14 ਅਪ੍ਰੈਲ ਨੂੰ ਵਿਸਾਖੀ ਦੇ ਦਿਹਾੜੇ ਉਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ‘ਵਿਸ਼ਾਲ ਪੰਥਕ ਇਕੱਠ’ ਹੋਵੇਗਾ : ਮਾਨ

FB_IMG_1681137694893(1).resizedਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ 14 ਅਪ੍ਰੈਲ ਵਿਸਾਖੀ ਦੇ ਦਿਹਾੜੇ ਉਤੇ ਗੁਰਦੁਆਰਾ ਜੰਡਸਰ ਰੋਡ ਵਿਖੇ ਇਕ ਵਿਸਾਲ ਪੰਥਕ ਇਕੱਠ ਕੀਤਾ ਜਾ ਰਿਹਾ ਹੈ । ਜਿਸ ਵਿਚ ਮੌਜੂਦਾ ਪੈਦਾ ਹੋਏ ਪੰਥਕ ਅਤੇ ਪੰਜਾਬ ਸੂਬੇ ਦੇ ਗੰਭੀਰ ਹਾਲਾਤਾਂ ਉਤੇ ਵਿਚਾਰਾਂ ਕਰਦੇ ਹੋਏ ਕੌਮ ਵੱਲੋ ਅਗਲੇ ਪ੍ਰੋਗਰਾਮ ਉਤੇ ਸਮੂਹਿਕ ਰਾਏ ਬਣਾਈ ਜਾਵੇਗੀ । ਇਹ ਪੰਥਕ ਇਕੱਠ ਬੇਸੱਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਪ੍ਰਬੰਧ ਕੀਤਾ ਜਾ ਰਿਹਾ ਹੈ, ਪਰ ਪੰਥ ਦੇ ਵੱਡੇਰੇ ਹਿੱਤਾ ਨੂੰ ਮੁੱਖ ਰੱਖਦੇ ਹੋਏ ਪੰਥ ਵਿਚ ਸਰਗਰਮ ਮੌਜੂਦਾ ਸਭ ਧਿਰਾਂ, ਸਿਆਸੀ, ਧਾਰਮਿਕ ਸੰਗਠਨਾਂ, ਟਕਸਾਲਾਂ, ਸਿੱਖ ਸਟੂਡੈਟ ਫੈਡਰੇਸ਼ਨਾਂ, ਡੇਰਿਆ ਦੇ ਮਹਾਪੁਰਖਾਂ, ਪੰਥ ਦਾ ਦਰਦ ਰੱਖਣ ਵਾਲੇ ਅਤੇ ਕੌਮ ਦੀ ਚੜ੍ਹਦੀ ਕਲਾਂ ਦੀ ਸੋਚ ਵਾਲੇ ਸਭਨਾਂ ਨੂੰ 14 ਅਪ੍ਰੈਲ ਨੂੰ ਇਸ ਪੰਥਕ ਕਾਨਫਰੰਸ ਵਿਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ । ਪੰਜਾਬ ਸੂਬੇ ਤੇ ਖ਼ਾਲਸਾ ਪੰਥ ਨਾਲ ਸੰਬੰਧਤ ਸਭ ਸੁਹਿਰਦ ਵਿਦਵਾਨਾਂ, ਬੁੱਧੀਜੀਵੀਆਂ ਅਤੇ ਬੀਤੇ 1 ਮਹੀਨੇ ਤੋ ਸੈਂਟਰ ਤੇ ਪੰਜ਼ਾਬ ਦੀਆਂ ਸਰਕਾਰਾਂ ਵੱਲੋ ਸਾਜਸੀ ਢੰਗ ਨਾਲ ਪੰਜਾਬ ਵਿਚ ਖੇਡੀ ਜਾ ਰਹੀ ਖੇਡ ਦੇ ਅਧੀਨ ਸਿੱਖ ਨੌਜਵਾਨੀ ਨੂੰ ਨਿਸ਼ਾਨਾਂ ਬਣਾਉਣ ਤੋ ਕਾਨੂੰਨੀ ਤੌਰ ਤੇ ਰਾਹਤ ਦਿਵਾਉਣ ਵਾਲੇ ਸਭ ਵਕੀਲ ਸਾਹਿਬਾਨ ਨੂੰ ਇਸ ਸਟੇਜ ਉਤੇ ਪਹੁੰਚਕੇ ਹੋਣ ਵਾਲੇ ਪੰਥਕ ਫੈਸਲਿਆ ਵਿਚ ਆਪਣੇ ਵਿਚਾਰਾਂ ਰਾਹੀ ਯੋਗਦਾਨ ਪਾਉਣ ਦੀ ਖੁੱਲ੍ਹੀ ਅਪੀਲ ਕੀਤੀ ਜਾਂਦੀ ਹੈ ।”

ਇਹ ਫੈਸਲਾ ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਗੁਰਦੁਆਰਾ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਸ। ਸਿਮਰਨਜੀਤ ਸਿੰਘ ਮਾਨ ਐਮ।ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪ੍ਰਧਾਨਗੀ ਹੇਠ ਪਾਰਟੀ ਦੀ ਰਾਜਸੀ ਮਾਮਲਿਆ ਦੀ ਕਮੇਟੀ ਵਿਚ ਸਰਬਸੰਮਤੀ ਨਾਲ ਵਿਚਾਰਾਂ ਕਰਦੇ ਹੋਏ ਕੀਤਾ ਗਿਆ । ਜਿਸਦੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਸ। ਇਕਬਾਲ ਸਿੰਘ ਟਿਵਾਣਾ ਨੇ ਕਿਹਾ ਕਿ ਇਸ ਮਹੱਤਵਪੂਰਨ ਮੀਟਿੰਗ ਵਿਚ ਉਪਰੋਕਤ ਪੰਥਕ ਕਾਨਫਰੰਸ ਵਿਸਾਖੀ ਦੇ ਦਿਹਾੜੇ ਤੇ ਕਰਨ ਤੋ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਕਿ ਜੋ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਵੱਲੋ ਬਿਨ੍ਹਾਂ ਰਤੀਭਰ ਵੀ ਕਿਸੇ ਵਜਹ ਦੇ ਪੰਜਾਬ ਵਿਚ ਪੰਜਾਬੀ ਅਤੇ ਸਿੱਖ ਨੌਜਵਾਨੀ ਨੂੰ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਕੇ, ਪੁਲਿਸ, ਅਰਧ ਸੈਨਿਕ ਬਲਾਂ ਅਤੇ ਫ਼ੌਜ ਦੀ ਨਫਰੀ ਨੂੰ ਜਮ੍ਹਾ ਅਤੇ ਦੁਰਵਰਤੋ ਕਰਕੇ ਸਰਕਾਰੀ ਦਹਿਸਤਗਰਦੀ ਪੈਦਾ ਕੀਤੀ ਜਾ ਰਹੀ ਹੈ । ਇਸ ਦੇ ਨਾਲ ਹੀ ਜਮਹੂਰੀਅਤ ਦੇ ਚੌਥੇ ਥੰਮ੍ਹ ਪ੍ਰੈਸ, ਬਿਜਲਈ ਮੀਡੀਆ, ਸੋਸਲ ਮੀਡੀਆ ਸਭ ਸੰਚਾਰ ਸਾਧਨਾਂ ਉਤੇ ਜ਼ਬਰੀ ਪਾਬੰਦੀਆ ਲਗਾਕੇ ਨਿਰਪੱਖਤ ਪੱਤਰਕਾਰਾਂ, ਐਡੀਟਰਾਂ, ਵੈਬ ਚੈਨਲਾਂ ਨੂੰ ਡਰਾ-ਧਮਕਾ ਕੇ ਜਮਹੂਰੀਅਤ ਅਤੇ ਵਿਧਾਨਿਕ ਆਜਾਦੀ ਨੂੰ ਕੁੱਚਲਿਆ ਜਾ ਰਿਹਾ ਹੈ । ਤਖ਼ਤ ਸ੍ਰੀ ਦਮਦਮਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਆਲੇ-ਦੁਆਲੇ ਭਾਰੀ ਫੋਰਸਾਂ ਦੇ ਨਾਕੇ, ਬੈਰੀਅਰ ਲਗਾਕੇ ਜੋ ਦਹਿਸਤ ਪਾਈ ਜਾ ਰਹੀ ਹੈ, ਉਹ ਫੌਰੀ ਬੰਦ ਕੀਤੀ ਜਾਵੇ ਅਤੇ ਸਿੱਖਾਂ ਨੂੰ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਵਿਚ ਰੁਕਾਵਟ ਨਾ ਪਾਈ ਜਾਵੇ । ਉਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਿਲਕੁਲ ਵੀ ਸਹਿਣ ਨਹੀ ਕਰੇਗਾ ਅਤੇ ਨਾ ਹੀ ਪੰਜਾਬ ਵਿਚ ਇਨ੍ਹਾਂ ਦੋਵਾਂ ਸਰਕਾਰਾਂ ਦੇ ਇਸ ਤਰ੍ਹਾਂ ਐਨ।ਐਸ।ਏ। ਅਤੇ ਹੋਰ ਕਾਲੇ ਕਾਨੂੰਨਾਂ ਨੂੰ ਜ਼ਬਰੀ ਲਾਗੂ ਕਰਨ ਅਤੇ ਨੌਜਵਾਨਾਂ ਦੀ ਗ੍ਰਿਫਤਾਰੀ ਗੈਰ ਵਿਧਾਨਿਕ ਅਤੇ ਗੈਰ ਸਮਾਜਿਕ ਜ਼ਬਰ ਨੂੰ ਸਹਿਣ ਕਰੇਗਾ । ਜੋ ਸਿੱਖ ਨੌਜਵਾਨੀ ਕੋਲੋ ਪੁਲਿਸ ਪੁੱਛਦੀ ਹੈ ਕਿ ਤੁਹਾਡਾ ਘਰ ਕਿੱਥੇ ਹੈ, ਤੁਹਾਡੇ ਪਿਤਾ ਕੌਣ ਹਨ, ਉਸਦਾ ਕੌਮੀ ਜੁਆਬ ਇਕੋ ਹੀ ਹੈ ਕਿ ਸਾਡਾ ਘਰ ਸ੍ਰੀ ਆਨੰਦਪੁਰ ਸਾਹਿਬ ਹੈ ਅਤੇ ਸਾਡੇ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਹਨ । ਜੇਕਰ ਦਹਿਸਤਵਾਦੀ ਸੋਚ ਅਧੀਨ ਪੁਲਿਸ ਜਾਂ ਸਰਕਾਰ ਕਿਸੇ ਵੀ ਨਾਗਰਿਕ, ਨੌਜਵਾਨ ਕੋਲੋ ਉਸਦੇ ਬਿਨ੍ਹਾਂ ਕਿਸੇ ਅਦਾਲਤੀ ਵਾਰੰਟਾਂ ਤੋ ਉਸਦੇ ਨਿੱਜੀ ਦਸਤਾਵੇਜ ਆਧਾਰ ਕਾਰਡ, ਪੈਨਕਾਰਡ, ਬੈਂਕ ਖਾਤੇ, ਅਸਲਾ ਲਾਈਸੈਸ, ਡਰਾਈਵਿੰਗ ਲਾਈਸੈਸ, ਜਮੀਨ-ਜਾਇਦਾਦ ਦੇ ਕਾਗਜਾਤ ਦੀ ਮੰਗ ਕਰਦੀ ਹੈ, ਪੁਲਿਸ ਅਜਿਹਾ ਕੋਈ ਅਧਿਕਾਰ ਨਹੀ ਹੈ । ਉਹ ਕੋਈ ਵੀ ਪੰਜਾਬੀ ਜਾਂ ਸਿੱਖ ਪੁਲਿਸ ਦੇ ਇਸ ਗੈਰ ਕਾਨੂੰਨੀ ਗੱਲ ਨੂੰ ਨਾ ਤਾਂ ਪ੍ਰਵਾਨ ਕਰੇਗਾ ਅਤੇ ਨਾ ਹੀ ਅਜਿਹੀ ਦਹਿਸਤ ਨੂੰ ਪਣਪਨ ਦੇਵੇਗਾ ।

