
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬਾਬਾ ਬਲਰਾਜ ਕਾਲਜ ਬਲਾਚੌਰ ਵਿਖੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸਪਤਾਹ ਤਹਿਤ ਸੈਮੀਨਾਰ ਕਰਵਾਇਆ ਗਿਆ।
ਬਲਾਚੌਰ, (ਉਮੇਸ਼ ਜੋਸ਼ੀ) : ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਅਥਾਰਟੀ ਦੀ ਅਗਵਾਈ ਹੇਠ 4 ਮਾਰਚ ਤੋਂ 11 ਮਾਰਚ ਤੱਕ ਵਿਸ਼ਵ ਮਹਿਲਾ ਦਿਵਸ ਨੂੰ ਜਾਗਰੂਕਤਾ ਸਪਤਾਹ ਵਜੋਂ ਮਨਾਇਆ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਕਮਲਦੀਪ ਸਿੰਘ ਧਾਲੀਵਾਲ, ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਇਸ ਲੜੀ ਤਹਿਤ ਅੱਜ ਬਾਬਾ ਬਲਰਾਜ ਕਾਲਜ, ਬਲਾਚੌਰ ਵਿਖੇ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆ ਨੂੰ ਔਰਤਾਂ ਲਈ ਸੁਰੱਖਿਅਤ ਸਾਈਬਰ ਸਪੇਸ, ਈਵ ਟੀਜ਼ਿੰਗ ਤੋਂ ਬਚਾਅ, ਐਨ.ਆਰ.ਆਈ. ਵਿਆਹ, ਘਰੇਲੂ ਹਿੰਸਾ ਤੋਂ ਰੋਕਥਾਮ ਅਤੇ ਔਰਤਾਂ ਨੂੰ ਗੈਰ-ਰਵਾਇਤੀ ਪੇਸ਼ਿਆਂ ਨੂੰ ਅਪਨਾਉਣ ਅਤੇ ਖੋਜਣ ਲਈ ਉਤਸ਼ਾਹਿਤ ਕਰਨ ਆਦਿ ਔਰਤਾਂ ਨਾਲ ਸਬੰਧਤ ਰਾਸ਼ਟਰੀ ਮਹਿਲਾ ਕਮਿਸ਼ਨ ਦੀਆਂ ਪੰਜ ਵੀਡਿਓਜ਼ ਦਿਖਾਈਆ ਗਈਆਂ।ਇਸ ਮੌਕੇ ਦੌਰਾਨ ਪੈਨਲ ਐਡਵੋਕੇਟ ਸਪਨਾ ਜੱਗੀ ਅਤੇ ਬਲਵਿੰਦਰ ਕੌਰ ਰੀਸੋਰਸ ਪਰਸਨ ਦੇ ਤੌਰ ’ਤੇ ਮੌਜੂਦ ਸਨ। ਸ. ਕਮਲਦੀਪ ਸਿੰਘ ਧਾਲੀਵਾਲ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਵਿਸ਼ਵ ਮਹਿਲਾ ਦਿਵਸ ਸਪਤਾਹ ਦੇ ਤਹਿਤ ਔਰਤਾਂ ਲਈ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਮਹਿਲਾ ਦਿਵਸ ਦੇ ਇਤਿਹਾਸ ਅਤੇ ਪ੍ਰੇਰਨਾ ਦਾਇਕ ਸਫਲ ਮਹਿਲਾਵਾਂ ਦੀਆਂ ਉਦਾਹਰਨਾ ਸਹਿਤ ਜਾਣੂ ਕਰਵਾਇਆ ਇਸ ਤੋਂ ਇਲਾਵਾ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ, ਕਾਨੂੰਨੀ ਅਧਿਕਾਰਾਂ ਅਤੇ ਮੁਫ਼ਤ ਕਾਨੂੰਨੀ ਸਲਾਹ ਅਤੇ ਸਹਾਇਤਾ ਪ੍ਰਾਪਤ ਕਰਨ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ.ਭ.ਸ ਨਗਰ ਦੇ ਦਫਤਰ ਦੇ ਨੰਬਰ 01823-223511, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਟੋਲ ਫ੍ਰੀ ਨੰਬਰ 1968 ਬਾਰੇ ਜਾਗਰੂਕਤ ਕੀਤਾ ਗਿਆ। ਪੈਨਲ ਐਡਵੋਕੇਟਸ ਵੱਲੋਂ ਵਿਦਿਆਰਥੀਆ ਨੂੰ ਮੌਲਿਕ ਅਧਿਕਾਰ, ਪੋਕਸੋ ਐਕਟ, ਔਰਤਾਂ ਅਤੇ ਜਾਇਦਾਦ ਦਾ ਅਧਿਕਾਰ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਅਤੇ ਮਹਿਲਾਵਾਂ ਲਈ ਟੋਲ ਫ੍ਰੀ ਨੰ. 1091 ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਪਿ੍ਰੰਸੀਪਲ ਸੁਨੀਲ ਖੋਸਲਾ ਅਤੇ ਸਮੂਹ ਸਟਾਫ਼ ਮੈਬਰ ਹਾਜ਼ਰ ਸਨ।