ਭਾਰਤੀ ਮੀਡੀਆ ਵਲੋ ਸਿੱਖ ਕੌਮ ਨੂੰ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਬਦਨਾਮ: ਜਥੇਦਾਰ ਕਰਮ ਸਿੰਘ ਹਾਲੈਂਡ

IMG-20230412-WA0014.resizedਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਭਾਰਤ ਅਤੇ ਪੰਜਾਬ ਸਰਕਾਰ ਵਲੋ ਭਾਈ ਅਮ੍ਰਿਤਪਾਲ ਸਿੰਘ ਦੇ ਖਿਲਾਫ ਗੁੰਮਰਾਹਕੁੰਨ ਪਰਚਾਰ ਕਰਕੇ ਕੀਤੀਆਂ ਗਈਆਂ ਗੈਰਕਾਨੂੰਨੀ ਢੰਗ ਨਾਲ ਗ੍ਰਿਫਤਾਰੀਆਂ ਸਿਰਫ ਤੇ ਸਿਰਫ ਸਿੱਖ ਕੌਮ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਹੀ ਕੀਤੀਆਂ ਗਈਆਂ ।

7 ਅਪ੍ਰੈਲ ਨੂੰ ਪੱਤਰਕਾਰਾਂ ਦੀ ਇਕੱਤਰਤਾ ਦੌਰਾਨ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ  ਨੇ ਕਿਹਾ ਕਿ ਪਿਛਲੇ 70ਸਾਲਾਂ ਤੋਂ ਸਿੱਖ ਕੌਮ ਨਾਲ ਸਰਕਾਰਾਂ ਵਲੋ ਜੋ ਵੀ ਵਾਅਦੇ ਕੀਤੇ ਗਏ ਸਨ ਇਕ ਵੀ ਪੂਰਾ ਨਹੀਂ ਕੀਤਾ । ਅਸੀਂ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕਰਦੇ ਹਾਂ ਕਿ ਸਿੱਖ ਕੌਮ ਨੂੰ ਅੰਧੇਰੇ ਵਿੱਚ ਨ ਰੱਖਿਆ ਜਾਵੇ। 1984 ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਉਪਰ ਹਮਲੇ ਅਤੇ ਨਵੰਬਰ 1984 ਵਿੱਚ ਸਿੱਖ ਕੌਮ ਦੇ ਕਤਲੇਆਮ ਤੋ ਬਾਅਦ ਲੰਬਾਂ ਸਮਾ ਸਿੱਖ ਕੌਮ ਦੀ ਨਸਲਕੁਸ਼ੀ ਕੀਤੀ ਗਈ ਹੈ । ਹੁਣ ਫਿਰ ਭਗਵੰਤ ਮਾਨ ਸਰਕਾਰ ਨੇ ਸਿੱਖ ਕੌਮ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਇਹ ਜਾਲਮਾਨਾ ਹਮਲਾ ਸਿੱਖ ਨੌਜਵਾਨਾਂ ਉਪਰ ਕੀਤਾ ਹੈ। ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਝੰਡੇ ਸਰਕਾਰ ਨੇ ਖਾਲਿਸਤਾਨ ਦੇ ਝੰਡੇ ਪੇਸ਼ ਕਰਕੇ ਝੂਠਾ ਪ੍ਰਚਾਰ ਕੀਤਾ ਹੈ । ਸਿੱਖ ਕੌਮ 1986 ਦੇ ਸਰਬੱਤ ਖਾਲਸਾ ਅਤੇ 2015 ਦੇ ਸਰਬੱਤ ਖਾਲਸਾ ਦੌਰਾਨ ਆਜਾਦ ਸਿੱਖ ਰਾਜ ਦੀ ਆਜਾਦੀ ਦਾ ਐਲਾਨ ਕਰ ਚੁੱਕੀ ਹੈ । ਖਾਲਸਾ ਸਾਜਨਾ ਦਿਵਸ ਉਪਰ ਕੇਸਰੀ ਨਿਸ਼ਾਨ ਸਾਹਿਬ ਸਿੱਖ ਰਾਜ ਦੀ ਆਜਾਦੀ ਦਾ ਪ੍ਰਤੀਕ ਹਨ। ਸਿੱਖ ਕੌਮ ਆਜਾਦੀ ਲਈ ਇਸ ਜਾਲਮ ਰਾਜ ਦੇ ਖਾਤਮੇ ਲਈ ਵਚਨਬੱਧਤਾ ਪਰਗਟ ਕਰਦੀ ਹੈ । ਵਾਰਿਸ ਪੰਜਾਬ ਜਥੇਬੰਦੀ ਧਰਮ ਪਰਚਾਰ ਲਹਿਰ ਚਲਾ ਕੇ ਸਿੱਖ ਧਰਮ ਦਾ ਪਰਚਾਰ ਕਰ ਰਹੀ ਸੀ। ਜਿਸਨੂੰ ਰੋਕਣ ਲਈ ਸਰਕਾਰ ਨੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>