕੂਲ ‘ਚ ਅੱਜ 10ਵੀਂ ਜਮਾਤ ਦੀ ਸੀਬੀਐਸਈ ਵੱਲੋਂ ਆਯੋਜਿਤ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਦੌਰਾਨ 3 ਅੰਮ੍ਰਿਤਧਾਰੀ ਬੱਚੀਆਂ ਦੀ ਕਿਰਪਾਨਾਂ ਉਤਰਵਾਉਣ ਦਾ ਮਾਮਲਾ ਸੁਲਝ ਗਿਆ ਹੈ। ਸੋਸ਼ਲ ਮੀਡੀਆ ਉਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇੱਕ ਬੱਚੀ ਦੇ ਮਾਤਾ-ਪਿਤਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਪਣੀ ਟੀਮ ਦੇ ਨਾਲ ਸਕੂਲ ਪੁੱਜੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਕਿਸੇ ਨਿਯਮ ਤਹਿਤ ਸਿੱਖਾਂ ਨੂੰ ਕਕਾਰ ਪਹਿਨਣ ਤੋਂ ਨਹੀਂ ਰੋਕਿਆ ਜਾ ਸਕਦਾ। ਜਿਸ ਤੋਂ ਬਾਅਦ ਸਕੂਲ ਦੀ ਪ੍ਰਿੰਸੀਪਲ ਰਚਨਾ ਜੈਨ ਨੇ ਮੰਨਿਆ ਕਿ ਇਸ ਸੰਬੰਧੀ ਸਾਨੂੰ ਗਲਤਫਹਿਮੀ ਹੋਈ ਹੈ। ਜੀਕੇ ਨੇ ਪ੍ਰਿੰਸੀਪਲ ਨੂੰ ਪੁੱਛਿਆ ਕੀ ਤੁਹਾਡੇ ਜਾਂ ਸੀਬੀਐਸਈ ਦੇ ਨਿਯਮ ਸੰਵਿਧਾਨ ਦੀ ਮੁਢਲੀ ਭਾਵਨਾ ਨੂੰ ਦਬਾ ਸਕਦੇ ਹਨ ? ਕੀ ਤੁਸੀਂ ਸੰਵਿਧਾਨ ਪੜ੍ਹਿਆ ਹੈ? ਸੰਵਿਧਾਨ ਦਾ ਆਰਟੀਕਲ 25 ਸਿੱਖਾਂ ਨੂੰ ਕਿਰਪਾਨ ਪਹਿਨਣ ਦੀ ਇਜਾਜ਼ਤ ਦਿੰਦਾ ਹੈ। ਇਸੇ ਕਰਕੇ ਹੀ ਸਿੱਖ ਕਿਰਪਾਨ ਸਣੇ ਘਰੇਲੂ ਹਵਾਈ ਉਡਾਨਾਂ ਦੌਰਾਨ ਵੀ ਕਿਰਪਾਨ ਪਹਿਨ ਕੇ ਜਾਂਦੇ ਹਨ। ਤੁਸੀਂ ਕਿਵੇਂ ਅੰਮ੍ਰਿਤਧਾਰੀ ਬੱਚੀਆਂ ਨੂੰ ਕਿਰਪਾਨ ਉਤਾਰਨ ਵਾਸਤੇ ਕਹਿ ਸਕਦੇ ਹੋ? ਜਦੋਂ ਮੈਂ ਦਿੱਲੀ ਕਮੇਟੀ ਦਾ ਪ੍ਰਧਾਨ ਸੀ ਤਾਂ ਅਸੀਂ 2018 ‘ਚ ਨੀਟ ਪ੍ਰਿਖਿਆ ਦੌਰਾਨ ਕਿਰਪਾਨ ਨੂੰ ਮੈਟਲ ਵਸਤੂ ਦੀ ਆੜ ‘ਚ ਪਾਉਣ ਤੋਂ ਰੋਕਣ ਦੇ ਖ਼ਦਸੇ਼ ਨੂੰ ਲੈਕੇ ਦਿੱਲੀ ਹਾਈਕੋਰਟ ਗਏ ਸੀ, ਤਾਂ ਹਾਈਕੋਰਟ ਨੇ ਇਸ ਸੰਬੰਧੀ ਅੰਮ੍ਰਿਤਧਾਰੀ ਬੱਚਿਆਂ ਦੇ ਕਿਰਪਾਨ ਪਾਉਣ ਨੂੰ ਮੌਲਿਕ ਅਧਿਕਾਰ ਮੰਨਿਆ ਸੀ। ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਸਫਦਰਜੰਗ ਇੰਕਲਐਵ ਦੇ ਇੱਕ ਪਬਲਿਕ ਸਕੂਲ ‘ਚ ਵੀ ਇਸ ਤਰ੍ਹਾਂ ਹੋਇਆ ਸੀ। ਜਿਸ ਦਾ ਵੀ ਸਿੱਖ ਜਥੇਬੰਦੀਆਂ ਨੇ ਵਿਰੋਧ ਕੀਤਾ ਸੀ। ਜਿਸ ਤੋਂ ਬਾਅਦ ਸਕੂਲ ਨੇ ਆਪਣੀ ਗਲਤੀ ਮੰਨੀ ਸੀ।

ਪ੍ਰਿੰਸੀਪਲ ਨੇ ਕਿਹਾ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਅਸੀਂ ਆਪਣੇ ਸਕੂਲ ‘ਚ ਵੈਸਾਖੀ ਅਤੇ ਗੁਰਪੁਰਬ ਮੰਨਾਉਂਦੇ ਹਾਂ। ਇਹ ਸਭ ਕੁਝ ਗਲਤਫਹਿਮੀ ਨਾਲ ਹੋਇਆ ਹੈ। ਅਸੀਂ ਸੀਬੀਐਸਈ ਦੇ ਉਚ ਅਧਿਕਾਰੀਆਂ ਨੂੰ ਇਸ ਬਾਰੇ ਪੁੱਛਣ ਤੋਂ ਬਾਅਦ ਪ੍ਰੀਖਿਆਰਥੀਆਂ ਨੂੰ ਕਿਰਪਾਨ ਪਹਿਨਣ ਦੀ ਇਜਾਜ਼ਤ ਦੇ ਦਿੱਤੀ ਹੈ। ਪ੍ਰਿੰਸੀਪਲ ਨੇ ਜੀਕੇ ਨੂੰ ਲਿਖਤ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਭਵਿੱਖ ਵਿਚ ਅਜਿਹੀ ਗਲਤੀ ਨਹੀਂ ਹੋਵੇਗੀ ਅਸੀਂ ਇਹ ਭਰੋਸਾ ਦਿੰਦੇ ਹਾਂ। ਇਸ ਮੌਕੇ ਪੀੜਤ ਬੱਚੀਆਂ ਦੇ ਮਾਤਾ-ਪਿਤਾ ਨੇ ਜੀਕੇ ਵੱਲੋਂ ਉਨ੍ਹਾਂ ਨਾਲ ਆ ਕੇ ਖੜ੍ਹਣ ਲਈ ਖਾਸ ਧੰਨਵਾਦ ਕੀਤਾ। ਦਿੱਲੀ ਕਮੇਟੀ ਮੈਂਬਰ ਸਤਨਾਮ ਸਿੰਘ, ਜਾਗੋ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਪਰਮਿੰਦਰ ਪਾਲ ਸਿੰਘ, ਜਾਗੋ ਪਾਰਟੀ ਦੇ ਆਗੂ ਸੁਖਮਨ ਸਿੰਘ ਸਾਹਨੀ, ਮਨਜੀਤ ਸਿੰਘ ਖਿਆਲਾ, ਰਵਿੰਦਰ ਸਿੰਘ ਬਿੱਟੂ, ਸਤਨਾਮ ਸਿੰਘ ਕੋਹਲੀ, ਪ੍ਰਭਦੀਪ ਸਿੰਘ ਅਤੇ ਓਂਕਾਰਜੋਤ ਸਿੰਘ ਆਦਿਕ ਮੌਜੂਦ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>