ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ 300ਵੀਂ ਜਨਮ ਸ਼ਤਾਬਦੀ ਨੂੰ ਵੱਡੇ ਪੱਧਰ ਤੇ ਮਨਾਇਆ ਜਾਵੇਗਾ

IMG-20230401-WA0053.resizedਚੰਡੀਗੜ : ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ 300ਵੀਂ ਜਨਮ ਸ਼ਤਾਬਦੀ 5 ਮਈ 2023 ਨੂੰ ਆ ਰਹੀ ਹੈ। ਸਿੱਖ ਇਤਿਹਾਸ ਦੇ ਇਸ ਮਹਾਨ ਜਰਨੈਲ ਦੀ ਜਨਮ ਸ਼ਤਾਬਦੀ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (ਪੰਜਵਾਂ ਤਖ਼ਤ) ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਅਤੇ ਸਮੂਹ ਨਿਹੰਗ ਸਿੰਘ ਜੱਥੇਬੰਦੀਆਂ ਦੀ ਅਗੁਆਈ ਵਿੱਚ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ । ਮੁੱਖ ਸਮਾਗਮ ਵਿੱਚ ਕੰਮ ਦੇ ਨਾਮ ਸੰਦੇਸ਼ ਦੇਣ ਵਾਸਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਖਾਸ ਤੌਰ ਤੇ ਬੇਨਤੀ ਕੀਤੀ ਗਈ ਹੈ । ਇਹਨਾ ਸਮਾਗਮਾਂ ਲਈ ਵਿਸ਼ੇਸ਼ ਤੌਰ ਤੇ ਬਨਾਈ ਗਈ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਜਨਮ ਸ਼ਤਾਬਦੀ ਕਮੇਟੀ ਵਿੱਚ ਇੰਟਰਨੈਸ਼ਨਲ ਸਿੱਖ ਫੋਰਮ ਅਤੇ ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ ਇੰਡਿਆ ਵਲੋਂ ਮੁੱਖ ਭੂਮਿਕਾ ਨਿਭਾਈ ਜਾ ਰਹੀ ਹੈ ਜਦਕਿ ਹਰਿਆਣਾ, ਪੰਜਾਬ ਅਤੇ ਦਿੱਲੀ ਦੀਆਂ ਵੱਖ ਵੱਖ ਪੰਥਕ ਸੰਸਥਾਵਾਂ ਅਤੇ ਰਾਮਗੜ੍ਹੀਆ ਸਭਾਵਾਂ ਇਸ ਕਮੇਟੀ ਦਾ ਹਿੱਸਾ ਬਣ ਕੇ ਇਸ ਆਯੋਜਨ ਦੀ ਸਫਲਤਾ ਲਈ ਕੰਮ ਕਰ ਰਹੀਆਂ ਹਨ । ਪਦਮ ਸ਼੍ਰੀ ਨਾਲ ਸਨਮਾਣਿਤ ਜਗਜੀਤ ਸਿੰਘ ਦਰਦੀ ਇਸ ਕਮੇਟੀ ਦੇ ਚੇਅਰਮੈਨ ਥਾਪੇ ਗਏ ਹਨ ਜਦਕਿ ਇੰਟਰਨੈਸ਼ਨਲ ਸਿੱਖ ਫੋਰਮ ਦੇ ਜਨਰਲ ਸੱਕਤਰ ਪ੍ਰਿਤਪਾਲ ਸਿੰਘ ਪੰਨੂੰ ਅਤੇ ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ ਇੰਡਿਆ ਦੇ ਪ੍ਰਧਾਨ ਗੁਰਤੇਜ ਸਿੰਘ ਖਾਲਸਾ ਪੂਰੇ ਆਯੋਜਨ ਦੇ ਸੰਯੋਜਕ ਦੀ ਭੂਮਿਕਾ ਨਿਭਾਉਂਣਗੇ । ਅੱਜ ਚੰਡੀਗੜ ਪ੍ਰੈਸ ਕੱਲਬ ਵਿੱਚ ਆਯੋਜਿਤ ਪ੍ਰੈਸ ਵਾਰਤਾ ਦੇ ਦੌਰਾਨ ਇਸ ਮਹਾਨ ਸ਼ਤਾਬਦੀ ਸਮਾਗਮ ਦੇ ਪੋਸਟਰ ਰੀਲੀਜ ਕੀਤੇ ਗਏ । ਇਹ ਪੋਸਟਰ ਪਦਮ ਸ਼੍ਰੀ ਜਗਜੀਤ ਸਿੰਘ ਦਰਦੀ, ਸੰਤ ਬਾਬਾ ਸੁੱਖਾ ਸਿੰਘ ਕਾਰ ਸੇਵਾ ਵਾਲੇ, ਬਾਬਾ ਜੋਗਾ ਸਿੰਘ ਨਾਨਕਸਰ ਕਰਨਾਲ ਵਾਲੇ, ਇੰਟਰਨੈਸ਼ਨਲ ਸਿੱਖ ਫੋਰਮ ਦੇ ਜਨਰਲ ਸੱਕਤਰ ਪ੍ਰਿਤਪਾਲ ਸਿੰਘ ਪੰਨੂੰ, ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ ਇੰਡਿਆ ਦੇ ਪ੍ਰਧਾਨ ਗੁਰਤੇਜ ਸਿੰਘ ਖਾਲਸਾ ਅਤੇ ਕਾਰਜਕਾਰਨੀ ਮੈਂਬਰ ਗੁਰਪ੍ਰੀਤ ਸਿੰਘ ਖਾਲਸਾ ਨੇ ਰੀਲੀਜ ਕੀਤਾ ।

ਵਰਨਣ ਯੋਗ ਹੈ ਕਿ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਨੇ 1783 ਵਿੱਚ ਬਾਬਾ ਜੱਸਾ ਸਿੰਘ ਆਹਲੂਵਾਲਿਆ ਅਤੇ ਬਾਬਾ ਬਘੇਲ ਸਿੰਘ ਜੀ ਨਾਲ ਮਿਲ ਕੇ ਦਿੱਲੀ ਦੇ ਲਾਲ ਕਿਲੇ ਤੇ ਖਾਲਸਾਈ ਨਿਸ਼ਾਨ ਸਾਹਿਬ ਲਹਿਰਾਇਆ। ਜਿੱਤ ਦੀ ਨਿਸ਼ਾਨੀ ਦੇ ਤੌਰ ਮੁਗਲੀਆ ਸ਼ਾਨ ਦੇ ਪ੍ਰਤੀਕ ਤਖਤੇ ਤਾਊਸ, ਜਿਸ ਤੇ ਬੈਠ ਕੇ ਔਰੰਗਜੇਬ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦੁਰ ਜੀ ਨੂੰ ਸ਼ਹੀਦ ਕਰਣ ਦਾ ਹੁਕਮ ਦਿੱਤਾ ਸੀ, ਨੂੰ ਉਖਾੜ ਕੇ ਉਸਦੀ ਸਿਲ ਨੂੰ ਲਾਲ ਕਿਲੇ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਲੈਕੇ ਆਏ ਜੋ ਹੁਣ ਵੀ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾਂ ਦੇ ਨਾਲ ਰਾਮਗੜ੍ਹੀਆ ਬੁੰਗੇ ਵਿੱਚ ਮੌਜੂਦ ਹੈ । ਉਸ ਸਮੇਂ ਦੇ ਹੋਰ ਸਿੰਘ ਸਰਦਾਰਾਂ ਦੇ ਨਾਲ ਮਿਲ ਕੇ ਅਬਦਾਲੀ ਤੋਂ ਹਿੰਦੋਸਤਾਨ ਦੀਆਂ ਹਜਾਰਾਂ ਧੀਆਂ ਨੂੰ ਬਚਾਣ ਵਾਲੇ, ਰਾਮਗੜ ਸਹਿਤ ਕਰੀਬ 362 ਛੋਟੇ ਵੱਡੇ ਕਿਲੇ ਬਨਾਉਣ ਵਾਲੇ ਅਜਿਹੇ ਮਹਾਨ ਯੋਧੇ ਜਿਸਨੂੰ ਕਦੇ ਮੈਦਾਨੇ ਜੰਗ ਵਿੱਚ ਹਰਾਇਆ ਨਹੀਂ ਗਿਆ, ਦੀ ਤੀਜੀ ਜਨਮ ਸ਼ਤਾਬਦੀ ਨੂੰ ਪੂਰੇ ਜਾਹੋ ਜਲਾਲ ਨਾਲ ਮਨਾਉਣ ਲਈ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਜਨਮ ਸ਼ਤਾਬਦੀ ਕਮੇਟੀ ਵਲੋਂ ਗੁਰਮਤਿ ਸਮਾਗਮ ਅਤੇ ਖਾਲਸਾ ਫਤਿਹ ਮਾਰਚ ਵੱਡੇ ਪੱਧਰ ਤੇ ਆਯੋਜਿਤ ਕੀਤੇ ਜਾ ਰਹੇ ਹਨ । ਇਹਨਾਂ ਸਾਰੇ ਸਮਾਗਮਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਮੂਹ ਦਲ ਪੰਥਾਂ ਨਾਲ ਕਾਰ ਸੇਵਾ, ਨਾਨਕਸਰ ਅਤੇ ਹੋਰ ਸੰਪਰਦਾਵਾਂ ਅਤੇ ਵੱਖ ਵੱਖ ਗੁਰਦੁਆਰਾ ਕਮੇਟੀਆਂ ਦਾ ਖਾਸ ਸਹਿਯੋਗ ਲਿਆ ਜਾ ਰਿਹਾ ਹੈ ।

29 ਅਪਰੈਲ ਤੋਂ ਸ਼ੁਰੂ ਹੋ ਕੇ ਪੂਰਾ ਸਾਲ ਚੱਲਣ ਵਾਲੇ ਸ਼ਤਾਬਦੀ ਸਮਾਗਮਾਂ ਵਿੱਚ 29 ਅਪਰੈਲ ਨੂੰ ਸ਼੍ਰੋਮਣੀ ਸਿੱਖ ਸੰਗਤ ਸਭਾ ਵਿਸ਼ਨੂ ਗਾਰਡਨ, ਹਰੀ ਨਗਰ ਅਤੇ ਪੱਛਮ ਵਿਹਾਰ ਦੀਆਂ ਸਮੂਹ ਗੁਰਦੁਆਰਾ ਕਮੇਟੀਆਂ ਦੇ ਨਾਲ ਮਿਲ ਕੇ ਗੁਰਮਤਿ ਸਮਾਗਮ ਹਰੀ ਨਗਰ ਦਿੱਲੀ ਵਿਖੇ ਕੀਤਾ ਜਾਵੇਗਾ । 30 ਅਪਰੈਲ ਨੂੰ ਦਿੱਲੀ ਤੋਂ ਖਾਲਸਾ ਫਤਿਹ ਮਾਰਚ ਸ਼ੁਰੂ ਹੋਵੇਗਾ ਜੋ ਸੋਨੀਪਤ, ਪਾਨੀਪਤ ਅਤੇ ਕਰਨਾਲ ਜਿਲੇ ਦੇ ਵੱਖ ਵੱਖ ਹਿਸਿਆਂ ਤੋਂ ਹੁੰਦੇ ਹੋਏ 3 ਮਈ ਨੂੰ ਕਰਨਾਲ ਵਿਖੇ ਸਮਾਪਤ ਹੋਵੇਗਾ । ਇਹ ਖਾਲਸਾ ਫਤਿਹ ਮਾਰਚ ਪੁਰਾਤਨ ਸਿੱਖ ਰੀਤਾਂ ਅਨੁਸਾਰ ਪੂਰੇ ਜਾਹੋ ਜਲਾਲ ਨਾਲ ਕੱਢਿਆ ਜਾਵੇਗਾ । 6 ਮਈ ਨੂੰ

ਕਰਨਾਲ ਵਿਖੇ ਰਾਸ਼ਟਰੀ ਪੱਧਰ ਦੇ ਗਤਕਾ ਮੁਕਾਬਲੇ ਕਰਵਾਏ ਜਾਣਗੇ । ਮੁੱਖ ਸਮਾਗਮ 7 ਮਈ ਨੂੰ ਕਰਨਾਲ ਦੀ ਨਵੀਂ ਅਨਾਜ ਮੰਡੀ ਵਿੱਖੇ ਹੋਵੇਗਾ ਜਿਸ ਵਿੱਚ ਹਜਾਰਾਂ ਦੀ ਤਾਦਾਦ ਵਿੱਚ ਸਿੱਖ ਸੰਗਤਾਂ ਹਿੱਸਾ ਲੈਣਗਿਆਂ । ਇਸ ਤੋਂ ਬਾਦ ਪੂਰਾ ਸਾਲ ਹਰਿਆਣਾ, ਦਿੱਲੀ ਅਤੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਜਿੱਥੇ ਗੁਰਮਤਿ ਸਮਾਗਮ ਕਰਵਾਏ ਜਾਣਗੇ ਉਥੇ ਨਾਲ ਹੀ ਖਾਸ ਤੌਰ ਤੇ ਤਿਆਰ ਕੀਤੇ ਜਾ ਰਹੇ ਲਾਈਟ ਅਤੇ ਸਾਉਂਡ ਡਰਾਮੇ ਰਾਹੀਂ ਰਾਮਗੜ੍ਹੀਆ ਮਿਸਲ ਦੇ ਮੁਖੀ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਇਤਿਹਾਸ ਤੋਂ ਸੰਗਤ ਅਤੇ ਖਾਸ ਤੌਰ ਤੇ ਨਵੀਂ ਪੀੜੀ ਨੂੰ ਜਾਨੂੰ ਕਰਵਾਇਆ ਜਾਏਗਾ । ਇਹਨਾਂ ਸਮਾਗਮਾਂ ਦੌਰਾਨ ਜਿੱਥੇ ਗਤਕਾ ਅਤੇ ਦਸਤਾਰ ਬੰਦੀ ਦੇ ਮੁਕਾਬਲੇ ਕਰਵਾਏ ਜਾਣਗੇ ਉਥੇ ਨਾਲ ਹੀ ਸਿੱਖ ਨੌਜਵਾਨਾ ਨੂੰ ਪਤਿਤਪੁਣੇ ਤੋਂ ਦੂਰ ਕਰ ਅੰਮ੍ਰਿਤ ਛੱਕਣ ਲਈ ਪ੍ਰੇਰਿਤ ਕੀਤਾ ਜਾਵੇਗਾ ।

[।4/1, 16:33] shrikantacharyaa02: ਇਹਨਾਂ ਸਮਾਗਮਾਂ ਵਿੱਚ ਕੰਮ ਦੀਆਂ ਸਿਰਮੌਰ ਜਥੇਬੰਦੀਆਂ ਦੇ ਮੁਖੀ, ਪੰਥ ਪ੍ਰਸਿਧ ਰਾਗੀ, ਢਾਡੀ ਅਤੇ ਪ੍ਰਚਾਰਕ ਸ਼ਾਮਿਲ ਹੋ ਰਹੇ ਹਨ ਜਿਹਨਾਂ ਵਿੱਚ ਪੰਥ ਪ੍ਰਸਿਧ ਰਾਗੀ ਗਿਆਨੀ ਗੁਰਦੇਵ ਸਿੰਘ ਆਸਟਰੇਲੀਆ, ਸਚਖੰਡ ਸ਼੍ਰੀ ਹਰਮੰਦਿਰ ਸਾਹਿਬ ਦੇ ਹਜੂਰੀ ਰਾਗੀ ਭਾਈ ਸ਼ੌਕੀਨ ਸਿੰਘ, ਭਾਈ ਸ਼ੁਭਦੀਪ ਸਿੰਘ, ਭਾਈ ਗੁਰਪ੍ਰਤਾਪ ਸਿੰਘ ਸੁੱਗਾ ਦਾ ਢਾਡੀ ਜੱਥਾ, ਪ੍ਰਸਿੱਧ ਇਤਿਹਾਸਕਾਰ ਸੁਖਪ੍ਰੀਤ ਸਿੰਘ ਉਦਕੇ, ਕਥਾਵਾਚਕ ਗਿਆਨੀ ਸ਼ੇਰ ਸਿੰਘ ਅੰਬਾਲਾ, ਗਿਆਨੀ ਕੁਲਵੰਤ ਸਿੰਘ ਲੁਧਿਆਣਾ, ਰਾਗੀ ਭਾਈ ਜਗਮੋਹਨ ਸਿੰਘ ਪਟਿਆਲਾ ਵਾਲੇ ਅਤੇ ਹੋਰ ਅਨੇਕਾਂ ਪੰਥਕ ਸਖਸ਼ੀਅਤਾਂ ਸ਼ਾਮਿਲ ਹੋਣਗੀਆਂ। ਇਹਨਾਂ ਸਮਾਗਮਾਂ ਵਿੱਚ ਵਿਸ਼ਵ ਪੱਧਰ ਤੇ ਆਪਣੇ ਕੰਮਾਂ ਨਾਲ ਸਿੱਖੀ ਦਾ ਨਾਮ ਰੋਸ਼ਨ ਕਰਣ ਵਾਲੀਆਂ ਸਿੱਖ ਸਖਸ਼ੀਅਤਾਂ ਨੂੰ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਅਵਾਰਡ ਨਾਲ ਸਨਮਾਣਿਤ ਕੀਤਾ ਜਾਵੇਗਾ।

18ਵੀਂ ਸਦੀ ਦਾ ਇਤਿਹਾਸ ਸਿੱਖ ਮਿਸਲਾਂ ਦਾ ਇਤਿਹਾਸ ਹੈ । ਸਿੱਖ 12 ਮਿਸਲਾਂ ਵਿੱਚ ਵੰਡੇ ਹੋਏ ਸਨ । ਆਪਸੀ ਵੈਚਾਰਿਕ ਮਤਭੇਦ ਹੋਣ ਦੇ ਬਾਵਜੂਦ ਸਭ ਮਿਸਲਾਂ ਪੰਥਕ ਕਾਰਜਾਂ ਵਾਸਤੇ ਇੱਕਠੇ ਹੋ ਕੇ ਕੰਮ ਕਰਦੇ ਸਨ । ਸਰਦਾਰ ਜੱਸਾ ਸਿੰਘ ਦੀ ਜਨਮ ਸ਼ਤਾਬਦੀ ਸਿੱਖ ਕੌਮ ਦੀਆਂ ਸਮੂਹ ਜੱਥੇਬੰਦੀਆਂ ਨੂੰ ਆਪਸੀ ਮਤਭੇਦ ਭੁਲਾ ਕੇ ਇੱਕ ਮੁਠ ਹੋ ਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਣ ਦੀ ਪ੍ਰੇਰਣਾ ਦੇਵੇਗੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>