ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਹੈਦਰਾਬਾਦ ‘ਚ ਜਨਤਕ ਥਾਵਾਂ ‘ਤੇ ਪੀਐਮ ਮੋਦੀ ਦੇ ਵਿਵਾਦਿਤ ਪੋਸਟਰ ਲਗਾਏ ਗਏ, ਜਿਸ ਕਾਰਨ ਕਾਫੀ ਹੰਗਾਮਾ ਹੋ ਰਿਹਾ ਹੈ। ਕਈ ਪੋਸਟਰਾਂ ‘ਚ ਪੀਐੱਮ ਮੋਦੀ ਨੂੰ ‘ਲੋਕਤੰਤਰ ਦਾ ਨਾਸ਼ ਕਰਨ ਵਾਲਾ’ ਰਾਵਣ ਦੱਸਿਆ ਗਿਆ ਹੈ। ਖ਼ਬਰ ਏਜੰਸੀ ਦੇ ਮੁਤਾਬਿਕ, ਇਹ ਪੋਸਟਰ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਦੇ ਐਮਐਲਸੀ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀ ਧੀ ਕਵਿਤਾ ਨੂੰ ਈਡੀ ਦੁਆਰਾ ਸੰਮਨ ਕੀਤੇ ਜਾਣ ਤੋਂ ਬਾਅਦ ਲਗਾਏ ਗਏ ਹਨ।
ਹੈਦਰਾਬਾਦ ‘ਚ ਪੀਐਮ ਮੋਦੀ ਨੂੰ ਰਾਵਣ ਦਰਸਾਂਦੇ ਸੜਕ ‘ਤੇ ਲਗਾਏ ਗਏ ਵਿਵਾਦਿਤ ਪੋਸਟਰ
This entry was posted in ਭਾਰਤ.