ਭਾਈ ਅੰਮ੍ਰਿਤਪਾਲ ਸਿੰਘ ਦੇ ਬਹਾਨੇ ਪੁਲਿਸ, ਸ਼ਹੀਦ ਪਰਿਵਾਰਾਂ ਨੂੰ ਕਰ ਰਹੀ ਹੈ ਤੰਗ – ਯੂਨਾਈਟਿਡ ਖਾਲਸਾ ਦਲ ਯੂ,ਕੇ

IMG-20230413-WA0033.resizedਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਬਹਾਨੇ ਪੁਲਿਸ ਨੇ ਜਿੱਥੇ ਸੈਂਕੜੇ ਸਿੱਖਾਂ ਨੂੰ ਗਿ੍ਫਤਾਰ ਕਰਕੇ ਦਹਿਸ਼ਤ ਦਾ ਮਾਹੌਲ ਸਿਰਜ ਰਹੀ ਹੈ ਉੱਥੇ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਹੁਣ ਲਈ ਚੱਲ ਰਹੇ ਖਾਲਿਸਤਾਨ ਦੇ ਸੰਘਰਸ਼ ਦੌਰਾਨ ਸ਼ਹੀਦ ਹੋ ਗਏ ਸਿੰਘਾਂ ਦੇ ਪਰਿਵਾਰਾਂ ਨੂੰ ਆਏ ਦਿਨ ਪੁੱਛਗਿੱਛ ਦੇ ਬਹਾਨੇ ਤੰਗ ਪ੍ਰੇਸ਼ਾਨ ਕਰ ਰਹੀ ਹੈ। ਯੂਨਾਈਟਿਡ ਖਾਲਸਾ ਦਲ ਯੂ,ਕੇ  ਕੋਲ  ਪੁੱਜੀਆਂ ਰਿਪੋਰਟਾਂ ਅਨੁਸਾਰ ਇੱਕ ਦਰਜਨ ਤੋਂ ਜਿਆਦਾ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੂੰ ਪੁਲਿਸ ਨੇ ਗਿ੍ਫਤਾਰ ਕੀਤਾ ਅਤੇ ਬੀਬੀਆਂ ਨੂੰ ਵੀ ਥਾਣਿਆਂ ਵਿੱਚ ਸੱਦਿਆ ਗਿਆ। ਇਸ ਜ਼ੁਲਮੀ ਵਰਤਾਰੇ ਦੀ ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ  ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਸਖਤ ਨਿਖੇਧੀ ਕੀਤੀ ਗਈ ਹੈ। ਮਨੁੱਖੀ ਅਧਿਕਾਰ ਸੰਗਠਨਾਂ ਅਤੇ ਸਿੱਖ ਜਥੇਬੰਦੀਆਂ ਨੂੰ ਸਰਕਾਰ ਦੇ ਇਸ ਜੁਲਮੀ ਵਰਤਾਰੇ ਖਿਲਾਫ ਅਵਾਜ਼ ਬੁਲੰਦ ਕਰਦਿਆਂ ਕੌਮੀ ਫਰਜ਼ ਪਛਾਨਣ ਲਈ ਆਖਿਆ ਗਿਆ ਹੈ। ਪੁਲਿਸ ਵਲੋਂ ਤੰਗ ਕੀਤੇ ਜਾ ਰਹੇ ਸ਼ਹੀਦ ਪਰਿਵਾਰਾਂ ਵਿੱਚ

ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਾਣਾ ਦਾ ਪਰਿਵਾਰ ਵੀ ਸ਼ਾਮਲ ਹੈ । ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਾਣਾ ਦੇ ਸਪੁੱਤਰ ਇੰਗਲੈਂਡ ਰਹਿੰਦੇ ਭਾਈ ਅਵਤਾਰ ਸਿੰਘ ਖੰਡੇ ਦੀ ਮਾਤਾ, ਭੈਣ ਅਤੇ ਰਿਸ਼ਤੇਦਾਰ ਨੂੰ ਝੂਠੇ ਕੇਸਾਂ ਚ ਫਸਾਉਣ ਦੀ ਪੁਲਿਸ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਿਹਨਾਂ ਨੂੰ  ਨਜਾਇਜ ਪੁਲਿਸ ਹਿਰਾਸਤ ਵਿੱਚ ਰੱਖ ਕੇ ਭਾਰੀ ਪੁੱਛਗਿੱਛ ਕੀਤੀ ਗਈ ਹੈ। ਮੋਗਾ ਪੁਲਿਸ ਵੱਲੋ ਜੋ ਭਾਈ ਅਵਤਾਰ ਸਿੰਘ ਖੰਡਾ ਦੇ ਪਰਿਵਾਰਿਕ ਮੈਬਰਾਂ ਨੂੰ ਇਹ ਕਹਿਕੇ ਤੰਗ ਕੀਤਾ ਜਾ ਰਿਹਾ ਹੈ ਕਿ ਅਵਤਾਰ ਸਿੰਘ ਖੰਡਾ ਨੂੰ ਦਬਾਅ ਪਾਓ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਜਾਣਕਾਰੀ ਦੇਵੇ। ਇਸ ਗਲ ਨਾਲ ਬੁਰੀ ਤਰਾਂ ਫੇਹਲ ਹੋ ਚੁੱਕੀ ਪੁਲਿਸ ਦੀ ਬੌਖਲਾਹਟ ਨਜਰ ਆ ਰਹੀ ਹੈ। ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਆਖਿਆ ਗਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਵਿੱਚ ਜੋ ਤੇਜੀ ਲਿਆਂਦੀ ਉਸ ਨਾਲ ਸਿੱਖ ਵਿਰੋਧੀ ਲਾਬੀ ਨੂੰ ਭਾਰੀ ਤਕਲੀਫ ਹੋਈ ਅਤੇ ਉਸਦੇ ਸਾਥੀਆਂ ਤੇ ਐੱਨ.ਐੱਸ. ਏ ਲਗਾ ਕੇ ਪੰਜਾਬ ਤੋ ਹਜਾਰਾਂ ਮੀਲ ਦੂਰ ਅਸਾਮ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ। ਜਦਕਿ ਹਿੰਦੂ ਰਾਸ਼ਟਰ ਦਾ ਪ੍ਰਚਾਰ ਕਰਨ ਵਾਲੇ ਫਿਰਕਾਪ੍ਰਸਤ ਆਗੂਆਂ ਦੀ ਸਰਕਾਰਾਂ ਪੁਸ਼ਤ ਪਨਾਹੀ ਕਰ ਰਹੀਆਂ ਹਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>