ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਵੱਲੋਂ ਅਮਰੀਕਾ ਨਿਵਾਸੀ ਅਵਤਾਰ ਸਿੰਘ ਸਪਰਿੰਗਫ਼ੀਲਡ ਸਨਮਾਨਿਤ ਤੇ ਪੁਸਤਕ ਰਲੀਜ਼ ਸਮਾਗਮ

ਸਮਾਗਮ ਵਿਚ ਸ਼ਾਮਿਲ ਲੇਖਕ ਪੁਸਤਕਾਂ ਰਲੀਜ਼ ਕਰਦੇ ਤੇ ਸ. ਅਵਤਾਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ।

ਸਮਾਗਮ ਵਿਚ ਸ਼ਾਮਿਲ ਲੇਖਕ ਪੁਸਤਕਾਂ ਰਲੀਜ਼ ਕਰਦੇ ਤੇ ਸ. ਅਵਤਾਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ।

ਅੰਮ੍ਰਿਤਸਰ, (ਡਾ. ਚਰਨਜੀਤ ਸਿੰਘ ਗੁਮਟਾਲਾ):- ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਲਿਮਟਿਡ ਲੁਧਿਆਣਾ-ਅੰਮ੍ਰਿਤਸਰ ਪਰਕਸ) ਵੱਲੋਂ ਪੰਜਾਬੀ ਭਵਨ ਲੁਧਿਆਣਾ ਦੇ ਪੰਜਾਬੀ ਸਾਹਿਤ ਅਕੈਡਮੀ ਦੇ ਹਾਲ ਵਿਖੇ ਜਨਰਲ ਅਜਲਾਸ ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ ਦੀ ਪ੍ਰਧਾਨਗੀ ਹੇਠ ਸਹਿਕਾਰਤਾ ਵਿਭਾਗ ਦੇ ਇੰਸਪੈਟਰ ਸ.ਪਰਮਿੰਦਰ ਸਿੰਘ
ਅਤੇ ਸ. ਇਸ਼ਵਿੰਦਰ ਸਿੰਘ ਦੀ ਦੇਖ ਰੇਖ ਵਿਚ ਬੀਤੇ ਦਿਨ ਹੋਇਆ । ਅਜਲਾਸ ਦਾ ਸੰਚਾਲਨ ਸਹਿਕਾਰਤਾ
ਵਿਭਾਗ ਵੱਲੋਂ ਬਣਾਏ ਗਏ ਸੁਸਾਇਟੀ ਦੇ ਆਰਜੀ ਸਕੱਤਰ ਡਾ. ਲਖਵਿੰਦਰ ਸਿੰਘ ਜੋਹਲ ਨੇ ਕੀਤਾ।ਇਸ ਮੌਕੇ ਡਾ.
ਬਿਕਰਮ ਸਿੰਘ ਘੁੰਮਣ ਅਤੇ ਡਾ. ਚਰਨਜੀਤ ਸਿੰਘ ਗੁਮਟਾਲਾ ਵੱਲੋਂ ਸੰਪਾਦਿਤ ਕੀਤੀਆਂ ਦੋ ਕਿਤਾਬਾਂ ਗੁਰੂ ਤੇਗ ਬਹਾਦਰ
: ਜੀਵਨ, ਚਿੰਤਨ ਅਤੇ ਬਾਣੀ, ਗੁਰੂ ਨਾਨਕ ਬਾਣੀ : ਸਰੋਕਾਰ ਅਤੇ ਪੈਗਾਮ ਲੋਕ ਅਰਪਣ ਕੀਤੀਆਂ ਗਈਆਂ।
ਛਪਾਈ ਦੀ ਸੇਵਾ ਸ. ਅਵਤਾਰ ਸਿੰਘ ਸਪਰਿ ੰਗਫ਼ੀਲਡ ਵੱਲੋਂ ਕੀਤੀ ਗਈ ਹੈ।

ਕੇਕ ਕੱਟ ਕੇ ਸਰਬਜੀਤ ਕੌਰ ਦਾ ਜਨਮ ਦਿਨ ਮਨਾਉਂਦੇ ਹੋਏ।

ਕੇਕ ਕੱਟ ਕੇ ਸਰਬਜੀਤ ਕੌਰ ਦਾ ਜਨਮ ਦਿਨ ਮਨਾਉਂਦੇ ਹੋਏ।

ਪ੍ਰੈਸ ਨੂੰ ਜਾਰੀ ਬਿਆਨ ਵਿਚ ਸੁਸਾਇਟੀ ਦੇ ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ ਨ ੇ
ਕਿਹਾ ਕਿ ਅਮਰੀਕਾ ਦੇ ਓਹਾਇਹੋ ਸੂਬੇ ਦੇ ਸਪਰਿੰਗਫ਼ੀਲਡ ਸ਼ਹਿਰ ਵਿੱਚ ਰਹਿੰਦੇ ਕਾਰ ੋਬਾਰੀ ਸ. ਅਵਤਾਰ ਸਿੰਘ ਜੋ
ਕਿ ਜਲੰਧਰ ਜ਼ਿਲ੍ਹੇ ਦੇ ਪਿੰਡ ਲੁਹਾਰਾਂ ਦੇ ਜੰਮਪਲ ਹਨ ਨੂੰ ਸੁਸਾਇਟੀ ਦੀਆਂ ਪੁਸਤਕਾਂ ਛਪਵਾਉਣ ਲਈ ਕੀਤੀ ਗਈ
ਆਰਥਿਕ ਸਹਾਇਤਾ ਅਤੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਅਮਰੀਕਾ ਅਤੇ ਪੰਜਾਬ ਵਿੱਚ ਪੰਜਾਬੀ ਭਾਸ਼ਾ, ਸਾਹਿਤ
ਅਤੇ ਸਿੱਖ ਪਛਾਣ ਲਈ ਕੀਤੇ ਗਏ ਵਿਸ਼ੇਸ਼ ਯਤਨਾਂ ਲਈ ਸ. ਅਵਤਾਰ ਸਿੰਘ ਨੂੰ ਦੁਸ਼ਾਲਾ ਅਤੇ ਸਨਮਾਨ ਚਿੰਨ ਦੇ ਕੇ
ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਸੁਪਤਨੀ ਬੀਬੀ ਸਰਬਜੀਤ ਕੌਰ ਦਾ ਜਨਮ ਦਿਵਸ ਵੀ ਇਸੇ ਦਿਨ ਸੀ ਜੋ ਕਿ
ਸਮਾਗਮ ਵਿੱਚ ਕੇਕ ਕੱਟ ਕੇ ਮਨਾਇਆ ਗਿਆ।

ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੇਖਕਾਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਡਾ. ਰੁਮਿੰਦਰ ਕੌਰ, ਕਮਲਾ ਨਹਿਰੂ
ਕਾਲਜ ਫਗਵਾੜਾ, ਕੁਲਵਿੰਦਰ ਕੌਰ ਮਨਹਾਸ, ਉੱਘੇ ਚਿਤਰਕਾਰ ਗੁਰਦੀਸ਼ ਪੰਨੂੰ, ਡਾ. ਇੰਦਰਜੀਤ ਸਿੰਘ ਵਾਸੂ, ਡਾ.
ਜਗੀਰ ਸਿੰਘ ਨੂਰ, ਡਾ. ਪਰਮਜੀਤ ਕੌਰ ਨੂਰ, ਇਕਬਾਲ ਸਿੰਘ ਬਮਰਾਹ, ਜਸਵੰਤ ਸਿੰਘ ਢਿੱਲੋਂ, ਪੰਜਾਬੀ ਸਾਹਿਤ
ਅਕੈਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਡਾ. ਬ੍ਰਿਜਪਾਲ ਸਿੰਘ, ਡਾ. ਗੁਲਜਾਰ ਸਿੰਘ ਪੰਧੇਰ, ਰਜਿੰਦਰ
ਕੌਰ ਜੌਹਲ, ਰਜਿੰਦਰਪਾਲ, ਓਮਿੰਦਰ ਸਿੰਘ ਜੌਹਲ, ਡਾ. ਹਰਜਿੰਦਰ ਸਿੰਘ ਅਟਵਾਲ, ਪ੍ਰੋ. ਸੁਰਜੀਤ ਜੱਜ, ਮੁਖਤਿਆਰ
ਸਿੰਘ ਕਹਾਣੀਕਾਰ, ਡਾ. ਸਰਵਪ੍ਰੀਤ ਸਿੰਘ ਘੁੰਮਣ ਆਦਿ ਸ਼ਾਮਲ ਸਨ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>