ਪ੍ਰੈਜੀਡੈਟ ਬੀਬੀ ਮੁਰਮੂ ਵੱਲੋਂ ਘੱਟ ਗਿਣਤੀ ਕੌਮਾਂ ਪ੍ਰਤੀ ਚਿੰਤਾ ਜਾਹਰ ਕਰਨਾ, ਉਨ੍ਹਾਂ ਦੀ ਸੁਹਿਰਦ ਸੋਚ ਦਾ ਸਬੂਤ : ਮਾਨ

president-profile1.resizedਫ਼ਤਹਿਗੜ੍ਹ ਸਾਹਿਬ – “ਇੰਡੀਆ ਦੀ ਪੈ੍ਰਜੀਡੈਟ ਬੀਬੀ ਦੋ੍ਰਪਦੀ ਮੁਰਮੂ ਵੱਲੋਂ ਜੋ ਆਪਣੇ ਪਿੱਤਰੀ ਸਟੇਟ ਓੜੀਸਾ ਵਿਖੇ 1999 ਵਿਚ ਇਸਾਈ ਆਸਟ੍ਰੇਲੀਅਨ ਪ੍ਰਚਾਰਕ ਸ੍ਰੀ ਗ੍ਰਾਂਹਮ ਸਟੇਨਜ਼ ਅਤੇ ਉਸਦੇ ਦੋ ਮਾਸੂਮ ਬੱਚਿਆਂ ਦਾ ਫਿਰਕੂਆਂ ਨੇ ਕਤਲੇਆਮ ਕਰ ਦਿੱਤਾ ਸੀ । ਗੱਡੀ ਵਿਚ ਹੀ ਪੈਟਰੋਲ ਛਿੜਕੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ ਸੀ, ਉਸ ਉਤੇ ਇਸ ਗੱਲ ਦਾ ਗਹਿਰਾ ਦੁੱਖ ਜਾਹਰ ਕਰਦੇ ਹੋਏ ਜੋ ਕਿਹਾ ਹੈ ਕਿ ਮੈਂ ਦੁਰਘਟਨਾ ਸਥਾਂਨ ਤੋਂ ਥੋੜ੍ਹੀ ਹੀ ਦੂਰੀ ਤੇ ਸੀ ਪਰ ਮੈਨੂੰ ਅਫ਼ਸੋਸ ਹੈ ਕਿ ਮੈਂ ਉਸ ਸਮੇ ਇਸ ਹੋਈ ਅਣਮਨੁੱਖੀ ਘਟਨਾ ਸਮੇ ਪਹੁੰਚਕੇ ਆਪਣੀਆ ਭਾਵਨਾਵਾ ਅਤੇ ਦੁੱਖ ਨੂੰ ਸਾਂਝਾ ਨਹੀ ਸੀ ਕਰ ਸਕੀ । ਜੋ ਕਿ ਅੱਜ ਵੀ ਮੇਰੇ ਮਨ ਤੇ ਆਤਮਾ ਤੇ ਬੋਝ ਹੈ, ਦੇ ਪ੍ਰਗਟਾਏ ਵਿਚਾਰ ਉਨ੍ਹਾਂ ਦੀ ਇਨਸਾਨੀਅਤ ਪੱਖੀ ਅਤੇ ਘੱਟ ਗਿਣਤੀ ਕੌਮਾਂ ਦੇ ਹੱਕਾਂ ਪ੍ਰਤੀ ਸੁਹਿਰਦ ਸੋਚ ਨੂੰ ਦਰਸਾਉਦੇ ਹਨ । ਲੇਕਿਨ ਅਸੀ ਉਨ੍ਹਾਂ ਨੂੰ ਇਹ ਵੀ ਜਾਣਕਾਰੀ ਦੇਣਾ ਚਾਹਵਾਂਗੇ ਕਿ 2018 ਵਿਚ ਸੈਂਟਰ ਦੇ ਹੁਕਮਰਾਨਾਂ ਨੇ ਇਰਾਕ ਵਿਚ ਆਈ.ਐਸ.ਆਈ.