ਇਕ ਮਤੇ ਰਾਹੀ ਉਨ੍ਹਾਂ ਜਾਣਕਾਰੀ ਦਿੱਤੀ ਕਿ ਸਮੁੱਚੇ ਇੰਡੀਆ ਤੇ ਪੰਜਾਬ ਵਿਚ ਹੀ ਨਹੀ ਬਲਕਿ ਸਮੁੱਚੇ ਸੰਸਾਰ ਪੱਧਰ ਤੇ ਵੱਸਣ ਵਾਲੇ, ਅਮਨ ਚੈਨ ਤੇ ਜਮਹੂਰੀਅਤ ਦੀ ਦ੍ਰਿੜਤਾ ਨਾਲ ਰਾਖੀ ਕਰਨ ਵਾਲੇ ਹਰ ਸਿੱਖ ਤੇ ਸਿੱਖ ਪਰਿਵਾਰ ਨੂੰ ਖ਼ਾਲਸਾ ਪੰਥ ਦੀ ਵਿਲੱਖਣ ਅਤੇ ਅਣਖੀਲੀ ਪਹਿਚਾਣ ਦੇ ਰੁਤਬੇ ਨੂੰ ਸੰਸਾਰ ਪੱਧਰ ਤੇ ਕਾਇਮ ਰੱਖਣ ਹਿੱਤ ਇਹ ਅਪੀਲ ਕੀਤੀ ਗਈ ਹੈ ਕਿ ਹਰ ਸਿੱਖ ਆਪਣੇ ਘਰ ਅਤੇ ਕਾਰੋਬਾਰ ਉਤੇ 13-14 ਅਪ੍ਰੈਲ ਦੇ ਇਸ ਹਫਤੇ ਵਿਚ ਨਿਰੰਤਰ ਕੌਮੀ ਖਾਲਸਾਈ ਝੰਡੇ ਝੁਲਾਏ ਜਾਣ ਅਤੇ ਜੋ ਵਿਧਾਨ ਦੀ ਧਾਰਾ 25 ਸਾਨੂੰ ਹਿੰਦੂ ਕਰਾਰ ਦਿੰਦੀ ਹੈ, ਉਸਦਾ ਬਾਦਲੀਲ ਢੰਗ ਨਾਲ ਵਿਰੋਧ ਕਰਦੇ ਹੋਏ ਆਪਣੀ ਕੌਮੀ ਵੱਖਰੀ ਪਹਿਚਾਣ ਦੀ ਆਵਾਜ ਬਿਨ੍ਹਾਂ ਕਿਸੇ ਡਰ-ਭੈ ਤੋ ਬੁਲੰਦ ਕੀਤੀ ਜਾਵੇ । ਸਿੱਖਾਂ ਦੀ ਵੱਖਰੀ ਪਹਿਚਾਣ ਨੂੰ ਕਾਨੂੰਨੀ ਤੌਰ ਤੇ ਪ੍ਰਵਾਨ ਕਰਕੇ ‘ਆਨੰਦ ਮੈਰਿਜ ਐਕਟ’ ਫੋਰੀ ਲਾਗੂ ਕੀਤਾ ਜਾਵੇ ਅਤੇ ਇਸੇ ਅਧੀਨ ਸਿੱਖ ਬੱਚੇ-ਬੱਚੀਆ ਦੇ ਵਿਆਹ-ਸ਼ਾਦੀਆ ਰਜਿਸਟਰਡ ਹੋਏ ਚਾਹੀਦੇ ਹਨ।

ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਮੀਟਿੰਗ ਵਿਚ ਇਕ ਮਤੇ ਰਾਹੀ ਸੈਟਰ ਅਤੇ ਪੰਜਾਬ ਸਰਕਾਰਾਂ ਤੋ ਇਹ ਮੰਗ ਕੀਤੀ ਗਈ ਕਿ ਬੇਮੌਸਮੀ 3 ਬਾਰਿਸਾ ਦੀ ਬਦੌਲਤ ਜਿਨ੍ਹਾਂ ਜਿੰਮੀਦਾਰਾਂ ਅਤੇ ਖੇਤ-ਮਜਦੂਰਾਂ ਦਾ ਵੱਡਾ ਮਾਲੀ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਪ੍ਰਤੀਏਕੜ 30 ਹਜਾਰ ਰੁਪਏ ਅਤੇ ਮਜਦੂਰਾਂ ਨੂੰ 10 ਹਜਾਰ ਰੁਪਏ ਫੌਰੀ ਜਾਰੀ ਕੀਤਾ ਜਾਵੇ । ਤਾਂ ਜੋ ਸਾਊਣੀ ਦੀ ਆਉਣ ਵਾਲੀ ਫਸਲ ਦੀ ਇਹ ਜਿੰਮੀਦਾਰ ਤੇ ਖੇਤ ਮਜਦੂਰ ਸਹੀ ਸਮੇ ਤੇ ਬਿਜਾਈ ਤੇ ਦੇਖਭਾਲ ਕਰ ਸਕਣ ਅਤੇ ਆਪਣੇ ਉਤੇ ਫਸਲਾਂ ਦੇ ਹੋਏ ਨੁਕਸਾਨ ਦੀ ਬਦੌਲਤ ਪੈਦਾ ਹੋਈ ਚਿੰਤਾ ਨੂੰ ਖਤਮ ਕਰ ਸਕਣ ।

ਪਾਰਟੀ ਨੇ ਇਹ ਵੀ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਜਲੰਧਰ ਦੀ 10 ਮਈ ਨੂੰ ਹੋਣ ਜਾ ਰਹੀ ਉੱਪ ਚੋਣ ਪੂਰੀ ਦ੍ਰਿੜਤਾ ਅਤੇ ਜਿੱਤ ਨੂੰ ਯਕੀਨੀ ਬਣਾਉਣ ਲਈ ਲੜੇਗੀ । ਪਾਰਟੀ ਵੱਲੋ ਐਲਾਨੇ ਜਾਣ ਵਾਲੇ ਉਮੀਦਵਾਰ ਦਾ ਐਲਾਨ ਪਾਰਟੀ ਪ੍ਰਧਾਨ ਸ। ਸਿਮਰਨਜੀਤ ਸਿੰਘ ਮਾਨ ਆਉਣ ਵਾਲੇ ਕੱਲ੍ਹ ਮਿਤੀ 11 ਅਪ੍ਰੈਲ ਨੂੰ ਬਠਿੰਡਾ ਵਿਖੇ ਹੋ ਰਹੀ ਪ੍ਰੈਸ ਕਾਨਫਰੰਸ ਵਿਚ ਕਰਨਗੇ । ਅੱਜ ਦੀ ਇਸ ਮੀਟਿੰਗ ਵਿਚ ਸ। ਸਿਮਰਨਜੀਤ ਸਿੰਘ ਮਾਨ ਤੋ ਇਲਾਵਾ ਸ। ਇਕਬਾਲ ਸਿੰਘ ਟਿਵਾਣਾ, ਪ੍ਰੋ। ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਇਮਾਨ ਸਿੰਘ ਮਾਨ, ਗੁਰਜੰਟ ਸਿੰਘ ਕੱਟੂ, ਉਪਕਾਰ ਸਿੰਘ ਸੰਧੂ, ਬਹਾਦਰ ਸਿੰਘ ਭਸੌੜ, ਗੁਰਨੈਬ ਸਿੰਘ ਰਾਮਪੁਰਾ, ਜਸਵੰਤ ਸਿੰਘ ਚੀਮਾਂ, ਨਵਨੀਤ ਕੁਮਾਰ ਗੋਪੀ, ਪਰਮਿੰਦਰ ਸਿੰਘ ਬਾਲਿਆਵਾਲੀ, ਗੁਰਚਰਨ ਸਿੰਘ ਭੁੱਲਰ, ਅੰਮ੍ਰਿਤਪਾਲ ਸਿੰਘ ਛੰਦੜਾ, ਜਤਿੰਦਰ ਸਿੰਘ ਥਿੰਦ, ਰਣਦੀਪ ਸਿੰਘ ਸੰਧੂ (ਪੀ।ਏ। ਸ। ਮਾਨ)ਰੇਸਮ ਸਿੰਘ ਕਾਹਲੋ, ਗੁਰਮੁੱਖ ਸਿੰਘ ਢੋਲਣਮਾਜਰਾ (ਦੋਵੇ ਮਨਰੇਗਾ ਫਰੰਟ ਪੰਜਾਬ ਵਿਸ਼ੇਸ਼ ਸੱਦੇ ਤੇ) ਆਗੂਆਂ ਨੇ ਸਮੂਲੀਅਤ ਕੀਤੀ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>