ਐਸ. ਵੱਲੋ ਮਾਰੇ ਗਏ 38 ਸਿੱਖਾਂ, ਗੁਰਦੁਆਰਾ ਹਰਿਰਾਏ ਸਾਹਿਬ ਕਾਬਲ ਵਿਖੇ ਮਾਰੇ ਗਏ 26 ਸਿੱਖਾਂ, ਦੂਸਰੀ ਵਾਰ ਫਿਰ ਹੋਏ ਹਮਲੇ ਦੌਰਾਨ ਮਾਰੇ ਗਏ ਸਿੱਖਾਂ, ਪੇਸ਼ਾਵਰ ਵਿਚ ਇਕ ਸਿੱਖ ਹਕੀਮ ਸ. ਸਤਨਾਮ ਸਿੰਘ ਅਤੇ ਸ੍ਰੀਨਗਰ ਵਿਚ ਇਕ ਸਿੱਖ ਪ੍ਰਿੰਸੀਪਲ ਬੀਬੀ ਨੂੰ ਮੌਤ ਦੀ ਘਾਟ ਉਤਾਰ ਦੇਣ ਦੇ ਕਿਸੇ ਵੀ ਦੁੱਖਦਾਇਕ ਅਮਲ ਦੀ ਇੰਡੀਅਨ ਹੁਕਮਰਾਨਾਂ ਵੱਲੋ ਨਾ ਤਾਂ ਜਾਂਚ ਕਰਵਾਈ ਗਈ ਹੈ ਅਤੇ ਨਾ ਹੀ ਕਾਤਲਾਂ ਨੂੰ ਸਾਹਮਣੇ ਲਿਆਕੇ ਕਾਨੂੰਨ ਅਨੁਸਾਰ ਸਜਾਵਾਂ ਦੇਣ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ । ਅਜਿਹੇ ਸਮਿਆ ਤੇ ਇੰਡੀਆ ਦੇ ਵਿਧਾਨਿਕ ਮੁੱਖੀ ਹੋਣ ਦੇ ਨਾਤੇ ਪ੍ਰੈਜੀਡੈਟ ਇੰਡੀਆ ਦੀਆਂ ਜਿੰਮੇਵਾਰੀਆ ਹੋਰ ਵੱਧ ਜਾਂਦੀਆ ਹਨ ਕਿ ਉਹ ਜਿਥੇ ਕਿਤੇ ਵੀ ਮੁਲਕ ਵਿਚ ਜਾਂ ਬਾਹਰਲੇ ਮੁਲਕਾਂ ਵਿਚ ਘੱਟ ਗਿਣਤੀ ਕੌਮਾਂ ਉਤੇ ਜ਼ਬਰ ਹੋਵੇ, ਉਥੇ ਤੁਰੰਤ ਸੰਜ਼ੀਦਗੀ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕਾ ਦੀ ਰੱਖਿਆ ਹੋ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਬੀ ਦ੍ਰੋਪਦੀ ਮੁਰਮੂ ਪ੍ਰੈਜੀਡੈਟ ਇੰਡੀਆ ਵੱਲੋ ਸ੍ਰੀ ਗ੍ਰਾਹਮ ਸਟੇਨਜ ਅਤੇ ਉਸਦੇ ਦੋ ਮਾਸੂਮ ਬੱਚਿਆਂ ਦੇ 1999 ਵਿਚ ਹੋਏ ਕਤਲਾਂ ਉਤੇ ਜਾਹਰ ਕੀਤੇ ਗਏ ਵਿਚਾਰਾਂ ਦੀ ਲੜੀ ਨੂੰ ਸਿੱਖ ਕੌਮ ਵਰਗੀ ਘੱਟ ਗਿਣਤੀ ਕੌਮ ਨਾਲ ਲੰਮੇ ਸਮੇ ਤੋ ਹੁੰਦੇ ਆ ਰਹੇ ਵਿਤਕਰਿਆ, ਕਤਲੇਆਮ, ਜ਼ਬਰ ਜੁਲਮ ਸੰਬੰਧੀ ਇੰਡੀਅਨ ਹੁਕਮਰਾਨਾਂ ਵੱਲੋਂ ਕੋਈ ਵੀ ਇਨਸਾਫ ਨਾ ਦੇਣ ਅਤੇ ਉਨ੍ਹਾਂ ਦੇ ਜੀਵਨ ਦੀ ਸੁਰੱਖਿਆ ਦੀ ਗਰੰਟੀ ਦੀ ਜਿੰਮੇਵਾਰੀ ਨਾ ਲੈਣ ਦੇ ਮਨੁੱਖਤਾ ਵਿਰੋਧੀ ਅਮਲਾਂ ਉਤੇ ਬੀਬੀ ਮੁਰਮੂ ਦਾ ਧਿਆਨ ਕੇਦਰਿਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਹੀ ਬਸ ਨਹੀ ਹੁਣੇ ਹੀ ਹਕੂਮਤੀ ਸਾਜਸੀ ਢੰਗ ਨਾਲ ਪੰਜਾਬ ਵਿਚ 18 ਮਾਰਚ ਤੋ ਲੈਕੇ ਅੱਜ ਤੱਕ ਜੋ ਪੰਜਾਬੀਆਂ ਅਤੇ ਸਿੱਖਾਂ ਉਤੇ ਕਾਲੇ ਕਾਨੂੰਨ ਐਨ.ਐਸ.ਏ. ਲਾਗੂ ਕਰਕੇ ਸੂਬੇ ਦੀਆਂ ਬਾਹਰਲੀਆ ਜੇਲ੍ਹਾਂ ਵਿਚ ਜ਼ਬਰੀ ਬੰਦੀ ਬਣਾਇਆ ਜਾ ਰਿਹਾ ਹੈ, ਸਿੱਖਾਂ ਦੇ  ਘਰਾਂ ਦੀਆਂ ਗੈਰ ਕਾਨੂੰਨੀ ਢੰਗ ਨਾਲ ਤਲਾਸੀਆ ਲਈਆ ਜਾ ਰਹੀਆ ਹਨ, ਬੀਬੀਆ ਨਾਲ ਪੁਲਿਸ ਤੇ ਅਰਧ ਸੈਨਿਕ ਬਲਾਂ ਵੱਲੋ ਅਪਮਾਨਜਨਕ ਢੰਗਾਂ ਰਾਹੀ ਜਲੀਲ ਕੀਤਾ ਜਾਂਦਾ ਆ ਰਿਹਾ ਹੈ, ਨੌਜਵਾਨੀ ਦੇ ਮੋਬਾਇਲ ਫੋਨਾਂ ਨੂੰ ਜਬਰੀ ਖੋਹਕੇ ਲੈਕੇ ਜਾਇਆ ਜਾ ਰਿਹਾ ਹੈ, ਉਨ੍ਹਾਂ ਦੇ ਆਧਾਰ ਕਾਰਡ, ਬੈਕ ਖਾਤੇ ਆਦਿ ਦਸਤਾਵੇਜ ਗੈਰ ਕਾਨੂੰਨੀ ਢੰਗ ਨਾਲ ਮੰਗਦੇ ਹੋਏ ਪੰਜਾਬ ਸੂਬੇ ਵਿਚ ਹਕੂਮਤੀ ਦਹਿਸਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ । ਇਹ ਸਭ ਅਮਲ ਗੈਰ ਵਿਧਾਨਿਕ, ਅਣਮਨੁੱਖੀ ਹਨ । ਜਿਨ੍ਹਾਂ ਉਤੇ ਬੀਬੀ ਦ੍ਰੋਪਦੀ ਮੁਰਮੂ ਪ੍ਰੈਜੀਡੈਟ ਇੰਡੀਆ ਨੂੰ ਸੁਹਿਰਦਤਾ ਨਾਲ ਗੌਰ ਕਰਕੇ ਘੱਟ ਗਿਣਤੀ ਸਿੱਖ ਕੌਮ ਨਾਲ ਹੋ ਰਹੇ ਜ਼ਬਰ ਨੂੰ ਬੰਦ ਕਰਵਾਉਣ ਲਈ ਆਪਣੀ ਵਿਧਾਨਿਕ ਸ਼ਕਤੀ ਦੀ ਵਰਤੋ ਕਰਦੇ ਹੋਏ ਉਦਮ ਕਰਨੇ ਬਣਦੇ ਹਨ ।

ਉਨ੍ਹਾਂ ਇਸ ਗੱਲ ਤੇ ਵੀ ਡੂੰਘਾਂ ਦੁੱਖ ਜਾਹਰ ਕੀਤਾ ਕਿ ਸਾਡੀ ਸੱਭਿਅਤਾ, ਤਹਿਜੀਬ, ਸਲੀਕਾ ਜੋ ਇਸ ਗੱਲ ਦੀ ਮੰਗ ਕਰਦਾ ਹੈ ਕਿ ਕਿਸੇ ਦੀ ਧੀ-ਭੈਣ ਜਾਂ ਪਤਨੀ ਨੂੰ ਕਿਸੇ ਇਨਸਾਨ ਦੀ ਬਦੌਲਤ ਬਿਲਕੁਲ ਨਿਸ਼ਾਨਾਂ ਨਹੀ ਬਣਾਇਆ ਜਾ ਸਕਦਾ । ਉਸਦੇ ਬਾਵਜੂਦ ਵੀ ਜਿਸ ਭਾਈ ਅੰਮ੍ਰਿਤਪਾਲ ਸਿੰਘ ਦਾ ਕੋਈ ਦੋਸ਼ ਹੀ ਨਹੀ, ਜਿਸ ਵਿਰੁੱਧ ਸਾਜਿਸ ਅਧੀਨ ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਨੇ ਨਿਸ਼ਾਨਾਂ ਬਣਾਕੇ ਸਮੁੱਚੀ ਸਿੱਖ ਕੌਮ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਉਤੇ ਝੂਠੇ ਕੇਸ ਦਰਜ ਕਰਨ ਅਤੇ ਫਿਰ ਮਾਨਸਿਕ ਅਤੇ ਸਰੀਰਕ ਤੌਰ ਤੇ ਤਸੱਦਦ ਕਰਨ ਦਾ ਬੀਤੇ ਕੁਝ ਸਮੇ ਤੋ ਮੰਦਭਾਗਾ ਦੌਰ ਸੁਰੂ ਕੀਤਾ ਹੋਇਆ ਹੈ, ਉਨ੍ਹਾਂ ਦੀ ਨਿਰਦੋਸ਼ ਪਤਨੀ ਬੀਬੀ ਕਿਰਨਦੀਪ ਕੌਰ ਜੋ ਇੰਗਲੈਡ ਦੀ ਨਾਗਰਿਕ ਹੈ ਅਤੇ ਜੋ ਆਪਣੀ ਬਿਮਾਰ ਤੇ ਪੀੜ੍ਹਤ ਮਾਤਾ ਨੂੰ ਮਿਲਣ ਲਈ ਬਰਤਾਨੀਆ ਜਾ ਰਹੀ ਸੀ, ਉਸਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਤੋ ਜ਼ਬਰੀ ਰੋਕ ਕੇ ਅਤੇ 3 ਘੰਟੇ ਦੇ ਲੰਮੇ ਸਮੇ ਤੱਕ ਬਿਨ੍ਹਾਂ ਵਜਹ ਤਫਤੀਸ ਕਰਨ ਦੀਆਂ ਕਾਰਵਾਈਆ ਕੇਵਲ ਅਤਿ ਸ਼ਰਮਨਾਕ ਹੀ ਨਹੀ ਹਨ ਬਲਕਿ ਤਹਿਜੀਬ, ਸਲੀਕੇ ਅਤੇ ਸਾਡੀ ਅਮੀਰ ਸੱਭਿਅਤਾ ਦਾ ਮਜਾਕ ਉਡਾਉਣ ਵਾਲੀਆ ਅਤਿ ਦੁੱਖਦਾਇਕ ਕਾਰਵਾਈਆ ਹਨ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਹੁਕਮਰਾਨਾਂ ਤੋ ਸਪੱਸਟ ਜੁਆਬ ਮੰਗਦੀ ਹੈ ਕਿ ਸਿੱਖ ਕੌਮ ਨਾਲ ਅਜਿਹਾ ਜ਼ਲਾਲਤ ਭਰਿਆ ਵਿਵਹਾਰ ਉਹ ਕਿਸ ਕਾਨੂੰਨ, ਕਿਸ ਇਖਲਾਕ ਰਾਹੀ ਕਰ ਰਹੇ ਹਨ ਅਤੇ ਇਸ ਪਿੱਛੇ ਹੁਕਮਰਾਨਾਂ ਦੀ ਕੀ ਮੰਦਭਾਵਨਾ ਹੈ ?

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>